ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਘਾਟੀ ਵਿਖੇ ਉੱਤਰੀ ਭਾਰਤ ਦੇ ਪਹਿਲੇ ਬਾਇਓਟੈਕ ਪਾਰਕ ਦਾ ਉਦਘਾਟਨ ਕੀਤਾ

Posted On: 28 MAY 2022 7:23PM by PIB Chandigarh

ਡਾ. ਜਿਤੇਂਦਰ ਸਿੰਘ ਨੇ ਕਿਹਾ, ਬਾਇਓਟੈੱਕ ਪਾਰਕ ਨਵੇਂ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਹੱਬ ਵਜੋਂ ਕੰਮ ਕਰੇਗਾ ਅਤੇ ਨਾ ਸਿਰਫ਼ ਜੰਮੂ ਅਤੇ ਕਸ਼ਮੀਰ ਬਲਕਿ ਗੁਆਂਢੀ ਰਾਜਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤੀ-ਉਦਮੀਆਂ, ਸਟਾਰਟਅੱਪਸ, ਪ੍ਰਗਤੀਸ਼ੀਲ ਕਿਸਾਨਾਂ, ਵਿਗਿਆਨੀਆਂ ਅਤੇ ਵਿਦਵਾਨਾਂ ਦਾ ਵੀ ਸਮਰਥਨ ਕਰੇਗਾ

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਮੰਤਰਾਲਾ;  ਪ੍ਰਧਾਨ ਮੰਤਰੀ ਦਫ਼ਤਰ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲੇ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕਠੂਆ, ਆਪਣੀ ਸੰਸਾਧਨ ਭਰਪੂਰ ਵਿਵਧਤਾ ਦੇ ਨਾਲ-ਨਾਲ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ, ਉੱਤਰੀ ਭਾਰਤ ਦੀ ਸਟਾਰਟਅੱਪ ਮੰਜ਼ਿਲ ਬਣਨਾ ਤੈਅ ਹੈ। 

ਕੇਂਦਰੀ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਦੇ ਨਾਲ ਉੱਤਰੀ ਭਾਰਤ ਦੇ ਪਹਿਲੇ ਉਦਯੋਗਿਕ ਬਾਇਓਟੈਕ ਪਾਰਕ ਘਾਟੀ, ਕਠੂਆ, ਜੰਮੂ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਕਠੂਆ ਲਈ ਇਤਿਹਾਸਕ ਦਿਨ ਹੈ ਕਿਉਂਕਿ ਕਠੂਆ ਦਾ ਨਾਮ ਹੁਣ ਭਾਰਤ ਦੇ ਉਨ੍ਹਾਂ ਵਿਕਸਿਤ ਖੇਤਰਾਂ ਵਿੱਚ ਸੂਚੀਬੱਧ ਹੈ ਜਿੱਥੇ ਬਾਇਓਟੈਕ ਪਾਰਕ ਸਥਾਪਿਤ ਕੀਤੇ ਗਏ ਹਨ, ਜੋ ਨਾ ਸਿਰਫ਼ ਦੇਸ਼ ਬਲਕਿ ਪੂਰੀ ਦੁਨੀਆ ਤੋਂ ਇਨੋਵੇਸ਼ਨਾਂ ਅਤੇ ਖੋਜਾਂ ਨੂੰ ਆਕਰਸ਼ਿਤ ਕਰ ਰਹੇ ਹਨ।

ਮੰਤਰੀ ਨੇ ਕਿਹਾ ਕਿ ਅਗਲੇ 25 ਵਰ੍ਹੇ ਇਸ ਦੇਸ਼ ਲਈ ਬਹੁਤ ਮਹੱਤਵਪੂਰਨ ਹਨ ਅਤੇ ਜਦੋਂ ਭਾਰਤ 2047 ਵਿੱਚ ਆਪਣੀ ਆਜ਼ਾਦੀ ਦੇ 100 ਵਰ੍ਹੇ ਦਾ ਜਸ਼ਨ ਮਨਾ ਰਿਹਾ ਹੋਵੇਗਾ ਤਾਂ ਕਠੂਆ ਦੇ ਨੌਜਵਾਨ ਵੀ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹੋਣਗੇ।

 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਬਿਨਾਂ ਕਿਸੇ ਖੇਤਰੀ ਪੱਖਪਾਤ ਦੇ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਸਿੱਖਿਆ, ਸਿਹਤ ਬੁਨਿਆਦੀ ਢਾਂਚੇ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਵਿਕਾਸ ਦੀ ਇੱਕ ਨਵੀਂ ਸਵੇਰ ਦੇਖੀ ਗਈ ਹੈ। ਏਮਜ਼, ਆਈਆਈਐੱਮ, ਆਈਆਈਟੀ, ਆਈਆਈਐੱਮਸੀ, ਜੰਮੂ ਦੀ ਕੇਂਦਰੀ ਯੂਨੀਵਰਸਿਟੀ ਵਿਖੇ ਸਪੇਸ ਸੈਂਟਰ, ਹਾਈਵੇਅ ਵਿਲੇਜਸ, ਐਕਸਪ੍ਰੈਸ ਕੋਰੀਡੋਰ, ਅਟਲ ਸੇਤੂ, ਮੈਗਾ-ਕੁਇੰਟਲ ਸੀਡ ਪ੍ਰੋਸੈਸਿੰਗ ਪਲਾਂਟ, ਮੈਡੀਕਲ ਕਾਲਜ, ਜਿਨ੍ਹਾਂ ਵਿੱਚੋਂ ਕੁਝ ਕਠੂਆ ਵਿੱਚ ਸਥਾਪਿਤ ਕੀਤੇ ਗਏ ਹਨ, ਕੁਝ ਰਾਸ਼ਟਰੀ ਹਨ, ਦੀ ਸਥਾਪਨਾ ਨਾਲ ਜੰਮੂ-ਕਸ਼ਮੀਰ ਨੇ ਪਿਛਲੇ ਅੱਠ ਵਰ੍ਹਿਆਂ ਵਿੱਚ ਉੱਚ ਪੱਧਰੀ ਵਿਕਾਸ ਪ੍ਰੋਜੈਕਟਾਂ ਨੂੰ ਦੇਖਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਬਾਇਓਟੈੱਕ ਪਾਰਕ ਨਵੇਂ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਹੱਬ ਵਜੋਂ ਕੰਮ ਕਰੇਗਾ ਅਤੇ ਨਾ ਸਿਰਫ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਬਲਕਿ ਨੇੜਲੇ ਰਾਜਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਖੇਤੀ-ਉਦਮੀਆਂ, ਸਟਾਰਟਅੱਪਸ, ਪ੍ਰਗਤੀਸ਼ੀਲ ਕਿਸਾਨਾਂ, ਵਿਗਿਆਨੀਆਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਮਜ਼ਬੂਤ ਪਲੈਟਫਾਰਮ ਵਜੋਂ ਕੰਮ ਕਰੇਗਾ।

 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਠੂਆ ਦੇ ਬਾਇਓਟੈਕਨੋਲੋਜੀ ਪਾਰਕ ਵਿੱਚ ਇੱਕ ਸਾਲ ਵਿੱਚ 25 ਸਟਾਰਟਅੱਪ ਪੈਦਾ ਕਰਨ ਦੀ ਸਮਰੱਥਾ ਹੈ ਜੋ ਇਸ ਖੇਤਰ ਵਿੱਚ ਇਸ ਦੇ ਮਹਾਨ ਯੋਗਦਾਨ ਵਿੱਚੋਂ ਇੱਕ ਹੋਵੇਗਾ। ਡਾ. ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਸਪੇਸ ਟੈਕਨੋਲੋਜੀ ਦੇ ਖੁੱਲ੍ਹਣ ਨਾਲ ਡੇਢ ਸਾਲ ਵਿੱਚ ਸੱਠ ਸਟਾਰਟਅੱਪ ਸਥਾਪਿਤ ਹੋ ਚੁੱਕੇ ਹਨ, ਅੱਜ ਇੱਥੇ ਮੌਜੂਦ ਜੰਮੂ ਦੇ ਨੌਜਵਾਨ ਵਿਗਿਆਨੀ ਓਂਕਾਰ ਸਿੰਘ ਇਸਦੀ ਸਭ ਤੋਂ ਉੱਤਮ ਉਦਾਹਰਣ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਕਿ ਸਰਕਾਰ ਨੇ 'ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ' ਦੇ ਤਹਿਤ ਫਾਇਦੇਮੰਦ ਸਟਾਰਟ-ਅੱਪਸ ਦੇ ਨਾਮ 'ਤੇ ਨੌਜਵਾਨਾਂ ਲਈ ਸਭ ਤੋਂ ਵੱਡੇ ਮੌਕੇ ਪੈਦਾ ਕੀਤੇ ਹਨ ਤਾਂ ਪਹਿਲਾਂ ਬਜ਼ੁਰਗਾਂ ਅਤੇ ਫਿਰ ਨੌਜਵਾਨਾਂ ਦੇ ਮਨਾਂ ਵਿੱਚ ਸਰਕਾਰੀ ਨੌਕਰੀ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਸਟਾਰਟਅੱਪ ਕ੍ਰਾਂਤੀ ਹੁਣ ਜੰਮੂ ਅਤੇ ਕਸ਼ਮੀਰ ਵਿੱਚ ਸ਼ੁਰੂ ਹੋ ਗਈ ਹੈ, ਅਰੋਮਾ ਮਿਸ਼ਨ ਦੇ ਅਧੀਨ ਸਟਾਰਟ-ਅੱਪ ਇਸ ਦੇ ਤਹਿਤ ਸਭ ਤੋਂ ਵਧੀਆ ਸ਼ੁਰੂਆਤੀ ਬਿੰਦੂ ਹਨ, ਭਾਰਤ ਵਿੱਚ ਅਰੋਮਾ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਭਾਰਤ ਭੂਸ਼ਣ ਜਿਹੇ ਘਰ-ਘਰ ਵਿੱਚ ਨਾਮ ਕਮਾਉਣ ਵਾਲੇ, ਜਿਨ੍ਹਾਂ ਨੇ ਕੁਝ ਵਰ੍ਹਿਆਂ  ਵਿੱਚ ਹੀ ਆਪਣੀ ਆਮਦਨ ਦੁੱਗਣੀ ਨਹੀਂ ਬਲਕਿ ਚੌਗੁਣੀ ਕੀਤੀ ਹੈ।

 ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟਾਰਟਅੱਪ ਟਿਕਾਊ ਅਤੇ ਆਜੀਵਕਾ ਨਾਲ ਜੁੜੇ ਹੋਣੇ ਚਾਹੀਦੇ ਹਨ ਜੋ ਕਿ ਸਟਾਰਟਅੱਪਸ ਤਹਿਤ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਦਾ ਇਸ ਸਰਕਾਰ ਦਾ ਅਸਲ ਮੰਤਰ ਹੈ।

 ਡਾ. ਸਿੰਘ ਨੇ ਅੱਗੇ ਕਿਹਾ, 'ਬੋਟਲੈਬਜ਼' ਆਜੀਵਕਾ ਨਾਲ ਜੁੜੇ ਇੱਕ ਟਿਕਾਊ ਸਟਾਰਟਅੱਪ ਦੀ ਸਭ ਤੋਂ ਵਧੀਆ ਉਦਾਹਰਣ ਹੈ ਜਿਸ ਨੇ ਬੀਟਿੰਗ ਰੀਟਰੀਟ ਸਮਾਰੋਹ ਦੌਰਾਨ 1000 ਡ੍ਰੋਨ ਉਡਾਏ ਅਤੇ ਹੁਣ ਦੇਸ਼ ਵਿੱਚ ਡ੍ਰੋਨ ਸ਼ੋਅ ਨੂੰ ਸਪੌਂਸਰ ਕਰਨ ਲਈ ਲੱਖਾਂ ਵਿੱਚ ਕਮਾਈ ਕਰ ਰਹੇ ਹਨ।

 ਡਾ. ਜਿਤੇਂਦਰ ਨੇ ਇਹ ਵੀ ਕਿਹਾ ਕਿ ਸਟਾਰਟਅੱਪ ਬਾਰੇ ਜਾਗਰੂਕਤਾ ਮੁਹਿੰਮਾਂ ਵਿੱਚ ਮੀਡੀਆ ਦੀ ਵੱਡੀ ਭੂਮਿਕਾ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇਸ 'ਤੇ ਸਫ਼ਲਤਾ ਦੀਆਂ ਕਹਾਣੀਆਂ ਦਿਖਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਸਿੰਗਲ ਨੈਸ਼ਨਲ ਪੋਰਟਲ ਨੌਜਵਾਨਾਂ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤਾ ਜਾਵੇਗਾ ਜੋ ਕਿਸੇ ਖਾਸ ਖੇਤਰ ਵਿੱਚ ਸਮਰੱਥਾ ਰੱਖਦੇ ਹਨ ਅਤੇ ਇਸਦੇ ਤਹਿਤ ਇੱਕ ਸਟਾਰਟਅੱਪ ਬਣਾਉਣਾ ਚਾਹੁੰਦੇ ਹਨ।

 ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਉੱਤਰ-ਪੂਰਬ ਹੁਣ ਦੇਸ਼ ਭਰ ਵਿੱਚ ਸਟਾਰਟਅੱਪਸ ਨੂੰ ਆਕਰਸ਼ਿਤ ਕਰਨ ਵਾਲੇ ਭਾਰਤ ਵਿੱਚ ਬਦਲਾਅ ਦੀ ਸਭ ਤੋਂ ਵਧੀਆ ਉਦਾਹਰਣ ਹੈ। ਡਾ. ਸਿੰਘ ਨੇ ਅੱਗੇ ਕਿਹਾ, ਜੰਮੂ ਅਤੇ ਕਸ਼ਮੀਰ ਵਿੱਚ ਵੀ ਸੰਸਾਧਨਾ ਦੀ ਵਿਵਿਧਤਾ ਨਾਲ ਸਟਾਰਟ-ਅੱਪਸ ਲਈ ਪ੍ਰਮੁੱਖ ਮੰਜ਼ਿਲ ਬਣਨ ਦੀ ਸੰਭਾਵਨਾ ਹੈ।

 ਮੰਤਰੀ ਨੇ ਕਿਹਾ, ਬਾਇਓਟੈਕ ਪਾਰਕ, ਘਾਟੀ ਕਠੂਆ ਵਿੱਚ ਟੈਕਨੋਲੋਜੀ ਇਨਕਿਊਬੇਸ਼ਨ, ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਦੇ ਪ੍ਰਬੰਧ ਤੋਂ ਇਲਾਵਾ, ਹਰਬਲ ਐਕਸਟਰੈਕਸ਼ਨ, ਫਰਮੈਂਟੇਸ਼ਨ, ਐਨਾਲਿਟੀਕਲ ਲੈਬ, ਡਿਸਟਿਲੇਸ਼ਨ, ਮਾਈਕ੍ਰੋ-ਪ੍ਰੋਪੈਗੇਸ਼ਨ, ਪਲਾਂਟ ਟਿਸ਼ੂ ਕਲਚਰ ਜਿਹੀਆਂ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ।

 ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ, ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਜੰਮੂ ਅਤੇ ਕਸ਼ਮੀਰ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਕੌਂਸਲ ਦੁਆਰਾ ਸਾਂਝੇ ਤੌਰ 'ਤੇ ਫੰਡ ਕੀਤੇ ਗਏ ਦੋ ਉਦਯੋਗਿਕ ਬਾਇਓਟੈਕ ਪਾਰਕਾਂ, ਇੱਕ ਘਾਟੀ, ਕਠੂਆ, ਜੰਮੂ ਅਤੇ ਦੂਸਰਾ ਹੰਦਵਾੜਾ, ਕਸ਼ਮੀਰ, 'ਤੇ ਕੰਮ, ਫਰਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵੑ ਇੰਟੈਗਰੇਟਿਵ ਮੈਡੀਸਿਨ, (CSIR-IIIM) ਜੰਮੂ ਨੂੰ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਬਾਇਓਟੈਕ ਪਾਰਕ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਜੈਵ ਵਿਭਿੰਨਤਾ, ਚਿਕਿਤਸਕ ਅਤੇ ਖੁਸ਼ਬੂਦਾਰ ਪੌਦਿਆਂ 'ਤੇ ਖੋਜ ਕਰੇਗਾ ਅਤੇ ਇਹ ਗ੍ਰੀਨ ਸ਼੍ਰੇਣੀ ਦੇ ਕਾਰੋਬਾਰਾਂ ਨੂੰ ਵੀ ਉਤਸ਼ਾਹਿਤ ਕਰੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਬਾਇਓਟੈਕਨੋਲੋਜੀ ਵਿਭਾਗ ਨੇ ਲੋੜੀਂਦਾ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਕੇ ਖੋਜ ਨੂੰ ਉਤਪਾਦਾਂ ਅਤੇ ਸੇਵਾਵਾਂ ਵਿੱਚ ਤਬਦੀਲ ਕਰਨ ਲਈ ਦੇਸ਼ ਭਰ ਵਿੱਚ ਬਾਇਓਟੈਕਨੋਲੋਜੀ ਪਾਰਕਸ/ਇਨਕਿਊਬੇਟਰਾਂ ਦੀ ਸਥਾਪਨਾ ਕੀਤੀ ਹੈ। ਇਹ ਬਾਇਓਟੈਕਨੋਲੋਜੀਕਲ ਪਾਰਕ ਬਾਇਓਟੈਕਨੋਲੋਜੀ ਦੇ ਤੇਜ਼ ਵਪਾਰਕ ਵਿਕਾਸ ਲਈ ਵਿਗਿਆਨੀਆਂ, ਅਤੇ ਲਘੂ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ (ਐੱਸਐੱਮਈ’ਸ) ਨੂੰ ਟੈਕਨੋਲੋਜੀ ਇਨਕਿਊਬੇਸ਼ਨ, ਟੈਕਨੋਲੋਜੀ ਪ੍ਰਦਰਸ਼ਨ ਅਤੇ ਪਾਇਲਟ ਪਲਾਂਟ ਅਧਿਐਨਾਂ ਲਈ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਜੰਮੂ ਅਤੇ ਕਸ਼ਮੀਰ ਦੇ ਬਾਇਓਟੈਕ ਪਾਰਕ ਵਿਭਿੰਨ ਰਾਜਾਂ ਵਿੱਚ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਮਰਥਿਤ 9 ਬਾਇਓਟੈਕਨੋਲੋਜੀ ਪਾਰਕਾਂ ਵਿੱਚੋਂ ਇੱਕ ਹਨ।

 ਬਾਇਓਟੈਕਨੋਲੌਜੀ ਨੇ ਬਾਇਓਟੈਕਨੋਲੌਜੀ ਦੇ ਵਿਭਿੰਨ ਖੇਤਰਾਂ ਜਿਵੇਂ ਕਿ ਸਿਹਤ ਸੰਭਾਲ਼, ਖੇਤੀਬਾੜੀ, ਪ੍ਰੋਸੈੱਸ ਇੰਡਸਟਰੀ, ਵਾਤਾਵਰਣ ਅਤੇ ਸਰਵਿਸ ਸੈਕਟਰਾਂ ਵਿੱਚ ਯੋਗਦਾਨ ਦੇ ਨਾਲ ਦੁਨੀਆ ਭਰ ਦੇ ਸਮਾਜਿਕ-ਆਰਥਿਕ ਵਿਕਾਸ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਭਾਰਤੀ ਬਾਇਓਟੈਕਨੋਲੋਜੀ ਉਦਯੋਗ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਗਿਆਨ ਅਧਾਰਿਤ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ।  ਭਾਰਤ ਆਲਮੀ ਪੱਧਰ 'ਤੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਬਦਲਣ ਲਈ ਬਾਇਓਟੈਕਨੋਲੋਜੀ ਦੀ ਪੇਸ਼ਕਸ਼ ਕਰਨ ਵਾਲੀ ਵਿਸ਼ਾਲ ਸੰਭਾਵਨਾ ਨੂੰ ਵਰਤਣ ਲਈ ਵਿਲੱਖਣ ਤੌਰ 'ਤੇ ਸਥਿਤੀ ਵਿੱਚ ਹੈ। ਭਾਰਤੀ ਬਾਇਓਟੈਕ ਉਦਯੋਗ ਦੁਨੀਆ ਦੇ ਚੋਟੀ ਦੇ 12 ਸਥਾਨਾਂ ਵਿੱਚੋਂ ਇੱਕ ਹੈ ਅਤੇ ਚੀਨ ਤੋਂ ਬਾਅਦ ਏਸ਼ੀਆ ਵਿੱਚ ਦੂਸਰੇ ਸਥਾਨ 'ਤੇ ਹੈ।

 ਭਾਰਤ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ, ਨਵੀਨਤਾਕਾਰੀ ਟੈਕਨੋਲੋਜੀਆਂ, ਬੁਨਿਆਦੀ ਢਾਂਚੇ, ਮਾਨਵ ਸੰਸਾਧਨ ਅਤੇ ਉਦਯੋਗਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਕੇ ਬਾਇਓਟੈਕਨੋਲੌਜੀ ਦੇ ਵਿਕਾਸ ਨੂੰ ਤੇਜ਼ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ, ਜਿਸ ਨਾਲ ਸੈਕਟਰ ਨੂੰ ਆਲਮੀ ਪੱਧਰ 'ਤੇ ਦਿੱਖ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ।

 

 ਡਾ. ਜ਼ਬੀਰ ਅਹਿਮਦ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਸੀਐੱਸਆਈਆਰ-ਆਈਆਈਆਈਐੱਮ ਅਤੇ ਓਐੱਸਡੀ ਬਾਇਓਟੈਕ ਪਾਰਕ ਘਾਟੀ, ਕਠੂਆ ਨੇ ਦੱਸਿਆ ਕਿ ਭਾਰਤ ਦੇ ਚੋਟੀ ਦੇ ਵਿਗਿਆਨੀ ਅਤੇ ਟੈਕਨੋਲੋਜਿਸਟ : ਪ੍ਰੋ. ਅਜੈ ਕੁਮਾਰ ਸੂਦ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਡਾ. ਰਾਜੇਸ਼ ਗੋਖਲੇ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਅਤੇ ਡਾਇਰੈਕਟਰ ਜਨਰਲ, ਸੀਐੱਸਆਈਆਰ, ਡਾ. ਐੱਮ ਰਵੀਚੰਦਰਨ, ਸਕੱਤਰ, ਐੱਮਓਈਐੱਸ, ਡਾ. ਐੱਸ ਚੰਦਰਸ਼ੇਖਰ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਡਾ. ਡੀਐੱਸ ਰੈਡੀ, ਡਾਇਰੈਕਟਰ, ਸੀਐੱਸਆਈਆਰ-ਆਈਆਈਆਈਐੱਮ ਜੰਮੂ, ਡਾ. ਅਲੋਕ ਕੁਮਾਰ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ, ਜੰਮੂ ਅਤੇ ਕਸ਼ਮੀਰ ਸਰਕਾਰ, ਡੀਡੀਸੀ ਦੇ ਚੇਅਰਪਰਸਨ ਕਠੂਆ, ਕਰਨਲ ਮਹਾਂ ਸਿੰਘ, ਵਾਈਸ ਚੇਅਰਪਰਸਨ ਡੀਡੀਸੀ, ਕਠੂਆ, ਰਘੂਨੰਦਨ ਸਿੰਘ ਬਬਲੋ, ਜੰਮੂ ਅਤੇ ਕਸ਼ਮੀਰ ਯੂਟੀ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ,  ਆਈਆਈਟੀ, ਏਮਜ਼ (AIIMS) ਅਤੇ ਆਈਆਈਐੱਮ ਦੇ ਡਾਇਰੈਕਟਰ, ਉਦਯੋਗਪਤੀ, ਖੇਤੀ-ਉੱਦਮੀ, ਸਟਾਰਟਅੱਪਸ, ਵਿਦਵਾਨ ਅਤੇ ਵਿਦਿਆਰਥੀ ਇਸ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਗੇ।

 

 **********

 

ਐੱਸਐੱਨਸੀ/ਐੱਨਜੇ/ਐੱਮਏ/ਆਰਆਰ           



(Release ID: 1829211) Visitor Counter : 110


Read this release in: English , Urdu , Hindi