ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਸੰਯੁਕਤ ਅਰਬ ਅਮੀਰਾਤ ਦੇ ਜਲਵਾਯੂ ਦੂਤ ਅਤੇ ਉਦਯੋਗ ਤੇ ਉੱਨਤ ਟੈਕਨੋਲੋਜੀ ਮੰਤਰੀ ਮਹਾਮਹਿਮ ਡਾ. ਸੁਲਤਾਨ ਅਲ ਜਾਬੇਰ ਦੇ ਨਾਲ ਮੀਟਿੰਗ ਕੀਤੀ


ਦੋਵੇਂ ਮੰਤਰੀਆਂ ਨੇ ਜਲਵਾਯੂ ਕਾਰਵਾਈ ਦੇ ਸੰਬੰਧ ਵਿੱਚ ਦੁਵੱਲੇ ਸਹਿਯੋਗ ਨੂੰ ਸੁਵਿਧਾਜਨਕ ਅਤੇ ਸਸ਼ੱਕਤ ਬਨਾਉਣ ਹੇਤੂ ਇੱਕ ਤੰਤਰ ਸਥਾਪਿਤ ਕਰਨ ਦੇ ਲਈ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ

ਸਾਨੂੰ ਵਿਸ਼ੇਸ਼ ਰੂਪ ਨਾਲ ਵਿੱਤ ਅਤੇ ਟੈਕਨੋਲੋਜੀ ਸਹਿਤ ਲਾਗੂ ਕਰਨ ਸੰਬੰਧੀ ਸਹਾਇਤਾ ਦੇ ਮਾਮਲੇ ਵਿੱਚ ਵਿਕਾਸਸ਼ੀਲ਼ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ : ਸ਼੍ਰੀ ਭੁਪੇਂਦਰ ਯਾਦਵ

Posted On: 26 MAY 2022 6:20PM by PIB Chandigarh

ਕੇਂਦਰੀ ਵਾਤਾਵਰਣ,ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਸੰਯੁਕਤ ਅਰਬ ਅਮੀਰਾਤ ਦੇ ਜਲਵਾਯੂ ਦੂਤ ਅਤੇ ਉਦਯੋਗ ਤੇ ਉੱਨਤ ਟੈਕਨੋਲੋਜੀ ਮੰਤਰੀ ਮਹਾਮਹਿਮ ਡਾ. ਸੁਲਤਾਨ ਅਲ ਜਾਬੇਰ ਦੇ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਦੋਵੇਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਨਾਲ ਜੁੜੇ ਮੁੱਦਿਆਂ, ਕੌਪ 28 (COP 28) ਦੀ ਮੇਜ਼ਬਾਨੀ ਅਤੇ ਹੋਰਨਾਂ ਸਬੰਧਿਤ ਮਸਲਿਆ ‘ਤੇ ਗੱਲਬਾਤ ਕੀਤੀ।

ਇਸ ਦੁਵੱਲੀ ਮੀਟਿੰਗ ਤੋਂ ਪਹਿਲਾ, ਦੋਵੇਂ ਮਾਣਯੋਗ ਮੰਤਰੀਆਂ ਦੁਆਰਾ ਜਲਵਾਯੂ ਕਾਰਵਾਈ ਨਾਲ ਸਬੰਧਿਤ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਵੀ ਕੀਤੇ ਗਏ। ਇਸ ਸਮਝੌਤਾ ਪੱਤਰ ਦਾ ਮੂਲ ਉਦੇਸ਼ ਜਲਵਾਯੂ ਕਾਰਵਾਈ ਦੇ ਸੰਬੰਧ ਵਿੱਚ ਦੁਵੱਲੇ ਸਹਿਯੋਗ ਨੂੰ ਸੁਵਿਧਾਜਨਕ ਅਤੇ ਸਸ਼ੱਕਤ ਬਨਾਉਣ ਹੇਤੂ ਇੱਕ ਤੰਤਰ ਸਥਾਪਿਤ ਕਰਨਾ ਅਤੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਵੀ ਦੇਣਾ ਹੈ ।

ਇਸ ਦੁਵੱਲੀ ਮੀਟਿੰਗ ਵਿੱਚ, ਸ਼੍ਰੀ ਭੁਪੇਂਦਰ ਯਾਦਵ ਨੇ 2023 ਵਿੱਚ ਕੌਪ 28 ਦੀ ਮੇਜ਼ਬਾਨੀ ਦੇ ਲਈ ਸੰਯੁਕਤ ਅਰਬ ਅਮੀਰਾਤ ਦੇ ਯਤਨਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਸਾਨੂੰ ਵਿਸ਼ੇਸ਼ ਰੂਪ ਨਾਲ ਵਿੱਤ ਅਤੇ ਟੈਕਨੋਲੋਜੀ ਸਹਿਤ ਲਾਗੂ ਕਰਨ ਸੰਬੰਧੀ ਸਹਾਇਤਾ ਦੇ ਮਾਮਲੇ ਵਿੱਚ ਵਿਕਾਸਸ਼ੀਲ਼ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ।

ਕੇਂਦਰੀ ਵਾਤਾਵਰਣ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੌਪ 26 ਤੋਂ ਅੱਗੇ ਦੀ ਰਾਹ ਵਿੱਚ ਜਲਵਾਯੂ ਵਿੱਤ,ਅਨੁਕੂਲਨ, ਹਾਨੀ ਅਤੇ ਨੁਕਸਾਨ ਨਾਲ ਸਬੰਧਿਤ ਮੁੱਦਿਆਂ ‘ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।ਸ਼੍ਰੀ ਯਾਦਵ ਨੇ ਸੰਯੁਕਤ ਅਰਬ ਅਮੀਰਾਤ ਦੇ ਜਲਵਾਯੂ ਸੰਬੰਧੀ ਕਾਰਜਾਂ ਨੂੰ ਰੇਖਾਂਕਿਤ ਕੀਤਾ ਤੇ ਉਨ੍ਹਾਂ ਦੀ ਸਰਾਹਨਾ ਕੀਤੀ ਅਤੇ ਭਾਰਤ ਦੇ ਜਲਵਾਯੂ ਸੰਬੰਧੀ ਉਨ੍ਹਾਂ ਠੋਸ ਕਾਰਜਾਂ ਨੂੰ ਵੀ ਸਾਂਝਾ ਕੀਤਾ ਜੋ ਸਾਡੇ ਪ੍ਰਧਾਨ ਮੰਤਰੀ ਦੇ ਗਤੀਸ਼ੀਲ ਦੂਰਦਰਸ਼ੀ ਮਾਰਗਦਰਸ਼ਨ ਅਤੇ ਅਗਵਾਈ ਵਿੱਚ ਚੱਲ ਰਹੇ ਹਨ।ਉਨ੍ਹਾਂ ਸੰਯੁਕਤ ਅਰਬ ਅਮੀਰਾਤ ਨੂੰ ਕੋਯਲਿਸ਼ਨ ਫਾਰ ਡਿਜਾਸਟਰ ਰਿਜਿਲਿਯਨਸ ਇੰਫ੍ਰਾਸਟ੍ਰਕਚਰ (ਸੀਡੀਆਰਆਈ) ਅਤੇ ਲੀਡਰਸ਼ਿਪ ਗਰੁੱਪ ਫਾਰ ਇੰਡੱਸਟ੍ਰੀ ਟ੍ਰਾਂਜਿਸ਼ਨ (ਲੀਡਆਈਟੀ) ਵਿੱਚ ਸ਼ਾਮਲ ਹੋਣ ਲਈ ਵਿਚਾਰ ਕਰਨ ਦੀ ਅਪੀਲ ਕੀਤੀ।

ਦੋਵੇਂ ਪੱਖਾਂ ਨੇ ਇਹ ਸਵੀਕਾਰ ਕੀਤਾ ਕਿ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ਦੇ ਨਾਲ ਦੋਵੇਂ ਪੱਖ ਜਲਵਾਯੂ ਕਾਰਵਾਈ, ਵਿਸ਼ੇਸ਼ ਰੂਪ ਨਾਲ ਸਮਝੌਤਾ ਪੱਤਰ ਵਿੱਚ ਪਛਾਣ ਕੀਤੇ ਗਏ ਖੇਤਰਾਂ ਅਤੇ ਗਤੀਵਿਧੀਆਂ ਵਿੱਚ ਪਾਰਸਪਰਿਕ ਰੂਪ ਨਾਲ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਦਾ ਪਤਾ ਲਗਾ ਸਕਦੇ ਹਨ।

  ***

ਬੀਵਾਈ



(Release ID: 1828763) Visitor Counter : 82


Read this release in: English , Urdu , Marathi , Hindi , Odia