ਵਿੱਤ ਮੰਤਰਾਲਾ

‘ਅਪਰੇਸ਼ਨ ਨਮਕੀਨ’ ਤਹਿਤ ਡੀਆਰਆਈ ਨੇ 500 ਕਰੋੜ ਰੁਪਏ ਦੀ ਕੀਮਤ ਦੀ 52 ਕਿਲੋ ਕੋਕੀਨ ਜ਼ਬਤ ਕੀਤੀ

Posted On: 26 MAY 2022 7:23PM by PIB Chandigarh

 ਮਹੱਤਵਪੂਰਨ ਜ਼ਬਤੀਆਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ, ਡਾਇਰੈਕਟੋਰੇਟ ਆਵੑ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਇੱਕ ਆਯਾਤਿਤ ਖੇਪ ਤੋਂ 52 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਗੈਰ-ਕਾਨੂੰਨੀ ਮਾਰਕੀਟ ਵਿੱਚ ਕੀਮਤ 500 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।

 

 ਵਿਆਪਕ ਡੇਟਾ ਵਿਸ਼ਲੇਸ਼ਣ ਅਤੇ ਖੇਤਰੀ ਨਿਗਰਾਨੀ ਦੇ ਅਧਾਰ 'ਤੇ, ਡੀਆਰਆਈ ਦੁਆਰਾ ਖੁਫੀਆ ਜਾਣਕਾਰੀ ਵਿਕਸਿਤ ਕੀਤੀ ਗਈ ਸੀ ਕਿ ਈਰਾਨ ਤੋਂ ਦਰਾਮਦ ਕੀਤੀਆਂ ਜਾ ਰਹੀਆਂ ਕੁਝ ਖੇਪਾਂ ਵਿੱਚ ਨਸ਼ੀਲੇ ਪਦਾਰਥ ਹੋਣ ਦੀ ਸੰਭਾਵਨਾ ਹੈ। ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ, ਡੀਆਰਆਈ ਦੁਆਰਾ "ਅਪਰੇਸ਼ਨ ਨਮਕੀਨ" ਲਾਂਚ ਕੀਤਾ ਗਿਆ ਅਤੇ ਇੱਕ ਖੇਪ, ਜਿਸ ਵਿੱਚ 25 ਮੀਟ੍ਰਿਕ ਟਨ ਦੇ ਕੁੱਲ ਵਜ਼ਨ ਵਾਲੇ ਆਮ ਨਮਕ ਦੇ 1,000 ਥੈਲੇ ਹੋਣ ਦੀ ਘੋਸ਼ਣਾ ਕੀਤੀ ਗਈ ਸੀ, ਜੋ ਕਿ ਈਰਾਨ ਤੋਂ ਮੁੰਦਰਾ ਬੰਦਰਗਾਹ 'ਤੇ ਆਯਾਤ ਕੀਤੀ ਗਈ ਸੀ, ਦੀ ਵਿਸਤ੍ਰਿਤ ਜਾਂਚ ਲਈ ਚੋਣ ਕੀਤੀ ਗਈ। 

 

 ਉਪਰੋਕਤ ਇੰਟੈਲੀਜੈਂਟ ਇਨਪੁਟ 'ਤੇ ਕਾਰਵਾਈ ਕਰਦੇ ਹੋਏ, ਉਕਤ ਖੇਪ ਦੀ ਲਗਾਤਾਰ ਤਿੰਨ ਦਿਨਾਂ - 24 ਤੋਂ 26 ਮਈ 2022 ਤੱਕ ਜਾਂਚ ਕੀਤੀ ਗਈ। ਜਾਂਚ ਦੌਰਾਨ, ਕੁਝ ਬੈਗ ਸ਼ੱਕੀ ਪਾਏ ਗਏ, ਕਿਉਂਕਿ ਇਨ੍ਹਾਂ ਬੈਗਾਂ ਵਿੱਚ ਪਾਊਡਰ ਦੇ ਰੂਪ ਵਿੱਚ ਇੱਕ ਵੱਖਰੀ ਗੰਧ ਵਾਲਾ ਪਦਾਰਥ ਪਾਇਆ ਗਿਆ ਸੀ। ਉਨ੍ਹਾਂ ਸ਼ੱਕੀ ਬੈਗਾਂ ਤੋਂ ਨਮੂਨੇ ਲਏ ਗਏ ਅਤੇ ਗੁਜਰਾਤ ਸਰਕਾਰ ਦੇ ਡਾਇਰੈਕਟੋਰੇਟ ਆਵੑ ਫੋਰੈਂਸਿਕ ਸਾਇੰਸਜ਼ ਦੇ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਗਈ। ਜਾਂਚ ਨੇ ਇਨ੍ਹਾਂ ਨਮੂਨਿਆਂ ਵਿੱਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।  ਡੀਆਰਆਈ ਦੁਆਰਾ ਹੁਣ ਤੱਕ 52 ਕਿਲੋ ਕੋਕੀਨ ਬਰਾਮਦ ਕੀਤੀ ਜਾ ਚੁੱਕੀ ਹੈ। ਐੱਨਡੀਪੀਐੱਸ ਐਕਟ, 1985 ਦੀਆਂ ਧਾਰਾਵਾਂ ਤਹਿਤ ਜਾਂਚ ਅਤੇ ਜ਼ਬਤ ਦੀ ਕਾਰਵਾਈ ਜਾਰੀ ਹੈ। ਡੀਆਰਆਈ ਦੁਆਰਾ ਉਕਤ ਦਰਾਮਦ ਖੇਪ ਵਿੱਚ ਸ਼ਾਮਲ ਵਿੰਭਿਨ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

 ਵਿੱਤੀ ਸਾਲ 2021-22 ਵਿੱਚ, ਦੇਸ਼ ਭਰ ਵਿੱਚ ਆਪਣੀਆਂ ਕਾਰਵਾਈਆਂ ਦੌਰਾਨ, ਡੀਆਰਆਈ ਨੇ 321 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਗੈਰ-ਕਾਨੂੰਨੀ ਬਜ਼ਾਰ ਵਿੱਚ ਕੀਮਤ 3,200 ਕਰੋੜ ਰੁਪਏ ਤੋਂ ਵੱਧ ਹੈ। ਪਿਛਲੇ ਇੱਕ ਮਹੀਨੇ ਵਿੱਚ, ਡੀਆਰਆਈ ਨੇ ਕੁਝ ਮਹੱਤਵਪੂਰਨ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਕਾਂਡਲਾ ਬੰਦਰਗਾਹ 'ਤੇ ਜਿਪਸਮ ਪਾਊਡਰ ਦੀ ਵਪਾਰਕ ਦਰਾਮਦ ਦੀ ਖੇਪ ਤੋਂ 205 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ, ਪੀਪਾਵਾਵ ਬੰਦਰਗਾਹ 'ਤੇ ਹੈਰੋਇਨ ਨਾਲ ਭਰੇ ਧਾਗੇ ਦੀ 395 ਕਿਲੋਗ੍ਰਾਮ ਖੇਪ, ਏਅਰ ਕਾਰਗੋ ਕੰਪਲੈਕਸ, ਆਈਜੀਆਈ ਨਵੀਂ ਦਿੱਲੀ ਵਿਖੇ 62 ਕਿਲੋ ਹੈਰੋਇਨ ਅਤੇ ਲਕਸ਼ਦ੍ਵੀਪ ਟਾਪੂ ਦੇ ਤੱਟ ਤੋਂ 218 ਕਿਲੋਗ੍ਰਾਮ ਹੈਰੋਇਨ (ਭਾਰਤੀ ਤੱਟ ਰੱਖਿਅਕ ਦੇ ਨਾਲ ਸਾਂਝੀ ਕਾਰਵਾਈ ਵਿੱਚ) ਸ਼ਾਮਲ ਹੈ। ਇਸ ਤੋਂ ਇਲਾਵਾ, ਏਅਰ ਕਾਰਗੋ ਕੰਪਲੈਕਸ, ਆਈਜੀਆਈ ਨਵੀਂ ਦਿੱਲੀ ਤੋਂ 61.5 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਧਾਤ ਦੀਆਂ ਟੂਟੀਆਂ ਦੇ ਤਿਕੋਣੇ ਵਾਲਵ ਵਿੱਚ ਉੱਚ ਸ਼ੁੱਧਤਾ ਵਾਲੇ ਸੋਨੇ ਨੂੰ ਛੁਪਾਉਣ ਲਈ ਇੱਕ ਨਵਾਂ ਢੰਗ ਤਰੀਕਾ ਵਰਤਿਆ ਗਿਆ ਸੀ। 

 

 ਅਜਿਹੀਆਂ ਜ਼ਬਤੀਆਂ ਦਾ ਅਸਰਦਾਰ ਤਰੀਕੇ ਨਾਲ ਪਤਾ ਲਗਾਉਣ ਅਤੇ ਪ੍ਰਭਾਵਿਤ ਕਰਨ ਦੀ ਡੀਆਰਆਈ ਦੀ ਸਮਰੱਥਾ ਭਾਰਤ ਦੀਆਂ ਆਰਥਿਕ ਸਰਹੱਦਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇੱਕ ਰੁਕਾਵਟ ਵਜੋਂ ਕੰਮ ਕਰਦੀ ਹੈ। ਡੀਆਰਆਈ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰੱਖਣ ਲਈ ਪ੍ਰਤੀਬੱਧ ਹੈ।

 

 ***********

ਆਰਐੱਮ/ਐੱਮਵੀ/ਕੇਐੱਮਐੱਨ



(Release ID: 1828757) Visitor Counter : 152


Read this release in: English , Urdu , Hindi