ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav g20-india-2023

ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਲਈ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਦਾ ਆਯੋਜਨ ਕੱਲ੍ਹ ਰਾਜਸਥਾਨ ਦੇ ਭਰਤਪੁਰ ਵਿੱਚ ਕੀਤਾ ਜਾਵੇਗਾ


ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ 1155 ਦਿੱਵਿਯਾਂਗਜਨਾਂ ਅਤੇ 586 ਬਜ਼ੁਰਗ ਨਾਗਰਿਕਾਂ ਨੂੰ 304 ਲੱਖ ਰੁਪਏ ਦੀ ਕੱਲ ਲਾਗਤ ਵਾਲੀ 8454 ਸਹਾਇਤਾ ਅਤੇ ਸਹਾਇਕ ਉਪਕਰਣਾਂ ਦਾ ਮੁਫ਼ਤ ਵੰਡ ਕੀਤੀ ਜਾਵੇਗੀ

Posted On: 26 MAY 2022 5:31PM by PIB Chandigarh

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਐਲਿਮਕੋ ਅਤੇ ਭਰਤਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 27.05.2022 ਨੂੰ ਸਵੇਰੇ 11 ਵਜੇ ਕ੍ਰਿਸ਼ਣਾ ਨਗਰ ਸਭਾਗਾਰ, ਭਰਤਪੁਰ (ਰਾਜਸਥਾਨ) ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨਾਂ’ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਬਜ਼ੁਰਗ ਨਾਗਰਿਕਾਂ ਦਰਮਿਆਨ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਕਰਨ ਲਈ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਦਾ ਆਯੋਜਨ ਕੀਤਾ ਜਾਵੇਗਾ।

ਇਸ ਸਮਾਰੋਹ ਦੀ ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸੁਸ਼੍ਰੀ ਪ੍ਰਤਿਭਾ ਭੌਮਿਕ ਹੋਵੇਗੀ। ਕ੍ਰਿਸ਼ਣਾ ਨਗਰ ਸਭਾਗਾਰ, ਭਰਤਪੁਰ (ਰਾਜਸਥਾਨ) ਵਿੱਚ ਆਯੋਜਿਤ ਹੋਣ ਵਾਲੇ ਇਸ ਵੰਡ ਸ਼ਿਵਿਰ ਸਮਾਰੋਹ ਵਿੱਚ ਸਥਾਨਕ ਜਨਪ੍ਰਤੀਨਿਧੀਆਂ ਅਤੇ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਨਾਲ ਸ਼੍ਰੀਮਤੀ ਰੰਜੀਤਾ ਕੋਲੀ, ਲੋਕਸਭਾ ਸਾਂਸਦ, ਭਰਤਪੁਰ, ਸ਼੍ਰੀ ਵਿਸ਼ਵੇਂਦ੍ਰ ਸਿੰਘ, ਟੂਰਜ਼ਿਮ ਅਤੇ ਹਵਾਬਾਜ਼ੀ ਮੰਤਰੀ, ਰਾਜਸਥਾਨ ਸਰਕਾਰ, ਸ਼੍ਰੀ ਭਜਨ ਲਾਲ ਯਾਦਵ, ਲੋਕ ਨਿਰਮਾਣ ਵਿਭਾਗ ਮੰਤਰੀ, ਰਾਜਸਥਾਨ ਸਰਕਾਰ, ਡਾ. ਸੁਭਾਸ਼ ਗਰਗ, ਉੱਚ ਸਿੱਖਿਆ ਅਤੇ ਟੈਕਨੋਲੋਜੀ ਰਾਜ ਮੰਤਰੀ, ਰਾਜਸਥਾਨ ਸਰਕਾਰ ਅਤੇ ਸ਼੍ਰੀਮਤੀ ਜਾਹਿਦਾ ਖਾਨ, ਰਾਜ ਮੰਤਰੀ, ਰਾਜਸਥਾਨ ਸਰਕਾਰ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੁਆਰਾ ਤਿਆਰ ਕੀਤੇ ਗਏ ਐੱਸਓਪੀ ਦਾ ਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 1155 ਦਿੱਵਿਯਾਂਗਜਨਾਂ ਅਤੇ 586 ਬਜ਼ੁਰਗ ਨਾਗਰਿਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਤਹਿਤ 304 ਲੱਖ ਰੁਪਏ ਦੇ ਕੁੱਲ 8454 ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਮੁਫਤ ਵੰਡ ਕੀਤੀ ਜਾਵੇਗੀ। ਇਨ੍ਹਾਂ ਲਾਭਾਰਥੀਆਂ ਦੀ ਪੂਰਵ-ਪਛਾਣ ਪਿਛਲੇ ਸਾਲ ਐਲਿਮਕੋ ਦੁਆਰਾ ਸਮਰਥਿਤ ਭਰਤਪੁਰ ਜ਼ਿਲ੍ਹਾ ਪ੍ਰਸ਼ਾਸਨ, ਰਾਜਸਥਾਨ ਦੁਆਰਾ ਆਯੋਜਿਤ ਕੀਤੇ ਗਏ ਮੁਲਾਂਕਣ ਸ਼ਿਵਿਰਾਂ ਵਿੱਚ ਕੀਤੀ ਗਈ ਸੀ।

********

ਐੱਮਜੀ/ਆਰਐੱਨਐੱਮ/ਆਰਕੇ(Release ID: 1828752) Visitor Counter : 75


Read this release in: English , Urdu , Hindi