ਵਿੱਤ ਮੰਤਰਾਲਾ

ਦਿੱਲੀ ਕਸਟਮਜ਼ ਨੇ ਆਈਸੀਡੀ (ICD) ਗੜ੍ਹੀ ਹਰਸਰੂ, ਗੁਰੂਗ੍ਰਾਮ ਵਿਖੇ ਪ੍ਰੋਜੈਕਟ 'ਨਿਗਾਹ' ਲਾਂਚ ਕੀਤਾ


ਪ੍ਰੋਜੈਕਟ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਨੂੰ ਯਕੀਨੀ ਬਣਾਉਣ ਲਈ ਕੰਟੇਨਰ ਟਰੈਕਿੰਗ ਅਤੇ ਸਮੇਂ ਸਿਰ ਕਲੀਅਰੈਂਸ ਦੀ ਨਿਗਰਾਨੀ ਕਰਨਾ ਹੈ

ਮੁੱਖ ਕਮਿਸ਼ਨਰ, ਦਿੱਲੀ ਕਸਟਮ ਜ਼ੋਨ, ਸ਼੍ਰੀ ਸੁਰਜੀਤ ਭੁਜਾਬਲ ਨੇ ਅੱਜ ਇੱਥੇ ਆਈਸੀਡੀ ਗੜ੍ਹੀ ਹਰਸਰੂ, ਗੁਰੂਗ੍ਰਾਮ ਵਿਖੇ ਪ੍ਰੋਜੈਕਟ 'ਨਿਗਾਹ' (‘NIGAH’) ਦਾ ਉਦਘਾਟਨ ਕੀਤਾ।

Posted On: 26 MAY 2022 7:19PM by PIB Chandigarh

 ਪ੍ਰੋਜੈਕਟ ਨਿਗਾਹ ਆਈਸੀਟੀਐੱਮ (ਆਈਸੀਡੀ ਕੰਟੇਨਰ ਟ੍ਰੈਕਿੰਗ ਮੌਡੀਊਲ) ਦੀ ਵਰਤੋਂ ਕਰਕੇ ਕੰਟੇਨਰ ਨੂੰ ਟ੍ਰੈਕ ਕਰਨ ਦੀ ਇੱਕ ਪਹਿਲ ਹੈ ਜੋ ਕਿ ਆਈਸੀਡੀ ਦੇ ਅੰਦਰ ਕੰਟੇਨਰ ਦੀ ਆਵਾਜਾਈ ਨੂੰ ਬਿਹਤਰ ਢੰਗ ਨਾਲ ਦੇਖਣ ਵਿੱਚ ਮਦਦ ਕਰੇਗਾ। 

ਇਹ ਕਸਟਮ ਨੂੰ ਲੰਬੇ ਸਮੇਂ ਤੋਂ ਖੜ੍ਹੇ ਕੰਟੇਨਰਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਸਮੇਂ ਸਿਰ ਕਲੀਅਰੈਂਸ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਲੀਡ ਨਿਵਾਰਕ ਜਾਂਚਾਂ ਨੂੰ ਯਕੀਨੀ ਬਣਾਉਣ ਦੇ ਨਾਲ ਵਪਾਰ ਕਰਨ ਵਿੱਚ ਅਸਾਨੀ ਹੋਵੇਗੀ। ਆਈਸੀਟੀਐੱਮ ਨੂੰ ਕਸਟੋਡੀਅਨ ਮੈਸਰਜ਼ ਜੀਆਰਐੱਫਐੱਲ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਸਾਰੇ ਭਾਗੀਦਾਰਾਂ ਨੂੰ ਪ੍ਰੋਜੈਕਟ ਦਾ ਲਾਈਵ ਡੈਮੋ ਦਿੱਤਾ ਗਿਆ।

 

 ਇਸ ਮੌਕੇ ਚੀਫ਼ ਕਮਿਸ਼ਨਰ ਨੇ, ਗ੍ਰੈਨਿਊਲਰ ਪੱਧਰ ਦੀ ਦਰਿਸ਼ਗੋਚਰਤਾ ਪ੍ਰਦਾਨ ਕਰਨ ਲਈ ਨਿਗਰਾਨੀ ਦੀ ਅਸਾਨੀ ਦਾ ਸਮਰਥਨ ਕਰਨ ਅਤੇ ਸਰਕਾਰ ਦੁਆਰਾ ਪੇਸ਼ ਕੀਤੇ ਗਏ ਟੈਕਨੋਲੋਜੀਕਲ ਪਲੈਟਫਾਰਮਾਂ ਨੂੰ ਹੋਰ ਸਟੇਕਹੋਲਡਰਾਂ ਦੇ ਪਲੈਟਫਾਰਮਾਂ ਨਾਲ ਤਾਲਮੇਲ ਕਰਨ ਲਈ, ਸਥਾਨਕ ਪੱਧਰ 'ਤੇ ਇਸ ਨਵੀਨਤਾਕਾਰੀ (ਇਨੋਵੇਟਿਵ) ਵਿਕਾਸ ਲਈ ਕਸਟੋਡੀਅਨ ਮੈਸਰਜ਼ ਜੀਆਰਐੱਫਐੱਲ ਦਾ ਧੰਨਵਾਦ ਕੀਤਾ, ਜੋ ਭਾਰਤ ਨੂੰ ਏਗਜ਼ਿਮ (EXIM) ਵਪਾਰ ਦੇ ਉੱਚ ਪੱਧਰਾਂ 'ਤੇ ਲੈ ਜਾਵੇਗਾ। ਉਨ੍ਹਾਂ ਦੂਸਰੇ ਨਿਗਰਾਨਾਂ ਨੂੰ ਵਪਾਰ ਦੇ ਲਾਭ ਲਈ ਆਈਸੀਡੀ’ਸ ਵਿਖੇ ਪ੍ਰੋਜੈਕਟ ਨੂੰ ਦੁਹਰਾਉਣ ਲਈ ਉਤਸ਼ਾਹਿਤ ਕੀਤਾ। 

 ਸਮਾਗਮ ਵਿੱਚ ਕਸਟਮ ਕਮਿਸ਼ਨਰ, ਆਈਸੀਡੀ ਪਟਪੜਗੰਜ ਅਤੇ ਹੋਰ ਆਈਸੀਡੀਜ਼ ਸ਼੍ਰੀ ਮਨੀਸ਼ ਸਕਸੈਨਾ;  ਕਸਟਮ ਦੇ ਐਡੀਸ਼ਨਲ ਕਮਿਸ਼ਨਰ ਐੱਸ ਜਯੰਤ ਸਹਾਏ;  ਪੋਰਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੁਨੀਲ ਸ਼੍ਰੀਵਾਸਤਵ ਅਤੇ ਸੁਸ਼੍ਰੀ ਜਯਾ ਕੁਮਾਰੀ, ਮੈਸਰਜ਼ ਜੀਆਰਐੱਫਐੱਲ ਦੇ ਵਾਈਸ-ਪ੍ਰੈਜ਼ੀਡੈਂਟ ਸ਼੍ਰੀ ਰਾਜਗੁਰੂ ਆਪਣੀ ਟੀਮ ਦੇ ਨਾਲ;  ਆਈਸੀਡੀ ਸੋਨੀਪਤ ਅਤੇ ਆਈਸੀਡੀ ਪਾਟਲੀ ਦੇ ਕਸਟੋਡੀਅਨ ਅਤੇ ਦਿੱਲੀ ਕਸਟਮ ਬ੍ਰੋਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਪੁਨੀਤ ਜੈਨ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਸਮਾਗਮ ਵਿੱਚ ਪਟਪੜਗੰਜ ਕਮਿਸ਼ਨਰੇਟ ਦੇ ਹੋਰ ਆਈਸੀਡੀਜ਼ ਦੇ ਅਧਿਕਾਰੀਆਂ ਅਤੇ ਕਸਟੋਡੀਅਨਾਂ ਨੇ ਵਰਚੁਅਲੀ ਸ਼ਿਰਕਤ ਕੀਤੀ।

*******

 

ਆਰਐੱਮ/ਐੱਮਵੀ/ਕੇਐੱਮਐੱਨ



(Release ID: 1828748) Visitor Counter : 112


Read this release in: English , Urdu , Hindi