ਪੇਂਡੂ ਵਿਕਾਸ ਮੰਤਰਾਲਾ

ਸ਼੍ਰੀ ਗਿਰੀਰਾਜ ਸਿੰਘ ਨੇ ਰਾਜ ਸਰਕਾਰਾਂ ਦੁਆਰਾ ਗ੍ਰਾਮੀਣ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਕੁਸ਼ਲ ਢੰਗ ਨਾਲ ਲਾਗੂ ਕਰਨ ਅਤੇ ਨਿਗਰਾਨੀ ਦਾ ਸੱਦਾ ਦਿੱਤਾ


ਪੇਂਡੂ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਬਿਹਤਰੀਨ ਗ੍ਰਾਮੀਣ ਸੜਕਾਂ ਦੇ ਬੁਨਿਆਦੀ ਢਾਂਚੇ ਨੇ ਭਾਰਤ ਦੇ ਕੁੱਲ ਨਿਰਯਾਤ ਵਿੱਚ 23% ਤੋਂ ਵੱਧ ਖੇਤੀ ਨਿਰਯਾਤ ਨਾਲ ਕੋਵਿਡ ਸੰਕਟ ਦੌਰਾਨ ਭਾਰਤ ਦੀ ਮਦਦ ਕੀਤੀ

ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਸਾਧਵੀ ਨਿਰੰਜਨ ਜੋਤੀ ਅਤੇ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਵੀ ਗ੍ਰਾਮੀਣ ਸੜਕਾਂ ਵਿੱਚ ਨਵੀਂ ਟੈਕਨੋਲੋਜੀ ਅਤੇ ਨਵੀਨਤਾਵਾਂ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕੀਤਾ

Posted On: 24 MAY 2022 5:32PM by PIB Chandigarh

ਗ੍ਰਾਮੀਣ ਸੜਕਾਂ ਦੇ ਬੁਨਿਆਦੀ ਢਾਂਚੇ ਲਈ ਨਵਾਂ ਟੈਕਨੋਲੋਜੀ ਵਿਜ਼ਨ, 2022 ਦਸਤਾਵੇਜ਼ ਜਾਰੀ ਕੀਤਾ ਗਿਆ ਜੋ ਸੜਕ ਬਣਾਉਣ ਵਿੱਚ ਵੇਸਟ ਪਲਾਸਟਿਕ ਦੀ ਵਧਦੀ ਵਰਤੋਂ 'ਤੇ ਜ਼ੋਰ ਦਿੰਦਾ ਹੈ

ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਰਾਜ ਸਰਕਾਰਾਂ ਦੁਆਰਾ ਗ੍ਰਾਮੀਣ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਵਧੇਰੇ ਕੁਸ਼ਲ ਢੰਗ ਨਾਲ ਲਾਗੂ ਕਰਨ ਅਤੇ ਨਿਗਰਾਨੀ ਕਰਨ ਦਾ ਸੱਦਾ ਦਿੱਤਾ ਹੈ। ਵੱਖ-ਵੱਖ ਰਾਜਾਂ ਵਿੱਚ ਪੇਂਡੂ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਅਸਮਾਨ ਦੀ ਉਚਾਈ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ, ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਤਹਿਤ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਜਨਭਾਗੀਦਾਰੀ ਅਤੇ ਹੋਰ ਪਾਰਦਰਸ਼ਤਾ ਦਾ ਸੱਦਾ ਦਿੱਤਾ। ਉਹ ਅੱਜ ਇੱਥੇ ਗ੍ਰਾਮੀਣ ਸੜਕਾਂ ਵਿੱਚ ਨਵੀਂ ਟੈਕਨੋਲੋਜੀ ਅਤੇ ਨਵੀਨਤਾਵਾਂ ਬਾਰੇ 3 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੀ ਗਿਰੀਰਾਜ ਸਿੰਘ ਨੇ ਗ੍ਰਾਮੀਣ ਸੜਕਾਂ ਦੇ ਬੁਨਿਆਦੀ ਢਾਂਚੇ ਲਈ ਰੀਫਿਲਿੰਗ ਅਤੇ ਬਾਈਂਡਿੰਗ ਸਮੱਗਰੀ ਦੇ ਖੇਤਰ ਵਿੱਚ ਇੱਕ ਸਟਾਰਟਅੱਪ ਚੈਲੇਂਜ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਤ ਸਾਲ 2070 ਤੱਕ ਜ਼ੀਰੋ ਪ੍ਰਤੀਸ਼ਤ ਕਾਰਬਨ ਨਿਕਾਸੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਨਵੀਂ ਟੈਕਨੋਲੋਜੀ, ਇਨੋਵੇਸ਼ਨ ਅਤੇ ਈਕੋਫ੍ਰੈਂਡਲੀ ਅਪਣਾਉਣ ਦੇ ਮੁੱਖ ਚਾਲਕ ਹੋਣਗੇ। ਇਹ ਦੱਸਦੇ ਹੋਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੱਤਾ ਹੈ ਕਿ ਸੜਕ ਜਾਂ ਡਿਜੀਟਲ ਕਨੈਕਟੀਵਿਟੀ ਤੋਂ ਬਿਨਾਂ ਕੋਈ ਵਿਕਾਸ ਨਹੀਂ ਹੋ ਸਕਦਾ - ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਸੱਤ ਲੱਖ ਕਿਲੋਮੀਟਰ ਤੋਂ ਵੱਧ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਪਿਛਲੇ ਤਿੰਨ ਸਾਲਾਂ ਦੌਰਾਨ eMARG (PMGSY ਅਧੀਨ ਪੇਂਡੂ ਸੜਕਾਂ ਦਾ ਇਲੈੱਕਟ੍ਰੌਨਿਕ ਮੇਨਟੇਨੈਂਸ) ਪ੍ਰੋਜੈਕਟ ਤਹਿਤ 45 ਲੱਖ ਕਿਲੋਮੀਟਰ ਤੋਂ ਵੱਧ ਸੜਕ ਦੀ ਲੰਬਾਈ ਲਈ ਜੀਆਈਐੱਸ ਸਮਰਥਿਤ ਡੇਟਾ ਨੂੰ ਸੰਕਲਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2019-20 ਅਤੇ 2021-22 ਦੀ ਮਿਆਦ ਦੇ ਦੌਰਾਨ 73,000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ, ਜਿਸ ਨਾਲ 66 ਕਰੋੜ ਕਾਰਜਕਾਰੀ ਕੰਮ ਪੈਦਾ ਹੋਏ ਹਨ।

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਸੁਧਰੇ ਹੋਏ ਪੇਂਡੂ ਸੜਕਾਂ ਦੇ ਬੁਨਿਆਦੀ ਢਾਂਚੇ ਨੇ ਕੋਵਿਡ ਸੰਕਟ ਦੌਰਾਨ ਭਾਰਤ ਦੀ ਮਦਦ ਕੀਤੀ ਅਤੇ ਖੇਤੀ ਨਿਰਯਾਤ ਭਾਰਤ ਦੇ ਕੁੱਲ ਨਿਰਯਾਤ ਵਿੱਚ ਲਗਭਗ 23% ਯੋਗਦਾਨ ਪਾਉਂਦਾ ਹੈ। ਅੱਜ ਵੀ ਸਾਡੀ 70% ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਜ ਮੰਤਰੀ (ਇਸਪਾਤ ਅਤੇ ਗ੍ਰਾਮੀਣ ਵਿਕਾਸ) ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਭਾਰਤ ਦੇ ਗ੍ਰਾਮੀਣ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਦਿਖਾਏ ਗਏ ਮਾਰਗ ਨੂੰ ਯਾਦ ਕੀਤਾ। ਉਨ੍ਰਾ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਇੱਕ ਰੁਪਏ ਦਾ ਈਂਧਨ ਸੈੱਸ ਲਗਾ ਕੇ ਵੱਡਾ ਵਿੱਤ ਜੁਟਾਉਣਾ ਉਨ੍ਹਾਂ ਦਾ ਨਵਾਂ ਵਿਚਾਰ ਸੀ। ਸ਼੍ਰੀ ਕੁਲਸਤੇ ਨੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ, ਜਦੋਂ ਉਹ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸਨ ਅਤੇ ਮੌਜੂਦਾ ਸਮੇਂ ਸ਼੍ਰੀ ਨਿਤਿਨ ਗਡਕਰੀ ਹਨ।

ਆਪਣੇ ਸੰਬੋਧਨ ਵਿੱਚ ਸਾਧਵੀ ਨਿਰੰਜਨ ਜੋਤੀ, ਰਾਜ ਮੰਤਰੀ (ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਗ੍ਰਾਮੀਣ ਵਿਕਾਸ) ਨੇ ਕਿਹਾ ਕਿ ਸੜਕਾਂ ਇੱਕ ਦੇਸ਼ ਲਈ ਓਨੀਆਂ ਹੀ ਜ਼ਰੂਰੀ ਹਨ ਜਿੰਨੀਆਂ ਮਨੁੱਖੀ ਸਰੀਰ ਦੀਆਂ ਨਾੜੀਆਂ ਹੁੰਦੀਆਂ ਹਨ। ਇਹ ਦੱਸਦੇ ਹੋਏ ਕਿ ਇਹ ਕਾਨਫਰੰਸ ਉਸ ਢੁਕਵੇਂ ਸਮੇਂ 'ਤੇ ਆਈ ਹੈ ਜਦੋਂ ਦੇਸ਼ ਸਾਲ ਭਰ ਚੱਲਣ ਵਾਲਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਮਨਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੜਕਾਂ ਦੀ ਦੇਖਭਾਲ ਕਰਨ ਅਤੇ ਕਾਰ ਵਿੱਚੋਂ ਪੋਲੀਥੀਨ ਬੈਗਾਂ ਵਾਂਗ ਕੂੜਾ ਨਾ ਕੱਢ ਕੇ ਸੁੱਟਣ ਦੀ ਅਪੀਲ ਕੀਤੀ ਹੈ। 

ਇਸ ਮੌਕੇ 'ਤੇ ਬੋਲਦੇ ਹੋਏ ਰਾਜ ਮੰਤਰੀ (ਪੰਚਾਇਤੀ ਰਾਜ) ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਇੱਕ ਡਰਾਈਵਰ ਚੰਗੀ ਤਰ੍ਹਾਂ ਬਣਾਏ ਅਤੇ ਚੰਗੀ ਤਰ੍ਹਾਂ ਰੱਖ-ਰਖਾਅ ਵਾਲੇ ਹਾਈਵੇਅ ਤੋਂ ਹੋ ਕੇ ਟੋਇਆਂ ਨਾਲ ਭਰੀਆਂ ਪਿੰਡਾਂ ਦੀਆਂ ਸੜਕਾਂ ’ਤੇ ਜਾਂਦਾ ਸੀ ਤਾਂ ਉਸ ਤੋਂ ਸਾਵਧਾਨ ਰਹਿੰਦਾ ਸੀ, ਪਰ ਪ੍ਰਧਾਨ ਮੰਤਰੀ ਵਾਜਪਾਈ ਵੱਲੋਂ 25 ਦਸੰਬਰ, 2000 ਨੂੰ ਪੀ.ਐੱਮ.ਜੀ.ਐੱਸ.ਵਾਈ. ਦੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਪੇਂਡੂ ਅਤੇ ਸ਼ਹਿਰੀ ਸੜਕੀ ਢਾਂਚੇ 'ਤੇ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ।

ਆਪਣੇ ਕੁੰਜੀਵਤ ਭਾਸ਼ਣ ਵਿੱਚ ਸਕੱਤਰ (ਪੇਂਡੂ ਵਿਕਾਸ) ਸ਼੍ਰੀ ਨਗੇਂਦਰ ਨਾਥ ਸਿਨਹਾ ਨੇ ਕਿਹਾ ਕਿ 1,10,000 ਕਿਲੋਮੀਟਰ ਤੋਂ ਵੱਧ ਲੰਬਾਈ ਦੀਆਂ ਸੜਕਾਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਵਿਛਾਉਣ ਦੀ ਯੋਜਨਾ ਹੈ, ਜਿਸ ਵਿੱਚੋਂ 70,000 ਕਿਲੋਮੀਟਰ ਤੋਂ ਵੱਧ ਦਾ ਕੰਮ ਪੂਰਾ ਹੋ ਚੁੱਕਾ ਹੈ।

ਉਦਘਾਟਨੀ ਸੈਸ਼ਨ ਦੌਰਾਨ, ਪਤਵੰਤਿਆਂ ਨੇ ਨਿਊ ਟੈਕਨੋਲੋਜੀ ਵਿਜ਼ਨ, 2022 ਸਮੇਤ ਕਈ ਦਸਤਾਵੇਜ਼ ਜਾਰੀ ਕੀਤੇ। ਵਿਜ਼ਨ ਦਸਤਾਵੇਜ਼ ਦੇ ਤਹਿਤ, ਪੇਂਡੂ ਵਿਕਾਸ ਮੰਤਰਾਲਾ ਨਵੀਂ ਟੈਕਨੋਲੋਜੀ ਅਤੇ ਵਿਕਲਪਕ ਸਮੱਗਰੀ ਦੀ ਵਰਤੋਂ ਕਰਕੇ ਘੱਟੋ-ਘੱਟ ਅੱਧੀਆਂ ਪੇਂਡੂ ਸੜਕਾਂ ਦੀ ਲੰਬਾਈ ਦੀ ਕਲਪਨਾ ਕਰਦਾ ਹੈ। 2013 ਤੋਂ ਜਦੋਂ ਸਰਕਾਰ ਨੇ ਸੜਕਾਂ ਦੇ ਨਿਰਮਾਣ ਵਿੱਚ ਵੇਸਟ ਪਲਾਸਟਿਕ ਸਮੱਗਰੀ ਦੀ ਵਰਤੋਂ ਨੂੰ ਲਾਗੂ ਕੀਤਾ, ਨਿਊ ਟੈਕਨੋਲੋਜੀ ਵਿਜ਼ਨ ਦਸਤਾਵੇਜ਼ ਨਵੀਂ ਟੈਕਨੋਲੋਜੀ ਲਈ ਨਿਰਧਾਰਤ ਕੁੱਲ 50% ਸੜਕਾਂ ਦੀ ਲੰਬਾਈ ਦੇ 70% ਤੱਕ ਸੜਕ ਨਿਰਮਾਣ ਵਿੱਚ ਆਪਣਾ ਹਿੱਸਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।

ਕਾਨਫਰੰਸ ਦੇ ਨਾਲ ਹੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਮੰਨੇ ਪ੍ਰਮੰਨੇ ਪਤਵੰਤਿਆਂ ਵੱਲੋਂ ਕੀਤਾ ਗਿਆ। 

*****



(Release ID: 1828248) Visitor Counter : 88


Read this release in: English , Urdu , Hindi