ਕੋਲਾ ਮੰਤਰਾਲਾ

ਮਈ, 2022 ਦੀ ਪਹਿਲੀ ਛਿਮਾਹੀ ਦੌਰਾਨ ਕੋਲਾ ਉਤਪਾਦਨ ਵਧ ਕੇ 34 ਮਿਲੀਅਨ ਟਨ (MT) ਹੋਇਆ


16% ਵਾਧੇ ਨਾਲ ਕੋਲਾ ਡਿਸਪੈਚ 37.18 MT ਤੱਕ ਹੋਇਆ

Posted On: 24 MAY 2022 4:41PM by PIB Chandigarh

ਭਾਰਤ ਦਾ ਕੋਲਾ ਉਤਪਾਦਨ ਮਈ, 2022 ਦੇ ਪਹਿਲੇ ਅੱਧ ਦੌਰਾਨ ਵੀ ਆਪਣੀ ਰਿਕਾਰਡ ਪ੍ਰਾਪਤੀ ਨੂੰ ਜਾਰੀ ਰੱਖਦਾ ਹੈ, ਇਸ ਸਾਲ ਅਪ੍ਰੈਲ ਵਿੱਚ ਉਤਪਾਦਨ ਅਤੇ ਡਿਸਪੈਚ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਦਰਜ ਕੀਤਾ ਗਿਆ। ਮਈ 2022 ਦੀ ਪਹਿਲੀ ਛਿਮਾਹੀ ਦੌਰਾਨ ਕੁੱਲ ਕੋਲਾ ਉਤਪਾਦਨ ਵਧ ਕੇ 33.94 ਮਿਲੀਅਨ ਟਨ (MT) ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 24.91 ਐੱਮਟੀ ਦੇ ਉਤਪਾਦਨ ਨਾਲੋਂ 36.23% ਦੀ ਵਾਧਾ ਦਰ ਪ੍ਰਾਪਤ ਕਰਦਾ ਹੈ। 15 ਮਈ, 2022 ਤੱਕ ਕੁੱਲ ਕੋਲੇ ਦੀ ਸਪਲਾਈ 37.18 ਮੀਟਰਿਕ ਟਨ ਰਹੀ ਹੈ ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਦੌਰਾਨ 15.87% ਦਾ ਵਾਧਾ ਦਰਜ ਕਰਦੀ ਹੈ। 

ਸਾਲ-ਦਰ-ਸਾਲ ਦੇ ਆਧਾਰ 'ਤੇ 9.39% ਦਾ ਵਾਧਾ ਦਰਜ ਕਰਦੇ ਹੋਏ ਅਪ੍ਰੈਲ, 2022 ਦੇ ਪੂਰੇ ਮਹੀਨੇ ਲਈ ਕੁੱਲ ਕੋਲੇ ਦੀ ਸਪਲਾਈ (ਗੈਰ ਸੀਆਈਐੱਲ ਕੋਲਾ ਉਤਪਾਦਕ ਇਕਾਈਆਂ ਸਮੇਤ) 71.77 ਮੀਟਰਕ ਟਨ ਹੋ ਗਈ ਹੈ। ਦੇਸ਼ ਵਿੱਚ ਕੁੱਲ ਕੋਲਾ ਉਤਪਾਦਨ ਅਪ੍ਰੈਲ 2022 ਵਿੱਚ 29.80% ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕਰਦੇ ਹੋਏ ਵਧ ਕੇ 67 ਮਿਲੀਅਨ ਟਨ (MT) ਹੋ ਗਿਆ ਹੈ। 

ਕੋਲ ਇੰਡੀਆ ਲਿਮਟਿਡ (CIL) ਨੇ ਉਤਪਾਦਨ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਅਪ੍ਰੈਲ 2022 ਦੇ ਮਹੀਨੇ ਵਿੱਚ 53.47 ਮੀਟਰਿਕ ਟਨ ਦਾ ਸਭ ਤੋਂ ਵੱਧ ਮਾਸਿਕ ਕੋਲਾ ਉਤਪਾਦਨ ਦਰਜ ਕੀਤਾ ਹੈ, ਜੋ ਸਾਲ-ਦਰ-ਸਾਲ ਦੇ ਅਧਾਰ 'ਤੇ 27.64% ਦੀ ਵਾਧਾ ਦਰ ਹੈ। 15 ਮਈ 2022 ਤੱਕ, ਸੀਆਈਐੱਲ ਦਾ ਉਤਪਾਦਨ 26.35 ਮੀਟਰਕ ਟਨ ਰਿਹਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 19.60 ਮੀਟਰਕ ਟਨ ਦੇ ਉਤਪਾਦਨ ਨਾਲੋਂ 34.44% ਵੱਧ ਹੈ। ਸੀਆਈਐੱਲ ਤੋਂ ਕੋਲੇ ਦੀ ਕੁੱਲ ਡਿਸਪੈਚ ਅਪ੍ਰੈਲ 2022 ਵਿੱਚ 57.50 ਐੱਮਟੀ ਹੋ ਗਈ ਹੈ ਜੋ ਅਪ੍ਰੈਲ 2021 ਵਿੱਚ 54.23 ਐੱਮਟੀ ਸੀ ਜੋ ਕਿ 6.03% ਦੇ ਵਾਧੇ ਨੂੰ ਦਰਸਾਉਂਦੀ ਹੈ। ਏਕੀਕ੍ਰਿਤ ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2021 ਵਿੱਚ 52.32 ਮੀਟਰਕ ਟਨ ਦੇ ਮੁਕਾਬਲੇ ਬਿਜਲੀ ਲਈ ਸਮੁੱਚੀ ਡਿਸਪੈਚ (ਗੈਰ ਸੀਆਈਐੱਲ ਉਤਪਾਦਨ ਸਮੇਤ) 17.91% ਦਾ ਵਾਧਾ ਦਰਜ ਕਰਦੇ ਹੋਏ 61.69 ਮੀਟਰਕ ਟਨ ਦੇ ਪੱਧਰ 'ਤੇ ਹੈ। 

ਕੋਲਾ ਮੰਤਰਾਲਾ ਲਗਾਤਾਰ ਆਰਥਿਕ ਵਿਕਾਸ ਅਤੇ ਮੌਸਮੀ ਕਾਰਕਾਂ ਦੇ ਕਾਰਨ ਦੇਸ਼ ਵਿੱਚ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕੋਲੇ ਦੇ ਉਤਪਾਦਨ ਅਤੇ ਡਿਸਪੈਚ ਨੂੰ ਹੋਰ ਵਧਾਉਣ ਲਈ ਸਾਰੇ ਯਤਨ ਜਾਰੀ ਰੱਖ ਰਿਹਾ ਹੈ। 

**** 



(Release ID: 1828235) Visitor Counter : 104


Read this release in: English , Urdu , Hindi