ਪ੍ਰਧਾਨ ਮੰਤਰੀ ਦਫਤਰ

ਕਵਾਡ ਲੀਡਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

Posted On: 24 MAY 2022 2:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਮਈ 2022 ਨੂੰ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਬਾਇਡਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਦੇ ਨਾਲ ਟੋਕੀਓਜਪਾਨ ਵਿੱਚ ਦੂਸਰੇ ਇਨ-ਪਰਸਨ ਕਵਾਡ ਨੇਤਾ ਸੰਮੇਲਨ ਵਿੱਚ ਭਾਗ ਲਿਆ। ਮਾਰਚ 2021 ਵਿੱਚ ਉਨ੍ਹਾਂ ਦੀ ਪਹਿਲੀ ਵਰਚੁਅਲ ਮੀਟਿੰਗਸਤੰਬਰ 2021 ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸਿਖਰ ਸੰਮੇਲਨ ਅਤੇ ਮਾਰਚ 2022 ਵਿੱਚ ਵਰਚੁਅਲ ਮੀਟਿੰਗ ਤੋਂ ਬਾਅਦ ਇਨ੍ਹਾਂ ਨੇਤਾਵਾਂ ਦੀ ਇਹ ਚੌਥੀ ਗੱਲਬਾਤ ਸੀ।

ਨੇਤਾਵਾਂ ਨੇ ਮੁਕਤਖੁੱਲ੍ਹੇ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਅਤੇ ਪ੍ਰਭੂਸੱਤਾਖੇਤਰੀ ਅਖੰਡਤਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਦੀ ਮਹੱਤਤਾ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਵਿੱਚ ਵਿਕਾਸ ਅਤੇ ਯੂਰਪ ਵਿੱਚ ਸੰਘਰਸ਼ ਬਾਰੇ ਦ੍ਰਿਸ਼ਟੀਕੋਣਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਦੁਸ਼ਮਣੀ ਖਤਮ ਕਰਨਗੱਲਬਾਤ ਦੀ ਮੁੜ ਸ਼ੁਰੂਆਤ ਅਤੇ ਕੂਟਨੀਤੀ ਦੀ ਲੋੜ 'ਤੇ ਭਾਰਤ ਦੀ ਇਕਸਾਰ ਅਤੇ ਸਿਧਾਂਤਕ ਸਥਿਤੀ ਨੂੰ ਉਜਾਗਰ ਕੀਤਾ। ਨੇਤਾਵਾਂ ਨੇ ਚਲ ਰਹੇ ਕਵਾਡ ਸਹਿਯੋਗ ਅਤੇ ਭਵਿੱਖ ਲਈ ਉਨ੍ਹਾਂ ਦੇ ਵਿਜ਼ਨ ਦਾ ਵੀ ਜਾਇਜ਼ਾ ਲਿਆ।

ਨੇਤਾਵਾਂ ਨੇ ਆਤੰਕਵਾਦ ਦਾ ਮੁਕਾਬਲਾ ਕਰਨ ਦੀ ਆਪਣੀ ਇੱਛਾ ਨੂੰ ਦੁਹਰਾਇਆਆਤੰਕਵਾਦੀ ਪ੍ਰੌਕਸੀਜ਼ ਦੀ ਵਰਤੋਂ ਦੀ ਨਿਖੇਧੀ ਕੀਤੀ ਅਤੇ ਆਤੰਕਵਾਦੀ ਸਮੂਹਾਂ ਨੂੰ ਕਿਸੇ ਵੀ ਮਾਲੀਵਿੱਤੀ ਜਾਂ ਫੌਜੀ ਸਹਾਇਤਾ ਤੋਂ ਇਨਕਾਰ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾਜਿਸ ਦੀ ਵਰਤੋਂ ਸਰਹੱਦ ਪਾਰ ਹਮਲਿਆਂ ਸਮੇਤ ਆਤੰਕਵਾਦੀ ਹਮਲਿਆਂ ਨੂੰ ਸ਼ੁਰੂ ਕਰਨ ਜਾਂ ਯੋਜਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਕਵਾਡ ਦੇ ਚਲ ਰਹੇ ਯਤਨਾਂ ਦੀ ਸਮੀਖਿਆ ਕਰਦੇ ਹੋਏਨੇਤਾਵਾਂ ਨੇ ਭਾਰਤ ਵਿੱਚ ਬਾਇਓਲੋਜੀਕਲ-ਈ ਸਹੂਲਤ ਦੀ ਵਧੀ ਹੋਈ ਨਿਰਮਾਣ ਸਮਰੱਥਾ ਦਾ ਸੁਆਗਤ ਕੀਤਾ ਅਤੇ ਡਬਲਿਊਐੱਚਓ ਦੁਆਰਾ ਈਯੂਐੱਲ ਪ੍ਰਵਾਨਗੀ ਦੀ ਤੇਜ਼ੀ ਨਾਲ ਗ੍ਰਾਂਟ ਦੀ ਮੰਗ ਕੀਤੀ ਤਾਂ ਜੋ ਵੈਕਸੀਨ ਦੀ ਡਿਲਿਵਰੀ ਸ਼ੁਰੂ ਕੀਤੀ ਜਾ ਸਕੇ। ਨੇਤਾਵਾਂ ਨੇ ਕਵਾਡ ਵੈਕਸੀਨ ਪਾਰਟਨਰਸ਼ਿਪ ਦੇ ਤਹਿਤ ਅਪ੍ਰੈਲ 2022 ਵਿੱਚ ਥਾਈਲੈਂਡ ਅਤੇ ਕੰਬੋਡੀਆ ਨੂੰ ਭਾਰਤ ਦੁਆਰਾ ਮੇਡ ਇਨ ਇੰਡੀਆ ਵੈਕਸੀਨ ਦੀਆਂ 525,000 ਖੁਰਾਕਾਂ ਦੇ ਤੋਹਫੇ ਦਾ ਸਵਾਗਤ ਕੀਤਾ। ਉਹ ਆਖਰੀ ਮੀਲ ਦੀ ਸਪੁਰਦਗੀ ਅਤੇ ਵੰਡ ਚੁਣੌਤੀਆਂ ਦਾ ਸਮਾਧਾਨ ਕਰਕੇਜੀਨੋਮਿਕ ਨਿਗਰਾਨੀ ਅਤੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਸਹਿਯੋਗ ਦੁਆਰਾ ਖੇਤਰੀ ਸਿਹਤ ਸੁਰੱਖਿਆ ਨੂੰ ਵਧਾ ਕੇ ਅਤੇ ਵਿਸ਼ਵ ਸਿਹਤ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੁਆਰਾ ਮਹਾਮਾਰੀ ਪ੍ਰਬੰਧਨ ਲਈ ਇੱਕ ਸੰਪੂਰਨ ਪਹੁੰਚ ਨੂੰ ਜਾਰੀ ਰੱਖਣਗੇ।

ਗ੍ਰੀਨ ਸ਼ਿਪਿੰਗਗ੍ਰੀਨ ਹਾਈਡ੍ਰੋਜਨ ਅਤੇ ਜਲਵਾਯੂ ਅਤੇ ਆਪਦਾ ਪ੍ਰਤੀਰੋਧਕ ਬੁਨਿਆਦੀ ਢਾਂਚੇ ਸਮੇਤ ਸਵੱਛ ਊਰਜਾ ਵੱਲ ਯਤਨਾਂ ਨੂੰ ਮਜ਼ਬੂਤ ਕਰਨ ਲਈ ਇੱਕ ਕਵਾਡ ਕਲਾਈਮੇਟ ਚੇਂਜ ਐਕਸ਼ਨ ਐਂਡ ਮਿਟੀਗੇਸ਼ਨ ਪੈਕੇਜ (ਕਿਊ-ਚੈਂਪ) ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਜਲਵਾਯੂ ਵਿੱਤ ਅਤੇ ਟੈਕਨੋਲੋਜੀ ਟ੍ਰਾਂਸਫਰ ਦੀ ਗਤੀਸ਼ੀਲਤਾ ਰਾਹੀਂ ਖੇਤਰ ਦੇ ਦੇਸ਼ਾਂ ਨੂੰ ਉਨ੍ਹਾਂ ਦੀਆਂ ਕੋਪ 26 ਵਚਨਬੱਧਤਾਵਾਂ ਨਾਲ ਸਹਾਇਤਾ ਕਰਨ ਦੇ ਮਹੱਤਵ ਨੂੰ ਦੁਹਰਾਇਆ।

ਮਹੱਤਵਪੂਰਨ ਅਤੇ ਉੱਭਰ ਰਹੀਆਂ ਟੈਕਨਾਲੋਜੀਆਂ ਨਾਲ ਸਬੰਧਤ ਚਲ ਰਹੇ ਕੰਮ ਦੇ ਹਿੱਸੇ ਵਜੋਂਕ੍ਰਿਟੀਕਲ ਟੈਕਨਾਲੋਜੀ ਸਪਲਾਈ ਚੇਨਜ਼ 'ਤੇ ਸਿਧਾਂਤਾਂ ਦਾ ਕਵਾਡਜ਼ ਕਾਮਨ ਸਟੇਟਮੈਂਟ ਲਾਂਚ ਕੀਤਾ ਗਿਆ ਸੀ। ਚਾਰੇ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਤਾਲਮੇਲ ਕਰਨਗੇ ਤਾਂ ਜੋ ਖੇਤਰ ਦੇ ਨਾਜ਼ੁਕ ਸਾਈਬਰ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਭਰੋਸੇਮੰਦ ਗਲੋਬਲ ਸਪਲਾਈ ਚੇਨ ਬਣਾਉਣ ਲਈ ਵਧੇਰੇ ਕਵਾਡ ਸਹਿਯੋਗ ਦਾ ਸੱਦਾ ਦਿੱਤਾ ਅਤੇ ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਬਣਾਉਣ ਲਈ ਭਾਰਤ ਵਿੱਚ ਅਪਣਾਏ ਜਾ ਰਹੇ ਰਾਸ਼ਟਰੀ ਢਾਂਚੇ ਦੀ ਗੱਲ ਕੀਤੀ।

ਨੇਤਾਵਾਂ ਦੁਆਰਾ ਇੰਡੋ-ਪੈਸਿਫਿਕ ਲਈ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ (ਐਚਏਡੀਆਰ) 'ਤੇ ਇੱਕ ਕਵਾਡ ਪਾਰਟਨਰਸ਼ਿਪ ਦਾ ਐਲਾਨ ਕੀਤਾ ਗਿਆ ਸੀ ਤਾਕਿ ਖੇਤਰ ਵਿੱਚ ਆਫ਼ਤਾਂ ਲਈ ਵਧੇਰੇ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਜਵਾਬ ਦਿੱਤਾ ਜਾ ਸਕੇ।

ਨੇਤਾਵਾਂ ਨੇ ਜਲਵਾਯੂ ਘਟਨਾਵਾਂਆਪਦਾ ਸਬੰਧੀ ਤਿਆਰੀ ਅਤੇ ਸਮੁੰਦਰੀ ਸੰਸਾਧਨਾਂ ਦੀ ਟਿਕਾਊ ਵਰਤੋਂ ਨੂੰ ਟ੍ਰੈਕ ਕਰਨ ਵਿੱਚ ਮਦਦ ਲਈ ਕਵਾਡ ਸੈਟੇਲਾਈਟ ਡੇਟਾ ਪੋਰਟਲ ਰਾਹੀਂ ਧਰਤੀ ਦੇ ਨਿਰੀਖਣ ਡੇਟਾ 'ਤੇ ਖੇਤਰ ਦੇ ਦੇਸ਼ਾਂ ਨੂੰ ਸਰੋਤ ਪ੍ਰਦਾਨ ਕਰਨ ਲਈ ਸਹਿਮਤੀ ਦਿੱਤੀ। ਸਮਾਵੇਸ਼ੀ ਵਿਕਾਸ ਲਈ ਪੁਲਾੜ ਅਧਾਰਿਤ ਡੇਟਾ ਅਤੇ ਟੈਕਨੋਲੋਜੀਆਂ ਦੀ ਵਰਤੋਂ ਕਰਨ ਵਿੱਚ ਆਪਣੀ ਲੰਬੇ ਸਮੇਂ ਤੋਂ ਚਲੀ ਆ ਰਹੀ ਸਮਰੱਥਾ ਦੇ ਮੱਦੇਨਜ਼ਰ ਭਾਰਤ ਇਸ ਯਤਨ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਏਗਾ।

ਕਵਾਡ ਨੇਤਾਵਾਂ ਨੇ ਇੱਕ ਨਵੀਂ ਇੰਡੋ-ਪੈਸਿਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਪਹਿਲਕਦਮੀ ਦਾ ਸੁਆਗਤ ਕੀਤਾਤਾਕਿ ਦੇਸ਼ਾਂ ਨੂੰ ਐੱਚਏਡੀਆਰ ਘਟਨਾਵਾਂ ਦਾ ਜਵਾਬ ਦੇਣ ਅਤੇ ਗ਼ੈਰ-ਕਾਨੂੰਨੀ ਮੱਛੀ ਪਕੜਨ ਦਾ ਮੁਕਾਬਲਾ ਕਰਨ ਲਈ ਆਪਣੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਨੇਤਾਵਾਂ ਨੇ ਆਸੀਆਨ ਦੀ ਏਕਤਾ ਅਤੇ ਕੇਂਦਰਤਾ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਖੇਤਰ ਵਿੱਚ ਭਾਈਵਾਲਾਂ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਵਾਡ ਦੇ ਸਕਾਰਾਤਮਕ ਅਤੇ ਰਚਨਾਤਮਕ ਏਜੰਡਾ ਨੂੰ ਪ੍ਰਦਾਨ ਕਰਨ ਅਤੇ ਖੇਤਰ ਲਈ ਠੋਸ ਲਾਭ ਦਿਖਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਨੇਤਾਵਾਂ ਨੇ ਆਪਣੀ ਗੱਲਬਾਤ ਅਤੇ ਸਲਾਹ-ਮਸ਼ਵਰੇ ਨੂੰ ਜਾਰੀ ਰੱਖਣ ਅਤੇ 2023 ਵਿੱਚ ਆਸਟ੍ਰੇਲੀਆ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ ਅਗਲੇ ਸਮਿਟ ਦੀ ਉਤਸੁਕਤਾ ਨਾਲ ਉਡੀਕ ਕਰਨ ਦੀ ਸਹਿਮਤੀ ਪ੍ਰਗਟਾਈ।

***

ਡੀਐੱਸ/ਏਕੇ



(Release ID: 1828070) Visitor Counter : 118