ਸਿੱਖਿਆ ਮੰਤਰਾਲਾ
ਸਾਰਿਆਂ ਦੇ ਲਈ ਸੁਲਭ, ਸਸਤੀ ਅਤੇ ਗੁਣਵੱਤਾਪੂਰਨ ਸਿੱਖਿਆ ਸੁਨਿਸ਼ਚਿਤ ਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਓ- ਸ਼੍ਰੀ ਧਰਮੇਂਦਰ ਪ੍ਰਧਾਨ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨਈਟੀਐੱਫ ਅਤੇ ਐੱਨਡੀਈਏਆਰ ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ
Posted On:
18 MAY 2022 7:56PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨੈਸ਼ਨਲ ਐਜੁਕੇਸ਼ਨਲ ਟੈਕਨੋਲੋਜੀ ਫੋਰਮ (ਐੱਨਈਟੀਐੱਫ) ਅਤੇ ਨੈਸ਼ਨਲ ਡਿਜੀਟਲ ਐਜੁਕੇਸ਼ਨਲ ਆਰਕੀਟੈਕਚਰ (ਐੱਨਡੀਈਏਆਰ) ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਐੱਨਈਟੀਐੱਫ ਨੈਸ਼ਨਲ ਡਿਜੀਟਲ ਐਜੁਕੇਸ਼ਨਲ ਆਰਕੀਟੈਕਚਰ (ਐੱਨਡੀਈਏਆਰ) ਦੇ ਲਈ ਮਾਰਗਦਰਸ਼ਕ ਨਿਕਾਯ ਹੋਵੇਗਾ। ਇਹ ਸੰਪੂਰਨ ਐਜੁਕੇਸ਼ਨ ਈਕੋਸਿਸਟਮ ਨੂੰ ਸਕ੍ਰਿਯ ਅਤੇ ਉਤਪ੍ਰੇਰਿਤ ਕਰਨ ਦੇ ਲਈ ਇੱਕ ਏਕੀਕ੍ਰਿਤ ਨੈਸ਼ਨਲ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ ਕੰਮ ਕਰੇਗਾ। ਐੱਨਡੀਈਏਆਰ ਇੱਕ ‘ਓਪਨ ਡਿਜੀਟਲ ਈਕੋਸਿਸਟਮ’ ਦ੍ਰਿਸ਼ਟੀਕੋਣ ਅਪਣਾਉਂਦਾ ਹੈ, ਜਿੱਥੇ ਸਿਧਾਂਤਾ, ਮਾਨਕਾਂ, ਵਿਸ਼ਿਸ਼ਟਤਾਵਾਂ, ਬਿਲਡਿੰਗ ਬਲੌਕਸ ਅਤੇ ਦਿਸ਼ਾ-ਨਿਰਦੇਸ਼ਾਂ ਦੇ ਤਾਲਮੇਲ ਢੰਗ ਨੂੰ ਅਪਣਾ ਕੇ ਵਿਭਿੰਨ ਸੰਸਥਾਵਾਂ ਨੂੰ ਡਿਜੀਟਲ ਸਿੱਖਿਆ ਈਕੋਸਿਸਟਮ ਦੇ ਘਟਕਾਂ ਨੂੰ ਤਿਆਰ ਕਰਨ ਵਿੱਚ ਸਮਰੱਥ ਬਣਾਉਂਦਾ ਹੈ।
ਮੀਟਿੰਗ ਦੇ ਦੌਰਾਨ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਾਰਿਆਂ ਦੇ ਲਈ ਸੁਲਭ, ਸਸਤੀ ਅਤੇ ਗੁਣਵੱਤਾਪੂਰਨ ਸਿੱਖਿਆ ਸੁਨਿਸ਼ਚਿਤ ਕਰਨ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉੱਚ ਗੁਣਵੱਤਾ ਵਾਲੇ ਪਾਠਕ੍ਰਮ ਨੂੰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ, ਜਿਸ ਨੂੰ ਟੈਕਨੋਲੋਜੀ ਦੇ ਮਾਧਿਅਮ ਨਾਲ ਵੰਡਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਓਬਜੈਕਟਿਵ ਅਸੈੱਸਮੈਂਟ ਦੇ ਲਈ ਟੈਕਨੋਲੋਜੀ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਐੱਨਈਟੀਐੱਫ ਅਤੇ ਐੱਨਡੀਈਏਆਰ ਜ਼ਰੂਰੀ ਸੰਸਥਾਗਤ ਸ਼ਾਸਨ ਪ੍ਰਦਾਨ ਕਰਨਗੇ ਅਤੇ ਸਿਸਟਮ ਵਿੱਚ ਵੱਧ ਜਵਾਬਦੇਹੀ ਲਿਆਉਣਗੇ। ਉਨ੍ਹਾਂ ਨੇ ਕਿਹਾ ਕਿ ਸੀਬੀਐੱਸਈ, ਏਆਈਸੀਟੀਈ, ਯੂਜੀਸੀ, ਐੱਨਸੀਟੀਈ, ਐੱਨਸੀਈਆਰਟੀ ਨੂੰ ਸ਼ਾਮਲ ਕਰਦੇ ਹੋਏ ਇੱਕ ਕਾਰਜਕਾਰੀ ਸਮੂਹ ਐੱਨਡੀਈਏਆਰ ਅਤੇ ਐੱਨਈਟੀਐੱਫ ਦੇ ਰੋਡਮੈਪ ‘ਤੇ ਕੰਮ ਕਰੇਗਾ।
*****
ਐੱਮਜੇਪੀਐੱਸ/ਏਕੇ
(Release ID: 1826657)
Visitor Counter : 129