ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕੌਸ਼ਲ ਵਿਕਾਸ ਅਤੇ ਉੱਤਮਤਾ ਮੰਤਰਾਲੇ (ਐੱਮਐੱਸਡੀਈ) ਨੇ ਆਪਣੇ ਅਧਿਕਾਰੀਆਂ ਦੀ ਸਮਰੱਥਾ ਹੋਰ ਵਧਾਉਣ ਦੇ ਲਈ ਇੰਡੀਅਨ ਸਕੂਲ ਆਵ੍ ਬਿਜ਼ਨਸ (ਆਈਐੱਸਬੀ) ਦੇ ਨਾਲ ਸਾਂਝੇਦਾਰੀ ਕੀਤੀ

Posted On: 16 MAY 2022 3:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਹੱਤਵਆਕਾਂਖੀ ਪ੍ਰੋਗਰਾਮ ਮਿਸ਼ਨ ਕਰਮਯੋਗੀ ਦੇ ਅਨੁਰੂਪ, ਜੋ ਕਿ ਸਮਰੱਥਾ ਨਿਰਮਾਣ ਅਤੇ ਸਰਕਾਰੀ ਕਰਮਚਾਰੀਆਂ ਦੀ ਮਾਨਸਿਕਤਾ, ਕਾਰਜ ਪ੍ਰਣੀਲ ਅਤੇ ਕੌਸ਼ਲ ਸੇਟ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਹਾਲ ਹੀ ਵਿੱਚ ਆਪਣੇ ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਇੰਡੀਅਨ ਸਕੂਲ ਆਵ੍ ਬਿਜ਼ਨਸ (ਆਈਐੱਸਬੀ) ਦੇ ਨਾਲ ਸਾਂਝੇਦਾਰੀ ਕੀਤੀ ਹੈ।

 

ਐੱਮਐੱਸਡੀਈ ਦੇ ਅਧੀਨ ਆਉਣ ਵਾਲੇ ਸਾਰੇ ਪ੍ਰਭਾਗਾਂ ਦੇ ਕੁੱਲ 120 ਅਧਿਕਾਰੀ (30 ਅਧਿਕਾਰੀ ਪ੍ਰਤੀ ਬੈਚ) ਆਈਐੱਸਬੀ ਹੈਦਰਾਬਾਦ ਅਤੇ ਮੋਹਾਲੀ ਪਰਿਸਰਾਂ ਵਿੱਚ ਪੰਜ ਦਿਨਾਂ ਰੈਜ਼ੀਡੈਂਸ਼ੀਅਲ ਟ੍ਰੇਨਿੰਗ ਪ੍ਰਾਪਤ ਕਰਨਗੇ। 30 ਅਧਿਕਾਰੀਆਂ ਦੇ ਪਹਿਲੇ ਸਮੂਹ (ਬੈਚ) ਨੇ ਕਨਵੋਕੇਸ਼ਨ ਸਮਾਰੋਹ ਦੇ ਨਾਲ ਆਈਐੱਸਬੀ ਮੋਹਾਲੀ ਪਰਿਸਰ ਤੋਂ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ।

 

ਐੱਮਐੱਸਡੀਈ ਪ੍ਰਬੰਧਨ ਵਿਕਾਸ ਪ੍ਰੋਗਰਾਮ ਦਾ ਉਦੇਸ਼ ਐੱਮਐੱਸਡੀਈ ਅਧਿਕਾਰੀਆਂ ਦੇ ਕੌਸ਼ਲ ਨਿਰਮਾਣ ਦੇ ਲਈ ਅਧਿਕਾਰੀਆਂ ਦੇ ਮਿਕਸਡ ਬੈਚ ਦੇ ਸਮਰੱਥਾ ਨਿਰਮਾਣ ਟ੍ਰੇਨਿੰਗ ਦੀ ਸੁਵਿਧਾ ਪ੍ਰਦਾਨ ਕਰਨਾ ਹੈ ਜਿਸ ਵਿੱਚ ਐੱਮਐੱਸਡੀਈ, ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟਸ (ਆਈਟੀਆਈ) ਦੇ ਪ੍ਰਿੰਸੀਪਲਾਂ, ਸੈਕਟਰ ਸਕਿੱਲ ਕਾਉਂਸਿਲ, ਸੀਈਓ, ਸਟੇਟ ਸਕਿੱਲ ਮਿਸ਼ਨ ਡਾਇਰੈਕਟਰਸ ਅਤੇ ਜਨ ਸਿਕਸ਼ਨ ਸੰਸਥਾਨਾਂ (ਜੇਐੱਸਐੱਸ) ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ) ਦੇ ਅਧਿਕਾਰੀ ਸ਼ਾਮਲ ਹਨ। ਐੱਮਐੱਸਡੀਈ ਅਤੇ ਆਈਐੱਸਬੀ ਦਰਮਿਆਨ ਸਹਿਮਤੀ ਪੱਤਰ ‘ਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਦੀ ਮੌਜੂਦੀ ਵਿੱਚ ਦਸਤਖਤ ਕੀਤੇ ਗਏ।

 

ਇਸ ਪ੍ਰੋਗਰਾਮ ਦਾ ਪ੍ਰਾਥਮਿਕ ਲਕਸ਼ ਰਣਨੀਤਕ ਮਾਨਸਿਕਤਾ ਵਿਕਸਿਤ ਕਰਦੇ ਹੋਏ ਨੇਤ੍ਰਿਤਵ ਕੌਸ਼ਲ ਨੂੰ ਮਜ਼ਬੂਤ ਕਰਨਾ ਹੈ ਜਿਸ ਨਾਲ ਡੇਟਾ ਐਨਾਲਿਟਿਕਸ ਅਤੇ ਡਿਜੀਟਲ ਪਰਿਵਰਤਨ ਵਿੱਚ ਅੰਤਰਦ੍ਰਿਸ਼ਟੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਐੱਮਐੱਸਡੀਈ ਅਤੇ ਆਈਐੱਸਬੀ ਰਣਤੀਤਕ ਨੇਤ੍ਰਿਤਵ ਅਤੇ ਪ੍ਰਬੰਧਨ ਵਿਕਾਸ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਅਧਿਕਾਰੀਆਂ ਨੂੰ ਆਪਣੇ ਸੰਬੰਧਿਤ ਸੰਗਠਨਾਂ ਦੇ ਅੰਦਰ ਇਨੋਵੇਸ਼ਨ ਦਾ ਸੱਭਿਆਚਾਰ ਸਥਾਪਿਤ ਕਰਨ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਨ। ਅਧਿਕਾਰੀਆਂ ਦੇ ਇਨ੍ਹਾਂ ਸਮੂਹਾਂ ਨੂੰ ਰਣਨੀਤਕ ਤੌਰ ‘ਤੇ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕ੍ਰੌਸ-ਲਰਨਿੰਗ ਨੂੰ ਪ੍ਰੋਤਸਾਹਿਤ ਕਰਨ ਅਤੇ ਨਿਰੰਤਰ ਸਫਲਤਾ ਸੁਨਿਸ਼ਚਿਤ ਕਰਨ ਦੇ ਲਈ ਜਟਿਲਤਾਵਾਂ ਨੂੰ ਸਮਝਣ ਦੇ ਲਈ ਤਿਆਰ ਕੀਤਾ ਗਿਆ ਹੈ।

 

ਆਈਐੱਸਬੀ ਵਿੱਚ ਟ੍ਰੇਨਿੰਗ ਵਿੱਚ ਸੀਬੀਸੀ ਦੇ ਮੈਂਬਰ ਪ੍ਰਸ਼ਾਸਨ ਸ਼੍ਰੀ ਪਰਵੀਨ ਪਰਦੇਸ਼ੀ ਵੀ ਮੌਜੂਦ ਸਨ ਜਿਨ੍ਹਾਂ ਨੇ ਸਕਿੱਲ ਈਕੋਸਿਸਟਮ ਦੇ ਨਿਰਮਾਣ ਵਿੱਚ ਸ਼ਾਸਨ ਦੀ ਭੂਮਿਕਾ ‘ਤੇ ਇੱਕ ਹੋਲਿਸਟਿਕ ਲੈਕਚਰ ਦਿੱਤਾ।

 

ਵਿਕਾਸ ਪ੍ਰੋਗਰਾਮ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਕਿਹਾ ਕਿ ਭਾਰਤ ਮਹਾਸ਼ਕਤੀ ਬਣਨ ਦੇ ਵੱਲ ਅੱਗੇ ਵਧ ਰਿਹਾ ਹੈ ਅਤੇ ਅਜਿਹੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਭਾਰਤ ਦੇ ਆਰਥਿਕ ਵਿਕਾਸ ਵਿੱਚ ਉਤਪਾਦਕ ਯੋਗਦਾਨ ਦੇਣ ਲਾਇਕ ਬਣਨ ਦੇ ਲਈ ਖੁਦ ਦੀ ਕਾਰਜ ਕੁਸ਼ਲਤਾ ਨੂੰ ਵਧਾਈਏ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਵਿਕਾਸ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਕੌਸ-ਲਰਨਿੰਗ ਨੂੰ ਹੁਲਾਰਾ ਦੇਣ ਦਾ ਇਰਾਦਾ ਰਖਦੇ ਹਨ, ਜੋ ਆਖਿਰ ਵਪਾਰ ਰਣਨੀਤੀ ਦੇ ਮੁੱਖ ਘਟਕਾਂ ਨੂੰ ਲੈ ਕੇ ਇੱਕ ਵਿਵਹਾਰਿਕ ਸਮਝ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕ ਅਸੀਂ ਨਵੀਂ ਪੀੜ੍ਹੀ ਦੇ ਕੁਸ਼ਲ ਕਾਰਜਬਲ ਦਾ ਨਿਰਮਾਣ ਕਰਨ ਦੇ ਲਈ ਤਤਪਰ ਹਨ ਅਤੇ ਜੋ ਭਾਰਤ ਦੇ ਇਨੋਵੇਸ਼ਨ ਭਵਿੱਖ ਨੂੰ ਸੰਚਾਲਿਤ ਕਰੇਗਾ।

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਤਹਿਤ ਸਮਰੱਥਾ ਨਿਰਮਾਣ ਆਯੋਗ ਦੁਆਰਾ ਜਾਰੀ ਸਲਾਹ-ਮਸ਼ਵਰੇ ਦੇ ਅਨੁਸਾਰ, ਐੱਮਐੱਸਡੀਈ ਦੇ ਲਈ ਔਫਿਸ ਮੈਮੋਰੈਨਡਮ ਮਿਤੀ 17 ਜਨਵਰੀ 2022 ਦੇ ਮਾਧਿਅਮ ਨਾਲ ਇੱਕ ਸਥਾਈ ਸਮਰੱਥਾ ਨਿਰਮਾਣ ਇਕਾਈ ਬਣਾਈ ਗਈ। ਇਹ ਇਕਾਈ ਸਮਰੱਥਾ ਨਿਰਮਾਣ ਆਯੋਗ ਅਤੇ ਐੱਮਐੱਸਡੀਈ ਦੇ ਤਹਿਤ ਸਾਰੇ ਕਰਮਚਾਰੀਆਂ ਦੇ ਲਈ ਟ੍ਰੇਨਿੰਗ ਨੀਡ ਐਨਾਲਿਸਿਸ (ਟੀਐੱਨਏ) ‘ਤੇ ਅਨਵਰਤ ਅਧਾਰਿਤ ਦ੍ਰਿਸ਼ਟੀਕੋਣ ਦੇ ਨਾਲ ਵਿਭਿੰਨ ਸਮਰੱਥਾ ਨਿਰਮਾਣ ਦਖਲਅੰਦਾਜੀਆਂ ਦੇ ਲਾਗੂਕਰਨ ‘ਤੇ ਤਾਲਮੇਲ ਦੇ ਲਈ ਜ਼ਿੰਮੇਦਾਰ ਹੋਵੇਗੀ।

 

ਐੱਮਐੱਸਡੀਈ ਵਿੱਚ ਸਮਰੱਥਾ ਨਿਰਮਾਣ ਅਭਿਯਾਸ ਦੌਰਾਨ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਵਿੱਚ ਇੰਡੀਆ ਸਕਿੱਲ ਡਿਵੈਲਪਮੈਂਟ ਸਰਵਿਸ (ਆਈਐੱਸਡੀਐੱਸ) ਅਧਿਕਾਰੀਆਂ ਦੇ ਲਈ ਇੰਡਕਸ਼ਨ ਪ੍ਰੋਗਰਾਮਐੱਮਐੱਸਡੀਈ ਦੀ ਸਾਰੀਆਂ ਮਹਿਲਾ ਕਰਮਚਾਰੀਆਂ ਦੇ ਲਈ ਸੈਲਫ-ਡਿਫੈਂਸ ਟ੍ਰੇਨਿੰਗਐੱਸਐੱਸਡੀਈ ਦੇ 765 ਅਧਿਕਾਰੀਆਂ ਦੇ ਲਈ ਤਣਾਅ ਪ੍ਰਬੰਧਨ ਵਿੱਚ 5 ਦਿਨਾਂ ਆਰਟ ਆਵ੍ ਲਿਵਿੰਗ ਟ੍ਰੇਨਿੰਗ ਪ੍ਰੋਗਰਾਮਅਤੇ ਐੱਮਐੱਸਡੀਈ ਈਕੋਸਿਸਟਮ ਦੇ ਅਧਿਕਾਰੀਆਂ ਸਮੇਤ 120 ਅਧਿਕਾਰੀਆਂ ਦੇ ਪ੍ਰਬੰਧਨ ਅਤੇ ਨੇਤ੍ਰਿਤਵ ਵਿੱਚ ਸਮਰੱਥਾ ਨਿਰਮਾਣ ਸ਼ਾਮਲ ਹਨ।

*****

ਐੱਮਜੇਪੀਐੱਸ/ਏਕੇ



(Release ID: 1826038) Visitor Counter : 124


Read this release in: English , Urdu , Hindi , Tamil