ਸਿੱਖਿਆ ਮੰਤਰਾਲਾ

ਭਾਰਤੀ ਗਿਆਨ ਪ੍ਰਣਾਲੀ ਵਿੱਚ ਸਾਰੀ ਦੁਨੀਆ ਦੀ ਅਣਗਿਣਤ ਸਮੱਸਿਆਵਾਂ ਦਾ ਸਮਾਧਾਨ ਸ਼ਾਮਲ ਹੈ: ਸ਼੍ਰੀ ਧਰਮੇਂਦਰ ਪ੍ਰਧਾਨ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬੁੱਧ ਪੁਰਣਿਮਾ ਦੇ ਅਵਸਰ ‘ਤੇ ‘ਭਾਰਤੀ ਗਿਆਨ ਪ੍ਰਣਾਲੀਆਂ’ ‘ਤੇ ਪੁਸਤਕ ਲਾਂਚ ਕੀਤੀ

Posted On: 16 MAY 2022 6:46PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਭਾਰਤੀ ਗਿਆਨ ਪ੍ਰਣਾਲੀਆਂ ਦਾ ਪਰੀਚੈ: ਅਵਧਾਰਣਾਵਾਂ ਅਤੇ ਅਮਲ ‘ਤੇ ਇੱਕ ਪੁਸਤਕ ਲਾਂਚ ਕੀਤੀ। ਸ਼੍ਰੀ ਸੁਭਾਸ਼ ਸਰਕਾਰ, ਸਿੱਖਿਆ ਰਾਜ ਮੰਤਰੀ: ਸ਼੍ਰੀ ਕੇ. ਸੰਜੈ ਮੂਰਤੀ, ਸਕੱਤਰ, ਉੱਚ ਸਿੱਖਿਆਸ਼੍ਰੀ ਏ. ਡੀ. ਸਹਿਸ੍ਰਬੁੱਧੇ, ਏਆਈਸੀਟੀਈ ਚੇਅਰਮੈਨਅਤੇ ਏਆਈਸੀਟੀਈ, ਆਈਕੇਐੱਸ ਪ੍ਰਭਾਗ ਤੇ ਸਿੱਖਿਆ ਮੰਤਰਾਲੇ ਦੇ ਪ੍ਰਤਿਨਿਧੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਲੇਖਕਾਂ ਨੇ ਇਸ ਪੁਸਤਕ ਵਿੱਚ ਭਾਰਤੀ ਗਿਆਨ ਪ੍ਰਣਾਲੀ ਨੂੰ ਇੱਕ ਅਕਾਦਮਿਕ ਰੂਪ ਪ੍ਰਦਾਨ ਕੀਤਾ ਹੈ। ਸ਼੍ਰੀ ਪ੍ਰਧਾਨ ਨੇ ਆਲਮੀ ਪੱਧਰ ‘ਤੇ ਭਾਰਤੀ ਗਿਆਨ, ਸੱਭਿਆਚਾਰ, ਦਰਸ਼ਨ ਅਤੇ ਅਧਿਆਤਮਿਕਤਾ ਦੇ ਵਿਆਪਕ ਪ੍ਰਭਾਵ ਬਾਰੇ ਦੱਸਿਆ। ਉਨ੍ਹਾਂ ਨੇ ਪ੍ਰਾਚਾਨ ਭਾਰਤੀ ਸੱਭਿਅਤਾ ਬਾਰੇ ਦੱਸਿਆ ਅਤੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਕਿ ਆਖਿਰਕਾਰ ਕਿਸ ਤਰ੍ਹਾਂ ਨਾਲ ਇਸ ਨੇ ਪੂਰੀ ਦੁਨੀਆ ਨੂੰ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਵੇਦਾਂ, ਉਪਨਿਸ਼ਦਾਂ ਅਤੇ ਹੋਰ ਭਾਰਤੀ ਗ੍ਰੰਥਾਂ ਬਾਰੇ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਪ੍ਰਾਚੀਨ ਵਿਰਾਸਤ ਅਦਭੁਤ ਕ੍ਰਿਤੀਆਂ ਨਾਲ ਭਰੀ ਹੋਈ ਹੈ ਜਿਸ ਦੀ ਸੰਭਾਲ, ਪ੍ਰਲੇਖਿਤ ਅਤੇ ਪ੍ਰਚਾਰ-ਪ੍ਰਸਾਰ ਕਰਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਪ੍ਰਾਚੀਨ ਭਾਰਤ ਦੀ ਵਿਗਿਆਨ ਅਧਾਰਿਤ ਪ੍ਰਥਾਵਾਂ ਅਤੇ ਗਿਆਨ ਦੇ ਵਿਭਿੰਨ ਉਦਾਹਰਣਾਂ ਬਾਰੇ ਵੀ ਦੱਸਿਆ, ਜਿਨ੍ਹਾਂ ਨੂੰ ਅਸੀਂ ਅੱਜ ਵੀ ਆਧੁਨਿਕ ਦੁਨੀਆ ਵਿੱਚ ਪ੍ਰਾਸੰਗਿਕ ਪਾ ਸਕਦੇ ਹਨ।

 

ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਵੈਕਲਪਿਕ ਗਿਆਨ ਪ੍ਰਣਾਲੀਆਂ, ਦਰਸ਼ਨ ਅਤੇ ਪਰਿਪੇਖ ਨੂੰ ਪ੍ਰਤੀਬਿੰਬਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਅਸੀਂ ਆਪਣੇ ਪ੍ਰਾਚੀਨ ਅਤੀਤ ਦੀ ਚੰਗੀਆਂ ਚੀਜ਼ਾਂ ਨੂੰ ਅਪਣਾਉਂਦੇ ਹਾਂ, ਲੇਕਿਨ ਇਸ ਦੇ ਨਾਲ ਹੀ ਸਾਨੂੰ ਆਪਣੇ ਸਮਾਜ ਵਿੱਚ ਸ਼ਾਮਲ ਸਮੱਸਿਆਵਾਂ ਦੇ ਪ੍ਰਤੀ ਵੀ ਸਚੇਤ ਰਹਿਣਾ ਚਾਹੀਦਾ ਹੈ ਅਤੇ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਪ੍ਰਾਚੀਨ ਅਤੀਤ ਦੇ ਵਿਸ਼ਿਸ਼ਟ ਗਿਆਨ ਤੇ ਸਮਕਾਲੀਨ ਮੁੱਦਿਆਂ ਦਰਮਿਆਨ ਉਚਿਤ ਤਾਲਮੇਲ ਸੁਨਿਸ਼ਚਿਤ ਕਰੇ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆ ਦੀ ਅਣਗਿਣਤ ਸਮੱਸਿਆਵਾਂ ਦਾ ਸਮਾਧਾਨ ਭਾਰਤੀ ਗਿਆਨ ਪ੍ਰਣਾਲੀ ਵਿੱਚ ਸ਼ਾਮਲ ਹੈ।

ਇਹ ਪੁਸਤਕ ਹਾਲ ਹੀ ਵਿੱਚ ਏਆਈਸੀਟੀਈ ਦੁਆਰਾ ਲਾਜ਼ਮੀ ਕੀਤੇ ਗਏ ਆਈਕੇਐੱਸ (ਭਾਰਤੀ ਗਿਆਨ ਪ੍ਰਣਾਲੀਆਂ) ‘ਤੇ ਇੱਕ ਜ਼ਰੂਰੀ ਪਾਠਕ੍ਰਮ ਦੀ ਪੇਸ਼ਕਸ਼ ਕਰਨ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ। ਇਸ ਦੇ ਇਲਾਵਾ, ਨਵੀਂ ਸਿੱਖਿਆ ਨੀਤੀ (ਐੱਨਈਪੀ) ਵਿੱਚ ਵੀ ਉੱਚ ਸਿੱਖਿਆ ਨਾਲ ਜੁੜੇ ਪਾਠਕ੍ਰਮ ਵਿੱਚ ਆਈਕੇਐੱਸ ਬਾਰੇ ਵਿਸਤ੍ਰਿਤ ਜਾਣਕਾਰੀਆਂ ਪ੍ਰਦਾਨ ਕਰਨ ਦੇ ਲਈ ਇੱਕ ਸਪਸ਼ਟ ਦਿਸ਼ਾ ਦੱਸੀ ਗਈ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਉੱਚ ਟ੍ਰੇਨਿੰਗ ਸੰਸਥਾਨਾਂ ਵਿੱਚ ਇਸ ਤਰ੍ਹਾਂ ਦੀ ਪੁਸਤਕ ਬਹੁਤ ਜ਼ਰੂਰੀ ਹੋ ਗਈ ਹੈ। ਉਂਝ ਤਾਂ ਇਹ ਪੁਸਤਕ ਮੁੱਖ ਤੌਰ ‘ਤੇ ਇੰਜੀਨੀਅਰਿੰਗ ਸੰਸਥਾਨਾਂ ਦੁਆਰਾ ਉਪਯੋਗ ਦੇ ਲਈ ਲਿਖੀ ਗਈ ਹੈ, ਲੇਕਿਨ ਇਸ ਵਿੱਚ ਸ਼ਾਮਲ ਸੰਰਚਨਾ ਅਤੇ ਸਮੱਗਰੀ ਖੁਦ ਹੀ ਇਸ ਤਰ੍ਹਾਂ ਦੀ ਪੁਸਤਕ ਦੇ ਲਈ ਹੋਰ ਯੂਨੀਵਰਸਿਟੀ ਪ੍ਰਣਾਲੀਆਂ (ਲਿਬਰਲ, ਆਰਟਸ, ਮੈਡੀਕਲ, ਵਿਗਿਆਨ ਅਤੇ ਪ੍ਰਬੰਧਨ) ਦੀ ਜ਼ਰੂਰਤ ਨੂੰ ਅਸਾਨੀ ਨਾਲ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਆਈਕੇਐੱਸ ‘ਤੇ ਹਾਲ ਹੀ ਵਿੱਚ ਜਾਰੀ ਪਾਠਪੁਸਤਕ ਵਿਦਿਆਰਥੀਆਂ ਨੂੰ ਅਤੀਤ ਦੇ ਨਾਲ ਫਿਰ ਤੋਂ ਜੁੜਣ, ਸਮੁੱਚੀ ਵਿਗਿਆਨਿਕ ਸਮਝ ਵਿਕਸਿਤ ਕਰਨ ਅਤੇ ਬਹੁ-ਵਿਸ਼ੇ ਰਿਸਰਚ ਅਤੇ ਇਨੋਵੇਸ਼ਨ ਨੂੰ ਅੱਗੇ ਵਧਾਉਣ ਦੇ ਲਈ ਇਸ ਦਾ ਉਪਯੋਗ ਕਰਨ ਦਾ ਅਵਸਰ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਪਾਰੰਪਰਿਕ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਦਰਮਿਆਨ ਦੀ ਖਾਈ ਨੂੰ ਪੱਟਣ ਵਿੱਚ ਸਮਰੱਥ ਬਣਾਵੇਗੀ।

 

ਇਸ ਪੁਤਸਤ ਦਾ ਪਾਠਕ੍ਰਮ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਬੰਗਲੁਰੂ ਦੁਆਰਾ ਵਿਆਸ ਯੋਗ ਇੰਸਟੀਟਿਊਟ, ਬੰਗਲੁਰੂ ਅਤੇ ਚਿਨਮਯ ਵਿਸ਼ਵ ਵਿਦਿਆਪੀਠ, ਏਰਨਾਕੁਲਮ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਪ੍ਰੋਫੈਸਰ ਬੀ ਮਹਾਦੇਵਨ, ਆਈਆਈਐੱਮ ਬੰਗਲੁਰੂ ਦੁਆਰਾ ਲਿਖਿਆ ਗਿਆ ਹੈ ਅਤੇ ਐਸੋਸੀਏਟ ਪ੍ਰੋਫੈਸਰ ਵਿਨਾਯਕ ਰਜਤ ਭਟ, ਚਾਣਕਯ ਯੂਨੀਵਰਸਿਟੀ, ਬੰਗਲੁਰੂਅਤੇ ਚਿਨਮਯ ਵਿਸ਼ਵ ਵਿਦਿਆਪੀਠ, ਏਰਨਾਕੁਲਮ ਵਿੱਚ ਵੈਦਿਕ ਗਿਆਨ ਪ੍ਰਣਾਲੀ ਸਕੂਲ ਵਿੱਚ ਕੰਮ ਕਰ ਰਹੇ ਨਾਗੇਂਦਰ ਪਵਨ ਆਰ ਐੱਨ ਇਸ ਦੇ ਸਹਿ-ਲੇਖਕ ਹਨ।

 

 

ਡਾ. ਸੁਭਾਸ਼ ਸਰਕਾਰ ਨੇ ਪਾਰੰਪਰਿਕ ਭਾਰਤੀ ਗਿਆਨ ਪ੍ਰਣਾਲੀਆਂ ਬਾਰੇ ਸਿੱਖਣ ਦੀ ਨਿਤਾਂਤ ਜ਼ਰੂਰਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਯੁਰਵੇਦ, ਪ੍ਰਾਚੀਨ ਕਾਲ ਵਿੱਚ ਜਹਾਜ਼ਾਂ ਦੇ ਨਿਰਮਾਣ, ਏਅਰਕ੍ਰਾਫਟ ਸੰਬੰਧੀ ਗਿਆਨ, ਸਿੰਧੁ ਘਾਟੀ ਸ਼ਹਿਰਾਂ ਦੇ ਵਾਸਤੁਕਾਰ, ਅਤੇ ਪ੍ਰਾਚੀਨ ਭਾਰਤ ਵਿੱਚ ਮੌਜੂਦ ਰਾਜਨੀਤਿਕ ਵਿਗਿਆਨ ਦੇ ਉਦਾਹਰਣਾ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਭਾਰਤੀ ਗਿਆਨ ਪ੍ਰਣਾਲੀ ਦਾ ਪਰੀਚੈ ‘ਤੇ ਲਿਖੀ ਗਈ ਪੁਸਤਕ ਦੀ ਸ਼ਲਾਘਾ ਕੀਤੀ ਜਿਸ ਦਾ ਉਦੇਸ਼ ਭਾਰਤੀ ਗਿਆਨ ਪ੍ਰਣਾਲੀਆਂ ਦੀ ਗਿਆਨ ਮੈਟਾਫਿਜ਼ਿਕਸ ਤੇ ਸਤਵ ਸ਼ਾਸਤ੍ਰ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਲਾਗੂ ਕਰਨਾ, ਅਤੇ ਇੰਜੀਨੀਅਰਿੰਗ ਤੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਤੋਂ ਕੁਝ ਇਸ ਤਰ੍ਹਾਂ ਨਾਲ ਜਾਣੂ ਕਰਵਾਉਣਾ ਹੈ ਜਿਸ ਨਾਲ ਕਿ ਉਹ ਇਸ ਨਾਲ ਜੁੜਾਅ ਮਹਿਸੂਸ ਕਰ ਸਕਣ, ਇਸ ਦੇ ਮਹੱਤਵ ਨੂੰ ਗੰਭੀਰਤਾ ਨਾਲ ਸਮਝ ਸਕਣ ਅਤੇ ਇਸ ਦਿਸ਼ਾ ਵਿੱਚ ਅੱਗੇ ਖੋਜ ਕਰ ਸਕਣ। ਸ਼੍ਰੀ ਸਰਕਾਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਉਥਾਨ ਦੇ ਲਈ ਉਸ ਦੀਆਂ ਜੜਾਂ ਜ਼ਰੂਰ ਹੀ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਜੜਾਂ ਨੂੰ ਸੁਰੱਖਿਅਤ ਕਰਨ ਦੇ ਲਈ ਪਾਰੰਪਰਿਕ ਭਾਰਤੀ ਗਿਆਨ ਪ੍ਰਣਾਲੀ ਬਾਰੇ ਜਾਣਕਾਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ।

 

ਇਸ ਪ੍ਰੋਗਰਾਮ ਵਿੱਚ ਪ੍ਰੋ. ਏ. ਡੀ. ਸਹਿਸ੍ਰਬੁੱਧੇ, ਚੇਅਰਮੈਨ, ਏਆਈਸੀਟੀਈ ਅਤੇ ਲੇਖਕ ਡਾ. ਬੀ. ਮਹਾਦੇਵਨ, ਆਈਆਈਐੱਮ, ਬੰਗਲੁਰੂ ਸਮੇਤ ਹੋਰ ਲੋਕਾਂ ਦੇ ਸੁਆਗਤ ਭਾਸ਼ਣ ਸ਼ਾਮਲ ਸਨ। ਏਆਈਸੀਟੀਈ ਦੇ ਵਾਈਸ ਚੇਅਰਮੈਨ ਪ੍ਰੋ. ਐੱਮ ਪੀ ਪੂਨੀਆ ਨੇ ਧੰਨਵਾਦ ਕੀਤਾ।

*****

 

ਐੱਮਜੇਪੀਐੱਸ/ਏਕੇ



(Release ID: 1826037) Visitor Counter : 123


Read this release in: English , Urdu , Hindi , Telugu