ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਜੰਮੂ-ਕਸ਼ਮੀਰ ਦੇ ਕਠੁਆ ਖੇਤਰ ਵਿੱਚ ਉਝ ਮਲਟੀਪਰਪਸ ਪ੍ਰੋਜੈਕਟ ਦੀ ਪ੍ਰਗਤੀ ‘ਤੇ ਗੱਲਬਾਤ ਕੀਤੀ

Posted On: 13 MAY 2022 5:02PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਤਾਕੀਦ ‘ਤੇ ਜਲ ਸ਼ਕਤੀ ਮੰਤਰਾਲੇ ਵਿੱਚ ਜੰਮੂ-ਕਸ਼ਮੀਰ ਦੇ ਕਠੁਆ ਖੇਤਰ ਵਿੱਚ ਉਝ ਮਲਟੀਪਰਪਸ (ਨੈਸ਼ਨਲ) ਪ੍ਰੋਜੈਕਟ ਦੇ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕਰਨ ਦੇ ਲਈ ਇੱਕ ਉੱਚ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੀਤੀ ਅਤੇ ਇਸ ਵਿੱਚ ਹੋਰ ਲੋਕਾਂ ਦੇ ਨਾਲ ਕੇਂਦਰੀ ਸਕੱਤਰ, ਜਲ ਸ਼ਕਤੀ ਮੰਤਰਾਲਾ ਵੀ ਸ਼ਾਮਲ ਹੋਏ।

ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਦੌਰ ਦੀ ਮੀਟਿੰਗ ਹੋਣ ਦੇ ਬਾਅਦ, ਕੇਂਦਰੀ ਜਲ ਆਯੋਗ ਨੇ ਇਸ ਪ੍ਰੋਜੈਕਟ ਦੇ ਲਈ ਇੱਕ ਵਿਸਤ੍ਰਿਤ ਤਕਨੀਕੀ-ਆਰਥਿਕ ਸਮੀਖਿਆ ਪੇਸ਼ ਕੀਤੀ ਅਤੇ ਸੰਸ਼ੋਧਿਤ ਪ੍ਰਸਤਾਵ ਨੂੰ ਜਨਵਰੀ, 2022 ਵਿੱਚ ਆਯੋਜਿਤ ਕੀਤੀ ਗਈ ਟੀਏਸੀ ਦੀ 148ਵੀਂ ਬੈਠਕ ਵਿੱਚ 11,907.77 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਦੇ ਨਾਲ ਸਵੀਕਾਰ ਕੀਤਾ ਗਿਆ। ਇਸ ਪ੍ਰੋਜੈਕਟ ਦੇ ਪੂਰਾ ਹੋਣ ਦੀ ਸੰਭਾਵਿਤ ਸਮੇਂ-ਸੀਮਾ ਲਗਭਗ 6 ਵਰ੍ਹੇ ਹੈ ਅਤੇ ਇੱਕ ਵਾਰ ਇਸ ਦੇ ਪੂਰਾ ਹੋ ਜਾਣ ਦੇ ਬਾਅਦ, ਇਸ ਪ੍ਰੋਜੈਕਟ ਦੇ ਮਾਧਿਅਮ ਨਾਲ ਉਝ ਨਦੀ (ਰਾਵੀ ਨਦੀ ਦੀ ਇੱਕ ਸਹਾਇਕ ਨਦੀ) ਦੇ ਲਗਭਗ 781 ਮਿਲੀਅਨ ਕਿਊਬਿਕ ਮੀਟਰ ਪਾਣੀ ਨੂੰ ਸੰਗ੍ਰਹਿਤ ਕੀਤਾ ਜਾਵੇਗਾ।

https://ci3.googleusercontent.com/proxy/EWKh0UGqjBZggT1GAbOvg5sWNgdRM-6FKDbWVZYJq5AEdVtnJ0ixJWaHLV_cSzmeyhOcjgT-AedELwNY7bT0nIO1xoganyIOjRM6gNL59sb_trDxjcju5-DjKg=s0-d-e1-ft#https://static.pib.gov.in/WriteReadData/userfiles/image/image001T94R.jpg

ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ, ਉਸ ਪ੍ਰਵਾਹ ਦੇ ਮਾਧਿਅਮ ਨਾਲ ਸਿੰਧੁ ਜਲ ਸੰਧਿ ਦੇ ਅਨੁਸਾਰ ਭਾਰਤ ਨੂੰ ਅਲੋਟ ਕੀਤੇ ਗਏ ਪੂਰਬੀ ਨਦੀਆਂ ਦੇ ਜਲ ਦੇ ਉਪਯੋਗ ਨੂੰ ਵਧਾਇਆ ਜਾਵੇਗਾ, ਜੋ ਕਿ ਵਰਤਮਾਨ ਸਮੇਂ ਵਿੱਚ ਸੀਮਾ ਪਾਰ ਪਾਕਿਸਤਾਨ ਚਲਾ ਜਾਂਦਾ ਹੈ।

ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ 2020 ਵਿੱਚ ਜੰਮੂ ਵਿੱਚ ਹੋਈ ਇੱਕ ਬੈਠਕ ਵਿੱਚ, ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਵੈਕਲਪਿਕ ਨਹਿਰ ਪ੍ਰਣਾਲੀ ਜਾਂ ਕਮਾਂਡ ਸਿਸਟਮ ਦੀ ਯੋਜਨਾ ਤਿਆਰ ਕੀਤੀ ਜਾਵੇਗੀ ਅਤੇ ਡੀਪੀਆਰ ਵਿੱਚ ਇਸ ਦੇ ਅਨੁਸਾਰ ਸੰਸ਼ੋਧਨ ਕੀਤਾ ਜਾਵੇਗਾ, ਜਿਸ ਨਾਲ ਕਠੁਆ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਉਪਯੋਗ ਵਿੱਚ ਨਹੀਂ ਆਉਣ ਵਾਲੇ ਸਰਪਲਸ ਵਾਟਰ ਨੂੰ ਅਣਜਾਣੇ ਵਿੱਚ ਪਾਕਿਸਤਾਨ ਵਿੱਚ ਪ੍ਰਵਾਹਿਤ ਨਹੀਂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਸ਼ਾਹਪੁਰ-ਕੰਡੀ ਪ੍ਰੋਜੈਕਟ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਜਦੋਂ ਉਝ-ਮਲਟੀਪਰਪਸ ਪ੍ਰੋਜੈਕਟ ਵੀ ਚਾਲੂ ਹੋ ਜਾਵੇਗਾ, ਤਦ ਕਠੁਆ ਜ਼ਿਲ੍ਹਾ ਅਤੇ ਸਾਂਬਾ ਜ਼ਿਲ੍ਹਾ ਦੇ ਆਸਪਾਸ ਦੇ ਹਿੱਸਿਆਂ ਵਿੱਚ ਫੈਲੀ ਹੋਈ ਕੰਡੀ ਬੈਲਟ ਪੂਰੀ ਤਰ੍ਹਾਂ ਨਾਲ ਸਿੰਚਿਤ ਹੋ ਜਾਵੇਗੀ ਅਤੇ ਵਾਸਤਵ ਵਿੱਚ ਸਿੰਚਾਈ ਅਤੇ ਬਿਜਲੀ ਸਰਪਲਸ ਹੋ ਜਾਵੇਗੀ।

ਇਹ ਜ਼ਿਕਰਯੋਗ ਹੈ ਕਿ ਉਝ-ਮਲਟੀਪਰਪਸ ਪ੍ਰੋਜੈਕਟ ਕਈ ਦਹਾਕਿਆਂ ਤੋਂ  ਲੰਬਿਤ ਸੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦਖਲਅੰਦਾਜ਼ੀ ਦੇ ਬਾਅਦ ਇਸ ਨੂੰ ਪੁਨਰਜੀਵਤ ਕੀਤਾ ਗਿਆ। ਤਦ ਤੋਂ ਡਾ. ਜਿਤੇਂਦਰ ਸਿੰਘ ਦੁਆਰਾ ਇਸ ਦਾ ਨਿਰੀਖਣ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਆਦੇਸ਼ ‘ਤੇ, 2014 ਤੋਂ ਲੈ ਕੇ ਹੁਣ ਤੱਕ ਕਈ ਉੱਚ ਪੱਧਰੀ ਬੈਠਕਾਂ ਕੀਤੀਆਂ ਗਈਆਂ ਜਿਸ ਨਾਲ ਛੋਟੀ-ਮੋਟੀ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ।

 

ਡਾ. ਜਿਤੇਂਦਰ ਸਿੰਘ ਨੇ ਸ਼੍ਰੀ ਸ਼ੇਖਾਵਤ ਦੇ ਨਾਲ ਉਧਮਪੁਰ-ਕਠੁਆ-ਡੋਡਾ ਲੋਕਸਭਾ ਖੇਤਰ ਵਿੱਚ ਹਰ ਘਰ ਨਲ ਤੋਂ ਜਲ ਨੂੰ ਵੀ ਹਰੀ ਝੰਡੀ ਦਿਖਾਈ। ਬੈਠਕ ਦੇ ਦੌਰਾਨ, ਇਹ ਇੱਛਾ ਵਿਅਕਤ ਕੀਤੀ ਗਈ ਕਿ ਜਲ ਜੀਵਨ ਮਿਸ਼ਨ ਨੂੰ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਜਾਵੇਗਾ ਜਿਸ ਨਾਲ ਕਿ ਟੈਂਡਰਿੰਗ ਪ੍ਰੋਸੈੱਸ ਵਿੱਚ ਤੇਜ਼ੀ ਲਿਆ ਕੇ ਜਨਤਾ ਨੂੰ 100% ਪਾਈਪ ਤੋਂ ਪਾਣੀ ਦਾ ਕਨੈਕਸ਼ਨ ਪ੍ਰਦਾਨ ਕੀਤਾ ਜਾ ਸਕੇ।

<><><><><>

ਐੱਸਐੱਨਸੀ/ਆਰਆਰ(Release ID: 1825574) Visitor Counter : 14


Read this release in: English , Urdu , Hindi