ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਦੇ ਕਠੁਆ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਰਿਕਾਰਡ 68 ਸੜਕਾਂ ਦੇ ਨਿਰਮਾਣ ਦੀ ਸਮੀਖਿਆ ਕੀਤੀ


547 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਿਰਮਿਤ ਅਤੇ ਹਰ ਮੌਸਮ ਵਿੱਚ ਉਪਯੁਕਤ 526 ਕਿਲੋਮੀਟਰ ਸੜਕਾਂ ਨਾਲ 1.2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲੇਗਾ: ਡਾ. ਜਿਤੇਂਦਰ ਸਿੰਘ

ਮੰਤਰੀ ਨੇ 29.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ 22 ਪੁਲਾਂ ਦੇ ਪੂਰਾ ਹੋਣ ਦੇ ਕਾਰਜ ਦੀ ਵੀ ਸਮੀਖਿਆ ਕੀਤੀ, ਜਿਨ੍ਹਾਂ ਨੂੰ ਛੇਤੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ

Posted On: 14 MAY 2022 4:37PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓਪਰਸੋਨਲ ਅਤੇ ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਦੇ ਕਠੁਆ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ ਰਿਕਾਰਡ 68 ਸੜਕਾਂ ਦੇ ਨਿਰਮਾਣ ਕਾਰਜ ਪੂਰਾ ਹੋਣ ਦੀ ਸਮੀਖਿਆ ਕੀਤੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਯਦ ਅਲ-ਨਾਹਯਾਨ ਦੇ ਨਿਧਨ (Sheikh Khalifa bin Zayed Al-Nahyan) ਦੇ ਸਨਮਾਨ ਵਿੱਚ ਅੱਜ ਮਨਾਏ ਗਏ ਰਾਜਕੀਯ ਸ਼ੋਕ ਦੇ ਕਾਰਨ ਰਸਮੀ ਉਦਘਾਟਨ ਨੂੰ ਟਾਲ ਦਿੱਤਾ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ 547 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ 526 ਕਿਲੋਮੀਟਰ ਤੱਕ ਦੀ ਹਰ ਮੌਸਮ ਉਪਯੁਕਤ ਸੜਕਾਂ ਨਾਲ ਇੱਕ ਲੱਖ 20,000 ਤੋਂ ਵੱਧ ਲੋਕਾਂ ਦਾ ਲਾਭ ਹੋ ਸਕਦਾ ਹੈਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੂਰ- ਦਰਾਡੇ  ਦੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਉਤਪੰਨ ਗੰਭੀਰ ਚੁਣੌਤੀਆਂ ਦੇ ਬਾਵਜੂਦ ਕੁਝ ਨੂੰ ਛੱਡ ਕੇ ਸਾਰੇ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਪੂਰਾ ਕੀਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਤੋਂ ਉਤਪੰਨ ਚੁਣੌਤੀਆਂ ਦੇ ਬਾਵਜੂਦ ਦੇਸ਼ ਵਿੱਚ ਵਿਕਾਸ ਦੀ ਰਫਤਾਰ ਨਾਲਖਾਸ ਤੌਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚਸਮਝੌਤੇ ਵਿੱਚ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸੜਕਾਂ ਇੱਕ ਵਿਕਾਸਸ਼ੀਲ ਰਾਸ਼ਟਰ ਦੀ ਜੀਵਨ ਰੇਖਾ ਹੁੰਦੀ ਹੈ ਜਿਨ੍ਹਾਂ ਨਾਲ ਸਿੱਖਿਆਸਿਹਤਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਜਿਹੇ ਵਿਭਿੰਨ ਖੇਤਰਾਂ ਵਿੱਚ ਲਾਭ ਮਿਲਦਾ ਹੈ ਅਤੇ ਨਾਲ ਹੀ ਇਸ ਨਾਲ ਸਮਾਜ ਨੂੰ ਕਈ ਫਾਇਦੇ ਮਿਲਦੇ ਹਨ।

ਮੰਤਰੀ ਨੇ 29.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ 22 ਪੁਲਾਂ ਦੇ ਪੂਰਾ ਹੋਣ ਦੇ ਕਾਰਜ ਦੀ ਵੀ ਸਮੀਖਿਆ ਕੀਤੀ ਜਿਨ੍ਹਾਂ ਦਾ ਜਲਦ ਹੀ ਲੋਕਾਰਪਣ ਕੀਤਾ ਜਾਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 7-8 ਵਰ੍ਹਿਆਂ ਵਿੱਚ ਦੇਸ਼ ਵਿੱਚ ਕਾਰਜ ਸੱਭਿਆਚਾਰ ਵਿੱਚ ਭਾਰੀ ਬਦਲਾਵ ਆਇਆ ਹੈ ਅਤੇ ਪ੍ਰੋਜੈਕਟਾਂ ਨੂੰ ਹੁਣ ਕਿਸੇ ਹੋਰ ਗੱਲਾਂ ਦੀ ਬਜਾਏ ਜ਼ਰੂਰਤ-ਅਧਾਰਿਤ ਜ਼ਰੂਰਤਾਂ ਨੂੰ ਦੇਖਦੇ ਹੋਏ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਵੇਂ ਸੜਕ ਪ੍ਰੋਜੈਕਟਾਂ ਦੀ ਪ੍ਰਵਾਨਗੀ ਵਿੱਚ ਸਥਾਨਕ ਸਾਂਸਦਾਂ ਜਾਂ ਵਿਧਾਇਕਾਂ ਦੁਆਰਾ ਕੀਤੇ ਗਏ ਅਨੁਰੋਧ ਦੀ ਬਜਾਏ ਸਰਪੰਚਾਂ ਅਤੇ ਹੋਰ ਸਥਾਨਕ ਨਿਰਵਾਚਿਤ ਪ੍ਰਤੀਨਿਧੀਆਂ ਦੇ ਵਿਚਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸੰਸਦੀ ਖੇਤਰ ਉਧਮਪੁਰ-ਕਠੁਆ-ਡੋਡਾ ਨੂੰ 2014 ਦੇ ਬਾਅਦ ਤੋਂ ਜੰਮੂ-ਕਸ਼ਮੀਰ ਵਿੱਚ ਪੀਐੱਮਜੀਐੱਸਵਾਈ ਅਨੁਦਾਨ ਦਾ ਸਭ ਤੋਂ ਵੱਧ ਅਲਾਟਮੈਂਟ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਦੇ ਲਈ ਪੀਐੱਮਜੀਐੱਸਵਾਈ ਦੀ ਕੇਂਦਰੀ ਨਿਧਈ ਦੇ 4,175 ਕਰੋੜ ਰੁਪਏ ਵਿੱਚੋਂ ਕਰੀਬ 3,884 ਕਰੋੜ ਰੁਪਏ ਅਲਾਟ ਕੀਤੇ ਗਏ ਹਨਜੋ ਉਧਮਪੁਰ-ਕਠੁਆ-ਡੋਡਾ ਦੇ ਪਹਾੜੀ ਅਤੇ ਦੁਰਗਮ ਇਲਾਕਿਆਂ ਦੀ ਨਿਧੀ ਦਾ ਲਗਭਗ ਦੋ-ਤਿਹਾਈ ਹੈ।

 

ਸਮੀਖਿਆ ਮੀਟਿੰਗ ਵਿੱਚ ਡਾ. ਜਿਤੇਂਦਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੜਕ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੀ ਪਹਿਲ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਵਰਤਮਾਨ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਹਰ ਹਿੱਸੇ ਨੂੰ ਤੇਜ਼ੀ ਨਾਲ ਵਿਕਾਸ ਦੇ ਲਈ ਇੱਕ ਟਿਕਾਊ ਸੜਕ ਨੈਟਵਰਕ ਮਿਲੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੀਐੱਮਏਵਾਈਪੀਐੱਮਜੀਐੱਸਵਾਈ ਅਤੇ ਮਗਨਰੇਗਾ ਜਿਹੀਆਂ ਯੋਜਨਾਵਾਂ ਦਾ ਲਾਭ ਦੂਰਸਥ ਪੰਚਾਇਤਾਂ ਅਤੇ ਬਲਾਕਾਂ ਅਤੇ ਜੰਮੂ-ਕਸ਼ਮੀਰ ਨੇ ਹੋਰ ਕਠਿਨ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ ਤੋਂ ਪੀਆਰਆਈ ਮੈਂਬਰਾਂ ਦੇ ਨਾਲ ਤਾਲਮੇਲ ਵਿੱਚ ਕੰਮ ਕਰਨ ਅਤੇ ਬਿਹਤਰ ਤਾਲਮੇਤ ਦੇ ਲਈ ਐੱਸਓਪੀ ਬਣਾਉਣ ਦੀ ਤਾਕੀਦ ਕੀਤੀ ਤਾਕਿ ਸਮਾਵੇਸ਼ੀ ਵਿਕਾਸ ਦੇ ਲਕਸ਼ ਨੂੰ ਪ੍ਰਾਪਤ ਕੀਤਾ ਜਾ ਸਕੇ।

ਡੀਡੀਸੀ ਚੇਅਰਪਰਸਨਉਧਮਪੁਰ ਸ਼੍ਰੀ ਲਾਲ ਚੰਦਡੀਡੀਸੀ ਚੇਅਰਪਰਸਨਡੋਡਾ ਸ਼੍ਰੀ ਧਨਤੇਰ ਸਿੰਘਡੀਡੀਸੀ ਚੇਅਰਪਰਸਨਕਿਸ਼ਤਵਾੜ ਪੂਜਾ ਠਾਕੁਰਡੀਡੀਸੀ ਚੇਅਰਪਰਸਨਰਾਮਬਨਡਾ. ਸ਼ਮਸ਼ਾਦ ਸ਼ਾਨਡੀਡੀਸੀ ਚੇਅਰਪਰਸਨ ਸਾਂਬਾਸ਼੍ਰੀ. ਕੇਸ਼ਵ ਸ਼ਰਮਾਡੀਡੀਸੀ ਚੇਅਰਪਰਸਨ ਰਜੌਰੀ ਐਡਵੋਕੇਟ ਨਸੀਮ ਲਿਆਕਤ ਅਤੇ ਡੀਡੀਸੀ ਚੇਅਰਪਰਸਨਰਿਆਸੀ ਸ਼੍ਰੀ ਸਰਾਫ ਸਿੰਘ ਨਾਗ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਮੀਟਿੰਗ ਵਿੱਚ ਕਠੁਆ ਦੇ ਡੀਸੀ ਸ਼੍ਰੀ ਰਾਹੁਲ ਪਾਂਡੇਉਧਮਪੁਰ ਦੀ ਡੀਸੀ ਕ੍ਰੀਤਿਕਾ ਜਯੋਤਸਨਾਸਾਂਬਾ ਦੀ ਡੀਸੀ ਅਨੁਰਾਧਾ ਗੁਪਤਾਰਾਮਬਨ ਦੇ ਡੀਸੀ ਸ਼੍ਰੀ ਮੁਸਰਤ ਇਸਲਾਮਕਿਸ਼ਤਵਾੜ ਦੇ ਡੀਸੀ ਸ਼੍ਰੀ ਅਸ਼ੋਕ ਕੁਮਾਰ ਸ਼ਰਮਾਡੋਡਾ ਦੇ ਡੀਸੀ ਸ਼੍ਰੀ ਵਿਕਾਸ ਸ਼ਰਮਾ ਅਤੇ ਰਿਆਸੀ ਡੀਸੀ ਬਬੀਲਾ ਰਖਵਾਲ ਨੇ ਵੀ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਸਤੰਬਰ, 2020 ਵਿੱਚ ਡਾ. ਜਿਤੇਂਦਰ ਸਿੰਘ ਨੇ ਜੰਮੂ ਖੇਤਰ ਦੇ ਕਠੁਆਡੋਡਾਉਧਮਪੁਰ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ 23 ਸੜਕਾਂ ਅਤੇ ਪੁਲਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਲਗਭਗ 73 ਕਰੋੜ ਰੁਪਏ ਦੀ ਲਾਗਤ ਅਤੇ 111 ਕਿਲੋਮੀਟਰ ਦੀ ਲੰਬਾਈ ਵਾਲੇ ਪ੍ਰੋਜੈਕਟਾਂ ਨਾਲ ਇਸ ਖੇਤਰ ਦੇ 35,000 ਤੋਂ ਵੱਧ ਲੋਕਾਂ ਨੂੰ ਲਾਭ ਮਿਲਿਆ। 23 ਪ੍ਰੋਜੈਕਟਾਂ ਵਿੱਚ ਪੀਐੱਮਜੀਐੱਸਵਾਈ ਦੇ ਤਹਿਤ ਸੰਪਰਕ ਦੇ ਲਈ ਹਰ ਮੌਸਮ ਵਿੱਚ ਉਪਯੁਕਤ 15 ਸੜਕਾਂ ਅਤੇ ਲੋਕਾਂ ਨੂੰ ਬਿਹਤਰ ਸੰਪਰਕ ਦੇ ਲਈ 8 ਪੁਲ ਸ਼ਾਮਲ ਹਨ।

 

<><><><><> 

ਐੱਸਐੱਨਸੀ/ਆਰਆਰ



(Release ID: 1825570) Visitor Counter : 112


Read this release in: English , Urdu , Hindi , Tamil