ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ 14 ਅਤੇ 15 ਮਈ ਨੂੰ ਦੋ-ਦਿਨਾਂ ਰਿਸ਼ੀਕੇਸ਼ ਸੰਗੀਤ ਸਮਾਰੋਹ 2022 ਦਾ ਆਯੋਜਨ ਕਰੇਗਾ


ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਸਮਾਰੋਹ ਵਿੱਚ ਹਿੱਸਾ ਲੈਣਗੇ

Posted On: 11 MAY 2022 7:12PM by PIB Chandigarh

ਸੱਭਿਆਚਾਰ ਮੰਤਰਾਲਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ 14 ਅਤੇ 15 ਮਈ ਨੂੰ  ਦੂਸਰੇ “ਰਿਸ਼ੀਕੇਸ਼ ਸੰਗੀਤ ਸਮਾਰੋਹ 2022” ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਦੇ ਸਮਾਰੋਹ ਦਾ ਆਯੋਜਨ ਸੰਗੀਤ ਨਾਟਕ ਅਕਾਦਮੀਉੱਤਰਾਖੰਡ ਕੁਟਾਨੀ ਅਤੇ ਹੰਡਪਨ ਅਕਾਦਮੀ ਦੇ ਨਾਲ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ।

 

ਇਸ ਸਮਾਰੋਹ ਵਿੱਚ ਕੇਂਦਰੀ ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਅਤੇ ਹੋਰ ਪਤਵੰਤੇ ਸ਼ਾਮਲ ਹੋਣਗੇ।

 

ਇਸ ਸਮਾਰੋਹ ਵਿੱਚ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਜਿਸ ਤਰ੍ਹਾਂ ਕੈਲਾਸ਼ ਖੇਰਰੁਦਰ ਵੀਣਾ ਵਾਦਕ ਬਹਾਉਦੀਨ ਡਾਗਰਬਾਬਾ ਕੁਟਾਨੀਇੰਡੀਅਨ ਜੈਮ ਪ੍ਰੋਜੈਕਟਸੂਰਯ ਗਾਇਤ੍ਰੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਈ ਹੋਰ ਕਲਾਕਾਰ ਸ਼ਾਮਲ ਹੋਣਗੇ।

 

ਰਿਸ਼ੀਕੇਸ਼ ਸੰਗੀਤ ਸਮਾਰੋਹ ਇੱਕ ਸਲਾਨਾ ਸੰਗੀਤ ਸਮਾਗਮ ਹੈਜੋ ਹਿਮਾਲਿਆ ਦੀ ਤਲਹੱਟੀ ਵਿੱਚਗੰਗਾ ਨਦੀ ਦੇ ਕੰਢੇਰਿਸ਼ੀਕੇਸ਼ਭਾਰਤ ਵਿੱਚ ਆਯੋਜਿਤ ਜਾਂਦਾ ਹੈ।  ਇਸ ਸਮਾਗਮ ਲਈ ਬੁਲਾਏ ਗਏ ਕਲਾਕਾਰਾਂ ਵਿੱਚ ਸਥਾਪਿਤ ਅਤੇ ਉੱਭਰ ਰਹੇ ਅਤੇ ਉਪ ਮਹਾਦੀਪ ਦੇ ਨਾਲ-ਨਾਲ ਦੁਨੀਆ ਭਰ ਦੇ ਕਲਾਕਾਰ ਸ਼ਾਮਲ ਹਨ।

 

ਰਿਸ਼ੀਕੇਸ਼ ਸੰਗੀਤ ਸਮਾਰੋਹ ਦਾ ਮੁੱਖ ਉਦੇਸ਼ ਸੰਗੀਤ ਸਿੱਖਣ ਅਤੇ ਮਿਊਜ਼ਿਕ ਪ੍ਰੋਡਕਸ਼ਨ ਦੇ ਆਲਮੀ ਕੇਂਦਰ ਵਜੋਂ ਰਿਸ਼ੀਕੇਸ਼ ਨੂੰ ਪ੍ਰੋਤਸਾਹਿਤ ਕਰਨਾਰਿਸ਼ੀਕੇਸ਼ ਵਿੱਚ ਸੰਗੀਤ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਅਤੇ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਅਤੇ ਉਨ੍ਹਾਂ ਦੇ ਦਸਤਾਵੇਜ਼ ਤਿਆਰ ਕਰਨਾ ਹੈ।

 

ਇਹ ਦੋ-ਦਿਨਾਂ ਸਮਾਗਮ ਹਰ ਰੋਜ਼ ਦੋ ਸ਼ਿਫਟਾਂ ਵਿੱਚ ਹੋਵੇਗਾ: ਸਵੇਰ ਦਾ ਸੈਸ਼ਨ ਪਰਮਾਰਥ ਨਿਕੇਤਨ ਵਿੱਚ ਸਵੇਰੇ 5:30 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 12 ਵਜੇ ਸਮਾਪਤ ਹੋਵੇਗਾ ਅਤੇ ਸ਼ਾਮ ਦਾ ਸੈਸ਼ਨ ਪੂਰਣਾਨੰਦ ਮੈਦਾਨ ਵਿੱਚ ਸ਼ਾਮ ਵਜੇ ਸ਼ੁਰੂ ਹੋਵੇਗਾ ਅਤੇ ਰਾਤ ਵਜੇ ਤੱਕ ਚਲੇਗਾ ।

 

ਸਮਾਗਮ ਵਿੱਚ ਦਾਖਲਾ ਮੁਫ਼ਤ ਹੈ ਅਤੇ ਸਾਰਿਆਂ ਲਈ ਖੁੱਲ੍ਹਾ ਹੈ।

 

ਰਿਸ਼ੀਕੇਸ਼ ਸੰਗੀਤ ਸਮਾਰੋਹ ਦੀ ਸਮਾਂ ਸਾਰਣੀ ਦੇ ਲਈ ਇੱਥੇ ਕਲਿੱਕ ਕਰੋ  

 

 

*****

ਐੱਨਬੀ/ਐੱਸਕੇ


(Release ID: 1824844) Visitor Counter : 161
Read this release in: English , Urdu , Hindi