ਸੈਰ ਸਪਾਟਾ ਮੰਤਰਾਲਾ

ਰੇਬਿਅਨ ਟ੍ਰੈਵਲ ਮਾਰਕਿਟ-ਦੁਬਈ 2022 ਦੇ ਦੂਸਰੇ ਦਿਨ ਟੂਰਿਜ਼ਮ ਮੰਤਰਾਲੇ ਨੇ ਭਾਰਤ ਦੇ ਵਿਭਿੰਨ ਟੂਰਿਜ਼ਮ ਉਤਪਾਦਾਂ ‘ਤੇ ਚਾਨਣਾ ਪਾਇਆ


ਮੱਧ ਪੂਰਬ ਖੇਤਰ ਭਾਰਤੀ ਟੂਰਿਜ਼ਮ ਦੇ ਲਈ ਇੱਕ ਪ੍ਰਮੁੱਖ ਟਾਰਗੇਟ ਮਾਰਕਿਟ ਰਿਹਾ ਹੈ

ਅੰਤਰਰਾਸ਼ਟਰੀ ਸੈਲਾਨੀਆਂ ਨੂੰ ਭਾਰਤ ਆਉਣ ਲਈ ਉਤਸ਼ਾਹਿਤ ਕਰਨ ਦੇ ਲਈ ਟੂਰਿਜ਼ਮ ਮੰਤਰਾਲੇ ਨੇ ‘ਨਮਸਤੇ ਇੰਡੀਆ’ ਮੁਹਿੰਮ ਚਲਾਈ ਹੈ

Posted On: 10 MAY 2022 7:46PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਅਰੇਬਿਅਨ ਟ੍ਰੈਵਲ ਮਾਰਕਿਟ, ਦੁਬਈ 2022 ਦੇ ਦੂਸਰੇ ਦਿਨ ਅੰਤਰਰਾਸ਼ਟਰੀ ਮੀਡੀਆ ਅਤੇ ਪ੍ਰਭਾਵਸ਼ਾਲੀ ਲੋਕਾਂ (ਇਨਫਲੁਐਂਸਰਸ) ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ। ਉੱਤਰਾਖੰਡ ਸਰਕਾਰ ਦੇ ਟੂਰਿਜ਼ਮ ਮੰਤਰੀ ਸਤਪਾਲ ਮਹਾਰਾਜ ਦੀ ਸਨਮਾਨਯੋਗ ਮੌਜੂਦਗੀ ਵਿੱਚ ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਰੁਪਿੰਦਰ ਬਰਾੜ, ਐਡੀਸ਼ਨਲ ਡਾਇਰੈਕਟਰ ਜਨਰਲ, ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਕੀਤਾ। ਇਸ ਦੌਰਾਨ ਕੇ. ਕਾਲੀਮੁਥੁ, ਕੌਂਸਲ (ਆਰਥਿਕ, ਵਪਾਰ ਅਤੇ ਵਣਜ), ਪ੍ਰਸ਼ਾਂਤ ਰੰਜਨ ਡਾਇਰੈਕਟਰ ਟੂਰਿਜ਼ਮ, ਟੂਰਿਜ਼ਮ ਮੰਤਰਾਲ ਭਾਰਤ ਸਰਕਾਰ, ਬੌਲੀਵੁੱਡ ਸੈਲੀਬ੍ਰਿਟੀ ਰਕੁਲ ਪ੍ਰੀਤ ਸਿੰਘ ਅਤੇ ਅੰਤਰਾਰਾਸ਼ਟਰੀ ਗਾਇਕਾ ਸਵੇਤਾ ਸੁਬ੍ਰਮ ਵੀ ਹਾਜ਼ਰ ਸਨ।

 

ਪ੍ਰੈੱਸ ਕਾਨਫਰੰਸ ਦੇ ਦੌਰਾਨ ਭਾਰਤ ਵਿੱਚ ਟੂਰਿਜ਼ਮ ਸੰਭਾਵਨਾ ਦੇ ਵਿਭਿੰਨ ਖੇਤਰਾਂ ‘ਤੇ ਚਰਚਾ ਕੀਤੀ ਗਈ। ਉੱਤਰਾਖੰਡ ਸਰਕਾਰ ਦੇ ਟੂਰਿਜ਼ਮ ਮੰਤਰੀ ਸਤਪਾਲ ਮਹਾਰਾਜ ਨੇ ਰਾਜ ਦੇ ਟੂਰਿਜ਼ਮ ਸਥਾਨਾਂ ਦੇ ਮਹੱਤਵ ‘ਤੇ ਚਰਚਾ ਕੀਤੀ, ਜਿਨ੍ਹਾਂ ਦਾ ਉਪਯੋਗ ਉੱਤਰਾਖੰਡ ਵਿੱਚ ਐਡਵੈਂਚਰ ਟੂਰਿਜ਼ਮ, ਵੈਡਿੰਗ ਟੂਰਿਜ਼ਮ ਜਿਹੇ ਟੂਰਿਜ਼ਮ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਕੀਤਾ ਜਾ ਸਕਦਾ ਹੈ। ਮੰਤਰੀ ਨੇ ਰਾਜ ਵਿੱਚ ਸੈਲਾਨੀਆਂ ਦੀ ਸੰਖਿਆ ਵਧਾਉਣ ਨੂੰ ਲੈ ਕੇ ਉੱਤਰਾਖੰਡ ਸਰਕਾਰ ਦੀਆਂ ਕੁਝ ਪ੍ਰਮੁੱਖ ਪਹਿਲਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਹਰਿਦੁਆਰ ਅੰਤਰਰਾਸ਼ਟਰੀ ਹਵਾਈ ਅੱਡੇ ਜਿਹੀਆਂ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਿਭਿੰਨ ਪ੍ਰੋਜੈਕਟ ਅਤੇ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਜਾ ਰਹੀਆਂ ਅੱਗੇ ਦੀਆਂ ਰਣਨੀਤੀਆਂ ‘ਤੇ ਵੀ ਚਰਚਾ ਕੀਤੀ।

 

 

ਰੁਪਿੰਦਰ ਬਰਾੜ ਨੇ ਕਿਹਾ ਕਿ ਮੰਤਰਾਲਾ  ਪੂਰੇ ਜ਼ੋਰ-ਸ਼ੋਰ ਨਾਲ ਵਿਭਿੰਨ ਟੂਰਿਜ਼ਮ ਉਤਪਾਦਾਂ ਅਤੇ ਸਥਾਨਾਂ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਐੱਮਆਈਸੀਈ, ਫਿਲਮ ਟੂਰਿਜ਼ਮ, ਵੈੱਲਨੈੱਸ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਲਗਜ਼ਰੀ ਟੂਰਿਜ਼ਮ, ਵਾਇਲਡਲਾਈਫ ਟੂਰਿਜ਼ਮ,ਅਤੇ ਐਡਵੈਂਚਰ ਟੂਰਿਜ਼ਮ ਦੀਆਂ ਸੰਭਾਵਨਾਵਾਂ ‘ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪੂਰਬ (ਮਿਡਲ ਈਸਟ) ਖੇਤਰ ਭਾਰਤੀ ਟੂਰਿਜ਼ਮ ਦੇ ਲਈ ਟਾਰਗੇਟ ਮਾਰਕਿਟ ਰਿਹਾ ਹੈ। ਮੱਧ ਪੂਰਬ ਤੋਂ ਵੱਡੀ ਸੰਖਿਆ ਵਿੱਚ ਸੈਲਾਨੀ ਐੱਮਆਈਸੀਈ, ਮੈਡੀਕਲ, ਤੰਦਰੁਸਤੀ ਅਤੇ ਲਗਜ਼ਰੀ ਟੂਰਿਜ਼ਮ ਆਦਿ ਦੇ ਲਈ ਭਾਰਤ ਆਉਂਦੇ ਹਨ। ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਮੱਧ ਪੂਰਬ ਦੇ ਬਜ਼ਾਰ ਵਿੱਚ ਭਾਰਤੀ ਟੂਰਿਜ਼ਮ ਨੂੰ ਸਮੁੱਚੇ ਰੂਪ ਨਾਲ ਪ੍ਰੋਤਸਾਹਨ ਦੇ ਰਿਹਾ ਹੈ। ਅਰੇਬਿਅਨ ਟ੍ਰੈਵਲ ਮਾਰਟ ਵਿੱਚ ਭਾਗੀਦਾਰੀ ਸਰਕਾਰ ਦੀ ਅਜਿਹੀ ਹੀ ਇੱਕ ਪਹਿਲ ਹੈ।

ਇਸ ਗੱਲ ‘ਤੇ ਵੀ ਪ੍ਰਮੁੱਖਤਾ ਨਾਲ ਚਰਚਾ ਹੋਈ ਕਿ ਅੰਤਰਰਾਸ਼ਟਰੀ ਸੈਲਾਨੀਆਂ ਦੇ ਲਈ ਭਾਰਤ ਪੂਰੀ ਤਰ੍ਹਾਂ ਨਾਲ ਖੁੱਲ੍ਹ ਗਿਆ ਹੈ, ਇਸ ਦੇ ਲਈ ਮੰਤਰਾਲੇ ਨੇ ਪਹਿਲਾ ਤੋਂ ਹੀ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਭਾਰਤ ਆਉਣ ਲਈ ਪ੍ਰੋਤਸਾਹਿਤ ਕਰਨ ਦੇ ਲਈ ‘ਨਮਸਤੇ ਇੰਡੀਆ’ ਮੁਹਿੰਮ ਸ਼ੁਰੂ ਕੀਤੀ ਹੈ। ਮਹਾਮਾਰੀ ਦੇ ਬਾਅਦ ਭਰੋਸਾ ਵਧਾਉਣ ਦੀਆਂ ਰਣਨੀਤੀਆਂ ‘ਤੇ ਵੀ ਮੰਤਰਾਲਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ।

 

ਰਕੁਲ ਪ੍ਰੀਤ ਸਿੰਘ ਨੇ ਫਿਲਮ ਟੂਰਿਜ਼ਮ ਦੇ ਮਹੱਤਵ ਅਤੇ ਫਿਲਮ ਨਿਰਮਾਣ ਦੇ ਇੱਕ ਮਹੱਤਵਪੂਰਨ ਡੈਸਟੀਨੇਸ਼ਨ ਦੇ ਰੂਪ ਵਿੱਚ ਭਾਰਤ ਦੀ ਸੰਭਾਵਨਾ ‘ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਰੇ ਪ੍ਰਕਾਰ ਦੀਆ ਭੌਤਿਕ ਭੂਗੋਲਿਕ ਵਿਸ਼ੇਸ਼ਤਾਵਾ ਅਤੇ ਕੁਦਰਤੀ ਲੈਂਡਸਕੇਪ ਮੌਜੂਦ ਹਨ। ਉਨ੍ਹਾਂ ਨੇ ਅੱਗੇ ਇੱਕ ਮਹੱਤਵਪੂਰਨ ਫਿਲਮ ਸ਼ੂਟਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਤਰ-ਪੂਰਬ ਰਾਜਾਂ ਦੀ ਭੂਮਿਕਾ ‘ਤੇ ਗੱਲ ਕੀਤੀ।

ਸ਼੍ਰੀ ਕੇ, ਕਾਲੀਮੁਥੁ ਕੌਂਸਲ (ਆਰਥਿਕ, ਵਪਾਰ ਅਤੇ ਵਣਜ) ਨੇ ਵਿਦੇਸ਼ੀ ਬਜ਼ਾਰ ਵਿੱਚ ਭਾਰਤ ਦੇ ਪ੍ਰਚਾਰ ਦੇ ਲਈ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਮਹੱਤਵ ਸਮਝਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਚਲੋ ਇੰਡੀਆ’ ਅਪੀਲ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ‘ਰਾਸ਼ਟਰਦੂਤ’ ਕਹਿੰਦੇ ਹੋਏ ਭਾਰਤੀ ਭਾਈਚਾਰੇ ਨੂੰ ਹਰ ਸਾਲ ਘੱਟੋ-ਘੱਟ ਪੰਜ ਗ਼ੈਰ-ਭਾਰਤੀ ਮਿੱਤਰਾਂ ਨੂੰ ਭਾਰਤ ਆਉਣ ਦੇ ਲਈ ਪ੍ਰੇਰਿਤ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਦੇ ਲਈ ਟੂਰਿਜ਼ਮ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਸ਼ਵੇਤਾ ਸੁਬ੍ਰਮ ਨੇ ਵੀ ਵਿਦੇਸ਼ ਵਿੱਚ ਭਾਰਤ ਦੇ ਪ੍ਰਚਾਰ ਦੇ ਸਬੰਧ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਦੇ ਲਈ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਚਾਰ ਗੇਮ-ਚੇਂਜਰ ਸਾਬਤ ਹੋਵੇਗਾ। ਬਹੁਤ ਸਾਰੇ ਯੁਵਾ ਸੈਲਾਨੀ ਯਾਤਰਾ ਅਤੇ ਟੂਰਿਜ਼ਮ ਨੂੰ ਲੈ ਕੇ ਪ੍ਰਚਾਰ ਸਮੱਗਰੀ ਦੇਖਣ ਦੇ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਸੈਲਾਨੀਆਂ/ਪੈਰੋਕਾਰਾਂ ਨੂੰ ਆਕਰਸ਼ਿਤ ਕਰਨ ਵਿੱਚ ਸੋਸ਼ਲ ਮੀਡੀਆ ਇਨਫਲੁਐਂਸਰਾਂ ਦੀ ਭੂਮਿਕਾ ਬਾਰੇ ਵੀ ਦੱਸਿਆ।

ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਆਪਣੇ ‘ਅਤੁਲਯ ਭਾਰਤ’ ਬ੍ਰਾਂਡ ਲਾਈਨ ਦੇ ਤਹਿਤ 9 ਤੋਂ 12 ਮਈ 2022 ਤੱਕ ਆਯੋਜਿਤ ਹੋ ਰਹੇ ਅਰੇਬਿਅਨ ਟ੍ਰੈਵਲ ਮਾਰਕਿਟ (ਏਟੀਐੱਮ), ਦੁਬਈ-2022 ਵਿੱਚ ਹਿੱਸਾ ਲੈ ਰਿਹਾ ਹੈ। ਇਹ ਭਾਰਤ ਦੀਆਂ ਅਮੀਰ ਅਤੇ ਵਿਭਿੰਨ ਟੂਰਿਜ਼ਮ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰਨ ਦੇ ਲਈ ਇੱਕ ਮੰਚ ਉਪਲਬਧ ਕਰਵਾ ਰਿਹਾ ਹੈ। ਉਸ ਦਾ ਉਦੇਸ਼ ਭਾਰਤ ਨੂੰ ‘ਜ਼ਰੂਰ ਦੇਖੋ, ਜ਼ਰੂਰ ਆਓ’ ਡੈਸਟੀਨੇਸ਼ਨ ਦੇ ਰੂਪ ਵਿੱਚ ਵੀ ਪ੍ਰੋਤਸਾਹਨ ਦੇਣਾ ਹੈ।

ਮਾਰਟ ਦੇ ਦੌਰਾਨ ਇੰਡੀਆ ਇੰਡੀਆ ਪਵੇਲੀਅਨ ਭਾਰਤ ਨੂੰ ‘365 ਦਿਨ ਡੈਸਟੀਨੇਸ਼ਨ’ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਜਿੱਥੇ ਸੰਸਕ੍ਰਿਤੀ, ਐਡਵੇਂਚਰ, ਕਰੂਜ਼, ਐੱਮਆਈਸੀਈ, ਲਗਜ਼ਰੀ, ਗੋਲਫ, ਵਾਈਲਡਲਾਈਫ, ਤੰਦਰੁਸਤੀ ਅਤੇ ਮੈਡੀਕਲ ਟੂਰਿਜ਼ਮ ਆਦਿ ਵਰਗੇ ਸਾਲ ਭਰ ਚਲਣ ਵਾਲੇ ਬਹੁਆਯਾਮੀ ਟੂਰਿਜ਼ਮ ਡੈਸਟੀਨੇਸ਼ਨ ਮੌਜੂਦ ਹਨ। ਮਾਰਟ ਦੇ ਦੌਰਾਨ ‘ਨਮਸਤੇ ਕੈਂਪੇਨ’ ਦੇ ਨਾਲ ਇੱਕ ਥੀਮ ਦੇ ਰੂਪ ਵਿੱਚ ਇੰਡੀਆ ਰੀਓਪਨਿੰਗ ਨੂੰ ਪ੍ਰਮੋਟ ਕੀਤਾ ਗਿਆ ਹੈ ਅਤੇ ਇਸ ਦੇ ਜ਼ਰੀਏ ਅੰਤਰਰਾਸ਼ਟਰੀ ਯਾਤਰੀਆਂ ਦਾ ਸੁਆਗਤ ਕਰਨ ਦੇ ਲਈ ਭਾਰਤ ਦੇ ਘੁੰਮਣ ਵਾਲੇ ਸਥਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਕੇਰਲ, ਨਾਗਾਲੈਂਡ ਸਰਕਾਰਾਂ ਦਾ ਰਾਜ ਟੂਰਿਜ਼ਮ ਵਿਭਾਗ, ਟੂਰ ਅਪਰੇਟਰਸ, ਟ੍ਰੈਵਲ ਏਜੰਟਾਂ ਅਤੇ ਹੋਟਲ/ਰਿਜ਼ੌਰਟ ਕਾਰੋਬਾਰੀਆਂ ਦੇ ਪ੍ਰਤੀਨਿਧ ਦੇ ਰੂਪ ਵਿੱਚ ਭਾਰਤ ਦੇ ਕਰੀਬ 18 ਪ੍ਰਤੀਭਾਗੀ ਵੱਖ-ਵੱਖ ਟੂਰਿਜ਼ਮ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੰਡੀਆ ਪਵੇਲੀਅਨ ਵਿੱਚ ਮੌਜੂਦ ਰਹਿਣਗੇ। ਇਸ ਦੇ ਇਲਾਵਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਕਰਨਾਟਕ ਦੀਆਂ ਰਾਜ ਸਰਕਾਰਾਂ ਵੀ ਆਪਣੇ-ਆਪਣੇ ਰਾਜਾਂ ਦੀ ਟੂਰਿਜ਼ਮ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਟੂਰਿਜ਼ਮ ਮੰਤਰਾਲਾ ਦੀ ਸਰਕਾਰੀ ਵੈੱਬਸਾਈਟ (www.incredibleindia.org) ਭਾਰਤ ਨੂੰ ਇੱਕ ਸੰਪੂਰਨ ਡੈਸਟੀਨੇਸ਼ਨ ਦੇ ਰੂਪ ਵਿੱਚ ਪੇਸ਼ ਕਰਦੀ ਹੈ ਅਤੇ ਅਧਿਆਤਮ, ਵਿਰਾਸਤ, ਐਡਵੈਂਚਰ, ਸੱਭਿਆਚਾਰ, ਯੋਗ, ਵੈੱਲਨੈੱਸ ਆਦਿ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਵੈੱਬਸਾਈਟ ਹਿੰਦੀ ਦੇ ਨਾਲ-ਨਾਲ ਪ੍ਰਮੁੱਖ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਏਟੀਐੱਮ ਦੁਬਈ 2022 ਵਿੱਚ ਹਾਲ ਨੰਬਰ 3 (ਸ਼ੇਖ ਸਈਦ ਹਾਲ), ਸਟੈਂਡ ਏਐੱਸ 2439 ਵਿੱਚ ਭਾਰਤੀ ਟੂਰਿਜ਼ਮ ਸਟੈਂਡ ਜਾਂ goirto@emirates.net.ae ‘ਤੇ ਇੰਡੀਆ ਟੂਰਿਜ਼ਮ ਦੁਬਈ ‘ਤੇ ਜਾਓ। 

ਸਾਨੂੰ ਫਾਲੋ ਕਰੋ:

@incredibleindia

ਫੇਸਬੁੱਕ : https://www.facebook.com/incredibleindia/ 

ਇੰਸਟਾਗ੍ਰਾਮ : https://instagram.com/incredibleindia?igshid=v02srxcbethv 

ਟਵਿੱਟਰ - https://twitter.com/incredibleindia?s=21 

ਕੂ - https://www.kooapp.com/profile/incredibleindia 

@tourismgoi 

ਇੰਸਟਾਗ੍ਰਾਮ - https://instagram.com/tourismgoi?igshid=sjzdkcefec2o 

ਟਵਿੱਟਰ - https://twitter.com/tourismgoi?s=21 

ਫੇਸਬੁੱਕ - https://www.facebook.com/ministryoftourismgoi/ 

ਕੂ - https://www.kooapp.com/profile/tourismgoi 

 

****************

 

ਐੱਨਬੀ/ਓਏ



(Release ID: 1824579) Visitor Counter : 105


Read this release in: English , Urdu , Hindi