ਵਣਜ ਤੇ ਉਦਯੋਗ ਮੰਤਰਾਲਾ

ਸੰਯੁਕਤ ਅਰਬ ਅਮੀਰਾਤ ਦੇ ਅਰਥਵਿਵਸਥਾ ਮੰਤਰੀ ਮਹਾਮਹਿਮ ਅਬਦੁੱਲਾ ਬਿਨ ਤੌਕ-ਅਲ-ਮਰੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਦਾ ਭਾਰਤ ਆਗਮਨ


ਨਵੀਂ ਦਿੱਲੀ ਅਤੇ ਮੁੰਬਈ ਵਿੱਚ ਗੱਲਬਾਤ ਦੇ ਕਈ ਦੌਰ, ਬੀ2ਬੀ ਪ੍ਰੋਗਰਾਮ, ਉਦਯੋਗ ਸੰਵਾਦ ਅਤੇ ਨਿਵੇਸ਼ ਮੀਟਿੰਗ ਏਜੰਡ ਵਿੱਚ ਸ਼ਾਮਲ

Posted On: 10 MAY 2022 8:15PM by PIB Chandigarh

ਸੰਯੁਕਤ ਅਰਬ ਅਮੀਰਾਤ ਦੇ ਅਰਥਵਿਵਸਥਾ ਮੰਤਰੀ ਮਹਾਮਹਿਮ ਅਬਦੁੱਲਾ ਬਿਨ ਤੌਕ-ਅਲ-ਮਰੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਕੱਲ੍ਹ, 11 ਮਈ, 2022 ਨੂੰ ਭਾਰਤ ਦੌਰੇ ‘ਤੇ ਆ ਰਿਹਾ ਹੈ। ਉਨ੍ਹਾਂ ਦੇ ਨਾਲ ਉੱਥੇ ਦੇ ਉੱਦਮਸ਼ੀਲਤਾ ਅਤੇ ਐੱਸਐੱਮਈ ਰਾਜ ਮੰਤਰੀ ਮਹਾਮਹਿਮ ਅਹਿਮਦ ਬਿਲਹੂਲ-ਅਲ-ਫਲਾਸੀ ਵੀ ਹੋਣਗੇ।

ਆਪਣੇ ਦੌਰੇ ਵਿੱਚ, ਵਫ਼ਦ ਵਣਜ ਅਤੇ ਉਦਯੋਗ, ਉਪਭੋਗਤਾ ਕਾਰਜ, ਫੂਡ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨਾਲ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਕ੍ਰਮਵਾਰ 11 ਮਈ, 2022 ਅਤੇ 13 ਮਈ, 2022 ਨੂੰ ਮੁਲਾਕਾਤ ਕਰਨਗੇ। ਇਸ ਦੌਰਾਨ ਦੁੱਵਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ‘ਤੇ ਚਰਚਾ ਕੀਤੀ ਜਾਵੇਗੀ।

ਇਸ ਦੌਰੇ ਨਾਲ ਦੋਨਾਂ ਦੇਸ਼ਾਂ ਦਰਮਿਆਨ ਗੂੜ੍ਹੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਅਤੇ ਜੀਵੰਤ ਆਰਥਿਕ ਸੰਬੰਧਾਂ ਨੂੰ ਹੁਲਾਰਾ ਦੇਣ ਦਾ ਸ਼ਾਨਦਾਰ ਅਵਸਰ ਮਿਲੇਗਾ। ਇਸ ਦੌਰੇ ਵਿੱਚ ਦੋਨਾਂ ਪੱਖ ਮੁੱਖ ਨਿਵੇਸ਼ਕਾਂ ਦੇ ਨਾਲ ਗੱਲਬਾਤ ਵੀ ਕਰਨਗੇ।

ਦੋਨਾਂ ਦੇਸ਼ਾਂ ਦਰਮਿਆਨ ਦੁੱਵਲੇ ਵਪਾਰ ਇਸ ਸਮੇਂ 65.1 ਅਰਬ ਅਮਰੀਕੀ ਡਾਲਰ ਦਾ ਹੈ। ਇਸ ਤਰ੍ਹਾਂ ਸੰਯੁਕਤ ਅਰਬ ਅਮੀਰਾਤ ਭਾਰਤ ਦਾ ਤੀਜਾ ਸਭ ਤੋਂ ਵੱਡਾ ਕਾਰੋਬਾਰ ਸਾਂਝੇਦਾਰ ਹੈ। ਇਸ ਵਪਾਰ ਨੂੰ ਵਧਾਕੇ 100 ਅਰਬ ਅਮਰੀਕੀ ਡਾਲਰ ਕਰਨ ਦੀ ਅਪਾਰ ਸਮਰੱਥਾ ਮੌਜੂਦ ਹੈ। ਭਾਰਤ 2025 ਤੱਕ 5 ਖਰਬ (ਟ੍ਰਿਲੀਅਨ) ਅਮਰੀਕੀ ਡਾਲਰ ਦੀ ਜੀਡੀਪੀ ਹਾਸਿਲ ਕਰਨ ਦੇ ਮਹੱਤਵਅਕਾਂਖੀ ਪੱਥ ‘ਤੇ ਭਾਰਤ ਦਾ ਅਹਿਮ ਸਾਂਝੇਦਾਰ ਮੰਨਿਆ ਜਾਂਦਾ ਹੈ।

ਨਵੀਂ ਦਿੱਲੀ ਅਤੇ ਮੁੰਬਈ ਵਿੱਚ ਗੱਲਬਾਤ ਦੇ ਕਈ ਦੌਰ ਹੋਣਗੇ। ਸੰਯੁਕਤ ਅਰਬ ਅਮੀਰਾਤ ਦੇ ਵਫ਼ਦ ਦੇ ਭਾਰਤ ਪ੍ਰਵਾਸ ਦੇ ਦੌਰਾਨ ਬੀ2ਬੀ ਪ੍ਰੋਗਰਾਮ, ਉਦਯੋਗ ਸੰਵਾਦ ਅਤੇ ਨਿਵੇਸ਼ ਮੀਟਿੰਗਾਂ ਨੂੰ ਏਜੰਡਾ ਵਿੱਚ ਸ਼ਾਮਲ ਕੀਤਾ ਗਿਆ ਹੈ।

******

ਏਐੱਮ/ਐੱਮਐੱਸ
 



(Release ID: 1824467) Visitor Counter : 105


Read this release in: English , Urdu , Hindi