ਨੀਤੀ ਆਯੋਗ

ਏਆਈਐੱਮ ਅਤੇ ਨੀਤੀ ਆਯੋਗ ਨੇ ਅਕਾਦਮਿਕ ਜਗਤ ਦੇ ਲੋਕਾਂ ਨੂੰ ਗਹਿਨ ਤਕਨੀਕ ਵਾਲੇ ਉਤਪਾਦ ਬਣਾਉਣ ਦੇ ਲਈ ਏਮ-ਪ੍ਰਾਈਮ ਪਲੇਬੁੱਕ ਜਾਰੀ ਕੀਤੀ


ਅਟਲ ਇਨੋਵੇਸ਼ਨ ਮਿਸ਼ਨ ਦੇ ਏਮ-ਪ੍ਰਾਈਮ ਪ੍ਰੋਗਰਾਮ ਦੇ ਤਹਿਤ ਸ਼ਾਮਲ ਸਮੂਹ ਨੇ 20 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਹਾਸਲ ਕੀਤਾ

Posted On: 10 MAY 2022 3:48PM by PIB Chandigarh

ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਨਵੀਂ ਦਿੱਲੀ ਵਿੱਚ ਅੱਜ ਏਮ-ਪ੍ਰਾਈਮ ਪਲੇਬੁਕ ਦਾ ਵਿਮੋਚਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ, ਸੁਮਨ ਬੇਰੀ, ਵਿਸ਼ੇਸ਼ ਮਹਿਮਾਨ (ਚੀਫ ਗੈਸਟ) ਦੇ ਤੌਰ ‘ਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮਾਣਯੋਗ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪੌਲ ਮੌਜੂਦ ਸਨ। ਇਸ ਪ੍ਰੋਗਰਾਮ ਦੇ ਨਾਲ ਹੀ ਰਾਸ਼ਟਰਵਿਆਪੀ ਏਮ-ਪ੍ਰਾਈਮ ਪ੍ਰੋਗਰਾਮ ਸਮਾਪਤ ਹੋ ਗਿਆ ਹੈ। ਅਟਲ ਇਨੋਵੇਸ਼ਨ ਮਿਸ਼ਨ ਅਤੇ ਨੀਤੀ ਆਯੋਗ ਨੇ ਏਮ-ਪ੍ਰਾਈਮ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ, ਜਿਸ ਨੂੰ ਵੇਂਚਰ ਸੈਂਟਰ, ਪੁਣੇ ਲਾਗੂ ਕਰ ਰਿਹਾ ਸੀ, ਜਦਕਿ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਅਤੇ ਮੁੱਖ ਵਿਗਿਆਨਿਕ ਸਲਾਹਕਾਰ ਦਾ ਦਫਤਰ ਇਸ ਨੂੰ ਸਹਾਇਤਾ ਦੇ ਰਿਹਾ ਸੀ। ਪ੍ਰੋਗਰਾਮ ਦੇ ਬਾਅਦ ਪਤਵੰਤਿਆਂ ਨੇ ਕੁਝ ਚੁਨਿੰਦਾ ਸਟਾਰਟ-ਅੱਪ ਦੇ ਸਮੂਹ ਅਤੇ ਇਨ੍ਹਾਂ ਨੂੰ ਪ੍ਰੋਤਸਾਹਨ ਦੇਣ ਵਾਲੇ ਇੰਕਿਊਬੇਟਰਸ ਨਾਲ ਗੱਲਬਾਤ ਵੀ ਕੀਤੀ।

ਏਮ-ਪ੍ਰਾਈਮ (ਇਨੋਵੇਸ਼ਨ, ਬਜ਼ਾਰ ਦੇ ਲਈ ਤਿਆਰੀ ਅਤੇ ਉੱਦਮਸ਼ੀਲਤਾ ਵਿੱਚ ਰਿਸਰਚ ਦੇ ਲਈ ਪ੍ਰੋਗਰਾਮ) ਪ੍ਰੋਗਰਾਮ ਸ਼ੁਰੂਆਤੀ ਪੱਧਰ ਦੇ ਵਿਗਿਆਨੀ ਅਧਾਰ ਵਾਲੇ, ਤਕਨੀਕੀ ਵਿਚਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਤਸਾਹਨ 12 ਮਹੀਨੇ ਤੱਕ ਇੱਕ ਮਿਸ਼ਰਤ ਸਿਖਲਾਈ ਪਾਠਕ੍ਰਮ ਅਤੇ ਦਿਸ਼ਾ-ਨਿਰਦੇਸ਼ ਦੇ ਕੇ ਕੀਤਾ ਜਾਣਾ ਸੀ। ਇਸ ਪ੍ਰੋਗਰਾਮ ਦੇ ਦੂਸਰੇ ਫਾਇਦਿਆਂ ਵਿੱਚ ਪ੍ਰਾਈਮ ਪਲੇਬੁਕ ਸ਼ਾਮਲ ਹੈ, ਜੋ ਵਿਗਿਆਨ ਅਧਾਰਿਤ ਉਪਕ੍ਰਮਾਂ ਅਤੇ ਉੱਦਮੀਆਂ ਦੇ ਲਈ ਇੱਕ ਨਿਰਦੇਸ਼ ਪੁਸਤਿਕਾ ਹੈ, ਪ੍ਰਾਈਮ ਲਾਇਬ੍ਰੇਰੀ- ਇਹ ਪ੍ਰੋਗਰਾਮ ਨਾਲ ਜੁੜੇ ਫੈਕਲਟੀ ਅਤੇ ਮਾਹਿਰਾਂ ਦੁਆਰਾ ਸਾਂਝੇ ਕੀਤੇ ਗਏ ਸਰੋਤ ਹਨ, ਅਤੇ ਪ੍ਰਾਈਮ ਵੀਡੀਓਜ਼ ਸ਼ਾਮਲ ਸਨ, ਜੋ ਇੱਕ ਵੀਡੀਓ ਕਲੈਕਸ਼ਨ ਹੈ। ਇਸ ਤੱਕ ਖੁਲੀ ਪਹੁੰਚ ਦਿੱਤੀ ਗਈ ਹੈ। ਇਸ ਵਿੱਚ ਪ੍ਰਾਈਮ ਕਲਾਸਰੂਪ ਵਿੱਚ ਦਿੱਤੇ ਗਏ ਲੈਕਚਰ ਸ਼ਾਮਲ ਹੋਣਗੇ।

ਪ੍ਰੋਗਰਾਮ ਵਿੱਚ ਬੋਲਦੇ ਹੋਏ ਮੁੱਖ ਮਹਿਮਾਨ ਸ਼੍ਰੀ ਸੁਮਨ ਬੇਰੀ, ਨੀਤੀ ਆਯੋਗ ਦੇ ਵਾਈਸ-ਚੇਅਰਪਰਸਨ ਨੇ ਕਿਹਾ, ਸਟਾਰਟ-ਅੱਪ ਅਰਥਵਿਵਸਥਾ ਦੇ ਇੱਕ ਅਹਿਮ ਹਿੱਸੇ ਦਾ ਪ੍ਰਤੀਨਿਧੀਤਵ ਕਰਦੇ ਹਨ, ਜੋ ਭਵਿੱਖ ਦੇ ਉਦਯੋਗਾਂ ਨੂੰ ਗੜ੍ਹਦਾ ਹੈ, ਇਸ ਤਰ੍ਹਾਂ ਇਹ ਨੌਕਰੀਆਂ, ਉਤਪਾਦਾਂ ਅਤੇ ਭਵਿੱਖ ਦੀ ਅਰਥਵਿਵਸਥਾ ਨੂੰ ਆਕਾਰ ਦੇ ਸਕਦਾ ਹੈ। ਵਿਗਿਆਨ ਅਧਾਰਿਤ ਸਟਾਰਟ-ਅਪ ਇਸ ਲਈ ਵਿਸ਼ੇਸ਼ ਉਤਸਾਹਜਨਕ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਵੱਡੇ ਪੱਧਰ ਦੇ ਸਮਾਜਕਿ ਪ੍ਰਭਾਵ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ (ਜਿਵੇਂ ਵੈਕਸੀਨ, ਦਵਾਈਆਂ, ਡਾਇਗਨੋਸਟਿਕ, ਮੌਸਮ ਪਰਿਵਰਤਨ ਪ੍ਰਤੀਰੋਧਕ ਫਸਲਾਂ, ਕਾਰਬਨ ਨੂੰ ਇਕੱਠਾ ਕਰਨ ਵਾਲੀ ਤਕਨੀਕ ਆਦਿ), ਲੇਕਿਨ ਇਹ ਇਸ ਲਈ ਵੀ ਅਹਿਮ ਹੁੰਦੇ ਹਨ ਕਿਉਂਕਿ ਇਹ ਭਾਰਤ ਨੂੰ ਭਵਿੱਖ ਵਿੱਚ ਚੜ੍ਹਤ/ਵਾਧਾ ਦਿਵਾਉਣ ਅਤੇ ਦੁਨੀਆ ਵਿੱਚ ਨਵੀਨਤਾ ਦੇ ਪ੍ਰਤੀਨਿਧੀ ਦੇਸ਼ਾਂ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰ ਸਕਦੇ ਹਨ। ਏਮ-ਪ੍ਰਾਈਮ ਜਿਹੇ ਪ੍ਰੋਗਰਾਮ ਅਜਿਹਾ ਪ੍ਰਬੰਧ ਬਣਾਉਣ ਵਿੱਚ ਸਮਰੱਥ ਹਨ, ਜਿਸ ਨਾਲ ਇਸ ਉੱਚ ਜ਼ੋਖਮ ਅਤੇ ਮੁਨਾਫੇ ਵਾਲੇ ਖੇਤਰ ਵਿੱਚ ਪੂੰਜੀ ਦਾ ਪ੍ਰਵਾਹ ਵਧ ਸਕੇ, ਇਹ ਦੇਸ਼ ਵਿੱਚ ਉੱਚੀ ਵਿਕਾਸ ਦਰ ਹਾਸਲ ਕਰਨ ਦੇ ਲਈ ਬਹੁਤ ਜ਼ਰੂਰੀ ਹੋ ਸਕਦਾ ਹੈ।

ਵਿਸ਼ੇਸ਼ ਮਹਿਮਾਨ (ਗੈਸਟ ਆਵ੍ ਔਨਰ), ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪਵਾਰ ਨੇ ਕਿਹਾ, ਕੋਵਿਡ ਦੌਰਾਨ ਅਸੀਂ ਕਈ ਸਟਾਰਟਅੱਪ ਨੂੰ ਅੱਗੇ ਆਉਂਦੇ ਹੋਏ ਅਤੇ ਡਾਇਗਨੋਸਟਿਕ, ਪੀਪੀਈ, ਵੈਂਟੀਲੇਟਰ ਤੇ ਆਖਰੀ ਕੋਨੇ ਤੱਕ ਵੈਕਸੀਨ ਪਹੁੰਚਾਉਣ ਦੇ ਕੰਮ ਦੀ ਜ਼ਿੰਮੇਦਾਰੀ ਲੈਂਦੇ ਹੋਏ ਦੇਖਿਆ ਸੀ। ਇਹ ਭਾਰਤੀ ਸਿਹਤ ਸੁਵਿਧਾ ਖੇਤਰ ਵਿੱਚ ਮੌਜੂਦ ਸਮੱਸਿਆਵਾਂ ਦੇ ਸਮਾਧਾਨ ਵਿੱਚ ਭਾਰਤੀ ਸਟਾਰਟਅੱਪ ਕੰਪਨੀਆਂ ਵਿੱਚ ਮੌਜੂਦ ਸੰਭਾਵਨਾ ਨੂੰ ਦਿਖਾਉਂਦਾ ਹੈ। ਅਸੀਂ ਇਹ ਵੀ ਮਹਿਸੂਸ ਕੀਤਾ ਕਿ ਸਿਹਤ ਸੁਵਿਧਾ ਜਿਹੇ ਖੇਤਰਾਂ ਵਿੱਚ ਉਤਪਾਦਾਂ ਨੂੰ ਬਣਾਉਣ ਦੇ ਲਈ ਗਹਿਣ ਤਕਨੀਕੀ ਗਿਆਨ ਅਤੇ ਨਵੇਂ ਅਵਿਸ਼ਕਾਰਾਂ/ਕਾਢਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਵਿਗਿਆਨ ਅਧਾਰਿਤ ਗਹਿਨ ਤਕਨੀਕੀ ਸਟਾਰਟਅੱਪ ਕੰਪਨੀਆਂ ਨੂੰ ਬਣਾਉਣ ਦੀ ਜ਼ਰੂਰਤ ਹੈ।

ਭਾਰਤ ਪਿਛਲੇ ਕਈ ਸਾਲਾਂ ਤੋਂ ਵਿਗਿਆਨ ਵਿੱਚ ਨਿਵੇਸ਼ ਕਰ, ਆਪਣੀ ਖੋਜ ਅਤੇ ਵਿਕਾਸ ਸਮਰੱਥਾ ਨੂੰ ਵਧਾਉਣ ਦੇ ਲਈ ਨਿਵੇਸ਼ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਸਮਰੱਥਾਵਾਂ ਸਾਡੇ ਸਮਾਜ ਦੇ ਸਭ ਤੋਂ ਗੰਭੀਰ ਸਮੱਸਿਆਵਾਂ ਦੇ ਲਈ ਸਮਾਧਾਨ ਖੋਜਣ ਦੇ ਲਈ ਬਹੁਤ ਪ੍ਰਾਸੰਗਿਕ ਹਨ। ਇੱਥੇ ਮੁੱਖ ਚੁਣੌਤੀ ਸਰਕਾਰੀ ਨਿਵੇਸ਼ ਵਾਲੇ ਰਿਸਰਚ ਅਤੇ ਵਿਕਾਸ ਸਮਰੱਥਾਵਾਂ ਨੂੰ ਬਜ਼ਾਰ ਉਤਪਾਦ ਤੇ ਸੇਵਾ ਵਿੱਚ ਬਦਲਣ ਦੀ ਹੈ। ਇਸ ਪਿਛੋਕੜ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਆਤਮਨਿਰਭਰ ਭਾਰਤ ਦੀ ਅਪੀਲ ਨੂੰ ਦੇਖਦੇ ਹੋਏ, ਏਮ-ਪ੍ਰਾਈਮ ਪ੍ਰੋਗਰਾਮ ਇੱਕ ਬਹੁਤ ਅਹਿਮ ਉਦੇਸ਼ ਨੂੰ ਪੂਰਾ ਕਰ ਰਿਹਾ ਹੈ। ਹੁਣ ਸਹੀ ਸਮੇਂ ਆ ਚੁੱਕਿਆ ਹੈ, ਜਦੋਂ ਸਾਰੇ ਅਹਿਮ ਖੇਤਰਾਂ ਵਿੱਚ ਸਥਾਨਕ ਨਿਰਮਾਣ ਸਮਰੱਥਾਵਾਂ ਦੇ ਨਾਲ ਭਾਰਤ ਦੀ ਇਨੋਵੇਸ਼ਨ ਮਹਾਸ਼ਕਤੀ ਬਣਨ ਦੀ ਮਹੱਤਵਆਕਾਂਖਿਆ ਨੂੰ ਤੇਜ਼ ਕੀਤਾ ਜਾਵੇ।

ਅਟਲ ਇਨੋਵੇਸ਼ਨ ਮਿਸ਼ਨ ਦੇ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਕਿਹਾ, ਏਮ-ਪ੍ਰਾਈਮ ਪ੍ਰੋਗਰਾਮ ਵਿਗਿਆਨ ਅਧਾਰਿਤ ਗਹਿਣ ਤਕਨੀਕ ਵਾਲੀ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ‘ਤੇ ਕੇਂਦ੍ਰਿਤ ਸੀ, ਜੋ ਇੱਕ ਗਿਆਨ ਪ੍ਰਧਾਨ ਕੰਮ ਹੈ। ਏਮ-ਪ੍ਰਾਈਮ ਪ੍ਰੋਗਰਾਮ ਦਾ ਪਹਿਲਾ ਸਾਲ, ਭਾਰਤ ਦੇ ਲਈ ਸੁਯੋਗ ਉੱਦਮਾਂ ਨੂੰ ਤੇਜ਼ੀ ਦੇਣ ਵਾਲੇ ਤਰੀਕਿਆਂ ਦੀ ਖੋਜ ਅਤੇ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਕੇਂਦ੍ਰਿਤ ਸੀ, ਤਾਕਿ ਇਹ ਸਾਰੇ ਉੱਦਮੀਆਂ ਅਤੇ ਇਨੋਵੇਟਰਾਂ/ਨਵੀਨਤਾਕਾਰੀਆਂ ਦੇ ਲਈ ਉਪਲਬਧ ਹੋ ਸਕੇ। ਮੈਨੂੰ ਇਹ ਦੇਖ ਕੇ ਖੁਸ਼ਈ ਹੈ ਕਿ ਇਸ ਪ੍ਰੋਗਰਾਮ ਦਾ ਪਹਿਲਾ ਸਾਲ ਅਜਿਹੇ ਟ੍ਰੇਨਰਾਂ ਨੂੰ ਟ੍ਰੇਂਡ ਕਰਨ ਵਿੱਚ ਕਾਮਯਾਬ ਰਿਹਾ ਹੈ, ਜੋ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਪ੍ਰੋਗਰਾਮ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਨਾਲ ਹੀ ਇਸ ਤੋਂ ਪਲੇਬੁਕ ਅਤੇ ਕੋਰਸ ਵੀਡੀਓ ਦਾ ਨਿਰਮਾਣ ਵੀ ਹੋਇਆ, ਜਿਸ ਨਾਲ ਸਾਰਿਆਂ ਤੱਕ ਪਹੁੰਚ ਵਾਲੇ ਮਾਡਲ ਦੇ ਅਧਾਰ ‘ਤੇ ਹਰ ਕਿਸੇ ਨੂੰ ਇਹ ਉਪਲਬਧ ਹੋ ਸਕਦੇ ਹਨ। ਦੁਨੀਆ ਦੇ ਕਿਸੇ ਵੀ ਇਨੋਵੇਸ਼ਨ ਈਕੋਸਿਸਟਮ ਨਾਲ ਤੁਲਨਾ ਕਰੀਏ, ਇਹ ਗੁਣਵੱਤਾ ਵਾਲਾ ਕੀਮਤੀ ਯੋਗਦਾਨ ਹੈ।

ਏਮ-ਪ੍ਰਾਈਮ ਪ੍ਰੋਗਰਾਮ ਦੇ ਪਹਿਲੇ ਸਮੂਹ ਵਿੱਚ ਵਿਗਿਆਨ ਅਧਾਰਿਤ ਸਟਾਟ-ਅੱਪ, ਫੈਕਲਟੀ ਉੱਦਮੀ ਅਤੇ ਸਟਾਰਟਅੱਪ ਨੂੰ ਮਦਦ ਕਰਨ ਵਾਲੇ ਪ੍ਰਬੰਧਕ ਸ਼ਾਮਲ ਸਨ, ਜਿੱਥੇ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਸਟਾਰਟ-ਅੱਪ ਪ੍ਰੋਤਸਾਹਕ ਦੇ ਨਾਲ ਮਿਲ ਕੇ ਕੰਮ ਕੀਤਾ। ਇਸ ਸਮੂਹ ਵਿੱਚ 40 ਸੰਗਠਨ, 64 ਭਾਗੀਦਾਰ ਸ਼ਾਮਲ ਸਨ, ਇੱਥੇ 7 ਰਾਜਾਂ ਦੇ 23 ਅਲੱਗ-ਅਲੱਗ ਸ਼ਹਿਰਾਂ ਦਾ ਪ੍ਰਤੀਨਿਧੀਤਵ ਸੀ। ਇਸ ਸਮੂਹ ਵਿੱਚ ਵਿਗਿਆਨ ਅਧਾਰਿਤ ਕਈ ਖੇਤਰਾਂ ਦਾ ਪ੍ਰਤੀਨਿਧੀਤਵ ਮੌਜੂਦ ਸੀ, ਜਿਵੇਂ-ਉਦਯੋਗਿਕ ਸਵਚਾਲਨ, ਆਈਓਟੀ, ਇਲੈਕਟ੍ਰੌਨਿਕਸ, ਰੋਬੋਟਿਕਸ, ਊਰਜਾ ਅਤੇ ਵਾਤਾਵਰਣ, ਸਿਹਤ ਅਤੇ ਪੁਨਰਵਾਸ ਅਤੇ ਖੁਰਾਕ, ਪੋਸ਼ਣ ਤੇ ਖੇਤੀਬਾੜੀ। ਇਸ ਪ੍ਰੋਗਰਾਮ ਦੇ ਤਹਿਤ 17 ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਫੈਕਲਟੀ ਮੈਂਬਰ ਬਣਾਏ ਗਏ ਸੀ, ਜਿਨ੍ਹਾਂ ਨੇ ਸਮੂਹਿਕ ਤੌਰ ‘ਤੇ 640 ਘੰਟਿਆਂ ਤੋਂ ਜ਼ਿਆਦਾ ਦੀ ਟ੍ਰੇਨਿੰਗ ਦਿੱਤੀ।

ਵਿਮੋਚਨ ਪ੍ਰੋਗਰਾਮ ਵਿੱਚ ਬੋਲਦੇ ਹੋਏ ਵੇਂਚਰ ਸੈਂਟਰ ਦੇ ਡਾਇਰੈਕਟਰ ਡੀ. ਪ੍ਰੇਮਨਾਥ ਨੇ ਕਿਹਾ, ਵੇਂਚਰ ਸੈਂਟਰੀ ਦੀ ਟੀਮ ਅਤੇ ਏਮ-ਪ੍ਰਾਈਮ ਫੈਕਲਟੀ ਅਤੇ ਸਲਾਹਕਾਰ ਪ੍ਰੋਗਰਾਮ ਦੇ ਅੰਤਿਮ ਨਤੀਜਿਆਂ ਨੂੰ ਦੇਖ ਕੇ ਬਹੁਤ ਖੁਸ਼ ਹਨ, ਜਿਸ ਵਿੱਚ ਜ਼ਿਆਦਾਤਰ ਸਟਾਰਟਅੱਪ ਨੇ ਆਪਣੀ ਨਿਵੇਸ਼ ਤਿਆਰੀ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਇੱਥੇ ਤੱਕ ਕਿ ਸਮੂਹ ਨੇ ਪ੍ਰੋਗਰਾਮ ਦੌਰਾਨ ਹੀ 20 ਕਰੋੜ ਰੁਪਏ ਦਾ ਨਿਵੇਸ਼ ਜੁਟਾ ਲਿਆ। 18 ਪੇਟੈਂਟ ਫਾਈਲ ਕੀਤੇ ਗਏ, ਜਦਕਿ 6 ਪੇਟੈਂਟ ਅਤੇ 2 ਟ੍ਰੇਡਮਾਰਕ ਜਾਰੀ ਕੀਤੇ ਗਏ। ਮਹਿੰਦ੍ਰਾ ਅਤੇ ਕਿੰਬਰਲੀ ਕਲਾਰਕ ਜਿਹੀਆਂ ਹੋਰ ਪ੍ਰਤਿਸ਼ਠਿਤ ਕੰਪਨੀਆਂ ਦੇ ਨਾਲ ਪ੍ਰੋਗਰਾਮ ਦੌਰਾਨ ਹੀ 15 ਤੋਂ ਜ਼ਿਆਦਾ ਸਾਂਝੇਦਾਰੀਆਂ ਬਣਾਈਆਂ ਗਈਆਂ।

******


ਡੀਐੱਸ/ਐੱਲਪੀ
 (Release ID: 1824465) Visitor Counter : 141