ਜਲ ਸ਼ਕਤੀ ਮੰਤਰਾਲਾ
ਐੱਨਐੱਮਸੀਜੀ ਨੇ ਵੇਸਟ ਵਾਟਰ ਮੈਨੇਜਮੈਂਟ ‘ਤੇ ਵੈਬੀਨਾਰ ਦਾ ਆਯੋਜਨ ਕੀਤਾ
ਮਾਸਿਕ ‘ਵੈਬੀਨਾਰ ਵਿਦ ਯੂਨੀਵਰਸਿਟੀਜ਼’ ਲੜੀ ਦਾ ਇਹ 6ਵਾਂ ਸੰਸਕਰਣ ‘ਇਗਨਿਟਿੰਗ ਯੰਗ ਮਾਈਂਡਸ, ਰਿਜੁਵੇਨੇਟਿੰਗ ਰਿਵਰ’ ਵਿਸ਼ੇ ‘ਤੇ ਅਧਾਰਿਤ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਵਿੱਚ ਜਲ ਨੂੰ ਇੱਕ ਪ੍ਰਮੁੱਖ ਕੁਦਰਤੀ ਸੰਸਾਧਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ: ਡੀਜੀ, ਐੱਨਐੱਮਸੀਜੀ
ਡੀਜੀ, ਐੱਨਐੱਮਸੀਜੀ ਨੇ ਨੌਜਵਾਨਾਂ ਨਾਲ ਪਾਣੀ ਦੇ ਲਈ ਸਰਕੁਲਰ ਇਕੋਨੌਮੀ ਦੀ 5 ਆਰ – ਰਿਡਯੂਸ (ਜਲ ਦੀ ਬਰਬਾਦੀ ਰੋਕਣਾ), ਰਿਸਾਈਕਲ (ਜਲ ਦਾ ਪੁਨਰਚੱਕਰ), ਰਿਯੂਜ਼ (ਜਲ ਦਾ ਫਿਰ ਤੋਂ ਇਸਤੇਮਾਲ), ਰਿਜੁਵੇਨੇਟ (ਜਲ ਸਰੋਤਾਂ ਦਾ ਕਾਇਆਕਲਪ), ਰਿਸਪੈਕਟ (ਜਲ ਦਾ ਸਨਮਾਨ) ਦੀ ਅਵਧਾਰਣਾ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ
Posted On:
09 MAY 2022 6:55PM by PIB Chandigarh
ਸਵੱਛ ਗੰਗਾ ਦੇ ਲਈ ਰਾਸ਼ਟਰੀ ਮਿਸ਼ਨ (ਐੱਨਐੱਮਸੀਜੀ) ਨੇ ਏਪੀਏਸੀ ਨਿਊਜ਼ ਨੈਟਵਰਕ ਦੇ ਸਹਿਯੋਗ ਨਾਲ ਅੱਜ ‘ਇਗਨਿਟਿੰਗ ਯੰਗ ਮਾਈਂਡਸ, ਰਿਜੁਵੇਨੇਟਿੰਗ ਰਿਵਰ’ ਵਿਸ਼ੇ ‘ਤੇ ਮਹੀਨੇ ਵਾਰ ‘ਵੈਬੀਨਾਰ ਵਿਦ ਯੂਨੀਵਰਸਿਟੀਜ਼’ ਲੜੀ ਦੇ 6ਵੇਂ ਸੰਸਕਰਣ ਦਾ ਆਯੋਜਨ ਕੀਤਾ। ਵੈਬੀਨਾਰ ਦਾ ਵਿਸ਼ਾ ‘ਵੇਸਟ ਵਾਟਰ ਮੈਨੇਜਮੈਂਟ’ ਸੀ। ਸੈਸ਼ਨ ਦੀ ਪ੍ਰਧਾਨਗੀ ਐੱਨਐੱਮਸੀਜੀ ਦੇ ਜਨਰਲ ਡਾਇਰੈਕਟਰ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਕੀਤੀ। ਆਪਣੇ ਮੁੱਖ ਭਾਸ਼ਣ ਦੀ ਸ਼ੁਰੂਆਤ ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਦੇਸ਼ ਭਰ ਵਿੱਚ ਉਭਰ ਰਹੇ ਕੁਝ ਅਜਿਹੇ ਮੁੱਦਿਆਂ ‘ਤੇ ਕੁਝ ਚਾਨਣਾ ਪਾਉਂਦੇ ਹੋਏ ਕਿ ਜੋ ਜਲ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਹਨ ਅਤੇ ਜਲਵਾਯੂ ਪਰਿਵਰਤਨ ਦੇ ਰੂਪ ਵਿੱਚ ਤੇਜ਼ੀ ਨਾਲ ਪ੍ਰਗਟ ਹੋ ਰਹੇ ਹਨ ਜੋ ਹੁਣ ਸਪਸ਼ਟ ਤੌਰ ‘ਤੇ ਸਾਹਮਣੇ ਹਨ। ਉਨ੍ਹਾਂ ਨੇ ਜਲ ਖੇਤਰ ਨਾਲ ਸੰਬੰਧਿਤ ਮੁੱਦਿਆਂ ਦੇ ਸਮਾਧਾਨ ਖੋਜਣ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਕਿ ਅਗਲੀ ਪੀੜ੍ਹੀ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਡੀਜੀ ਐੱਨਐੱਮਸੀਜੀ ਨੇ ਕਿਹਾ ਕਿ, “2014 ਵਿੱਚ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ ਜੋ ਬਹੁਤ ਸਫਲ ਰਿਹਾ। 2019 ਵਿੱਚ, ਜਲ ਨਾਲ ਜੁੜੇ ਮੁੱਦਿਆਂ ‘ਤੇ ਕੰਮ ਕਰਨ ਵਾਲੇ ਵਿਭਿੰਨ ਵਿਭਾਗਾਂ ਨੂੰ ਮਿਲਾ ਕੇ ਜਲ ਸ਼ਕਤੀ ਮੰਤਰਾਲਾ ਬਣਾ ਦਿੱਤਾ ਗਿਆ ਤਾਕਿ ਜਲ ਨਾਲ ਜੁੜੀਆਂ ਚੁਣੌਤੀਆਂ ਨਾਲ ਸਮਗ੍ਰ ਰੂਪ ਨਾਲ ਨਿਪਟਿਆ ਜਾ ਸਕੇ। ਇਸ ਦੇ ਬਾਅਦ ਜਲ ਸ਼ਕਤੀ ਅਭਿਯਾਨ-1 ਅਤੇ ਜਲ ਸ਼ਕਤੀ ਅਭਿਯਾਨ-2 ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਤਹਿਤ ਕੈਚ ਦ ਰੇਨ, ਵੇਅਰ ਇਟ ਫੌਲਸ, ਵੈੱਨ ਇਟ ਫੌਲਸ ਲਾਗੂ ਕੀਤਾ ਗਿਆ ਜੋ ਸੰਪੱਤੀ ਨਿਰਮਾਣ ਤੇ ਜਾਗਰੂਕਤਾ ਸਿਰਜਣ ਅਤੇ ਮੀਂਹ ਦੇ ਪਾਣੀ ਦੀ ਸੰਭਾਲ ‘ਤੇ ਕੇਂਦ੍ਰਿਤ ਸੀ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਵਿੱਚ ਜਲ ਨੂੰ ਇੱਕ ਪ੍ਰਮੁੱਖ ਕੁਦਰਤੀ ਸੰਸਾਧਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।”

ਸ਼੍ਰੀ ਜੀ. ਅਸ਼ੋਕ ਕੁਮਾਰ ਨੇ ਵੇਸਟ ਵਾਟਰ ਮੈਨੇਜਮੈਂਟ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਇਜ਼ਰਾਈਲ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਦਾ ਉਦਾਹਰਣ ਦਿੱਤਾ, ਜੋ ਪਾਣੀ ਦੀ ਰੀਸਾਈਕਲਿੰਗ ਅਤੇ ਇਸ ਦੇ ਫਿਰ ਤੋਂ ਉਪਯੋਗ ਦੇ ਖੇਤਰ ਵਿੱਚ ਕੁਝ ਉਤਕ੍ਰਿਸ਼ਟ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ, “ਟੈਕਨੋਲੋਜੀਆਂ ਉਪਲਬਧ ਹਨ; ਅਸੀਂ ਸਿਰਫ ਆਪਣੀ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ “ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਖੇਤੀਬਾੜੀ ਖੇਤਰ ਹੈ ਜਿਸ ਵਿੱਚ ਸਾਡੇ 80% ਤੋਂ ਵੱਧ ਜਲ ਸੰਸਾਧਨਾਂ ਦਾ ਇਸਤੇਮਾਲ ਹੁੰਦਾ ਹੈ। ਖੇਤੀਬਾੜੀ ਜਿਹੇ ਗੈਰ-ਪੀਣ ਯੋਗ ਉਦੇਸ਼ਾਂ ਦੇ ਲਈ ਉਪਚਾਰਿਤ ਪਾਣੀ ਦਾ ਮੁੜ-ਉਪਯੋਗ ਅੱਜ ਸਮੇਂ ਦੀ ਮੰਗ ਹੈ। ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਅਗਲੀ ਪੀੜ੍ਹੀ ਨੂੰ ਪਾਣੀ ਮਿਲਦਾ ਰਹੇ।”
ਡੀਜੀ, ਐੱਨਐੱਮਸੀਜੀ ਸ਼੍ਰੀ ਕੁਮਾਰ ਨੇ ਅੱਗੇ ਕਿਹਾ ਕਿ ਚਿੱਕੜ ਅਤੇ ਉਪਚਾਰਿਤ ਪਾਣੀ ਦਾ ਮੁਦ੍ਰੀਕਰਣ ‘ਅਰਥ ਗੰਗਾ’ ਦੇ ਬੈਨਰ ਤਲੇ ਨਮਾਮਿ ਗੰਗ ਪ੍ਰੋਗਰਾਮ ਦੇ ਫੋਕਸ ਖੇਤਰਾਂ ਵਿੱਚੋਂ ਇੱਕ ਹੈ, ਜਿਸ ਦਾ ਅਰਥ ਹੈ ‘ਅਰਥਸ਼ਾਸਤ੍ਰ ਦੇ ਪੁਲ’ ਦੇ ਮਾਧਿਅਮ ਨਾਲ ਲੋਕਾਂ ਨੂੰ ਗੰਗਾ ਨਾਲ ਜੋੜਣਾ। ਉਨ੍ਹਾਂ ਨੇ ਦੱਸਿਆ ਕਿ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 25000 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 164 ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਲਗਭਗ 5000 ਐੱਮਐੱਲਡੀ ਵੇਸਟ ਜਲ ਦੇ ਉਪਚਾਰ ਵਿੱਚ ਕੰਮ ਆਵੇਗਾ ਅਤੇ ਇਸ ਦੇ ਨਤੀਜੇ ਸਦਕਾ ਤਾਜੇ ਪਾਣੀ ਦੇ ਸੰਸਾਧਨਾਂ ਦੀ ਵੱਡੀ ਬਚਤ ਹੋਵੇਗੀ। ਸ਼੍ਰੀ ਕੁਮਾਰ ਨੇ ਯੁਵਾ ਪੀੜ੍ਹੀ ਨੂੰ ਸਰਕੁਲਰ ਇਕੋਨੌਮੀ ਦੀ 5 ਆਰ ਅਵਧਾਰਣਾ ਦਾ ਪਾਲਨ ਕਰਨ ਦਾ ਸੱਦਾ ਦਿੱਤਾ ਜਿਸ ਵਿੱਚ ਜਲ ਦੀ ਬਰਬਾਦੀ ਨੂੰ ਘੱਟ ਕਰਨਾ, ਪਾਣੀ ਦੀ ਰੀਸਾਈਕਲਿੰਗ, ਪਾਣੀ ਦਾ ਮੁੜ-ਉਪਯੋਗ, ਨਦੀਆਂ ਦਾ ਕਾਇਆਕਲਪ ਕਰਨਾ ਅਤੇ ਸਭ ਤੋਂ ਮਹੱਤਵਪੂਰਨ, ਪਾਣੀ ਦਾ ਸਨਮਾਨ ਕਰਨਾ ਸ਼ਾਮਲ ਹੈ।
ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਸਿੱਖਿਅਕ ਵਿੱਚ ਸ਼੍ਰੀ ਆਦਿੱਤਿਯ ਬੇਰਲਿਆ, ਸਹਿ-ਸੰਸਥਾਪਕ, ਏਪੀਜੇ ਐਜੁਕੇਸ਼ਨ, ਨਵੀਂ ਦਿੱਲੀ, ਪ੍ਰੋ. ਸ਼੍ਰੀਹਰਿ ਪ੍ਰਕਾਸ਼ ਹੋਨਵਾਡ, ਪ੍ਰਧਾਨ, ਸਰ ਪਦਮਪਤ ਸਿੰਘਾਨੀਆ ਯੂਨੀਵਰਸਿਟੀ, ਉਦੈਪੁਰ, ਡਾ. ਸੁਜਾਤਾ ਸ਼ਾਹੀ, ਕੁਲਪਤੀ, ਆਈਆਈਐੱਲਐੱਮ ਯੂਨੀਵਰਸਿਟੀ, ਗੁਰੂਗ੍ਰਾਮ, ਅਤੇ ਪ੍ਰੋ. ਨਵੀਨ ਸਿੰਘਲ, ਡੀਨ ਅਤੇ ਕੋ-ਓਰਡੀਨੇਟਰ, ਉਤਕ੍ਰਿਸ਼ਟਤਾ ਕੇਂਦਰ “ਐੱਲਏਡਬਲਿਊ” ਭੂਮੀ, ਵਾਯੂ ਅਤੇ ਜਲ, ਡੀਆਈਟੀ ਯੂਨੀਵਰਸਿਟੀ, ਦੇਹਰਾਦੂਨ ਵੀ ਸ਼ਾਮਲ ਰਹੇ। ਸ਼੍ਰੀ ਐੱਸ. ਆਰ. ਮੀਨਾ, ਡਿਪਟੀ ਡਾਇਰੈਕਟਰ ਜਨਰਲ, ਐੱਨਐੱਮਸੀਜੀ ਵੀ ਇਸ ਅਵਸਰ ‘ਤੇ ਮੌਜੂਦ ਸਨ। ਇਸ ਵੈਬੀਨਾਰ ਵਿੱਚ ਚਿਤਕਾਰਾ ਸਕੂਲ ਆਵ੍ ਬਿਜ਼ਨਸ ਅਤੇ ਏਪੀਜੇ ਦੇ ਵਿਦਿਆਰਥੀ ਵੀ ਸ਼ਾਮਲ ਹੋਏ ਅਤੇ ਵੇਸਟ ਵਾਟਰ ਮੈਨੇਜਮੈਂਟ ਦੇ ਮੁੱਦਿਆਂ ‘ਤੇ ਐੱਨਐੱਮਸੀਜੀ ਦੇ ਨਾਲ ਗੱਲਬਾਤ ਕੀਤੀ।
ਪ੍ਰਮੁੱਖ ਸਿੱਖਿਅਕ ਵਿੱਚ ਸ਼੍ਰੀ ਆਦਿੱਤਿਯ ਬੇਰਲਿਆ ਅਤੇ ਡਾ. ਸੁਜਾਤਾ ਸ਼ਾਹੀ ਨੇ ਇਸ ਕਾਰਜ ਦੀ ਵਿਆਪਕਤਾ ਅਤੇ ਦੇਸ਼ ਦੇ ਜਲ ਸੰਸਾਧਨਾਂ ਨੂੰ ਸਵੱਛ ਰੱਖਣ ਵਿੱਚ ਯੁਵਾ ਪੀੜ੍ਹੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਸ਼੍ਰੀ ਬੇਰਲਿਆ ਨੇ ਕਿਹਾ ਕਿ ਇਸ ਕੰਮ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਸਮੁਦਾਇਕ ਅਗਵਾਈ ਵਾਲੇ ਪ੍ਰਯਤਨ ਦੀ ਜ਼ਰੂਰਤ ਪ੍ਰਮੁੱਖਤਾ ਨਾਲ ਹੈ। ਉਨ੍ਹਾਂ ਨੇ ਕਿਹਾ, “ਗੰਗਾ ਨਦੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਦੇ ਇਲਾਵਾ, ਸਾਨੂੰ ਨਦੀ ਨਾਲ ਮਿਲਣ ਵਾਲੇ ਆਰਥਿਕ ਲਾਭਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।”
ਡਾ. ਸ਼ਾਹੀ ਨੇ ਦੱਸਿਆ ਕਿ ਨਮਾਮਿ ਗੰਗੇ ਜਿਹੇ ਪ੍ਰੋਗਰਾਮ ਦੇ ਲਈ ਯੁਵਾ ਪੀੜ੍ਹੀ ਵਿੱਚ ਸਮਾਜਿਕ ਅਤੇ ਵਿਵਹਾਰਿਕ ਬਦਲਾਵ ਜ਼ਰੂਰੀ ਹੈ ਅਤੇ ਇਹ ਉਚਿਤ ਸੰਵਾਦ ਦੁਆਰਾ ਲਿਆਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਨਦੀ ਦੇ ਕਾਇਆਕਲਪ ਦੇ ਮੁੱਦਿਆਂ ‘ਤੇ ਲੋਕਾਂ ਵਿੱਚ ਚੇਤਨਾ ਜਗਾਉਣ ਦੇ ਲਈ ਕਹਾਣੀ ਸੁਣਾਉਣ ਤੋਂ ਲੈ ਕੇ ਆਹਮਣੇ-ਸਾਹਮਣੇ ਦੇ ਸੰਵਾਦ ਤੱਕ ਸੂਚਨਾਵਾਂ ਦਾ ਟੀਚਾਬੱਧ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ ਤਦ ਇੱਛੁਕ ਬਦਲਾਵ ਲਿਆਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਨਿਪਟਣ ਦੇ ਲਈ ਇੱਕ “ਉੱਦਮੀ ਦ੍ਰਿਸ਼ਟੀਕੋਣ” ਹੋਣਾ ਚਾਹੀਦਾ ਹੈ। ਪੋ. ਨਵੀਨ ਸਿੰਘਲ ਨੇ ਨਮਾਮਿ ਗੰਗੇ ਨੂੰ ਜਨ ਅੰਦੋਲਨ ਬਣਾਉਣ ਦੇ ਲਈ ਯੁਵਾ ਨੇਤਾਵਾਂ ਦੀ ਜ਼ਿੰਮੇਦਾਰੀ ‘ਤੇ ਵੀ ਜ਼ੋਰ ਦਿੱਤਾ।
ਪ੍ਰੋ. ਸ਼੍ਰੀਹਰਿ ਪ੍ਰਕਾਸ਼ ਹੋਨਵਾਡ ਨੇ ਕੁਝ ਅੰਤਰਰਾਸ਼ਟਰੀ ਨਦੀਆਂ ਅਤੇ ਮੁਹਿੰਮਾਂ ਦੇ ਕਾਇਆਕਲਪ ਸਮੇਤ ਵਾਤਾਵਰਣ ਮੁੱਦਿਆਂ ਨੂੰ ਲੈ ਕੇ ਚਲ ਰਹੇ ਅਭਿਯਾਨਾਂ ਦਾ ਉਦਾਹਰਣ ਦਿੱਤਾ ਤੇ ਕਿਹਾ ਕਿ “ਸਵੱਛਤਾ ਦੇ ਪ੍ਰਤੀ ਇੱਕ ਜਾਗਰੂਕ ਪੀੜ੍ਹੀ” ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਬਾਕੀ ਸਭ ਕੁਝ ਆਪਣੇ ਆਪ ਠੀਕ ਹੋ ਜਾਵੇਗਾ। ਸ਼੍ਰੀ ਹੋਨਵਾਡ ਨੇ ਕਿਹਾ ਕਿ, “ਅਸੀਂ ਸਕੂਲਾਂ ਵਿੱਚ ਜਾਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਵਿੱਚ ਅਸੀਂ ਇਸ ਚੇਤਨਾ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸਾਨੂੰ ਯੁਵਾ ਪੀੜ੍ਹੀ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਲੋੜੀਂਦਾ ਕੰਮ ਨਹੀਂ ਕਰ ਸਕੇ ਅਤੇ ਇਸ ਨੂੰ ਠੀਕ ਕਰਨ ਵਿੱਚ ਤੁਸੀਂ ਸਾਡੀ ਮਦਦ ਕਰੋ ਤਾਕਿ ਅਸੀਂ ਸੰਸਾਧਨ (ਕੁਦਰਤੀ) ਤੁਹਾਨੂੰ ਵਾਪਸ ਕਰ ਸਕੀਏ।”
********
ਬੀਵਾਈ/ਏਐੱਸ
(Release ID: 1824266)