ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅੰਤਰਰਾਸ਼ਟਰੀ ਪ੍ਰਤੀਯੋਗੀਤਾਵਾਂ ਵਿੱਚ ਮਾਨਸਿਕ ਰੁਕਾਵਟ ਨੂੰ ਤੋੜਨਾ ਚਾਹੁੰਦਾ ਹਾਂ: ਟੌਪਸ ਡਿਵਲਪਮੈਂਟ ਗਰੁੱਪ ਦੇ ਐਥਲੀਟ ਚਿੰਗਖਮ ਜੇਟਲੀ ਸਿੰਘ
ਤਲਵਾਰਬਾਜੀ ਦੇ ਇਸ ਖਿਡਾਰੀ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਪੁਰਸ਼ਾਂ ਦੀ ਵਿਅਕਤੀਗਤ ਏਪੀ ਸ਼੍ਰੇਣੀ ਵਿੱਚ ਗੋਲਡ ਮੈਡਲ ਜਿੱਤਿਆ
Posted On:
30 APR 2022 6:46PM by PIB Chandigarh
ਬੰਗਲੁਰੂ ਵਿੱਚ ਆਯੋਜਿਤ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਆਪਣੀ ਵੱਕਾਰ ਦੇ ਅਨੁਰੂਪ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਮੰਨੇ-ਪ੍ਰਮੰਨੇ ਐਥਲੀਟਾਂ ਲਈ ਮੁਕਾਬਲੇ ਦਾ ਇੱਕ ਪ੍ਰਮੁੱਖ ਮੈਦਾਨ ਬਣਿਆ ਹੋਇਆ ਹੈ ਜਿੱਥੇ ਕਈ ਚਰਚਿਤ ਖਿਡਾਰੀ ਆਪਣੀ ਉਪਸਥਿਤੀ ਦਰਜ ਕਰਾ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤਲਵਾਰਬਾਜੀ ਦਾ ਸ਼ਾਨਦਾਰ ਖਿਡਾਰੀ ਚਿੰਗਖਮ ਜੇਟਲੀ ਸਿੰਘ ਅਜਿਹੇ ਹੀ ਇੱਕ ਐਥਲੀਟ ਹੈ ਜਿਨ੍ਹਾਂ ਦੇ ਪ੍ਰਦਰਸ਼ਨ ‘ਤੇ ਬਾਰੀਕੀ ਨਾਲ ਗੌਰ ਕੀਤਾ ਗਿਆ ਹੈ। ਕੇਆਈਯੂਜੀ 2021 ਵਿੱਚ ਚਰਚਿਤ ਪਲਟਦੇ ਹੋਏ ਸ਼ੁੱਕਰਵਾਰ ਨੂੰ ਜੇਟਲੀ ਸਿੰਘ ਨੇ ਪੁਰਸ਼ਾਂ ਦੀ ਵਿਅਕਤੀਗਤ ਏਪੀ ਸ਼੍ਰੇਣੀ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਪਣੀ ਤੇਜ਼ੀ ਨਾਲ ਵਧਦੀ ਪ੍ਰਤਿਸ਼ਠਾ ਨੂੰ ਹੋਰ ਮਜ਼ਬੂਤ ਕੀਤਾ।
ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਬਾਕੀ ਖਿਡਾਰੀਆਂ ਦੇ ਵੱਲੋਂ ਮਿਲੇ ਮੁਕਾਬਲੇ ਬਾਰੇ ਬੋਲਦੇ ਹੋਏ ਜੇਟਲੀ ਨੇ ਕਿਹਾ “ਮੈਂ ਇਸ ਆਯੋਜਨ ਵਿੱਚ ਉੱਚ ਪੱਧਰ ਦੇ ਮੁਕਾਬਲੇ ਦੀ ਪੂਰੀ ਉਮੀਦ ਕਰ ਰਿਹਾ ਸੀ। ਕੱਲ੍ਹ ਅਜਿਹਾ ਹੀ ਹੋਇਆ ਇਸ ਲਈ ਮੈਂ ਇਸ ਮੈਡਲ ਨੂੰ ਜਿੱਤ ਕੇ ਖੁਸ਼ ਹਾਂ ਅਤੇ ਇਸ ਵਿਸ਼ਵਾਸ ਨੂੰ ਸਾਲ ਦੇ ਬਾਕੀ ਬਚੇ ਮਹੀਨਿਆਂ ਵਿੱਚ ਹੋਰ ਅੱਗੇ ਵਧਾਉਂਗਾ।”
ਦਸੰਬਰ 2021 ਵਿੱਚ ਟੌਪਸ ਡਿਵੈਲਪਮੈਂਟ ਗਰੁੱਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਬਾਅਦ ਜੇਟਲੀ ਨੇ ਹਾਲ ਦੇ ਮਹੀਨਿਆਂ ਵਿੱਚ ਕਾਫੀ ਸੁਰਖੀਆਂ ਬਟੋਰੀਆਂ ਹਨ। ਇਹ ਉਪਲਬਧੀ ਉਨ੍ਹਾਂ ਦੇ ਇੱਕ ਆਸ਼ੀਰਵਾਦ ਦੇ ਰੂਪ ਵਿੱਚ ਆਈ ਹੈ ਕਿਉਂਕਿ 2024 ਦੇ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਦਾ ਮੌਕਾ ਪਾਉਣ ਦੀ ਦਿਸ਼ਾ ਵਿੱਚ ਚਲ ਰਿਹਾ ਉਨ੍ਹਾਂ ਦਾ ਯਤਨ ਇੱਕ ਕਦਮ ਹੋਰ ਅੱਗੇ ਵਧਾਇਆ ਹੈ।
ਮਣੀਪੁਰ ਦੇ ਇਸ ਤਲਵਾਰਬਾਜ਼ ਨੇ ਕਿਹਾ “ਜਦੋਂ ਅਸੀਂ ਇਹ ਪਤਾ ਚਲਿਆ ਕਿ ਮੈਨੂੰ ਟੌਪਸ ਡਿਵੈਲਵਪਮੈਂਟ ਪ੍ਰੋਗਰਾਮ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤਾਂ ਮੈਂ ਅਤੇ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਖੁਸ਼ ਹੋਏ। ਮੈਂ ਸਾਈ ਅਤੇ ਖੇਡ ਮੰਤਰਾਲੇ ਦਾ ਆਭਾਰੀ ਹਾਂ ਕਿ ਉਨ੍ਹਾਂ ਨੇ ਮੇਰੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਮੇਰਾ ਸਾਥ ਦਿੱਤਾ।
ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਮੇਰਾ ਖੇਡ ਪਹਿਲੇ ਹੀ ਕਾਫੀ ਬਿਹਤਰ ਹੋ ਚੁੱਕਿਆ ਹੈ ਕਿਉਂਕਿ ਮੇਰੀ ਸੂਚੀ ਮੈਂ ਹੁਣ ਵੱਡੀ ਸੰਖਿਆ ਵਿੱਚ ਟੂਰਨਾਮੈਂਟ ਅਤੇ ਅਧਿਕ ਤੋਂ ਅਧਿਕ ਅਭਿਯਾਸ ਸੈਸ਼ਨ ਸ਼ਾਮਲ ਹਨ। ਇਸ ਯੋਜਨਾ ਦੇ ਤਹਿਤ ਮੇਰੀ ਆਹਾਰ ਸੰਬੰਧੀ ਜ਼ਰੂਰਤਾਂ ‘ਤੇ ਵੀ ਬਹੁਤ ਅਧਿਕ ਧਿਆਨ ਦਿੱਤਾ ਜਾਂਦਾ ਹੈ। ਕੁੱਲ ਮਿਲਾਕੇ ਮੈਨੂੰ ਜੋ ਸਮਰਥਨ ਮਿਲ ਰਿਹਾ ਹੈ ਉਸ ਵਿੱਚ ਮੈਂ ਬਹੁਤ ਖੁਸ਼ ਹਾਂ ਅਤੇ ਇਸ ਨੂੰ ਵੱਡੇ ਮੰਚ ‘ਤੇ ਸਾਬਿਤ ਕਰਨ ਲਈ ਪ੍ਰਤੀਬੱਧ ਹਾਂ।”
ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਦੇਸ਼ ਦਾ ਪ੍ਰਤੀਨਿਧੀਤਵ ਕਰਨ ਲਈ ਜਿੰਮੇਦਾਰ ਇੱਕ ਯੁਵਾ ਐਥਲੀਟ ਹੋਣ ਨਾਲ ਜੁੜੀਆਂ ਚੁਣੌਤੀਆਂ ਬਾਰੇ ਦੱਸਦੇ ਹੋਏ 20 ਸਾਲ ਦੇ ਇਸ ਸ਼ਰਮੀਲਾ ਖਿਡਾਰੀ ਨੇ ਬਹੁਤ ਨਪੇ-ਤੁਲੇ ਸ਼ਬਦਾਂ ਵਿੱਚ ਆਪਣੀ ਗੱਲ ਰੱਖੀ।
ਉਸ ਨੇ ਕਿਹਾ “ਅੰਤਰਰਾਸ਼ਟਰੀ ਪੱਧਰ ਦੀ ਕਿਸੇ ਪ੍ਰਤੀਯੋਗਿਤਾ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੈ। ਸ਼ੁਰੂਆਤ ਵਿੱਚ ਮੈਂ ਪੂਰੇ ਆਤਮਵਿਸ਼ਵਾਸ ਦੇ ਨਾਲ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਉਤਰਿਆ ਲੇਕਿਨ ਇਹ ਜਾਣਦੇ ਹੋਏ ਵੀ ਕਿ ਮੇਰੇ ਕੋਲ ਯੋਗਤਾ ਹੈ ਮੈਂ ਹੁਣ ਤੱਕ ਸਫਲ ਨਹੀਂ ਹੋ ਸਕਿਆ ਹਾਂ।
ਇਸ ਸਾਲ ਦਾ ਮੇਰਾ ਸਭ ਤੋਂ ਵੱਡਾ ਟੀਚਾ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਮਾਨਸਿਕ ਰੁਕਾਵਟ ਨੂੰ ਤੋੜਨਾ ਹੈ। ਮੈਂ ਇਸ ਸਾਲ ਆਯੋਜਿਤ ਹੋਣ ਵਾਲੇ ਏਸ਼ੀਆਈ ਖੇਡਾਂ ਨੂੰ ਇੱਕ ਅਜਿਹਾ ਪ੍ਰਤੀਯੋਗਿਤਾ ਦੇ ਰੂਪ ਵਿੱਚ ਚਿੰਨ੍ਹਿਤ ਕਰ ਰਿਹਾ ਹਾਂ। ਜਿਸ ਵਿੱਚ ਮੈਨੂੰ ਵਧੀਆ ਪ੍ਰਦਰਸ਼ਨ ਕਰਨਾ ਹੈ। ਵਰਤਮਾਨ ਵਿੱਚ ਮੇਰੇ ਸਾਰੇ ਯਤਨ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਜਰਸੀ ਪਹਿਣਨੇ ‘ਤੇ ਕੇਂਦ੍ਰਿਤ ਹਨ। ਓਲੰਪਿਕ ਵਿੱਚ ਖੇਡਣਾ ਮੇਰੇ ਜੀਵਨ ਦਾ ਸੁਪਨਾ ਰਿਹਾ ਹੈ।
*******
(Release ID: 1822056)
Visitor Counter : 148