ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਕੱਲ੍ਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ 90 ਦਿਨੀਂ ਅੰਤਰ-ਮੰਤਰਾਲੀ ਅਭਿਯਾਨ ‘ਆਜ਼ਾਦੀ ਸੇ ਅੰਤਯੋਦਯ ਤੱਕ’ ਦਾ ਸ਼ੁਭਾਰੰਭ ਕਰਨਗੇ
ਇਸ ਅਭਿਯਾਨ ਦਾ ਉਦੇਸ਼ ਦੇਸ਼ਭਰ ਦੇ 75 ਚੁਣੇ ਹੋਏ ਜ਼ਿਲ੍ਹਿਆਂ ਵਿੱਚ 9 ਮੰਤਰਾਲਿਆਂ ਦੀਆਂ 17 ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ
ਇਹ ਜ਼ਿਲ੍ਹੇ ਭਾਰਤੀ ਆਜ਼ਾਦੀ ਅੰਦੋਲਨ ਦੇ 99 ਅਨਾਮ ਨਾਇਕਾਂ ਦੇ ਜਨਮ ਸਥਾਨ ਨਾਲ ਜੁੜੇ ਹੋਏ ਹਨ
Posted On:
27 APR 2022 7:35PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਕੱਲ੍ਹ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਜ਼ਿਲ੍ਹਿਆਂ ਵਿੱਚ 9 ਕੇਂਦਰੀ ਮੰਤਰਾਲਿਆਂ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਮਿਸ਼ਨ ਦੇ ਨਾਲ ‘ਆਜ਼ਾਦੀ ਸੇ ਅੰਤਯੋਦਯ ਤੱਕ’ ਅਭਿਯਾਨ ਦਾ ਸ਼ੁਭਾਰੰਭ ਕਰਨਗੇ।
ਸਾਲਭਰ ਚਲਣ ਵਾਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੀ ਭਾਵਨਾ ਦੇ ਨਾਲ ਚੁਣੇ ਗਏ ਜ਼ਿਲ੍ਹੇ 99 ਸੁਤੰਤਰਤਾ ਸੈਨਾਨੀਆਂ, ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਦੇਸ਼ ਲਈ ਸਭ ਤੋਂ ਵੱਡਾ ਬਲੀਦਾਨ ਦਿੱਤਾ ਦੇ ਜਨਮ ਸਥਾਨ ਨਾਲ ਸੰਬੰਧਿਤ ਹਨ।
ਇਸ ਅਭਿਯਾਨ ਦਾ ਟੀਚਾ 17 ਚੋਣਵੀਆਂ ਯੋਜਨਾਵਾਂ ਦਾ ਲਾਭ ਸਿੱਧੇ ਲਾਭਾਰਥੀਆਂ ਨੂੰ ਪਹੁੰਚਾਉਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ, ਨਾਲ ਹੀ ਹਿੱਸਾ ਲੈਣ ਵਾਲੇ ਹਰੇਕ ਮੰਤਰਾਲੇ/ਵਿਭਾਗ ਦੁਆਰਾ ਗ੍ਰਾਮੀਣ ਖੇਤਰਾਂ ਵਿੱਚ ਪਿਰਾਮਿਡ ਦੇ ਨਿਚਲੇ ਹਿੱਸੇ ਵਿੱਚ ਮੌਜੂਦ ਵਿਅਕਤੀ ਤੱਕ ਪਹੁੰਚਾਉਣਾ ਹੈ। ਵਿਕਾਸ ਦੇ ਮਾਨਕਾਂ ਵਿੱਚ ਪਿੱਛੇ ਰਹੇ 75 ਜ਼ਿਲ੍ਹਿਆਂ ਨੂੰ ਐੱਮਪੀਸੀਈ (ਮਾਸਿਕ ਪ੍ਰਤੀ ਵਿਅਕਤ ਸੰਕੇਤਕ) ਅਤੇ ਡੀ5/ਡੀ7 ਐੱਸਈਸੀਸੀ- 2011 (ਸਮਾਜਿਕ-ਅਰਥਿਕ ਜਾਤੀ ਜਨਗਣਨਾ) ਡੇਟਾ ਦੇ ਰਾਹੀਂ ਚੁਣਿਆ ਗਿਆ ਹੈ।
ਆਜ਼ਾਦੀ ਸੇ ਅੰਤਯੋਦਯ ਤੱਕ ਅਭਿਯਾਨ ਗ੍ਰਾਮੀਣ ਵਿਕਾਸ ਮੰਤਰਾਲੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ-ਦਿੱਵਿਯਾਂਗਜਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਵਿੱਤੀ ਸੇਵਾ ਵਿਭਾਗ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ, ਕ੍ਰਿਸ਼ੀ ਅਤੇ ਕਿਸਾਨ ਕਲਿਆਣ ਵਿਭਾਗ, ਸਿਹਤ ਅਤੇ ਪਰਿਵਾਰ ਵਿਭਾਗ, ਪਸ਼ੂਪਾਲਨ ਅਤੇ ਡੇਅਰੀ ਵਿਭਾਗ ਅਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸਮੂਹਿਕ ਯਤਨ ਹਨ।
ਇਸ ਅਭਿਯਾਨ ਨੂੰ ਇੱਕ ਉਤਸਵ ਦੀ ਤਰ੍ਹਾਂ ਨਾਲ ਚਲਾਇਆ ਜਾਣਾ ਹੈ ਜਿਸ ਵਿੱਚ ਚੁਣੇ ਗਏ ਸੁਤੰਤਰਤਾ ਸੈਨਾਨੀਆਂ (ਐੱਫਐੱਫ) ਦੇ ਪਰਿਵਾਰ, ਪੰਚਾਇਤੀ ਰਾਜ ਸੰਸਥਾਨਾਂ (ਪੀਆਰਆਈ), ਮਹਿਲਾ ਨੈੱਟਵਰਕਾਂ, ਯੁਵਾ ਸਮੂਹਾਂ ਅਤੇ ਵਿਦਿਆਰਥੀਆਂ ਸਮੇਤ ਸਾਰੇ ਗ੍ਰਾਮੀਣ ਹਿਤਧਾਰਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਯੋਨਜਾਵਾਂ ਦੀਆਂ ਉਪਲਬਧੀਆਂ ਨੂੰ ਵੀ ਦੱਸਿਆ ਜਾਵੇਗਾ। ਸਥਾਨਿਕ ਸਾਂਸਦਾਂ, ਵਿਧਾਇਕਾਂ, ਸਰਪੰਚ ਆਦਿ ਜਿਹੇ ਲੋਕ ਸੇਵਕਾਂ ਦੇ ਸਰਗਰਮ ਸਮਰਥਨ ਤੋਂ ਇਹ ਸਹਿਭਾਗੀ ਦ੍ਰਿਸ਼ਟੀਕੋਣ ਦਾ ਹੋਵੇਗਾ।
*****
ਏਪੀਐੱਸ/ਜੇਕੇ
(Release ID: 1821031)