ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੇਸ਼ ਦੇ ਨੌਜਵਾਨਾਂ ਨੂੰ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ


ਭਾਰਤ ਦੀ ਮੂਲ ਭਾਵਨਾ ‘ਵਸੁਧੈਵ ਕੁਟੁੰਬਕਮ’ ਦੇ ਅਨੁਸਾਰ ਆਪਣਾ ਜੀਵਨ ਜੀਓ: ਉਪ ਰਾਸ਼ਟਰਪਤੀ

ਆਪਣਾ ਕੁਝ ਸਮਾਂ ਅਤੇ ਸੰਸਾਧਨ ਸਮਾਜ ਦੀ ਭਲਾਈ ਵਿੱਚ ਜ਼ਰੂਰ ਲਗਾਓ, ਉਪ ਰਾਸ਼ਟਰਪਤੀ ਦੀ ਲੋਕਾਂ ਨੂੰ ਅਪੀਲ

ਉਪ ਰਾਸ਼ਟਰਪਤੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਸੰਕਟਗ੍ਰਸਤ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਦੀ ਭਾਵਨਾ ਨੂੰ ਸਰਾਹਿਆ

ਉਪ ਰਾਸ਼ਟਰਪਤੀ ਨੇ ਪ੍ਰੇਮਾ ਸਮਾਜਮ ਦੀ 90ਵੀਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ

Posted On: 19 APR 2022 7:15PM by PIB Chandigarh

ਉਪ ਰਾਸ਼ਟਰਪਤੀ,  ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਆਪਣਾ ਕੁਝ ਸਮਾਂ ਅਤੇ ਸੰਸਾਧਨ ਸਮਰਪਿਤ ਕਰਨ ਅਤੇ ਭਾਰਤ ਦੀ ਮੂਲ ਭਾਵਨਾ  ਵਸੁਧੈਵ ਕੁਟੁੰਬਕਮ ('वसुधैव कुटुम्बकम'ਦੀ ਵਿਚਾਰਧਾਰਾ  ਦੇ ਅਨੁਸਾਰ ਆਪਣਾ ਜੀਵਨ ਜਿਉਣ ਦਾ ਸੱਦਾ ਕੀਤਾ।  ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਕਿਸੇ ਵਿਅਕਤੀ ਨੂੰ ਅਤਿਅਧਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਅਤੇ ਆਪਣੇ ਪਾਸ ਉਪਲਬਧ ਹਰ ਅਵਸਰ ਦਾ ਇਸਤੇਮਾਲ ਦੂਸਰਿਆਂ ਦੀ ਸਹਾਇਤਾ ਵਿੱਚ ਕਾਰਜ ਕਰਨ ਲਈ ਕਰਨਾ ਚਾਹੀਦਾ ਹੈ ।

ਸ਼੍ਰੀ ਨਾਇਡੂ ਅੱਜ ਵਿਸ਼ਾਖਾਪਟਨਮ ਵਿੱਚ ਸਥਿਤ ਸਮਾਜਿਕ ਭਲਾਈ ਸੰਗਠਨ ਪ੍ਰੇਮਾ ਸਮਾਜਮ ਦੀ 90ਵੀਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਸੰਗਠਨ ਦੇ ਸੰਸਥਾਪਕ ਸ਼੍ਰੀ ਮਾਰੇਦਲਾ ਸੱਤਿਆਨਾਰਾਇਣ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਨਾਇਡੂ ਨੇ ਆਪਣੇ ਵਿਦਿਆਰਥੀ ਜੀਵਨ  ਦੇ ਦਿਨਾਂ ਦੇ ਦੌਰਾਨ ਪ੍ਰੇਮਾ ਸਮਾਜਮ ਦੇ ਨਾਲ ਕਾਰਜ ਕਰਨ ਦੇ ਆਪਣੇ ਵਿਅਕਤੀਗਤ ਅਨੁਭਵ ਨੂੰ ਸਾਂਝਾ ਕੀਤਾ ।

ਸ਼੍ਰੀ ਨਾਇਡੂ ਨੇ ਇੱਕ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਦੇ ਜ਼ਰੀਏ  ਗ਼ਰੀਬਾਂ ਅਤੇ ਵੰਚਿਤਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਮੁਫ਼ਤ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਨ ਲਈ ਸੰਗਠਨ ਦੀ ਸਰਾਹਨਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਪ੍ਰੇਮਾ ਸਮਾਜਮ ਦੁਆਰਾ ਸਥਾਪਿਤ ਕੌਸ਼ਲ  ਵਿਕਾਸ ਕੇਂਦਰਾਂ ਤੋਂ ਨੌਜਵਾਨਾਂ ਨੂੰ ਕਾਫ਼ੀ ਲਾਭ ਮਿਲੇਗਾ ।

ਭਾਰਤ ਦੇ ਸਦੀਆਂ ਪੁਰਾਣੇ ਦਰਸ਼ਨ ‘ਸਹਿਯੋਗ ਅਤੇ ਦੇਖਭਾਲ’ (‘Share and Care”) ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ  ਨੇ ਕਿਹਾ ਕਿ ਹਰ ਕਿਸੇ ਨੂੰ ਸੇਵਾ ਦੀ ਭਾਵਨਾ  ਨੂੰ ਆਤਮਸਾਤ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ,  ਵਿਸ਼ੇਸ਼ ਤੌਰ ’ਤੇ ਵੰਚਿਤ ਵਰਗਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।  ਕੋਵਿਡ ਮਹਾਮਾਰੀ  ਦੇ ਅਨੁਭਵ ਨੂੰ ਯਾਦ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਦੂਸਰਿਆਂ ਦੀ ਜ਼ਰੂਰਤ  ਦੇ ਸਮੇਂ ਮਦਦ ਲਈ ਤਤਪਰਤਾ ਤੋਂ ਅੱਗੇ ਆਉਂਦੇ ਹੋਏ ਦੇਖਣਾ ਪ੍ਰਸੰਨਤਾ ਦੀ ਗੱਲ ਰਹੀ ਹੈ।

ਸ਼੍ਰੀ ਨਾਇਡੂ ਨੇ ਗ਼ੈਰ ਸਰਕਾਰੀ ਸੰਗਠਨਾਂ ਅਤੇ ਸਮਾਜਿਕ ਭਲਾਈ ਸੰਸਥਾਵਾਂ ਤੋਂ ਵਿਸ਼ੇਸ਼ ਰੂਪ ਤੋਂ ਨੌਜਵਾਨਾਂ ਅਤੇ ਮਹਿਲਾਵਾਂ ਦੇ ਲਈ ਆਜੀਵਿਕਾ ਦੇ ਅਵਸਰ ਸਿਰਜਣ ਲਈ ਕੌਸ਼ਲ  ਵਿਕਾਸ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੀ ਵੀ ਤਾਕੀਦ ਕੀਤੀ ।  ਉਪ ਰਾਸ਼ਟਰਪਤੀ  ਨੇ ਨਿਜੀ ਸੰਗਠਨਾਂ ਅਤੇ ਸਿੱਖਿਆਂ ਸੰਸਥਾਵਾਂ ਤੋਂ ਅਜਿਹੇ ਗ਼ੈਰ-ਲਾਭਕਾਰੀ ਸੰਗਠਨਾਂ ਨੂੰ ਉਨ੍ਹਾਂ ਦੇ  ਪ੍ਰਯਤਨਾਂ ਵਿੱਚ ਸਹਿਯੋਗ ਅਤੇ ਸਹਾਇਤਾ ਦੇਣ ਦਾ ਸੱਦਾ ਦਿੱਤਾ ।

ਆਂਧਰ  ਪ੍ਰਦੇਸ਼ ਵਿਧਾਨ ਪਰਿਸ਼ਦ  ਦੇ ਮੈਂਬਰ ਸ਼੍ਰੀ ਪੀ.ਵੀ. ਐੱਨ ਸ੍ਰੀ ਕਿਸ਼ਨ,  ਵਿਧਾਨ ਸਭਾ ਦੇ ਮੈਂਬਰ ਸ਼੍ਰੀ ਵਾਸੁਪੱਲੀ ਗਣੇਸ਼ ਕੁਮਾਰਪ੍ਰੇਮਾ ਸਮਾਜਮ ਦੇ ਪ੍ਰਧਾਨ ਸ਼੍ਰੀ ਪਾਇਦਾ ਕ੍ਰਿਸ਼ਣ ਪ੍ਰਸਾਦ,  ਪ੍ਰੇਮਾ ਸਮਾਜਮ  ਦੇ ਸਕੱਤਰ ਸ਼੍ਰੀ ਜਗਦੀਸ਼ਵਰ ਰਾਓ,  ਵਿਦਿਆਰਥੀਆਂ,  ਪ੍ਰੇਮਾ ਸਮਾਜਮ ਦੇ ਪ੍ਰਬੰਧਨ ਮੈਬਰਾਂ ਅਤੇ ਹੋਰ ਵਿਅਕਤੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ।

*****

ਐੱਮਐੱਸ/ਆਰਕੇ



(Release ID: 1818440) Visitor Counter : 128


Read this release in: English , Urdu , Hindi