ਰੇਲ ਮੰਤਰਾਲਾ

ਵਿਸ਼ਵ ਵਿਰਾਸਤ ਦਿਵਸ ਦੇ ਅਵਸਰ ‘ਤੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਨੇ ਆਈਆਰਸੀਟੀਸੀ ਦੇ ਸਹਿਯੋਗ ਨਾਲ ਰਾਸ਼ਟਰੀ ਰੇਲ ਮਿਊਜ਼ੀਅਮ ਲਈ ਔਨਲਾਈਨ ਟਿਕਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ


ਰਾਸ਼ਟਰੀ ਰੇਲ ਮਿਊਜ਼ੀਅਮ ਭਾਰਤੀ ਰੇਲਵੇ ਦੀ 169 ਸਾਲਾਂ ਦੀ ਖੁਸ਼ਹਾਲ ਵਿਰਾਸਤ ਦਾ ਪ੍ਰਤੀਕ ਹੈ

Posted On: 18 APR 2022 5:40PM by PIB Chandigarh

ਰੇਲ ਮੰਤਰਾਲੇ ਨੇ ਰਾਸ਼ਟਰੀ ਰੇਲ ਮਿਊਜ਼ੀਅਮ (ਐੱਨਆਰਐੱਮ) ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟਿਡ (ਆਈਆਰਸੀਟੀਸੀ) ਦੇ ਸਹਿਯੋਗ ਨਾਲ ਐੱਨਆਰਐੱਮ ਲਈ ਔਨਲਾਈਨ ਟਿਕਟ ਪ੍ਰਣਾਲੀ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵੀ.ਕੇ.ਤ੍ਰਿਪਾਠੀ ਨੇ ਅੱਜ ਇੱਥੇ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ‘ਤੇ ਰੇਲਵੇ ਬੋਰਡ ਦੇ ਸਕੱਤਰ ਸ਼੍ਰੀ ਆਰ.ਐੱਨ.ਸਿੰਘ ਦੀ ਮੌਜੂਦਗੀ ਵਿੱਚ ਐੱਨਆਰਐੱਮ ਲਈ ਔਨਲਾਈਨ ਟਿਕਟ ਪ੍ਰਣਾਲੀ ਦੀ ਸ਼ੁਰੂਆਤ ਕੀਤੀ।

ਰਾਸ਼ਟਰੀ ਰੇਲ ਮਿਊਜ਼ੀਅਮ ਭਾਰਤੀ ਰੇਲ ਦੀ 169 ਸਾਲਾਂ ਦੀ ਖੁਸ਼ਹਾਲ ਵਿਰਾਸਤ ਦਾ ਪ੍ਰਤੀਨਿਧੀਤਵ ਕਰਦਾ ਹੈ। ਰੇਲਵੇ ਯਾਰਡ ਦੀ ਰੂਪਰੇਖਾ ਦਾ ਅਨੁਕਰਣ ਕਰਦੇ ਹੋਏ ਵਿਸਤ੍ਰਿਤ ਆਊਟਡੋਰ ਗੈਲਰੀ ਵਿੱਚ ਸ਼ਾਹੀ ਸੈਲੂਨ, ਵੈਗਨ, ਕੈਰਿਜ, ਬਖਤਰਬੰਦ ਗੱਡੀਆ, ਰੇਲ ਕਾਰਾਂ ਅਤੇ ਟਰਨਟੇਬਲ ਦੇ ਆਕਰਸ਼ਕ ਸੰਗ੍ਰਿਹ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਭਾਫ, ਡੀਜਲ ਅਤੇ ਇਲੈਕਟ੍ਰਿਕ ਇੰਜਨ ਮੌਜੂਦ ਹਨ। ਇੰਡੋਰ ਗੈਲਰੀ ਦੇ ਅੰਦਰ ਇੰਟਰਐਕਟਿਵ ਡਿਸਪੇਂਲ ਅਤੇ ਮਾਡਲ, ਟ੍ਰਾਂਸਪੋਰਟ ਦੇ ਸ਼ੁਰੂਆਤੀ ਸਾਧਨਾਂ ਤੋਂ ਲੈਕੇ ਅੱਜ ਤੱਕ ਦੀਆਂ ਜ਼ਿਕਰਯੋਗ ਗੱਲਾਂ ਨੂੰ ਪ੍ਰਦਰਸ਼ਿਤ ਕਰਦੇ ਹਨ। ਸਵਾਰੀ ਲਈ ਵੱਖ-ਵੱਖ ਪ੍ਰਕਾਰ ਦੇ ਸਾਧਨ ਹਨ ਜਿਵੇਂ ਜੌਯ ਐਂਡ ਟੌਯ ਟ੍ਰੇਨ ਦੀ ਸਵਾਰੀ, 3ਡੀ ਵਰਚੁਅਲ ਕੋਚ ਦੀ ਸਵਾਰੀ, ਭਾਫ, ਡੀਜਲ ਅਤੇ ਇਲੈਕਟ੍ਰਿਕ ਇੰਜਨ ਦੀ ਸਵਾਰੀ ਆਦਿ। 

ਐੱਨਆਰਐੱਮ, ਹਰ ਸਾਲ ਆਉਣ ਵਾਲੇ ਲਗਭਗ 05 ਲੱਖ ਸੈਲਾਨੀਆਂ ਨੂੰ ਦਿਖਾਉਂਦਾ ਹੈ ਕਿ ਭਾਰਤੀ ਰੇਲਵੇ ਨੇ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਏਕੀਕਰਣ ਅਤੇ ਪ੍ਰਗਤੀ ਵਿੱਚ ਕਿਵੇਂ ਮਦਦ ਕੀਤੀ ਹੈ। ਔਨਲਾਈਨ ਟਿਕਟ ਪ੍ਰਣਾਲੀ ਸ਼ੁਰੂ ਕਰਨ ਦਾ ਉਦੇਸ਼ ਸੈਲਾਨੀਆਂ ਲਈ ਕਤਾਰਾਂ ਨੂੰ ਸਮਾਪਤ ਕਰਨਾ ਹੈ ਜਿਸ ਵਿੱਚ ਉਡੀਕ ਸਮੇਂ ਵਿੱਚ ਕਮੀ ਆਵੇਗੀ। ਇਸ ਕਦਮਾਂ ਤੋਂ ਐੱਨਆਰਐੱਮ, ਦਿੱਲੀ ਦੇ ਸਰਵਸ੍ਰੇਸ਼ਠ ਜਨਤਕ ਅਤੇ ਨਿਜੀ ਮਿਊਜ਼ੀਅਮ ਅਤੇ ਗੈਲਰੀਆਂ ਦੇ ਸਮਾਨ ਦਰਜਾ ਹਾਸਲ ਕਰਨ ਵਿੱਚ ਸਮਰੱਥ ਹੋਣਗੇ।

ਸੈਲਾਨੀ ਸਥਾਨ ਰਿਜ਼ਰਵੇਸ਼ਨ ਦੇ ਨਾਲ ਟ੍ਰੇਨ/ਇੰਜਨ ਪ੍ਰਤੀਰੂਪ ਦੀ ਸਵਾਰੀ ਦਾ ਵੀ ਅਨੁਭਵ ਲੈ ਸਕਦੇ ਹਨ। ਗਾਹਕ ਕਈ ਭੁਗਤਾਨ ਤਰੀਕਿਆਂ ਯਾਨੀ ਕ੍ਰੇਡਿਟ/ਡੇਬਿਟ ਕਾਰਡ, ਨੈਟ ਬੈਂਕਿੰਗ, ਵਾਲੇਟ, ਯੂਪੀਆਈ ਆਦਿ ਦਾ ਉਪਯੋਗ ਕਰ ਸਕਦੇ ਹਨ। ਡਿਜੀਟਲ ਭੁਗਤਾਨ ਲਈ ਪੀਓਐੱਸ ਮਸ਼ੀਨਾਂ ਦੇ ਨਾਲ ਕਾਉਂਟਰ ਬੁਕਿੰਗ ਵੀ ਉਪਲਬਧ ਹੈ। ਸੈਲਾਨੀਆਂ ਦੇ ਅਸਾਨ ਪ੍ਰਵੇਸ਼ ਅਤੇ ਆਨੰਦਪੂਰਣ ਯਾਤਰਾ ਦੀ ਸੁਵਿਧਾ ਲਈ ਵੱਖ-ਵੱਖ ਕਾਉਂਟਰਾਂ ‘ਤੇ ਟਿਕਟ ਜਾਂਚ ਅਧਿਕਾਰੀ ਨੂੰ ਦਿੱਤੇ ਗਏ ਮੋਬਾਈਲ ਐੱਪ ਦੇ ਰਾਹੀਂ ਕਿਊਆਰ ਕੋਡ ਸਮਰੱਥ ਟਿਕਟਾਂ ਨੂੰ ਵੀ ਸਕੈਨ ਕੀਤਾ ਜਾ ਸਕਦਾ ਹੈ।

ਮਿਊਜ਼ੀਅਮ ਮੰਗਲਵਾਰ ਤੋਂ ਐਤਵਾਰ ( 10.00 ਵਜੇ ਤੋਂ 17.00 ਵਜੇ) ਤੱਕ ਖੁੱਲ੍ਹਾ ਰਹਿੰਦਾ ਹੈ ਅਤੇ ਹੁਣ ਔਨਲਾਈਨ ਟਿਕਟ ਪ੍ਰਣਾਲੀ ਦੀ ਸ਼ੁਰੂਆਤ ਦੇ ਨਾਲ ਸੈਲਾਨੀ www.nrmindia.org. ਵੈਬਸਾਈਟ ਦੇ ਰਾਹੀ ਔਨਲਾਈਨ ਟਿਕਟ ਬੁਕਿੰਗ ਸੁਵਿਧਾ ਦਾ ਲਾਭ ਚੁੱਕ ਸਕਦੇ ਹਨ। 

*********



(Release ID: 1818037) Visitor Counter : 111


Read this release in: English , Urdu , Hindi , Tamil