ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਹਿਣਸ਼ੀਲਤਾ, ਅਨੁਸ਼ਾਸਨ ਅਤੇ ਧੀਰਜ ਦੇ ਗੁਣ ਅਪਣਾਉਣ ਦੇ ਲਈ ਕਿਹਾ


ਹਮੇਸ਼ਾ ਜਾਤੀ, ਧਰਮ ਅਤੇ ਖੇਤਰ ਦੇ ਸੰਕੀਰਣ (ਤੰਗ) ਵਿਚਾਰਾਂ ਤੋਂ ਉੱਪਰ ਉਠੋ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਦੇ ਤੇਲੁਗੁ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ

Posted On: 12 APR 2022 1:04PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਸਫਲ ਸ਼ਖਸੀਅਤ ਬਣਨ ਦੇ ਲਈ ਸਹਿਣਸ਼ੀਲਤਾ, ਧੀਰਜ, ਅਨੁਸ਼ਾਸਨ, ਕੜੀ ਮਿਹਨਤ, ਅਧਿਐਨ ਅਤੇ ਸੰਵੇਦਨਾ ਦੇ ਗੁਣਾਂ ਨੂੰ ਅਪਣਾਉਣ ਦਾ ਅਨੁਰੋਧ ਕੀਤਾ ਹੈ।

 

ਉਨ੍ਹਾਂ ਨੇ ਉਪ-ਰਾਸ਼ਟਰਪਤੀ ਨਿਵਾਸ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਦੇ ਤੇਲੁਗੁ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਜੀਵਨ ਬਾਰੇ ਰਚਨਾਤਮਕ ਤੇ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ, “ਤੁਹਾਨੂੰ ਹਮੇਸ਼ਾ ਜਾਤੀ, ਧਰਮ ਅਤੇ ਖੇਤਰ ਜਿਹੇ ਸੰਕੀਰਣ (ਤੰਗ) ਵਿਚਾਰਾਂ ਤੋਂ ਉੱਪਰ ਉਠਣਾ ਚਾਹੀਦਾ ਹੈ ਅਤੇ ਕਦੇ ਵੀ ਹੋਰ ਧਰਮਾਂ ਦਾ ਅਨਾਦਰ ਨਹੀਂ ਕਰਨਾ ਚਾਹੀਦਾ ਹੈ।”

 

ਉਪ ਰਾਸ਼ਟਰਪਤੀ ਨੇ ਇਸ ਦਾ ਜ਼ਿਕਰ ਕੀਤਾ ਕਿ ਅਗਰ ਕੋਈ ਅਸਹਿਣਸ਼ੀਲ ਹੈ ਤਾਂ ਉਹ ਨੇਤਾ ਨਹੀਂ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਨੇਤਾ ਨੂੰ ਲੋਕਾਂ ਦੇ ਜਨਾਦੇਸ਼ ਨੂੰ ਲੈ ਕੇ ਅਸਹਿਣਸ਼ੀਲ ਹੋਣਾ ਚਾਹੀਦਾ ਹੈ। ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਇੱਕ ਨੇਤਾ ਵਿੱਚ ਯੋਗਤਾ, ਸਮਰੱਥਾ, ਚੰਗਾ ਆਚਰਣ ਅਤੇ ਚਰਿੱਤਰ ਹੋਣਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਨਿਯਮਿਤ ਸ਼ਰੀਰਕ ਗਤੀਵਿਧੀਆਂ ਜਿਵੇਂ ਕਿ ਦੌੜਣ ਜਾਂ ਯੋਗ ਕਰਕੇ ਫਿਟਨੈੱਸ ਨੂੰ ਬਣਾਏ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੇ ਜੰਕ ਫੂਡ ਦਾ ਸੇਵਨ ਕਰਨ ਨੂੰ ਲੈ ਕੇ ਵੀ ਸਾਵਧਾਨ ਕੀਤਾ। ਸ਼੍ਰੀ ਨਾਇਡੂ ਨੇ ਇਸ ਦਾ ਜ਼ਿਕਰ ਕੀਤਾ ਕਿ ਕੋਵਿਡ-19 ਮਹਾਮਾਰੀ ਦੇ ਇਮਿਊਨਿਟੀ ਦੀ ਰੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਅਤੇ ਪ੍ਰੋਟੀਨ ਯੁਕਤ ਆਹਾਰ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ।

 

ਸ਼੍ਰੀ ਨਾਇਡੂ ਨੇ ਆਪਣੀ ਮਾਤ੍ਰਭਾਸ਼ਾ ਦੀ ਸੰਭਾਲ ਅਤੇ ਉਸ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਨੂੰ ਵੀ ਦੋਹਰਾਇਆ। ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਸ਼ੁਰੂਆਤੀ ਸਿੱਖਿਆ ਉਸ ਦੀ ਮਾਤ੍ਰਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਅਤੇ ਹੋਰ ਭਾਸ਼ਾਵਾਂ ਵਿੱਚ ਕੁਸ਼ਲਤਾ ਬਾਅਦ ਦੇ ਸਮੇਂ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।

*****

ਐੱਮਐੱਸ/ਆਰਕੇ


(Release ID: 1816112) ਵਿਜ਼ੀਟਰ ਕਾਊਂਟਰ : 141