ਗ੍ਰਹਿ ਮੰਤਰਾਲਾ

ਜੰਮੂ ਤੇ ਕਸ਼ਮੀਰ ਲਈ ਉਦਯੋਗਿਕ ਨੀਤੀ

Posted On: 06 APR 2022 4:40PM by PIB Chandigarh

ਭਾਰਤ ਸਰਕਾਰ ਨੇ 28,400 ਕਰੋੜ ਰੁਪਏ (ਸਾਲ 2037 ਤੱਕ) ਦੇ ਵਿੱਤੀ ਖਰਚੇ ਨਾਲ ਜੰਮੂ ਤੇ ਕਸ਼ਮੀਰ ਵਿੱਚ ਪੂੰਜੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ 19/02/2021 ਨੂੰ ਜੰਮੂ ਤੇ ਕਸ਼ਮੀਰ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਲਈ ਨਵੀਂ ਕੇਂਦਰੀ ਸੈਕਟਰ ਯੋਜਨਾ ਨੂੰ ਅਧਿਸੂਚਿਤ ਕੀਤਾ ਹੈ। ਇਹ ਸਕੀਮ ਚਾਰ ਕਿਸਮ ਦੇ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ ਭਾਵ (i) ਪੂੰਜੀ ਨਿਵੇਸ਼ ਪ੍ਰੋਤਸਾਹਨ, (ii) ਪੂੰਜੀ ਵਿਆਜ ਅਨੁਦਾਨ, (iii) ਮਾਲ ਅਤੇ ਸੇਵਾਵਾਂ ਟੈਕਸ ਨਾਲ ਸਬੰਧਿਤ ਪ੍ਰੋਤਸਾਹਨ ਅਤੇ (iv) ਕਾਰਜਕਾਰੀ ਪੂੰਜੀ ਵਿਆਜ ਸਹਾਇਤਾ। ਜੰਮੂ ਤੇ ਕਸ਼ਮੀਰ ਸਰਕਾਰ ਨੇ ਹੁਣ ਤੱਕ ਲਗਭਗ 51,000 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਪ੍ਰਾਪਤ ਕੀਤੇ ਹਨ।

ਇਸ ਤੋਂ ਇਲਾਵਾਯੂਟੀ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈਜੰਮੂ ਤੇ ਕਸ਼ਮੀਰ ਸਰਕਾਰ ਨੇ ਜੰਮੂ ਤੇ ਕਸ਼ਮੀਰ ਉਦਯੋਗਿਕ ਨੀਤੀਜੰਮੂ ਤੇ ਕਸ਼ਮੀਰ ਪ੍ਰਾਈਵੇਟ ਉਦਯੋਗਿਕ ਸੰਪਤੀ ਵਿਕਾਸ ਨੀਤੀ ਅਤੇ ਜੰਮੂ ਤੇ ਕਸ਼ਮੀਰ ਉਦਯੋਗਿਕ ਜ਼ਮੀਨ ਅਲਾਟਮੈਂਟ ਨੀਤੀ ਨੂੰ ਵੀ ਅਧਿਸੂਚਿਤ ਕੀਤਾ ਹੈ।

ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਆਖੀ।

 

 

 **********

ਐੱਨਡਬਲਿਊ/ਆਰਕੇ/ਏਵਾਈ/ਆਰਆਰ/3906



(Release ID: 1814289) Visitor Counter : 152


Read this release in: English , Urdu