ਜਹਾਜ਼ਰਾਨੀ ਮੰਤਰਾਲਾ
ਜੇਐੱਨਪੀਏ ਨੇ ਵਿੱਤ ਸਾਲ 2021-22 ਵਿੱਚ 56.8 ਲੱਖ ਟੀਈਯੂ ਦੀ ਹੈਂਡਲਿੰਗ ਕੀਤੀ ਇਹ ਕਿਸੇ ਵੀ ਵਿੱਤ ਸਾਲ ਲਈ ਹੁਣ ਤੱਕ ਦਾ ਸਭ ਤੋਂ ਅਧਿਕ ਅੰਕੜਾ ਹੈ
प्रविष्टि तिथि:
05 APR 2022 4:09PM by PIB Chandigarh
ਜਵਾਹਰਲਾਲ ਨਹਿਰੂ ਪੋਰਟ ਅਥਾਰਿਟੀ (ਜੇਐੱਨਪੀਏ) ਨੇ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਭਾਰਤ ਦੇ ਇਸ ਪ੍ਰਮੁੱਖ ਕੰਟੇਨਰ ਪੋਰਟ ਨੇ ਵਿੱਤ ਸਾਲ 2020-21 ਦੇ 46.8 ਲੱਖ ਟੀਈਯੂ (20 ਫੀਟ ਸਮਾਨ ਇਕਾਈ) ਦੀ ਤੁਲਨਾ ਵਿੱਚ ਵਿੱਤ ਸਾਲ 2021-22 ਦੇ ਦੌਰਾਨ 21.55 ਫੀਸਦੀ ਵਾਧੇ ਦੇ ਨਾਲ 56.8 ਲੱਖ ਟੀਈਯੂ ਦੀ ਹੈਂਡਲਿੰਗ ਕੀਤੀ ਹੈ। ਇਹ ਪ੍ਰਦਰਸ਼ਨ 2018-19 ਦੇ 5.13 ਟੀਈਯੂ ਦੀ ਤੁਲਨਾ ਵਿੱਚ ਕਿਸੇ ਵੀ ਵਿੱਤ ਸਾਲ ਲਈ ਜਵਾਹਰਲਾਲ ਨਹਿਰੂ ਪੋਰਟ ‘ਤੇ ਹੁਣ ਤੱਕ ਦਾ ਸਭ ਤੋਂ ਅਧਿਕ ਹੈਂਡਲਿੰਗ ਹੈ।
ਵਿੱਤ ਸਾਲ 2021-22 ਦੇ ਅਪ੍ਰੈਲ-2021 ਤੋਂ ਮਾਰਚ-2022 ਦੇ ਦੌਰਾਨ ਜੇਐੱਨਪੀਏ ‘ਤੇ ਕੁੱਲ ਟ੍ਰੈਫਿਕ ਹੈਂਡਲਿੰਕ 76 ਮਿਲੀਅਨ ਟਨ ਹੈ। ਇਹ ਪਿਛਲੇ ਸਾਲ ਦੀ ਸਮਾਨ ਮਿਆਦ ਦੇ 64.81 ਮਿਲੀਅਨ ਟਨ ਦੀ ਤੁਲਨਾ ਵਿੱਚ 17.26 ਫੀਸਦੀ ਅਧਿਕ ਹੈ।
ਟੀਈਯੂ ਦੇ ਸੰਬੰਧ ਵਿੱਚ ਵਿੱਤ ਸਾਲ 2021-22 ਦੇ ਦੌਰਾਨ ਜੇਐੱਨਪੀਏ ਵਿੱਚ ਹੈਂਡਲਿੰਗ ਕੀਤੀ ਗਈ ਕੁੱਲ ਕੰਟੇਨਲ ਟ੍ਰੈਫਿਕ ਵਿੱਚੋਂ ਬੀਐੱਮਸੀਟੀ (ਭਾਰਤ ਮੁੰਬਈ ਕੰਟੇਨਰ ਟਰਮੀਨਲ ਪ੍ਰਾਈਵੇਟ ਲਿਮਿਟਿਡ) ‘ਤੇ 12,44,694 ਟੀਈਯੂ, ਐੱਨਐੱਸਆਈਜੀਟੀ (ਨਿਹਾਵਾਸ਼ੇਵਾ ਇੰਟਰਨੈਸ਼ਨਲ ਗੇਟਵੇ ਟਰਮੀਨਲ) ‘ਤੇ 11,86,181 ਟੀਈਯੂ, ਏਪੀਐੱਮਟੀ ‘ਤੇ 11,86,181 ਟੀਈਯੂ, ਐੱਨਐੱਸਆਈਸੀਟੀ (ਨਿਹਾਵਾਸ਼ੇਵਾ ਇੰਟਰਨੈਸ਼ਨਲ ਗੇਟਵੇ ਟਰਮੀਨਲ) ‘ਤੇ 9,47,887 ਟੀਈਯੂ ਅਤੇ ਜੇਐੱਨਪੀਸੀਟੀ (ਜਵਾਹਰਲਾਲ ਨਹਿਰੂ ਪੋਰਟ ਕੰਟੇਨਲ ਟਰਮੀਨਲ) ‘ਤੇ 4,40,210 ਟੀਈਯੂ ਦੀ ਹੈਂਡਲਿੰਗ ਕੀਤੀ ਗਈ।
ਜੇਐੱਨਪੀਏ ਨੇ ਪਿਛਲੇ ਸਾਲ ਦੇ 6,092 ਰੈਕ ਅਤੇ 921,512 ਟੀਈਯੂ ਦੀ ਤੁਲਨਾ ਵਿੱਚ ਵਿੱਤ ਸਾਲ 2021-22 ਦੇ ਦੌਰਾਨ 6,278 ਕੰਟੇਨਰ ਰੈਕ ਅਤੇ 1,007,667 ਟੀਈਯੂ ਦੀ ਹੈਂਡਲਿੰਗ ਕੀਤੀ। ਇਸ ਦੇ ਇਲਾਵਾ, ਵਿੱਤ ਸਾਲ 2021-22 ਦੇ ਦੌਰਾਨ ਦੋ ਕੰਟੇਨਰ ਟਰਮੀਨਲਾਂ ਯਾਨੀ ਐੱਨਐੱਸਆਈਜੀਟੀ ਅਤੇ ਬੀਐੱਸਸੀਟੀ ਨੇ ਕ੍ਰਮਵਾਰ: 52.12 ਫੀਸਦੀ ਅਤੇ 33.39 ਫੀਸਦੀ ਦੀ ਵਾਧੇ ਦੇ ਨਾਲ ਪਹਿਲੀ ਵਾਰ 11.86 ਲੱਖ ਟੀਈਯੂ ਅਤੇ 12.45 ਲੱਖ ਟੀਈਯੂ ਦੀ ਹੈਂਡਲਿੰਗ ਕਰਕੇ 10 ਲੱਖ ਟੀਈਯੂ ਦਾ ਅੰਕੜਾ ਪਾਰ ਕੀਤਾ ਹੈ।
ਜੇਐੱਨਪੀਏ ਦੇ ਚੇਅਰਮੈਨ ਆਈਏਐੱਸ ਸ਼੍ਰੀ ਸੰਜੈ ਸੇਠੀ ਨੇ ਪੋਰਟ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਅਤੇ ਨਵੇਂ ਬੇਂਚਮਾਰਕ ‘ਤੇ ਕਿਹਾ ਵਿੱਤ ਸਾਲ 2021-22 ਦੇ ਦੌਰਾਨ 5.68 ਮਿਲੀਅਨ ਟਨ ਟੀਈਯੂ ਦੀ ਹੈਂਡਲਿੰਗ ਦੇ ਰੂਪ ਵਿੱਚ ਜੇਐੱਨਪੀਏ ਦਾ ਅਸਾਧਾਰਣ ਪ੍ਰਦਸ਼ਨ ਸਾਡੇ ਗਾਹਕਾਂ ਅਤੇ ਹਿਤਧਾਰਕਾਂ ਨੂੰ ਸਰਵਸ਼੍ਰੇਸ਼ਠ ਸੇਵਾਵਾਂ ਪ੍ਰਦਾਨ ਕਰਨ ਲਈ ਪੋਰਟ ਦੇ ਨਿਰੰਤਰ ਯਤਨਾਂ ਅਤੇ ਪ੍ਰਤਿਬੱਧਤਾ ਦਾ ਪ੍ਰਤੀਕ ਹੈ। ਮੈਂ ਸਾਰੇ ਕਰਮਚਾਰੀਆਂ ਅਤੇ ਹਿਤਧਾਰਕਾਂ ਨੂੰ ਇਨ੍ਹਾਂ ਜ਼ਿਕਰਯੋਗ ਉਪਲਬਧੀਆਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਨਿਰੰਤਰ ਸਮਰਥਨ ਲਈ ਵਧਾਈ ਦੇਣਾ ਚਾਹੁੰਦਾ ਹੈ।
ਜੇਐੱਨਪੀਏ ਦੇਸ਼ ਦੇ ਆਰਥਿਕ ਵਿਕਾਸ ਦੇ ਪੱਥ ਨੂੰ ਬਣਾਏ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰਤੀਬੱਧ ਹੈ। ਜੇਐੱਨਪੀਏ ਦੀ ਨਵੀਂ ਉਪਲਬਧੀ ਆਯਾਤ-ਨਿਰਯਾਤ ਵਪਾਰ, ਸਮੁੰਦਰੀ ਅਤੇ ਪੋਰਟ ਖੇਤਰਾਂ ਵਿੱਚ ਇਸ ਦੀ ਕਾਫੀ ਪ੍ਰਗਤੀ ਨੂੰ ਦਿਖਾਉਂਦਾ ਹੈ। ਜੇਐੱਨਪੀਏ ਗਲੋਬਲ ਮਾਨਕਾਂ ਨੂੰ ਬਣਾਏ ਰੱਖਦੇ ਹੋਏ ਅਤੇ ਵਿਸ਼ਵ ਲਈ ਪਸੰਦੀਦਾ ਪੋਰਟ ਦੇ ਰੂਪ ਵਿੱਚ ਸੇਵਾ ਕਰਕੇ ਆਪਣੀ ਪਰਿਚਾਲਨ ਕੁਸ਼ਲਤਾ ਦਾ ਨਿਰੰਤਰ ਵਾਧਾ ਸੁਨਿਸ਼ਚਿਤ ਕਰਦਾ ਹੈ।
ਜੇਐੱਨਪੀਏ ਬਾਰੇ:
ਨਵੀਂ ਮੁੰਬਈ ਸਥਿਤ ਜਵਾਹਰਲਾਲ ਨਹਿਰੂ ਪੋਰਟ ਅਥਾਰਿਟੀ (ਜੇਐੱਨਪੀਏ) ਭਾਰਤ ਵਿੱਚ ਪ੍ਰਮੁੱਖ ਕੰਟੇਨਰ ਹੈਂਡਲਿੰਗ ਪੋਰਟਾਂ ਵਿੱਚੋਂ ਇੱਕ ਹੈ। ਇਸ ਨੂੰ 26 ਮਈ, 1989 ਨੂੰ ਸ਼ੁਰੂ ਕੀਤੀ ਗਈ ਸੀ। ਆਪਣੇ ਪਰਿਚਾਲਨ ਦੇ ਤਿੰਨ ਦਹਾਕਿਆਂ ਵਿੱਚ ਵੀ ਘੱਟ ਸਮੇਂ ਵਿੱਚ ਜੇਐੱਨਪੀਏ ਬਲੱਕ-ਕਾਰਗੋ ਟਰਮੀਨਲ ਤੋਂ ਦੇਸ਼ ਦਾ ਇੱਕ ਪ੍ਰਮੁੱਖ ਕੰਟੇਨਰ ਪੋਰਟ ਬਣ ਗਿਆ ਹੈ।
ਵਰਤਮਾਨ ਵਿੱਚ ਜੇਐੱਨਪੀਏ 5 ਕੰਟੇਨਰ ਟਰਮੀਨਲਾਂ ਦਾ ਸੰਚਾਲਨ ਕਰਦਾ ਹੈ ਇਹ ਹਨ- ਜਵਾਹਰਲਾਲ ਨਹਿਰੂ ਪੋਰਟ ਕੰਟੇਨਰ ਟਰਮੀਨਲ (ਜੇਐੱਨਪੀਸੀਟੀ),ਗੇਟਵੇ ਟਰਮੀਨਲਸ ਇੰਡੀਆ ਪ੍ਰਾਈਵੇਟ ਲਿਮਿਟਿਡ (ਜੀਟੀਆਈਪੀਐੱਲ), ਨਿਹਾਵਾਸ਼ੇਵਾ ਇੰਟਰਨੈਸ਼ਨਲ ਗੇਟਵੇ ਟਰਮੀਨਲ (ਐੱਨਐੱਸਆਈਜੀਟੀ) ਅਤੇ ਹੁਣ ਸ਼ੁਰੂ ਕੀਤੇ ਗਏ ਭਾਰਤ ਮੁੰਬਈ ਕੰਟੇਨਰ ਟਰਮੀਨਲ ਪ੍ਰਾਈਵੇਟ ਲਿਮਿਟਿਡ (ਬੀਐੱਸਸੀਟੀਪੀਐੱਲ)। ਇਸ ਪੋਰਟ ‘ਤੇ ਸਮਾਨ ਕਾਰਗੋ ਲਈ ਇੱਕ ਉਥਲੇ ਜਲ ਦਾ ਬਰਥ ਅਤੇ ਇੱਕ ਹੋਰ ਤਰਲ ਕਾਰਗੋ ਟਰਮੀਨਲ ਵੀ ਹੈ ਜਿਸ ਦਾ ਪ੍ਰਬੰਧਨ ਬੀਪੀਸੀਐੱਲ-ਆਈਓਸੀਐੱਲ ਕੰਸੋਰਟੀਅਮ ਅਤੇ ਨਵਨਿਰਮਿਤ ਤੱਟ ਬਰਥ ਕਰਦੇ ਹਨ।
**************
ਐੱਮਜੇਪੀਐੱਸ
(रिलीज़ आईडी: 1814273)
आगंतुक पटल : 157