ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਏਐੱਚਵੀਐੱਫ II ਹੋਲਡਿੰਗਜ਼ ਸਿੰਗਾਪੁਰ II ਪ੍ਰਾਈਵੇਟ ਲਿਮਿਟਿਡ ਦੁਆਰਾ ਹੀਰੋ ਫਿਨਕਾਰਪ ਲਿਮਿਟਿਡ ਦੇ ਕੁਝ ਲਾਜ਼ਮੀ ਤੌਰ 'ਤੇ ਪਰਿਵਰਤਨਯੋਗ ਤਰਜੀਹੀ ਸ਼ੇਅਰਾਂ ਦੇ ਅਧਿਗ੍ਰਹਿਣ ਨੂੰ ਮਨਜ਼ੂਰੀ ਦਿੱਤੀ

Posted On: 04 APR 2022 8:23PM by PIB Chandigarh

 ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਏਐੱਚਵੀਐੱਫ II ਹੋਲਡਿੰਗਜ਼ ਸਿੰਗਾਪੁਰ II ਪ੍ਰਾਈਵੇਟ ਲਿਮਿਟਿਡ (ਐਕਵਾਇਰਰ) ਦੁਆਰਾ ਹੀਰੋ ਫਿਨਕਾਰਪ (ਟਾਰਗੇਟ) ਦੇ ਕੁਝ ਲਾਜ਼ਮੀ ਤੌਰ 'ਤੇ ਪਰਿਵਰਤਨਯੋਗ ਤਰਜੀਹੀ ਸ਼ੇਅਰਾਂ (compulsorily convertible preference shares) ਦੇ ਅਧਿਗ੍ਰਹਿਣ (acquisition) ਨੂੰ ਪ੍ਰਤੀਯੋਗਤਾ ਐਕਟ, 2002 ਦੀ ਧਾਰਾ 31(1) ਦੇ ਤਹਿਤ ਮਨਜ਼ੂਰੀ ਦਿੱਤੀ।  

 ਪ੍ਰਸਤਾਵਿਤ ਸੁਮੇਲ ਟਾਰਗੇਟ ਦੇ ਪ੍ਰਾਪਤਕਰਤਾ ਦੁਆਰਾ ਕੁਝ ਲਾਜ਼ਮੀ ਤੌਰ 'ਤੇ ਪਰਿਵਰਤਨਯੋਗ ਤਰਜੀਹੀ ਸ਼ੇਅਰਾਂ ਦੀ ਸਬਸਕ੍ਰਿਪਸ਼ਨ ਨਾਲ ਸਬੰਧਿਤ ਹੈ, ਜੋ ਕਿ ਰੂਪਾਂਤਰਣ 'ਤੇ ਐੱਚਐੱਫਐੱਲ ਵਿੱਚ ਇੱਕ ਨਿਸ਼ਚਿਤ ਸ਼ੇਅਰ ਹੋਲਡਿੰਗ ਨੂੰ ਦਰਸਾਉਂਦਾ ਹੈ।

 ਐਕੁਆਇਰਰ ਸਿੰਗਾਪੁਰ ਵਿੱਚ ਨਿਗਮਿਤ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ। ਇਹ ਅਪੋਲੋ ਮੈਨੇਜਮੈਂਟ, ਐੱਲਪੀ ਅਪੋਲੋ ਮੈਨੇਜਮੈਂਟ, ਐੱਲਪੀ, ਇਸਦੇ ਸਹਿਯੋਗੀਆਂ ਦੁਆਰਾ ਪ੍ਰਬੰਧਿਤ ਨਿਵੇਸ਼ ਫੰਡਾਂ ਦੀ ਮਲਕੀਅਤ ਹੈ, ਅਤੇ ਇਸਦੇ ਸਹਿਯੋਗੀਆਂ ਦੁਆਰਾ ਪ੍ਰਬੰਧਿਤ ਨਿਵੇਸ਼ ਫੰਡ ਇਕੱਠੇ ਬਾਅਦ ਵਿੱਚ ਅਪੋਲੋ ਵਜੋਂ ਜਾਣੇ ਜਾਂਦੇ ਹਨ। ਅਪੋਲੋ ਮੈਨੇਜਮੈਂਟ ਐੱਲਪੀ ਡੇਲਾਵੇਅਰ ਸਟੇਟ, ਯੂਐੱਸਏ ਦੇ ਕਾਨੂੰਨਾਂ ਦੇ ਅਨੁਸਾਰ ਬਣਾਈ ਗਈ ਇੱਕ ਲਿਮਿਟਿਡ ਪਾਰਟਨਰਸ਼ਿਪ ਹੈ। ਅਪੋਲੋ ਸਹਿਯੋਗੀਆਂ ਦੁਆਰਾ ਪ੍ਰਬੰਧਿਤ ਨਿਵੇਸ਼ ਫੰਡ ਕੰਪਨੀਆਂ ਅਤੇ ਦੁਨੀਆ ਭਰ ਦੇ ਵਿਭਿੰਨ ਕਾਰੋਬਾਰਾਂ ਵਿੱਚ ਸ਼ਾਮਲ ਕੰਪਨੀਆਂ ਦੁਆਰਾ ਜਾਰੀ ਕੀਤੇ ਕਰਜ਼ਿਆਂ ਵਿੱਚ ਨਿਵੇਸ਼ ਕਰਦੇ ਹਨ।

 ਟਾਰਗੇਟ ਭਾਰਤ ਵਿੱਚ ਨਿਗਮਿਤ ਇੱਕ ਇਕਾਈ ਹੈ ਅਤੇ ਮੁੱਖ ਤੌਰ 'ਤੇ ਵਿੱਤ ਅਤੇ ਸੰਬੰਧਿਤ ਵਿੱਤੀ ਸੇਵਾਵਾਂ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਐੱਚਐੱਫਐੱਲ ਭਾਰਤੀ ਰਿਜ਼ਰਵ ਬੈਂਕ ਨਾਲ ਇੱਕ ਪ੍ਰਣਾਲੀਗਤ ਮਹੱਤਵਪੂਰਨ ਡਿਪਾਜ਼ਿਟ ਨਾ ਲੈਣ ਵਾਲੀ (non-deposit) ਨਾਨ-ਬੈਂਕਿੰਗ ਵਿੱਤ ਕੰਪਨੀ ਵਜੋਂ ਰਜਿਸਟਰਡ ਹੈ। ਐੱਚਐੱਫਐੱਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਹੀਰੋ ਹਾਊਸਿੰਗ ਫਾਈਨਾਂਸ ਲਿਮਿਟਿਡ ਸਮਾਜ ਦੇ ਵਿਭਿੰਨ ਵਰਗਾਂ ਨੂੰ ਸੰਪਤੀ ਦੇ ਵਿਰੁੱਧ ਹਾਊਸਿੰਗ ਲੋਨ ਅਤੇ ਲੋਨ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦੀ ਹੈ।

 ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਇਸ ਤੋਂ ਬਾਅਦ ਵਿੱਚ ਆਵੇਗਾ।

***********

 

ਆਰਐੱਮ/ਕੇਐੱਮਐੱਨ



(Release ID: 1813746) Visitor Counter : 106


Read this release in: English , Hindi