ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੁੰਬਈ-ਗੋਆ ਰਾਜਮਾਰਗ ਇੱਕ ਸਾਲ ਵਿੱਚ ਪੂਰਾ ਹੋਵੇਗਾ: ਕੇਂਦਰੀ ਮੰਤਰੀ ਨਿਤਿਨ ਗਡਕਰੀ


ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਏਗੜ੍ਹ ਵਿੱਚ 131.87 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ 430 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ਦਾ ਭੂਮੀ-ਪੂਜਨ ਕੀਤਾ

Posted On: 03 APR 2022 8:42PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੁੰਬਈ-ਗੋਆ ਰਾਜਮਾਰਗ ‘ਤੇ ਕੰਮ ਅਗਲੇ ਇੱਕ ਸਾਲ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਗਡਕਰੀ ਅੱਜ ਰਾਏਗੜ੍ਹ ਜ਼ਿਲ੍ਹੇ ਵਿੱਚ 131.87 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਉਦਘਾਟਨ ਅਤੇ 430 ਕਰੋੜ ਰੁਪਏ ਦੇ 42 ਕਿਲੋਮੀਟਰ ਸੜਕਾਂ ਦੇ ਨੀਂਹ ਪੱਥਰ ਸਮਾਰੋਹ ਦੇ ਅਵਸਰ ‘ਤੇ ਬੋਲ ਰਹੇ ਸਨ।

ਮੁੰਬਈ-ਗੋਆ ਰਾਜਮਾਰਗ ‘ਤੇ 11 ਪੜਾਅ ਵਿੱਚ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭੂਮੀ ਅਧਿਗ੍ਰਹਿਣ ਅਤੇ ਰੇਲਵੇ ਅਤੇ ਵਣ ਵਿਭਾਗ ਤੋਂ ਅਨੁਮਤੀ ਮਿਲਣ ਵਿੱਚ ਦੇਰੀ ਦੇ ਕਾਰਨ ਸ਼ੁਰੂਆਤੀ ਪੜਾਅ ਦੇ ਕਾਰਜ ਵਿੱਚ ਦੇਰੀ ਹੋਈ। ਉਨ੍ਹਾਂ ਨੇ ਕਿਹਾ ਕਿ ਮੁੰਬਈ-ਗੋਆ ਰਾਜਮਾਰਗ ਇਸ ਖੇਤਰ ਦੀ ਧੜਕਨ ਹੈ। ਅਜਿਹੇ ਵਿੱਚ ਅਸੀਂ ਨਿਸ਼ਚਿਤ ਰੂਪ ਤੋਂ ਇੱਕ ਸਾਲ ਦੇ ਅੰਦਰ ਇਸ ਕੰਮ ਨੂੰ ਪੂਰਾ ਕਰ ਲਵਾਂਗੇ।

ਇਹ ਰਾਜਮਾਰਗ ਹੁਣ ਨਾ ਕੇਵਲ ਮੁੰਬਈ-ਗੋਆ ਵਿੱਚ ਮੌਜੂਦ ਹੈ, ਬਲਕਿ ਇਸ ਨੂੰ ਮੈਂਗਲੋਰ ਤੱਕ ਵਧਾ ਦਿੱਤਾ ਗਿਆ ਹੈ। ਇਸ ਅਵਸਰ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਜੇ ਮੁੰਬਈ–ਗੋਆ ਰਾਜਮਾਰਗ ‘ਤੇ ਸਰਕਾਰੀ ਭੂਮੀ ਉਪਲਬਧ ਹੋ ਜਾਂਦੀ ਹੈ ਤਾਂ ਅਸੀਂ ਇੱਕ ਲੌਜਿਸਟਿਕ ਪਾਰਕ ਅਤੇ ਟੱਰਕ ਟਰਮਿਨਲ ਬਣਾਉਣ ਵਿੱਚ ਮਦਦ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। 

ਕੋਂਕਣ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰਾਂ ਬਾਰੇ ਬੋਲਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਪਿਛਲੇ 7 ਸਾਲਾਂ ਵਿੱਚ ਜੇਐੱਨਪੀਟੀ ਨੇ ਇੱਕ ਲੱਖ ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਹਨ। ਵਿਸ਼ੇਸ਼ ਅਰਥਿਕ ਖੇਤਰ (ਐੱਸਈਜੈੱਡ) 2016 ਵਿੱਚ ਜੇਐੱਨਪੀਟੀ ਵਿੱਚ 570 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਦੀਆਂ 24 ਕੰਪਨੀਆਂ ਉੱਥੋ ਕੰਮ ਕਰ ਰਹੀਆਂ ਹਨ। ਇਸ ਚੈਨਲ ਦੇ ਜ਼ਰੀਏ ਜਲਦੀ ਹੀ 60,000 ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਇਸ ਵਿੱਚ ਕੋਂਕਣ ਖੇਤਰ ਵਿੱਚ 1.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ, ਵਿਸ਼ੇਸ਼ ਰੂਪ ਤੋਂ ਕੋਂਕਣ ਵਿੱਚ ਕਿਲ੍ਹੇ ਦੀ ਖੁਸ਼ਹਾਲ ਵਿਰਾਸਤ ਹੈ। ਸ਼੍ਰੀ ਗਡਕਰੀ ਨੇ ਕਿਹਾ ਇਸ ਲਈ ਅਸੀਂ ਰਾਜ ਵਿੱਚ ਕਿਲ੍ਹੇ ਦੇ ਸੰਬੰਧ ਵਿੱਚ ਰੋਪਵੇਅ ਦੇ ਸਾਰੇ ਪ੍ਰਸਤਾਵਾਂ ਨੂੰ ਪੂਰਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਕੋਲ ਰੋਪਵੇਅ ਲਈ ਆਸਟ੍ਰੀਅਨ ਡਫਲਵੇਅਰ ਤਕਨੀਕ ਉਪਲਬਧ ਹੈ ਜਿਸ ਦਾ ਇਸਤੇਮਾਲ ਰਾਜ ਵਿੱਚ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਧਿਕ ਸੈਲਾਨੀਆਂ ਨੂੰ ਅਕਰਸ਼ਿਤ ਕਰਨ ਲਈ ਸਾਰੇ ਕਿਲ੍ਹਿਆਂ ਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਵਿਵਸਥਾ ਕਰਨ ਦਾ ਵੀ ਸੁਝਾਅ ਦਿੱਤਾ। 

ਗਡਕਰੀ ਅੱਜ ਰਾਏਗੜ੍ਹ ਜ਼ਿਲੇ ਵਿੱਚ 131.87 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਉਦਘਾਟਨ ਅਤੇ 430 ਕਰੋੜ ਰੁਪਏ ਦੀਆਂ 42 ਕਿਲੋਮੀਟਰ ਸੜਕਾਂ ਦੇ ਨੀਂਹ ਪੱਥਰ ਸਮਾਰੋਹ ਵਿੱਚ ਬੋਲ ਰਹੇ ਸਨ।

ਇਸ ਵਿਕਾਸ ਦੇ ਇੱਕ ਹਿੱਸੇ ਦੇ ਰੂਪ ਵਿੱਚ ਹਰਿਹਰੇਸ਼ਵਰ ਮੰਦਿਰ, ਦਿਵੇਘਰ ਸਵਰਣ ਮੰਦਿਰ, ਮੁਰਦ-ਜੰਜੀਰਾ ਕਿਲ੍ਹਾ, ਪਦਮਦੁਰਗ ਕਿਲ੍ਹਾ, ਸ਼੍ਰੀਵਰਧਨ ਅਤੇ ਦਿਵੇਘਰ ਸਮੁੰਦਰ ਤੱਟ ਦੀ ਸੜਕ ਮਾਰਗ ਨੂੰ ਵਧੀਆ ਕਨੈਕਟਿਵਿਟੀ ਹੋ ਗਈ ਹੈ। ਰਾਜਮਾਰਗ ਦਿਘੀ ਬੰਦਰਗਾਹ ਤੱਕ ਭਾਰੀ ਵਾਹਨਾਂ ਦੇ ਟ੍ਰਾਂਸਪੋਰਟ ਨੂੰ ਪੂਰਾ ਕਰਦਾ ਹੈ। ਰਾਏਗੜ੍ਹ ਵਿੱਚ ਕੋਂਕਣ ਬੇਲਟ ਦੇ ਆਸਪਾਸ ਦੇ ਖੇਤਰ ਵਿੱਚ ਟੂਰਿਜ਼ਮ ਉਦਯੋਗ ਲਈ ਸੰਪਰਕ ਪ੍ਰਦਾਨ ਕਰਦਾ ਹੈ ਅਤੇ ਮੌਜੂਦਾ ਐੱਨਐੱਚ-66 ਮੁੰਬਈ-ਗੋਆ ਰਾਜਮਾਰਗ ਨੂੰ ਦਿਘੀ ਬੰਦਰਗਾਹ ਨਾਲ ਜੋੜਣ ਵਾਲੀ ਇੱਕਮਾਤਰ ਸੜਕ ਵੀ ਹੈ। 

* * *

 



(Release ID: 1813246) Visitor Counter : 102


Read this release in: English , Urdu , Marathi , Hindi