ਖੇਤੀਬਾੜੀ ਮੰਤਰਾਲਾ
ਪੰਜਾਬ ਵਿੱਚ ਜੈਵਿਕ ਖੇਤੀ
ਪੰਜਾਬ ਰਾਜ ਵਿੱਚ ਲਗਭਗ 6000 ਕਿਸਾਨਾਂ ਨੇ ਪੀਕੇਵੀਵਾਈ ਦੇ ਤਹਿਤ ਜੈਵਿਕ ਖੇਤੀ ਨੂੰ ਅਪਣਾਇਆ
Posted On:
01 APR 2022 5:53PM by PIB Chandigarh
ਪਿਛਲੇ ਤਿੰਨ ਸਾਲਾਂ ਦੇ ਦੌਰਾਨ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ) ਦੇ ਤਹਿਤ ਪੰਜਾਬ ਰਾਜ ਨੂੰ ਐਲੋਕੇਟ ਕੀਤੇ/ਜਾਰੀ ਕੀਤੇ/ਵਰਤੇ ਗਏ ਫੰਡਾਂ ਦਾ ਵੇਰਵਾ ਇਸ ਪ੍ਰਕਾਰ ਹੈ:
(ਰੁਪਏ ਲੱਖ ਵਿੱਚ)
ਲੜੀ ਨੰ:
|
ਸਾਲ
|
ਐਲੋਕੇਟ ਕੀਤੇ ਫੰਡ
|
ਜਾਰੀ ਕੀਤੇ ਫੰਡ
|
ਵਰਤੇ ਗਏ ਫੰਡ
|
1
|
2018-19
|
806.35
|
-
|
-
|
2
|
2019-20
|
559.06
|
292.38
|
292.38
|
3
|
2020-21
|
201.96
|
1572.56
|
-
|
|
ਕੁੱਲ
|
1567.37
|
1864.94*
|
292.38
|
*ਰਿਲੀਜ਼ ਵੰਡ ਤੋਂ ਵਧੇਰੇ ਹੈ ਕਿਉਂਕਿ ਪਿਛਲੇ ਸਾਲ ਦੀਆਂ ਗਤੀਵਿਧੀਆਂ ਦੀ ਬਕਾਇਆ ਰਕਮ 2020-21 ਵਿੱਚ ਜਾਰੀ ਕੀਤੀ ਗਈ ਸੀ।
ਪੀਕੇਵੀਵਾਈ ਸਕੀਮ ਤਹਿਤ 200 ਕਲੱਸਟਰਾਂ ਨੂੰ 2017-18 ਤੋਂ 2019-20 ਤੱਕ ਅਤੇ 2018-19 ਤੋਂ 2020-21 ਦੀ ਮਿਆਦ ਦੌਰਾਨ 100 ਕਲੱਸਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਪੰਜਾਬ ਰਾਜ ਵਿੱਚ ਕੁੱਲ 6000 ਕਿਸਾਨਾਂ ਨੇ ਪੀਕੇਵੀਵਾਈ ਅਧੀਨ ਜੈਵਿਕ ਖੇਤੀ ਨੂੰ ਅਪਣਾਇਆ।
ਸਰਕਾਰ ਦੇਸ਼ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ) ਅਤੇ ਉੱਤਰ ਪੂਰਬੀ ਖੇਤਰ ਲਈ ਮਿਸ਼ਨ ਆਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ (ਐੱਮਓਵੀਸੀਡੀਐੱਨਈਆਰ) ਸਕੀਮਾਂ ਨੂੰ ਲਾਗੂ ਕਰ ਰਹੀ ਹੈ। ਇਨ੍ਹਾਂ ਸਕੀਮਾਂ ਤਹਿਤ ਕਿਸਾਨਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਪ੍ਰਬੰਧ ਹੈ। ਪੀਕੇਵੀਵਾਈ ਦੇ ਤਹਿਤ ਸਮਰੱਥਾ ਨਿਰਮਾਣ ਲਈ ਤਿੰਨ ਸਾਲ ਲਈ ਪ੍ਰਤੀ ਕਿਸਾਨ 7500/- ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਦਕਿ ਐੱਮਓਵੀਸੀਡੀਐੱਨਈਆਰ (MOVCDNER) ਦੇ ਤਹਿਤ, ਸਿਖਲਾਈ, ਹੈਂਡਹੋਲਡਿੰਗ ਅਤੇ ਪ੍ਰਮਾਣੀਕਰਣ ਲਈ ਤਿੰਨ ਸਾਲਾਂ ਲਈ ਪ੍ਰਤੀ ਕਿਸਾਨ 10,000 ਰੁਪਏ ਦੀ ਵਿੱਤੀ ਸਹਾਇਤਾ ਦੀ ਵਿਵਸਥਾ ਹੈ।
ਨੈਸ਼ਨਲ ਸੈਂਟਰ ਫਾਰ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ (ਐੱਨਸੀਓਐੱਨਐੱਫ), ਗਾਜ਼ੀਆਬਾਦ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏ ਅਤੇ ਐੱਫਡਬਲਿਊ) ਦਾ ਇੱਕ ਅਧੀਨ ਦਫ਼ਤਰ ਜੈਵਿਕ ਖੇਤੀ ਸੰਮੇਲਨ, ਖੇਤ ਪ੍ਰਦਰਸ਼ਨ ਅਤੇ ਕਿਸਾਨ ਸਿਖਲਾਈ ਅਤੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੁਆਰਾ ਵੀ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਫੈਲਾਉਂਦਾ ਹੈ।
ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਰਾਜ ਲਈ ਐੱਨਸੀਓਐੱਨਐੱਫ ਦੁਆਰਾ ਕਰਵਾਏ ਗਏ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਸਿਖਲਾਈ ਅਤੇ ਪ੍ਰਦਰਸ਼ਨ ਪ੍ਰੋਗਰਾਮ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
(i) 61 ਕਿਸਾਨਾਂ ਲਈ "ਫੀਲਡ ਕਾਰਜਕਰਤਾਵਾਂ/ਵਿਸਤਾਰ ਅਫ਼ਸਰਾਂ ਦੀ ਦੋ ਦਿਨਾਂ ਸਿਖਲਾਈਆਂ" ਦੀ ਗਿਣਤੀ 3,
(ii) 153 ਕਿਸਾਨਾਂ ਲਈ "ਇੱਕ ਦਿਨ ਦੀ ਸਿਖਲਾਈ ਫੀਲਡ ਕਮ ਫੀਲਡ ਪ੍ਰਦਰਸ਼ਨ" ਦੀ ਗਿਣਤੀ 3,
(iii) ਵੱਖ-ਵੱਖ ਰਾਜਾਂ ਲਈ ਔਨਲਾਈਨ "ਸੱਤ ਦਿਨਾ ਸਿਖਲਾਈ ਪ੍ਰੋਗਰਾਮ" ਦੀ ਗਿਣਤੀ 2, ਜਿਸ ਨਾਲ 93 ਵਿਅਕਤੀਆਂ ਨੂੰ ਲਾਭ ਹੋਇਆ।
(iv) ਵੱਖ-ਵੱਖ ਰਾਜਾਂ ਲਈ 41 ਦਿਨਾਂ ਦਾ “ਔਨਲਾਈਨ ਆਊਟਰੀਚ ਪ੍ਰੋਗਰਾਮ”, ਜਿਸ ਨਾਲ ਪੰਜਾਬ ਦੇ ਕਿਸਾਨਾਂ ਸਮੇਤ 527 ਕਿਸਾਨਾਂ ਨੂੰ ਲਾਭ ਹੋਇਆ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
********
ਏਪੀਐੱਸ/ਜੇਕੇ
(Release ID: 1812685)
Visitor Counter : 161