ਨੀਤੀ ਆਯੋਗ
ਕਾਰਬਨ ਕੈਪਚਰ, ਉਪਯੋਗਤਾ ਅਤੇ ਸਟੋਰੇਜ 'ਤੇ ਰਾਸ਼ਟਰੀ ਵਰਕਸ਼ਾਪ
Posted On:
30 MAR 2022 9:40PM by PIB Chandigarh
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਆਰਥਿਕ ਵਿਕਾਸ ਨਾਲ ਸਮਝੌਤਾ ਨਾ ਕਰਦੇ ਹੋਏ, ਤੇਜ਼ੀ ਨਾਲ ਵਧ ਰਹੇ ਉਦਯੋਗਿਕ ਖੇਤਰ ਦੇ ਨਤੀਜੇ ਵਜੋਂ ਵੱਧ ਰਹੀਆਂ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਹੱਲ ਕਰਨਾ ਮਹੱਤਵਪੂਰਨ ਹੈ। ਭਾਰਤੀ ਊਰਜਾ/ਸਟੀਲ/ਸੀਮੇਂਟ/ਰਿਫਾਇਨਰੀ ਅਤੇ ਹੋਰ ਭਾਰੀ ਉਦਯੋਗਿਕ ਖੇਤਰ ਇਸ ਸਮੇਂ ਕੋਲੇ ਅਤੇ ਪੈਟਰੋਲੀਅਮ ਉਤਪਾਦਾਂ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਹਾਲਾਂਕਿ, ਲੰਬੇ ਸਮੇਂ ਵਿੱਚ, ਕਾਰਬਨ ਕੈਪਚਰ, ਉਪਯੋਗਤਾ ਅਤੇ ਸਟੋਰੇਜ (ਸੀਸੀਯੂਐੱਸ) ਲੰਬੇ ਸਮੇਂ ਵਿੱਚ ਡੀਕਾਰਬੋਨਾਈਜ਼ੇਸ਼ਨ ਲਈ, ਊਰਜਾ ਪ੍ਰਣਾਲੀਆਂ ਵਿੱਚ ਸ਼ੁੱਧ-ਜ਼ੀਰੋ ਨਿਕਾਸ ਨੂੰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਉਪਰੋਕਤ ਦੇ ਮੱਦੇਨਜ਼ਰ, ਨੀਤੀ ਆਯੋਗ ਨੇ ਹਾਈਬ੍ਰਿਡ ਮੋਡ ਵਿੱਚ 30 ਮਾਰਚ 2022 ਨੂੰ ਸੀਸੀਯੂਐੱਸ’ਤੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਨੇ ਭਾਰਤ ਲਈ ਇੱਕ ਸਰਕੂਲਰ ਅਰਥਵਿਵਸਥਾ ਨੂੰ ਸਮਰੱਥ ਬਣਾਉਣ ਵਿੱਚ ਸੀਸੀਯੂਐੱਸਦੀ ਭੂਮਿਕਾ ਬਾਰੇ ਚਰਚਾ ਕਰਨ ਲਈ ਸਰਕਾਰੀ ਅਧਿਕਾਰੀਆਂ, ਉਦਯੋਗਪਤੀਆਂ ਅਤੇ ਅਕਾਦਮੀਆਂ ਨੂੰ ਇਕੱਠਾ ਕੀਤਾ।
ਉਦਘਾਟਨੀ ਸੈਸ਼ਨ ਵਿੱਚ, ਸ਼੍ਰੀ ਅਮਿਤਾਭ ਕਾਂਤ, ਮੁੱਖ ਕਾਰਜਕਾਰੀ ਅਧਿਕਾਰੀ, ਨੀਤੀ ਆਯੋਗ ਨੇ, ਸੀਓਪੀ 26 ਵਿੱਚ, 2070 ਤੱਕ ਭਾਰਤਦੇਸ਼ ਦੀ ਇੱਕ ਸ਼ੁੱਧ ਜ਼ੀਰੋ ਕਾਰਬਨ ਬਣਨ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ, ਅਤੇ ਸਿੱਟੇ ਵਜੋਂ ਸੀਸੀਯੂਐੱਸਪ੍ਰੋਜੈਕਟਾਂ ਨੂੰ ਤਕਨੀਕੀ ਅਤੇ ਆਰਥਿਕ ਤੌਰ ’ਤੇ ਵਿਵਹਾਰਕ ਵਜੋਂ, ਦੋਵੇਂ ਤਰ੍ਹਾਂ ਨਾਲ ਬਣਾਉਣ ਦੀ ਲੋੜ ਦਾ ਜ਼ਿਕਰ ਕੀਤਾ।
ਕੋਲਾ ਮੰਤਰਾਲੇ ਦੇ ਸਕੱਤਰ - ਸ਼੍ਰੀ ਅਨਿਲ ਕੁਮਾਰ ਜੈਨ ਨੇ ਸੀਸੀਯੂਐੱਸ’ਤੇ ਇੱਕ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੀਸੀਯੂਐੱਸਪ੍ਰੋਜੈਕਟ ਇੱਕ ਵਾਰ ਕੋਲ ਖਾਨਾਂ ’ਤੇ ਸੀਓ2 ਕੈਪਚਰ ਕੀਤੇ ਜਾਣ ਤੋਂ ਬਾਅਦ ਵਿਹਾਰਕ ਬਣ ਜਾਣਗੇ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਡਾ. ਕੇ ਵਿਜੇ ਰਾਘਵਨ ਨੇ ਕਿਹਾ ਕਿ ਭਾਰਤ ਵਿੱਚ ਸੀਸੀਯੂਐੱਸਤਕਨੀਕਾਂ ਵਿੱਚ ਨਿਵੇਸ਼ ਦੇ ਸਹੀ ਪੱਧਰ ਨੂੰ ਯਕੀਨੀ ਬਣਾਉਣ ਲਈ ਹਿੱਸੇਦਾਰਾਂ ਵਿੱਚ ਖਿੱਚ ਪੈਦਾ ਕਰਨ ਲਈ ਇੱਕ ਕਾਰਬਨ ਮਾਰਕੀਟ, ਇੱਕ ਢੁੱਕਵੀਂ ਕੀਮਤ ਵਿਧੀ ਦੇ ਨਾਲ ਮਹੱਤਵਪੂਰਨ ਹੈ।
ਐੱਮਐੱਨ ਦਸਤੂਰ ਕੰਪਨੀ ਲਿਮਿਟਿਡਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀਸ਼੍ਰੀ ਅਤਨੂ ਮੁਖਰਜੀਨੇ ਉਦਯੋਗਿਕ ਪੱਧਰ ’ਤੇ, ਆਰਥਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੀਓ2 ਨੂੰ ਹਾਸਲ ਕਰਨ ਅਤੇ ਵਰਤੋਂ ਕਰਨ ਦੀ ਵਿਧੀ ਪੇਸ਼ ਕੀਤੀ। ਉਨ੍ਹਾਂ ਨੇ ਸੀਸੀਯੂਐੱਸਵੈਲੀਉ ਚੇਨ ਅਤੇ ਸੰਬੰਧਿਤ ਕਾਰਬਨ ਬਾਜ਼ਾਰਾਂ ਨੂੰ ਸਮਰੱਥ ਬਣਾਉਣ ਲਈ ਨੀਤੀਗਤ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੱਤਾ।
ਨੀਤੀ ਆਯੋਗ ਦੇ ਉੱਪ ਚੇਅਰਮੈਨ - ਡਾ: ਰਾਜੀਵ ਕੁਮਾਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਜ਼ਿਕਰ ਕੀਤਾ ਕਿ ਭਾਰਤ, ਸੰਭਵ ਤੌਰ ’ਤੇ, ਦੁਨੀਆ ਦਾ ਇੱਕਲੌਤਾ ਦੇਸ਼ ਹੈ, ਜਿਸ ਨੂੰ ਵਾਤਾਵਰਣ ਦੇ ਅਨੁਕੂਲ ਤਰੀਕੇ ਨਾਲਵਿਕਾਸ ਕਰਨਾ ਜਾਰੀ ਰੱਖਣ ਦੀ ਲੋੜ ਸੀ। ਉਨ੍ਹਾਂ ਨੇ ਅੱਗੇ ਕਿਹਾ, ਅਜਿਹੀ ਪ੍ਰਭਾਵਸ਼ਾਲੀ ਚੁਣੌਤੀ ਦਾ ਸਾਹਮਣਾ ਸੀਸੀਯੂਐਸ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਖੇਤਰ, ਜੋ ਕਿ ਕਾਰਬਨ ਦੇ ਨਜ਼ਰੀਏ ਤੋਂ ਵੱਡੇ ਪੱਧਰ ’ਤੇ ਅਣਜਾਣ ਰਿਹਾ –ਉਹ ਖੇਤੀਬਾੜੀ ਸੀ। ਮਿੱਟੀ ਵਿੱਚ ਕਾਰਬਨ ਦੀ ਮਾਤਰਾ ਨੂੰ ਮੌਜੂਦਾ ਲਗਭਗ 0.4% ਤੋਂ 2.5% ਤੱਕ ਬਹਾਲ ਕਰਨ ਲਈ, ਦੇਸ਼ ਭਰ ਵਿੱਚ ਕੁਦਰਤੀ ਖੇਤੀ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਇਹ ਕਹਿ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਨੀਤੀ ਆਯੋਗ, ਇੱਕ ਟਾਸਕ ਫੋਰਸ ਦੇ ਰੂਪ ਵਿੱਚ ਇੱਕ ਸਲਾਹਕਾਰੀ ਪ੍ਰਕਿਰਿਆ ਦੁਆਰਾ, ਇੱਕ ਸਮਾਂਬੱਧ ਤਰੀਕੇ ਨਾਲ, ਪੂਰੇ ਭਾਰਤ ਵਿੱਚ ਸੰਭਾਵਿਤ ਜਗ੍ਹਾਵਾਂ ’ਤੇ, ਸੀਸੀਯੂਐੱਸਪ੍ਰੋਜੈਕਟਾਂ ਦੀ ਤੈਨਾਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨੀਤੀ ਦਸਤਾਵੇਜ਼ ਦੇ ਨਾਲ ਕੰਮ ਕਰੇਗਾ।
3 ਤਕਨੀਕੀ ਸੈਸ਼ਨਾਂ ਵਿੱਚ ਇੱਕ ਸਰਵੋਤਮ ਸਟੋਰੇਜ ਬੁਨਿਆਦੀ ਢਾਂਚੇ ਦੇ ਨਾਲ, ਸੀਓ2 ਦੇ ਕੈਪਚਰ ਅਤੇ ਉਪਯੋਗਤਾ ਨੂੰ ਵਿਕਸਤ ਕਰਨ ਅਤੇ ਏਕੀਕ੍ਰਿਤ ਕਰਦੇ ਹੋਏ ਤਜ਼ਰਬੇ ਦੀ ਮੌਜੂਦਾ ਘਾਟ ਨੂੰ ਦੂਰ ਕਰਨ ਲਈ ਲੋੜੀਂਦੇ ਕੰਮ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਰਤ ਵਿੱਚ ਸੀਸੀਯੂਐੱਸਨੂੰ ਪੇਸ਼ ਕਰਨ ਅਤੇ ਉਤਸ਼ਾਹਿਤ ਕਰਨ ਲਈ, ਇੱਕ ਮਜ਼ਬੂਤ ਅਤੇਪ੍ਰਭਾਵਸ਼ਾਲੀ ਸੀਸੀਯੂਐੱਸਨੀਤੀ ਢਾਂਚੇ ਦੇ ਵਿਕਾਸ ਲਈ ਭਾਰਤ ਸਰਕਾਰ ਦੁਆਰਾ ਇੱਕ ਪ੍ਰਬੰਧਕੀ ਭੂਮਿਕਾ ਨਿਭਾਉਣ ਦੀ ਲੋੜ ਹੈ।
***
ਡੀਐੱਸ/ ਐੱਲਪੀ/ ਏਕੇ
(Release ID: 1811953)
Visitor Counter : 195