ਰੱਖਿਆ ਮੰਤਰਾਲਾ
ਡੀਆਰਡੀਓ ਨੇ ਓਡੀਸ਼ਾ ਤਟ ‘ਤੇ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਦਰਮਿਆਨੀ ਦੂਰੀ ਦੀ ਮਿਜ਼ਾਈਲ ਦੇ ਭਾਰਤੀ ਸੈਨਾ ਸੰਸਕਰਣ ਦਾ ਸਫ਼ਲਤਾਪੂਰਬਕ ਪਰੀਖਣ ਕੀਤਾ
Posted On:
27 MAR 2022 4:58PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 27 ਮਾਰਚ, 2022 ਨੂੰ ਓਡੀਸ਼ਾ ਦੇ ਤਟ 'ਤੇ ਚਾਂਦੀਪੁਰ ਵਿਖੇ ਇੰਟੀਗ੍ਰੇਟਿਡ ਟੈਸਟ ਰੇਂਜ 'ਤੇ ਦਰਮਿਆਨੀ ਰੇਂਜ ਦੀ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (ਐੱਮਆਰਐੱਸਏਐੱਮ) ਦੇ ਭਾਰਤੀ ਸੈਨਾ ਸੰਸਕਰਣ ਦੇ ਦੋ ਸਫ਼ਲ ਉਡਾਣ ਪਰੀਖਣ ਕੀਤੇ। ਉਡਾਣ ਪਰੀਖਣ ਹਾਈ-ਸਪੀਡ ਹਵਾਈ ਲਕਸ਼ਾਂ ਦੇ ਵਿਰੁੱਧ ਫਾਇਰਿੰਗ ਟ੍ਰਾਇਲ ਦੇ ਹਿੱਸੇ ਦੇ ਰੂਪ ਵਿੱਚ ਕੀਤੇ ਗਏ। ਮਿਜ਼ਾਈਲਾਂ ਨੇ ਹਵਾਈ ਟੀਚਿਆਂ ਨੂੰ ਇੰਟਰਸੈਪਟ ਕੀਤਾ ਅਤੇ ਦੋਹਾਂ ਰੇਂਜਾਂ 'ਤੇ ਸਿੱਧੇ ਹਿੱਟ ਦਰਜ ਕਰਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਪਹਿਲਾ ਲਾਂਚ ਇੱਕ ਦਰਮਿਆਨੀ ਉਚਾਈ ਲੰਬੀ ਦੂਰੀ ਦੇ ਲਕਸ਼ ਨੂੰ ਇੰਟਰਸੈਪਟ ਕਰਨਾ ਸੀ ਅਤੇ ਦੂਸਰਾ ਲਾਂਚ ਘੱਟ ਉਚਾਈ ਵਾਲੀ ਛੋਟੀ ਦੂਰੀ ਦੇ ਲਕਸ਼ ਦੀ ਸਮਰੱਥਾ ਸਿੱਧ ਕਰਨ ਦੇ ਲਈ ਸੀ।
ਇਹ ਐੱਮਆਰਐੱਸਏਐੱਮ ਸੰਸਕਰਣ ਭਾਰਤੀ ਸੈਨਾ ਦੁਆਰਾ ਵਰਤੋਂ ਲਈ ਡੀਆਰਡੀਓ ਅਤੇ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ (ਆਈਏਆਈ), ਇਜ਼ਰਾਈਲ ਦੁਆਰਾ ਸੰਯੁਕਤ ਤੌਰ 'ਤੇ ਵਿਕਸਿਤ ਇੱਕ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹੈ। ਐੱਮਆਰਐੱਸਏਐੱਮ ਆਰਮੀ ਵੈਪਨ ਸਿਸਟਮ ਵਿੱਚ ਮਲਟੀ-ਫੰਕਸ਼ਨ ਰਾਡਾਰ, ਮੋਬਾਈਲ ਲਾਂਚਰ ਸਿਸਟਮ ਅਤੇ ਹੋਰ ਵਾਹਨ ਸ਼ਾਮਲ ਹਨ। ਉਡਾਣ ਪਰੀਖਣ ਡਿਲਿਵਰੇਬਲ ਆਕ੍ਰਿਤੀ ਵਿੱਚ ਹਥਿਆਰ ਪ੍ਰਣਾਲੀ ਦੇ ਨਾਲ ਕੀਤੇ ਗਏ ਸਨ। ਹਥਿਆਰ ਪ੍ਰਣਾਲੀ ਦੀ ਕਾਰਗੁਜ਼ਾਰੀ ਦੀ ਆਈਟੀਆਰ, ਚਾਂਦੀਪੁਰ ਦੁਆਰਾ ਤੈਨਾਤ ਰਾਡਾਰ, ਇਲੈਕਟ੍ਰੌ-ਔਪਟੀਕਲ ਟ੍ਰੈਕਿੰਗ ਸਿਸਟਮ ਅਤੇ ਟੈਲੀਮੈਟਰੀ ਜਿਹੇ ਰੇਂਜ ਯੰਤਰਾਂ ਦੁਆਰਾ ਕੈਪਚਰ ਕੀਤੇ ਗਏ ਫਲਾਈਟ ਡੇਟਾ ਦੁਆਰਾ ਪੁਸ਼ਟੀ ਕੀਤੀ ਗਈ ਸੀ। ਉਡਾਣ ਪਰੀਖਣ ਡੀਆਰਡੀਓ ਅਤੇ ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਐੱਮਆਰਐੱਸਏਐੱਮ-ਸੈਨਾ ਦੇ ਸਫ਼ਲ ਉਡਾਣ ਟ੍ਰਾਇਲਾਂ ਦੇ ਲਈ ਡੀਆਰਡੀਓ, ਭਾਰਤੀ ਸੈਨਾ ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਦੋਵੇਂ ਸਫ਼ਲ ਪਰੀਖਣ ਮਹੱਤਵਪੂਰਨ ਦੂਰੀ 'ਤੇ ਲਕਸ਼ ਨੂੰ ਇੰਟਰਸੈਪਟ ਕਰਨ ਵਿੱਚ ਹਥਿਆਰ ਪ੍ਰਣਾਲੀ ਦੀ ਸਮਰੱਥਾ ਨੂੰ ਸਥਾਪਿਤ ਕਰਦੇ ਹਨ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ. ਸਤੀਸ਼ ਰੈੱਡੀ ਨੇ ਐੱਮਆਰਐੱਸਏਐੱਮ ਦੇ ਸੈਨ ਸੰਸਕਰਣ ਦੇ ਸਫ਼ਲ ਉਡਾਣ ਪਰੀਖਣ ਵਿੱਚ ਸ਼ਾਮਲ ਟੀਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪਰੀਖਣ 'ਆਤਮਨਿਰਭਰ ਭਾਰਤ' ਦੇ ਲਈ ਪ੍ਰਮੁੱਖ ਉਪਲਬਧੀਆਂ ਹਨ।
*********
ਏਬੀਬੀ/ਸਾਵੀ
(Release ID: 1810358)
Visitor Counter : 235