ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਐੱਨਸੀਆਰ ਦੀਆਂ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਸੰਯੁਕਤ ਪਰਸਪਰ ਸਾਂਝੇ ਟ੍ਰਾਂਸਪੋਰਟ ਸਮਝੌਤੇ ’ਤੇ ਹਸਤਾਖਰ ਕੀਤੇ
ਨਵਾਂ ਸਮਝੌਤਾ ਐੱਨਸੀਆਰ ਵਿੱਚ ਯਾਤਰੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ
Posted On:
25 MAR 2022 3:27PM by PIB Chandigarh
ਐੱਨਸੀਆਰ ਦੀਆਂ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਕੰਟ੍ਰੈਕਟ ਵਾਹਨ ਅਤੇ ਛੇ ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ (ਸਟੇਜ ਕੈਰਿਜ) ਨੂੰ ਸ਼ਾਮਲ ਕਰਦੇ ਹੋਏ ਇੱਕ ਸੰਯੁਕਤ ਪਰਸਪਰ ਸਾਂਝੇ ਟ੍ਰਾਂਸਪੋਰਟ ਸਮਝੌਤੇ (ਸੀਆਰਸੀਟੀਏ) ’ਤੇ ਹਸਤਾਖਰ ਕੀਤੇ ਹਨ ਕਿਉਂਕਿ ਪਹਿਲਾਂ ਹੋਏ ਪਰਸਪਰ ਸਾਂਝੇ ਟ੍ਰਾਂਸਪੋਰਟ ਸਮਝੌਤੇ ਦੀ ਸਮਾਂ ਸੀਮਾ ਖਤਮ ਹੋ ਰਹੀ ਹੈ। ਐੱਨਸੀਆਰਪੀਬੀ ਮੈਂਬਰ ਸਕੱਤਰ ਦੀ ਪਹਿਲ ’ਤੇ ਅਤੇ ਭਾਗ ਲੈਣ ਵਾਲੇ ਐੱਨਸੀਆਰ ਰਾਜਾਂ ਦੀ ਸਹਿਮਤੀ ਨਾਲ ਐੱਨਸੀਆਰਪੀਬੀ ਨੇ ਸੋਧੈ ਸਮਝੌਤੇ ’ਤੇ ਨਾਲ ਨਾਲ ਕੰਮ ਕੀਤਾ।
ਰਾਸ਼ਟਰੀ ਰਾਜਧਾਨੀ ਖੇਤਰ ਲਈ ਖੇਤਰੀ ਯੋਜਨਾ -2021 ਦੇ ਨੀਤੀ ਪ੍ਰਸਤਾਵਾਂ ਵਿੱਚੋਂ ਇੱਕ ਐੱਨਸੀਆਰ ਦੇ ਅੰਦਰ ਬੱਸਾਂ, ਟੈਕਸੀਆਂ ਅਤੇ ਆਟੋ ਰਿਕਸ਼ਿਆਂ ਦੀ ਬਿਨਾ ਕਿਸੇ ਰੋਕ ਟੋਕ ਦੇ ਆਵਾਜਾਈ ਹੈ। ਆਮ ਜਨਤਾ ਨੂੰ ਦਿੱਲੀ ਅਤੇ ਬਾਕੀ ਐੱਨਸੀਆਰ ਦੇ ਵਿਚਕਾਰ ਨਿਰਵਿਘਨ ਰੂਪ ਨਾਲ ਆਵਾਜਾਈ ਦੀ ਸੁਵਿਧਾ ਲਈ ਇਸ ਨੀਤੀ ਨੂੰ ਲਾਗੂ ਕਰਨਾ ਮਹੱਤਵਪੂਰਨ ਹੈ।
ਹੁਣ ਜਿਵੇਂ ਕਿ ਐੱਨਸੀਆਰ ਰਾਜਾਂ ਨੇ ਆਪਣੇ ਸਬੰਧਿਤ ਟ੍ਰਾਂਸਪੋਰਟ ਕਮਿਸ਼ਨਰਾਂ ਅਤੇ ਸਕੱਤਰਾਂ ਦੇ ਯਤਨਾਂ ਨਾਲ ਮੋਟਰ ਵਾਹਨ ਕਾਨੂੰਨ 1988 ਤਹਿਤ ਲਾਜ਼ਮੀ ਕਾਰਜ ਯੂ/ਐੱਸ (5) ਅਤੇ (6) ਨੂੰ ਪੂਰਾ ਕਰ ਲਿਆ ਹੈ ਅਤੇ ਇਸ ਦੀ ਜਾਣਕਾਰੀ ਸੰਯੁਕਤ ਆਰਸੀਟੀਏ ਨੂੰ ਦੇ ਦਿੱਤੀ ਗਈ ਹੈ। ਐੱਨਸੀਆਰ ਯੋਜਨਾ ਬੋਰਡ ਨੂੰ ਕੰਟ੍ਰੈਕਟ ਕੈਰਿਜ ਅਤੇ ਸਟੇਜ ਕੈਰਿਜ ਦੋਵਾਂ ਨੂੰ ਸ਼ਾਮਲ ਕਰਦੇ ਹੋਏ ਸੰਯੁਕਤ ਪਰਸਪਰ ਸਾਂਝੇ ਟ੍ਰਾਂਸਪੋਰਟ ਸਮਝੌਤਿਆਂ (ਸੀਆਰਸੀਟੀਏ) ਨੂੰ ਜਾਰੀ ਕਰਨ ਵਿੱਚ ਖੁਸ਼ੀ ਹੈ।
ਇਸ ਸਮਝੌਤੇ ਵਿੱਚ ਐੱਨਸੀਆਰ ਵਿੱਚ ਰਜਿਸਟਰਡ ਮੋਟਰ ਕੈਬ/ਟੈਕਸੀ/ਆਟੋ ਰਿਕਸ਼ਾ ਲਈ ਪਰਮਿਟ/ਲਾਇਸੈਂਸ ’ਤੇ ਪ੍ਰਤੀ ਹਸਤਾਖਰ ਕਰਨ ਦਾ ਪ੍ਰਾਵਧਾਨ ਹੈ ਤਾਕਿ ਆਵਾਜਾਈ ਦੀ ਭੀੜ ’ਤੇ ਰੋਕ ਲਗਾਉਣ, ਹਵਾ ਪ੍ਰਦੂਸ਼ਣ ਘੱਟ ਕਰਨ, ਭਾਰਤ ਸਰਕਾਰ ਦੇ ਸਵੱਛ ਨਿਕਾਸੀ ਨਿਯਮਾਂ, ਐੱਮਓਆਰਟੀਐੱਚ/ਐੱਮਓਪ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹਾਂ ਅਤੇ ਈ-ਵਾਹਨਾਂ ਦੇ ਪ੍ਰਾਵਧਾਨਾਂ ਨਾਲ ਸਿੰਗਲ ਪਵਾਇੰਟ ਟੈਕਸੇਸ਼ਨ ਨਾਲ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾਣ ਵਾਲੇ ਰਾਜ ਟ੍ਰਾਂਸਪੋਰਟ ਦੇ ਜਨਤਕ ਵਾਹਨਾਂ ਦੀ ਨਿਰਵਿਘਨ ਆਵਾਜਾਈ ਹੋ ਸਕੇ।
ਸੀਆਰਸੀਟੀਏ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ:
ਸਾਰੀਆਂ ਮੋਟਰ ਕੈਬ/ਟੈਕਸੀ/ਆਟੋ ਰਿਕਸ਼ਾ, ਸਾਰੇ ਸਿੱਖਿਆ ਸੰਸਥਾਨ ਵਾਹਨ ਅਤੇ ਐੱਨਸੀਆਰ ਭਾਗ ਲੈਣ ਵਾਲੇ ਰਾਜਾਂ ਦੇ ਰਾਜ ਟ੍ਰਾਂਸਪੋਰਟ ਉਪਕਰਮਾਂ (ਸਿਟੀ ਬੱਸ ਸੇਵਾਵਾਂ ਸਮੇਤ) ਦੀਆਂ ਸਾਰੀਆਂ ਸਟੇਜ ਕੈਰਿਜ ਬੱਸਾਂ ਨੂੰ ਇਸ ਸਮਝੌਤੇ ਤਹਿਤ ਸ਼ਾਮਲ ਕੀਤਾ ਜਾਵੇਗਾ।
ਅਸਥਾਈ ਪਰਮਿਟ/ਲਾਇਸੈਂਸ (ਕੰਟ੍ਰੈਕਟ ਕੈਰਿਜ ਅਤੇ ਸਟੇਜ ਕੈਰਿਜ ਜਿਵੇਂ ਲਾਗੂ ਹੋਵੇ) ਸਮੇਤ ਸਾਰੇ ਪਰਮਿਟ/ਲਾਇਸੈਸ ਕੇਵਲ ਵਾਹਨ ਸੌਫਟਵੇਅਰ ’ਤੇ ਜਾਰੀ ਕੀਤੇ ਜਾਣਗੇ ਜਿਸ ਨੂੰ ਸਮੇਂ ਸਮੇਂ ’ਤੇ ਅੱਪਡੇਟ ਕੀਤਾ ਜਾਂਦਾ ਹੈ।
ਸਟੇਜ ਕੈਰਿਜ ਵਾਹਨਾਂ ਦੇ ਨਾਲ ਨਾਲ ਕੰਟ੍ਰੈਕਟ ਕੈਰਿਜ ਵਾਹਨਾਂ ਦੀ ਉਮਰ ਡੀਜ਼ਲ ਵਾਹਨਾਂ ਲਈ ਦਸ ਸਾਲ ਅਤੇ ਪੈਟਰੋਲ/ਸੀਐੱਨਜੀ ਵਾਹਨਾਂ ਲਈ ਪੰਦਰਾਂ ਸਾਲ ਤੱਕ ਸੀਮਤ ਹੋਵੇਗੀ ਜਦੋਂ ਤੱਕ ਕਿ ਇਸ ਸਬੰਧ ਵਿੱਚ ਕੋਈ ਹੋਰ ਨਿਰਦੇਸ਼ ਜਾਰੀ ਨਹੀਂ ਕੀਤਾ ਜਾਂਦਾ ਹੈ। ਹਾਲਾਂਕਿ ਮਾਣਯੋਗ ਸਰਵਉੱਚ ਅਦਾਲਤ ਦੇ ਨਿਰਦੇਸ਼, ਮਾਣਯੋਗ ਐੱਨਜੀਟੀ ਅਤੇ ਭਾਰਤ ਸਰਕਾਰ (ਐੱਮਓਆਰਟੀਐੱਚ) ਜਿਵੇਂ ਲਾਗੂ ਹੋਵੇ, ਇਨ੍ਹਾਂ ਪ੍ਰਾਵਧਾਨਾਂ ’ਤੇ ਸਭ ਤੋਂ ਵੱਧ ਪ੍ਰਭਾਵ ਪਾਵੇਗਾ।
ਸਾਰੇ ਜਨਤਕ ਸੇਵਾ ਵਾਹਨਾਂ (ਐੱਮਓਆਰਟੀਐੱਚ ਦੁਆਰਾ ਵਿਸ਼ੇਸ਼ ਰੂਪ ਨਾਲ ਛੂਟ ਪ੍ਰਾਪਤ ਨੂੰ ਛੱਡ ਕੇ), ਲਾਜ਼ਮੀ ਰੂਪ ਨਾਲ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ (ਵੀਐੱਲਟੀਡੀ) ਅਤੇ ਇੱਕ ਜਾਂ ਜ਼ਿਆਦਾ ਐਮਰਜੈਂਸੀ ਬਟਨਾਂ ਨੂੰ ਐੱਮਓਆਰਟੀਐੱਚ ਅਧਿਸੂਚਨਾਵਾਂ ਦਾ ਪਾਲਣ ਕਰਨ ਲਈ ਜਾਂ ਸਮੇਂ ਸਮੇਂ ’ਤੇ ਲਾਗੂ ਹੋਣ ਲਈ ਲਾਜ਼ਮੀ ਰੂਪ ਨਾਲ ਲਗਾਇਆ ਜਾਵੇਗਾ।
ਸੀਆਰਸੀਟੀਏ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗਾ, ਐੱਨਸੀਆਰ ਵਿੱਚ ਯਾਤਰੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਕਰਨ ਲਈ ਅਗਲੇ 10 ਸਾਲਾਂ ਲਈ ਵੈਧ ਹੋਵੇਗਾ। ਪਹਿਲਾਂ ਦੇ ਅਲੱਗ-ਅਲੱਗ ਆਰਸੀਟੀਏ ’ਤੇ ਅਧਾਰਿਤ ਐੱਨਸੀਆਰ ਵਿੱਚ ਯਾਤਰੀ ਵਾਹਨਾਂ ਲਈ ਸਟੇਜ ਅਤੇ ਕੰਟ੍ਰੈਕਟ ਕੈਰਿਜ ਸੰਯੁਕਤ ਆਰਸੀਟੀਏ ਇਨ੍ਹਾਂ ਦੋ ਸ਼੍ਰੇਣੀਆਂ ਲਈ ਹੈ ਅਤੇ ਐੱਨਸੀਆਰ ਵਿੱਚ ਨਿਰਵਿਘਨ ਯਾਤਰੀ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਲਈ ਇਸ ਨੂੰ ਅੱਗੇ ਲੈ ਜਾਇਆ ਜਾਂਦਾ ਹੈ।
ਨਵਾਂ ਸਮਝੌਤਾ ਰਾਜ ਦੀ ਮਾਲਕੀ ਵਾਲੀਆਂ ਟ੍ਰਾਂਸਪੋਰਟ ਸੰਸਥਾਵਾਂ ਨੂੰ ਏਕਲ ਬਿੰਦੂ ਟੈਕਸਸੇਸ਼ਨ ਪ੍ਰਦਾਨ ਕਰਦਾ ਹੈ ਜਿਸ ਵਿੱਚ ਰੋਡ ਟੈਕਸ/ਯਾਤਰੀ ਟੈਕਸ ਆਦਿ ਉਨ੍ਹਾਂ ਦੁਆਰਾ ਕੇਵਲ ਇੱਕ ਐੱਨਸੀਆਰ ਰਾਜ ਵਿੱਚ ਦੇਣਯੋਗ ਹੋਣਗੇ ਅਤੇ ਬਾਕੀ ਐੱਨਸੀਆਰ ਰਾਜਾਂ ਵਿੱਚ ਅਜਿਹੇ ਕਰਾਂ/ਡਿਊਟੀਆਂ ਤੋਂ ਛੂਟ ਦਿੱਤੀ ਜਾਵੇਗੀ। ਐੱਨਸੀਆਰ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਯੋਗਦਾਨ ਕਰਨ ਲਈ ਯਾਤਰੀਆਂ ਦੀ ਪ੍ਰਾਈਵੇਟ ਤੋਂ ਪਬਲਿਕ ਟ੍ਰਾਂਸਪੋਰਟੇਸ਼ਨ ਵਿੱਚ ਤਬਦੀਲੀ ਕਰਨ ਦੀ ਦ੍ਰਿਸ਼ਟੀ ਨਾਲ ਸਾਰੇ ਐੱਨਸੀਆਰ ਰਾਜਾਂ ਦੁਆਰਾ ਇਸ ’ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ।
ਨਵੇਂ ਸੰਯੁਕਤ ਸਮਝੌਤੇ ਵਿੱਚ ਸਿੱਖਿਆ ਸੰਸਥਾਨਾਂ ਦੀਆਂ ਬੱਸਾਂ ਆਦਿ ਨੂੰ ਅਜਿਹੇ ਕਰਾਂ ਤੋਂ ਛੂਟ ਦਾ ਵੀ ਪ੍ਰਾਵਧਾਨ ਹੈ। ਐੱਨਸੀਆਰ ਰਾਜ ਸਵੱਛ ਐੱਨਸੀਆਰ ਦੇ ਵਿਆਪਕ ਜਨਹਿਤ ਵਿੱਚ ਇਸ ਤਰ੍ਹਾਂ ਦੇ ਮਾਲੀਏ ਨੂੰ ਛੱਡਣ ਲਈ ਸਹਿਮਤ ਹੋਏ ਹਨ। ਇਸ ਤਰ੍ਹਾਂ ਦੀ ਮਾਲੀਆ ਹਾਨੀ ਸਲਾਨਾ ਲਗਭਗ 100 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਲਈ ਐੱਨਸੀਆਰ ਵਿੱਚ ਸਟੇਜ ਅਤੇ ਕੰਟ੍ਰੈਕਟ ਕੈਰਿਜ ਲਈ ਇਹ ਨਵਾਂ ਸੰਯੁਕਤ ਆਰਸੀਟੀਏ, ਐੱਨਸੀਆਰ ਯੋਜਨਾ ਬੋਰਡ ਦੀ ਅਗਵਾਈ ਵਿੱਚ ਅੰਤਰ-ਰਾਜ ਸਹਿਯੋਗ ਦੇ ਉੱਚ ਪੱਧਰ ਦੀ ਸ਼ੁਰੂਆਤ ਕਰਦਾ ਹੈ।
ਐੱਨਸੀਆਰ ਰਾਜ ਤਰਜੀਹ ਦੇ ਅਧਾਰ ’ਤੇ ਐੱਨਸੀਆਰ ਜ਼ਿਲ੍ਹਿਆਂ ਵਿੱਚ ਡਰਾਈਵਰਾਂ ਦੇ ਡੇਟਾਬੇਸ, ਵਾਹਨ ਰਜਿਸਟ੍ਰੇ਼ਸਨ ਅਤੇ ਹੋਰ ਸਬੰਧਿਤ ਸੂਚਨਾ ਨੂੰ ਕੰਪਿਊਟਰੀਕ੍ਰਿਤ ਕਰਨ ਦੀ ਪਹਿਲ ਕਰਨਗੇ। ਰਾਜ ਆਰਐੱਫਆਈਡੀ, ਸਪੀਡ ਕੰਟਰੋਲ ਉਪਕਰਣ, ਫਾਸਟ ਟੈਗ, ਟਰੌਮਾ ਕੇਅਰ, ਸਿੰਗਲ ਵਿੰਡੋ ਟੈਕਸ ਕਲੈਕਸ਼ਨ, ਡਰਾਈਵਰਾਂ ਦੇ ਫਿੰਗਰ ਪ੍ਰਿੰਟ ਦੀ ਬਾਰ ਕੋਡਿੰਗ ਅਤੇ ਜੀਪੀਐੱਸ ਵਾਹਨ ਟ੍ਰੈਕਿੰਗ ਸਿਸਟਮ ਦੇ ਉਪਯੋਗ ਨੂੰ ਚਰਨਬੱਧ ਤਰੀਕੇ ਨਾਲ ਲਾਗੂ ਕਰਨ ਦਾ ਵੀ ਪ੍ਰਯਤਨ ਕਰਨਗੇ।
***********
ਵਾਈਬੀ/ਬੀਕੇ
(Release ID: 1809886)
Visitor Counter : 143