ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਮੰਤਰੀ ਤੋਂ ਅਧਿਕਾਰੀਆਂ ਤੱਕ, ਮੀਡੀਆ ਤੋਂ ਜਨਤਾ ਤੱਕ, ਹਰੇਕ ਨੇ ਇੱਕਠੇ ਅੰਤਰਰਾਸ਼ਟਰੀ ਵਣ ਦਿਵਸ ‘ਤੇ ਨੈਸ਼ਨਲ ਜ਼ੂਲੋਜੀਕਲ ਪਾਰਕ ਵਿੱਚ 75 ਪੌਦੇ ਲਗਾਏ


ਸ਼੍ਰੀ ਭੁਪੇਂਦਰ ਯਾਦਵ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਕ੍ਰਮ ਵਿੱਚ ਨੈਸ਼ਨਲ ਜ਼ੂਲੋਜੀਕਲ ਪਾਰਕ ਵਿੱਚ 75 ਪੌਦੇ ਲਗਾਉਣ ਦਾ ਸੁਆਗਤ ਕੀਤਾ

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲੇ ਵਣ ਸੁਰੱਖਿਆ ਨੂੰ ‘ਜਨਭਾਗੀਦਾਰੀ’ ਦਾ ਸਵਰੂਪ ਦੇਣ ਲਈ ਅੰਤਰਰਾਸ਼ਟਰੀ ਵਣ ਦਿਵਸ ਮਨਾ ਰਿਹਾ ਹੈ


ਚੰਦਨ, ਸ਼ੀਸ਼ਮ, ਅਗਰ ਦੀ ਲਕੜੀ ਅਤੇ ਲਾਲ ਚੰਦਨ ਜਿਹੀਆਂ ਪ੍ਰਜਾਤੀਆਂ ਦੇ ਪੌਦੇ ਲਗਾਉਣ ਨੂੰ ਪ੍ਰੋਤਸਾਹਿਤ ਕਰਨ ਲਈ ਸਿਲਵੀਕਲਚਰਲ ਦੀਆਂ ਗਤੀਵਿਧੀਆਂ ਦੇ ਵਿਸ਼ੇ ‘ਤੇ ਪੁਸਤਕ ਜਾਰੀ ਕੀਤੀ ਗਈ

Posted On: 21 MAR 2022 8:09PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੁਪੇਂਦਰ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਣ ਦਿਵਸ ਮਨਾਉਣ ਲਈ ਇੱਕ ਇਤਿਹਾਸਿਕ ਪੌਦੇ ਲਗਾਉਣ ਦੇ ਅਭਿਯਾਨ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਨੈਸ਼ਨਲ ਜ਼ੂਲੋਜੀਕਲ ਪਾਰਕ ਵਿੱਚ ਕੀਤਾ ਗਿਆ ਜਿੱਥੇ ਮੰਤਰੀ ਤੋਂ ਅਧਿਕਾਰੀਆਂ ਤੱਕ ਮੀਡੀਆ ਤੋਂ ਜਨਤਾ ਤੱਕ, ਹਰੇਕ ਨੇ ਇੱਕਠੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਕ੍ਰਮ ਵਿੱਚ 75 ਪੌਦੇ ਲਗਾਏ।

ਇਹ ਇਤਿਹਾਸਿਕ ਪਹਿਲ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਹਰ ਪਿੰਡ ਵਿੱਚ 75-75 ਪੌਦੇ ਲਗਾਉਣ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਦੇ ਅਨੁਪਾਲਨ ਵਿੱਚ ਕੀਤੀ ਗਈ।

ਜਨਭਾਗੀਦਾਰੀ ਪਹਿਲ ਨ ਸਿਰਫ ਜਾਗਰੂਕਤਾ ਪੈਦਾ ਕਰਦੀ ਹੈ ਬਲਕਿ ਵਣੀਕਰਨ ਦੇ ਜ਼ਰੀਏ 13 ਪ੍ਰਮੁੱਖ ਨਦੀਆਂ ਦੀ ਮੁੜ ਬਹਾਲੀ ‘ਤੇ ਹਾਲ ਵਿੱਚ ਜਾਰੀ ਵਿਸਤ੍ਰਿਤ ਪ੍ਰੋਜਕਟ ਰਿਪੋਰਟਾਂ (ਡੀਪੀਆਰ) ਦਾ ਵੀ ਪਾਲਨ ਕਰਦੀ ਹੈ। ਇਹ ਸਾਰੇ ਯਤਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਉਸ ਸੰਪੂਰਣ ਦ੍ਰਿਸ਼ਟੀ ਦੇ ਅਨੁਰੂਪ ਹਨ ਜਿਸ ਦੇ ਤਹਿਤ ਆਉਣ ਵਾਲੇ 25 ਸਾਲ ‘ਅਮ੍ਰਿੰਤ ਕਾਲ’ ਹਨ। ਇਸ ਦੌਰਾਨ ਆਉਣ ਵਾਲੇ 10 ਤੋਂ 20 ਸਾਲਾਂ ਵਿੱਚ ਗ੍ਰੀਨ ਕਵਰ ਨੂੰ ਵਿਸਤਾਰ ਦੇਣਾ ਹੈ। ਇਸ ਕਦਮ ਨਾਲ ਮੌਜੂਦਾ ਪੀੜੀ ਦੀ ਵਣ ਭਾਗੀਦਾਰੀ ਅਤੇ ਜਨ ਭਾਗੀਦਾਰੀ ਦੇ ਜ਼ਰੀਏ ਆਉਣ ਵਾਲੀ ਪੀੜੀ ਨੂੰ ਗ੍ਰੀਨ ਇੰਡੀਆ ਦੇ ਦਰਸ਼ਨ ਹੋਣਗੇ। 

ਸ਼੍ਰੀ ਭੁਪੇਂਦਰ ਸਿੰਘ ਨੇ ਕਿਹਾ ਕਿ ਇਸ ਉਤਸਵ ਦਾ ਉਦੇਸ਼ ਹੈ ਜਾਗਰੂਕਤਾ ਪੈਦਾ ਕਰਨਾ, ਖਾਸ ਤੌਰ ਤੇ ਯੁਵਾ ਪੀੜੀ ਵਿੱਚ ਤਾਕਿ ਉਹ ਵਣਾਂ ਨਾਲ ਪ੍ਰੇਮ ਕਰਨ ਸਿੱਖਣ ਤੇ ਵਣਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਯੋਗਦਾਨ ਕਰ ਸਕਣ।

ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਸ਼ਬਦਾਂ ਤੋਂ ਵਧਕੇ ਕਾਰਜ ਹੁੰਦਾ ਹੈ। ਇਸ ਲਈ ਰੁੱਖ ਲਗਾਉਣ ਦੀ ਪਹਿਲ ਕਰਨ ਤੋਂ ਜ਼ਿਆਦਾ ਜਾਗਰੂਕਤਾ ਫੈਲਦੀ ਹੈ ਨ ਕਿ ਬੋਲਣ ਅਤੇ ਲੇਖ ਲਿਖਣ ਨਾਲ।  ਉਨ੍ਹਾਂ ਨੇ ਸਰਾਹਨਾ ਕਰਦੇ  ਹੋਏ ਕਿਹਾ ਕਿ ਕਲਮ ਪਕੜਣ ਵਾਲੇ ਹੱਥ ਵੀ ਅੱਜ ਰੁੱਖ ਲਗਾਉਣ ਦੇ ਲਈ ਮਿੱਟੀ ਵਿੱਚ ਧੱਸੇ ਹੋਏ ਹਨ। ਉਹ ਇਸ ਅਭਿਯਾਨ ਵਿੱਚ ਮੀਡੀਆ ਕਰਮਚਾਰੀਆਂ ਦੀ ਭਾਗੀਦਾਰੀ ਦਾ ਜ਼ਿਕਰ ਕਰ ਰਹੇ ਹਨ। 

 

ਵਣ ਸੁਰੱਖਿਆ ਨੂੰ ਜਨਭਾਗੀਦਾਰੀ ਦਾ ਸਵਰੂਪ ਦੇਣ ਦੇ ਉਦੇਸ਼ ਨਾਲ ਇੱਕ ਹੋਰ ਪਹਿਲ ਦੇ ਤਹਿਤ ਵਾਤਾਵਰਣ ਵਣ ਤੇ ਜਲਵਾਯੂ ਪਰਿਵਤਰਨ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਦੇ ਨੈਸ਼ਨਲ ਜ਼ੂਲੋਜੀਕਲ ਪਾਰਕ ਬਾਗ ਵਿੱਚ ਅੰਤਰਰਾਸ਼ਟਰੀ ਵਣ ਦਿਵਸ ਮਨਾਇਆ। ਇਸ ਅਵਸਰ ‘ਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਚੌਬੇ ਕੁਮਾਰ ਮੌਜੂਦ ਸਨ। ਇਸ ਦਾ ਉਦੇਸ਼ ਲੋਕਾਂ ਵਿੱਚ ਹਰ ਤਰ੍ਹਾਂ ਦੇ ਵਣਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

 https://ci3.googleusercontent.com/proxy/4k13RHduIZHjRa_v7vxImXAJwv7JnQPnkrmxPxYsOQ-8pUXjqos4lWZuoqMYUVfDcygTmdWGPLwChpekOVqFL9fehG3lUDjkXxMgLTfussmNsPjxtHkBVhiWfQ=s0-d-e1-ft#https://static.pib.gov.in/WriteReadData/userfiles/image/image001XFPE.jpg

ਇਸ ਸਾਲ ਦਾ ਵਿਸ਼ਾਵਸਤੂ “ਵਣ ਅਤੇ ਟਿਕਾਊ ਉਤਪਾਦਨ ਅਤੇ ਖਪਤ” ਹੈ।

https://ci3.googleusercontent.com/proxy/qdKhVkaMu5A54Cr3aREx4UhB4n4jVZibI61x3TM1k7_pPLT12sdbrNbcLHRX6WK7S0W4P3f5-Kb-y0bryu8Lz8sbuM9_9d8qIu5PCHRLMV0WLJ82uasLDamQyg=s0-d-e1-ft#https://static.pib.gov.in/WriteReadData/userfiles/image/image002106L.jpg

ਸ਼੍ਰੀ ਅਸ਼ਵਨੀ ਚੌਬੇ ਨੇ ਜੋਰ ਦੇ ਕੇ ਕਿਹਾ ਕਿ ਇਸ ਸਾਲਾਨਾ ਪ੍ਰੋਗਰਾਮ ਦਾ ਉਤਸਵ ਸਾਰੇ ਸਫਲ ਹੋਣਗੇ ਜਦ ਹੋਰ ਵਿਅਕਤੀ ਵਣ ਸੁਰੱਖਿਆ ਨੂੰ ਸਮਝਣ ਲੱਗੇਗਾ ਅਤੇ ਉਸ ਦੇ ਉਤਪਾਦਾਂ ਦਾ ਸਮਝਦਾਰੀ ਨਾਲ ਇਸਤੇਮਾਲ ਕਰੇਗਾ।

ਪ੍ਰੋਗਰਾਮ ਦੇ ਦੌਰਾਨ ਚੰਦਨ, ਸ਼ੀਸ਼ਮ, ਅਗਰ ਦੀ ਲਕੜੀ ਅਤੇ ਲਾਲ ਚੰਦਨ ਜਿਹੀਆਂ ਪ੍ਰਜਾਤੀਆਂ ਦੇ ਪੌਦੇ ਲਗਾਉਣ ਨੂੰ ਪ੍ਰੋਤਸਾਹਿਤ ਕਰਨ ਲਈ ਸਿਲਵੀਕਲਚਰ ਗਤੀਵਿਧੀਆਂ ਦੇ ਵਿਸ਼ਿਆ ਵਿੱਚ ਬਰੋਸ਼ਰਸ ਵੀ ਜਾਰੀ ਕੀਤੇ ਗਏ। ਇਹ ਬਰੋਸ਼ਰਸ ਇਨ੍ਹਾਂ ਪ੍ਰਜਾਤੀਆਂ ਨੂੰ ਅੱਗੇ ਵਧਾਉਣ ਵਿੱਚ ਬਹੁਤ ਸਹਾਇਕ ਹੋਣਗੇ।

https://ci6.googleusercontent.com/proxy/H-lG-W5xweH_tjd2mhrB5kc06hNZPdzNa7qMxAqF81y_hkCThkezrPUbTV6hn8Fda66Cwj8T9yuMKbeFAuViwGKpXLerOGpcwwn86NvL0wkZkQzfgj_0GUW9QA=s0-d-e1-ft#https://static.pib.gov.in/WriteReadData/userfiles/image/image003XFTY.jpg

ਇਸ ਦੇ ਇਲਾਵਾ ‘ਪ੍ਰੋਜੈਕਟ ਐਲੀਫੈਂਟ’ ਡਿਵੀਜਨ ਦੀ ਪਹਿਲ ਟ੍ਰੰਪੇਟ, ‘ਗਜ ਸੂਚਨਾ’ ਅਤੇ ‘ਏਪੀਪੀ’ ਨਿਊਜ਼-ਲੇਟਰ ਵੀ ਇਸ ਮੌਕੇ ਤੇ ਜਾਰੀ ਕੀਤੇ ਗਏ। ਕੇਂਦਰੀ ਚਿੜੀਆਘਰ ਅਥਾਰਿਟੀ (ਸੀਜੇਡਏ) ਦੁਆਰਾ ਤਿਆਰ ਐਕਸ-ਸੀਟੂ ਮੈਨੇਜਮੈਂਟ ਆਵ੍ ਐੱਮਫੀਬਿਅੰਸ ਇਨ ਜੂ ਨਾਮਕ ਅਤੇ ਪੁਸਤਕ ਵੀ ਜਾਰੀ ਕੀਤੀ ਗਈ ਹੈ।

*********

ਬਾਈਵੀ/ਆਈਜੀ



(Release ID: 1808496) Visitor Counter : 109


Read this release in: English , Hindi , Telugu