ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਜੰਮੂ ਵਿੱਚ ਜੰਮੂ ਤੇ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ



ਸ਼੍ਰੀ ਅਮਿਤ ਸ਼ਾਹ ਨੇ ਆਤੰਕਵਾਦੀਆਂ ਦੇ ਖ਼ਿਲਾਫ਼ ਸਰਗਰਮ ਕਾਰਵਾਈਆਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਪਨਾਹ ਜਾਂ ਵਿੱਤੀ ਸਹਾਇਤਾ ਤੋਂ ਵੰਚਿਤ ਕਰਨ 'ਤੇ ਜ਼ੋਰ ਦਿੱਤਾ



ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਾਂਤੀਪੂਰਨ ਅਤੇ ਸਮ੍ਰਿੱਧ ਜੰਮੂ-ਕਸ਼ਮੀਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਹੱਦ ਪਾਰੋਂ ਜ਼ੀਰੋ ਘੁਸਪੈਠ ਸੁਨਿਸ਼ਚਿਤ ਕਰਨ ਅਤੇ ਆਤੰਕਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਲਈ ਸੁਰੱਖਿਆ ਗ੍ਰਿੱਡ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ

Posted On: 19 MAR 2022 5:45PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਜੰਮੂ ਵਿੱਚ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਅਤੇ ਭਾਰਤ ਸਰਕਾਰ ਅਤੇ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਜੰਮੂ ਤੇ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।

 

 

 

ਕੇਂਦਰੀ ਗ੍ਰਹਿ ਮੰਤਰੀ ਨੇ ਸੁਰੱਖਿਆ ਸਥਿਤੀ ਵਿੱਚ ਸੁਧਾਰ, 2018 ਵਿੱਚ ਹੋਈਆਂ 417 ਆਤੰਕੀ ਘਟਨਾਵਾਂ ਘੱਟ ਹੋ ਕੇ 2021 ਵਿੱਚ 229 ਹੋਣ ਅਤੇ 2018 ਵਿੱਚ ਸ਼ਹੀਦ ਹੋਏ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਸੰਖਿਆ 91 ਤੋਂ ਘਟ ਕੇ 2021 ਵਿੱਚ 42 ਹੋਣ ਦੀ ਸ਼ਲਾਘਾ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਆਤੰਕਵਾਦੀਆਂ ਦੇ ਖ਼ਿਲਾਫ਼ ਸਰਗਰਮ ਕਾਰਵਾਈਆਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਪਨਾਹਗਾਹ ਜਾਂ ਵਿੱਤੀ ਸਹਾਇਤਾ ਤੋਂ ਵੰਚਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਪ੍ਰਭਾਵੀ ਆਤੰਕਵਾਦ ਵਿਰੋਧੀ ਕਾਰਵਾਈਆਂ ਅਤੇ ਜੇਲ੍ਹਾਂ ਤੋਂ ਆਤੰਕਵਾਦੀਆਂ ਦੀਆਂ ਨਿਗਰਾਨੀ ਗਤੀਵਿਧੀਆਂ ਦੇ ਲਈ ਅਸਲ ਸਮੇਂ ਅਧਾਰਿਤ ਤਾਲਮੇਲ (Real Time Coordination) ਨੂੰ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ । ਗ੍ਰਹਿ ਮੰਤਰੀ ਨੇ ਨਾਰਕੋ ਆਤੰਕਵਾਦ ਨੂੰ ਰੋਕਣ ਦੇ ਲਈ ਜੰਮੂ-ਕਸ਼ਮੀਰ ਵਿੱਚ ਨਾਰਕੌਟਿਕਸ ਕੰਟਰੋਲ ਬਿਊਰੋ (NCB) ਨੂੰ ਹੋਰ ਮਜ਼ਬੂਤ ਕਰਨ ਦੇ ਹੁਕਮ ਦਿੱਤੇ।

 

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਾਂਤੀਪੂਰਨ ਅਤੇ ਸਮ੍ਰਿੱਧ ਜੰਮੂ-ਕਸ਼ਮੀਰ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸੀਮਾ ਪਾਰ ਤੋਂ ਘੁਸਪੈਠ ਨੂੰ ਜ਼ੀਰੋ ਕਰਨ ਅਤੇ ਆਤੰਕਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਲਈ ਸੁਰੱਖਿਆ ਗ੍ਰਿੱਡ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

 

*****

ਐੱਨਡਬਲਿਊ/ਆਰਕੇ/ਆਰਆਰ



(Release ID: 1807371) Visitor Counter : 160