ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਦੁਨੀਆ ਦੀ ਸਭ ਤੋਂ ਉਨੰਤ ਤਕਨੀਕ- ਵਿਕਸਿਤ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਲੈਕਟ੍ਰਿਕ ਵ੍ਹੀਕਲ (ਐੱਫਸੀਈਵੀ) ਟੋਯੋਟਾ ਮਿਰਾਈ ਲਾਂਚ ਕੀਤੀ, ਜੋ ਭਾਰਤ ਵਿੱਚ ਆਪਣੇ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ ਅਤੇ ਇਸ ਦਾ ਉਦੇਸ਼ ਦੇਸ਼ ਵਿੱਚ ਗ੍ਰੀਨ ਹਾਈਡ੍ਰੋਜਨ ਅਧਾਰਿਤ ਈਕੋਸਿਸਟਮ ਬਣਾਉਣਾ ਹੈ

Posted On: 16 MAR 2022 3:56PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਦੁਨੀਆ ਦੀ ਸਭ ਤੋਂ ਉਨੰਤ ਤਕਨੀਕ ਵਿਕਸਿਤ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਲੈਕਟ੍ਰਿਕ ਵਾਹਨ (ਐੱਫਸੀਈਵੀ) ਟੋਯੋਟਾ ਮਿਰਾਈ ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸ਼੍ਰੀ ਆਰਕੇ ਸਿੰਘ, ਕੇਂਦਰੀ ਮੰਤਰੀ ਸ਼੍ਰੀ ਮਹੇਂਦਰ ਨਾਥ ਪਾਂਡੇ, ਟੋਯੋਟਾ ਕਿਰਲੋਸਕਰ ਮੋਟਰ ਲਿਮਿਟਿਡ ਦੇ ਐੱਮਡੀ ਸ਼੍ਰੀ ਮਸਾਕਾਜੂ ਯੋਸ਼ਿਮੁਰਾ, ਟੀਕੇਐੱਮ ਲਿਮਿਟਿਡ ਦੇ ਵੀਸੀ ਸ਼੍ਰੀ ਵਿਕ੍ਰਮ ਕਿਰਲੋਸਕਰ ਅਤੇ ਅਧਿਕਾਰੀ ਵੀ ਮੌਜੂਦ ਸਨ।

ਟੋਯੋਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਿਟਿਡ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨੋਲੋਜੀ (ਆਈਸੀਏਟੀ) ਦੁਨੀਆ ਦੇ ਸਭ ਤੋਂ ਉਨੰਤ ਫਿਊਲ ਸੈੱਲ ਇਲੈਕਟ੍ਰਿਕ ਵਾਹਨ (ਐੱਫਸੀਈਵੀ) ਟੋਯੋਟਾ ਮਿਰਾਈ ਦਾ ਅਧਿਐਨ ਅਤੇ ਮੁਲਾਂਕਨ ਕਰਨ ਦੇ ਲਈ ਇੱਕ ਪ੍ਰਾਇਲਟ ਪ੍ਰੋਜੈਕਟ ਦਾ ਸੰਚਾਲਨ ਕਰ ਰਹੇ ਹਨ ਜੋ ਭਾਰਤੀ ਸੜਕਾਂ ਅਤੇ ਜਲਵਾਯੂ ਸਥਿਤੀਆਂ ਵਿੱਚ ਹਾਈਡ੍ਰੋਜਨ ‘ਤੇ ਚਲਦਾ ਹੈ। ਇਹ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਪਹਿਲਾ ਪ੍ਰੋਜੈਕਟ ਹੈ ਜਿਸ ਦਾ ਉਦੇਸ਼ ਗ੍ਰੀਨ ਹਾਈਡ੍ਰੋਜਨ ਅਤੇ ਐੱਫਸੀਈਵੀ ਟੈਕਨੋਲੋਜੀ ਦੀ ਅਨੋਖੀ ਉਪਯੋਗਿਤਾ ਬਾਰੇ ਜਾਗਰੂਕਤਾ ਪੈਦਾ ਕਰਕੇ ਦੇਸ਼ ਵਿੱਚ ਇੱਕ ਗ੍ਰੀਨ ਹਾਈਡ੍ਰੋਜਨ ਅਧਾਰਿਤ ਈਕੋਸਿਸਟਮ ਬਣਾਉਣਾ ਹੈ।

 

 ਇਹ ਇੱਕ ਮਹੱਤਪੂਰਨ ਪਹਿਲ ਹੈ ਜੋ ਜੀਵਾਸ਼ਮ ਈਂਧਣ ‘ਤੇ ਨਿਰਭਰਤਾ ਨੂੰ ਘੱਟ ਕਰਕੇ ਸਵੱਛ ਊਰਜਾ ਅਤੇ ਵਾਤਾਵਰਣ ਸੰਭਾਲ ਨੂੰ ਹੁਲਾਰਾ ਦੇਵੇਗੀ ਅਤੇ ਇਸ ਤਰ੍ਹਾਂ 2047 ਤੱਕ ਭਾਰਤ ਨੂੰ ‘ਊਰਜਾ ਆਤਮਨਿਰਭਰ’ ਬਣਾਵੇਗੀ।

 

ਹਾਈਡ੍ਰੋਜਨ ਦੁਆਰਾ ਸੰਚਾਲਿਤ ਫਿਊਲ ਸੈੱਲ ਇਲੈਕਟ੍ਰਿਕ ਵ੍ਹੀਕਲ (ਐੱਫਸੀਈਵੀ) ਸਭ ਤੋਂ ਚੰਗੇ ਜ਼ੀਰੋ ਉਤਸਿਰਜਣ ਸਮਾਧਾਨਾਂ ਵਿੱਚੋਂ ਇੱਕ ਹੈ। ਇਹ ਪੂਰੀ ਤਰ੍ਹਾਂ ਨਾਲ ਵਾਤਾਵਰਣ ਦੇ ਅਨੁਕੂਲ ਹੈ ਜਿਸ ਵਿੱਚ ਪਾਣੀ ਦੇ ਇਲਾਵਾ ਕੋਈ ਹੋਰ ਉਤਸਿਰਜਣ ਨਹੀਂ ਹੈ।

 

ਅਖੁੱਟ ਊਰਜਾ ਅਤੇ ਪ੍ਰਚੁਰ ਮਾਤਰਾ ਵਿੱਚ ਉਪਲੱਬਧ ਜੀਵਾਸ਼ਮ (ਬਾਇਓਮਾਸ) ਨਾਲ ਗ੍ਰੀਨ ਹਾਈਡ੍ਰੋਜਨ ਉਤਪੰਨ ਕੀਤਾ ਜਾ ਸਕਦਾ ਹੈ। ਗ੍ਰੀਨ ਹਾਈਡ੍ਰੋਜਨ ਦੀ ਸਮਰੱਥਾ ਦਾ ਦੋਹਣ ਕਰਨ ਦੇ ਲਈ ਟੈਕਨੋਲੋਜੀ ਲਿਆਉਣਾ ਅਤੇ ਉਸ ਨੂੰ ਅਪਣਾਉਣਾ ਜ਼ਰੂਰੀ ਹੈ। ਇਹ ਭਾਰਤ ਦੇ ਲਈ ਇੱਕ ਸਵੱਛ ਅਤੇ ਕਿਫਾਇਤੀ ਊਰਜਾ ਭਵਿੱਖ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

************

 

ਐੱਮਜੇਪੀਐੱਸ


(Release ID: 1806932) Visitor Counter : 217