ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਕਾਰਜ ਮੰਤਰਾਲੇ ਨੇ ਕਬਾਇਲੀ ਸਮੁਦਾਏ ‘ਤੇ ਪੈਣ ਵਾਲੇ ਕੋਵਿਡ-19 ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰਨ ਲਈ ਕਈ ਸਰਗਰਮ ਕਦਮ ਉਠਾਏ ਹਨ

Posted On: 14 MAR 2022 7:07PM by PIB Chandigarh

ਸਰਕਾਰ ਨੇ ਕੋਵਿਡ-19 ਮਹਾਮਾਰੀ ਨੂੰ ਇੱਕ ਰਾਸ਼ਟਰੀ ਆਪਦਾ ਮੰਨਿਆ ਹੈ ਅਤੇ ਇਸ ਦੇ ਅਨੁਰੂਪ ਸਾਰਿਆਂ ਲਈ ਟੀਕਾਕਰਣ ਸਹਿਤ ਵੱਖ-ਵੱਖ ਉਪਾਅ ਸੁਨਿਸ਼ਚਿਤ ਕੀਤੇ ਗਏ ਹਨ। ਕਬਾਇਲੀ ਕਾਰਜ ਮੰਤਰਾਲੇ (ਐੱਮਓਟੀਏ) ਨੇ ਕਬਾਇਲੀ ਸਮੁਦਾਏ ਦਰਮਿਆਨ ਕੋਵਿਡ-19 ਸੰਕ੍ਰਮਣ ਦੇ ਪ੍ਰਸਾਰ ਰੋਕਣ ਲਈ ਨਿਵਾਰਣ ਅਤੇ ਉਪਚਾਰਕ ਜ਼ਰੂਰਤਾਂ ਦਾ ਮੁਲਾਂਕਣ ਕਰਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਤਾਲਮੇਲ ਨਾਲ ਤਾਤਕਾਲਿਕ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਰਾਜ ਕਬਾਇਲੀ ਕਲਿਆਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕੀਤਾ ਹੈ। ਕਬਾਇਲੀ ਕਾਰਜ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਤੁਰੰਤ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।

ਕਬਾਇਲੀ ਕਾਰਜ ਮੰਤਰਾਲੇ ਨੇ ਕਬਾਇਲੀ ਸਮੁਦਾਏ ‘ਤੇ ਕੋਵਿਡ-19 ਮਹਾਮਾਰੀ ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਿਮਨਲਿਖਤ ਗਤੀਸ਼ੀਲ ਉਪਾਅ ਕੀਤੇ ਹਨ:

  1. ਰਾਜ ਸਰਕਾਰਾਂ ਨੂੰ ਇਹ ਬੇਨਤੀ ਕੀਤੀ ਗਈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਲਾਹ-ਮਸ਼ਵਰੇ ਨਾਲ ਕੋਵਿਡ-19 ਦੇ ਪ੍ਰਸਾਰ ਚਲਦੇ ਉਤਪੰਨ ਸਥਿਤੀ ਦਾ ਮੁਲਾਂਕਣ ਕਰਨ ਅਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਬਾਇਲੀ ਕਲਿਆਣ ਵਿਭਾਗ ਵਿੱਚ ਅਧਿਕਾਰੀਆਂ ਦੀ ਇੱਕ ਟੀਮ ਦਾ ਗਠਨ ਕਰਨ।
  2. ਹਲਕੇ/ਬਿਨਾ ਲੱਛਣ ਵਾਲੇ ਕੋਵਿਡ-19 ਮਾਮਲਿਆਂ ਦੇ ਸੰਬੰਧ ਵਿੱਚ ਹੋਮ ਆਈਸੋਲੇਸ਼ਨ ਅਤੇ ਮਨੋਰੰਜਨ ਪਾਰਕਾਂ ਅਤੇ ਇਸੇ ਤਰ੍ਹਾਂ ਦੇ ਹੋਰ ਸਥਾਨਾਂ ਵਿੱਚ ਅਨੁਪਾਲਨ ਕੀਤਾ ਜਾਣ ਵਾਲੇ ਨਿਵਾਰਣ ਉਪਾਵਾਂ ਨੂੰ ਲੈਕੇ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ‘ਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਵੱਲੋ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਸੀ।
  3. ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ ਕੋਵਿਡ-19 ਸੰਕ੍ਰਮਣ ਦੇ ਪ੍ਰਸਾਰ ਨਾਲ ਉਤਪੰਨ ਸਥਿਤੀ ਦਾ ਨਿਯਮਿਤ ਰੂਪ ਤੋਂ ਮੁਲਾਂਕਣ ਕਰਨ ਅਤੇ ਟੈਸਟਿੰਗ, ਜ਼ਰੂਰੀ ਦਵਾਈਆਂ ਦੀ ਉਪਲਬਧਤਾ ਅਤੇ ਟੀਕਾਕਰਣ ਦੀਆਂ ਸੁਵਿਧਾਵਾਂ ਸੁਨਿਸ਼ਚਿਤ ਕਰਨ। ਇਸ ਦੇ ਇਲਾਵਾ ਇਹ ਸਲਾਹ ਦਿੱਤੀ ਗਈ ਕਿ ਵਿਸ਼ੇਸ਼ ਰੂਪ ਤੋਂ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਲਈ ਇੱਕ ਸਮਰਪਿਤ ਅਧਿਕਾਰੀ ਹੋਣਾ ਚਾਹੀਦਾ ਹੈ ਜੋ ਕਿਸੇ ਵੀ ਖਾਸ ਜ਼ਰੂਰਤ ਲਈ ਇਸ ਸਮੁਦਾਏ ਦੇ ਨੇਤਾਵਾਂ ਦੇ ਨਾਲ ਤਾਲਮੇਲ ਕਰ ਸਕਣ ਕਿਉਂਕਿ ਇਹ ਸਮੁਦਾਏ ਵਿਸ਼ੇਸ ਰੂਪ ਤੋਂ ਕਮਜ਼ੋਰ ਹੁੰਦੇ ਹਨ।
  4. ਸਮਾਚਾਰ ਪੱਤਰਾਂ ਅਤੇ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਅਤੇ ਕਬਾਇਲੀ ਖੇਤਰਾਂ ਵਿੱਚ ਹੋਰ ਖਾਸ ਮੁੱਦਿਆਂ ‘ਤੇ ਤੁਰੰਤ ਕਾਰਵਾਈ ਸੁਨਿਸ਼ਚਿਤ ਕਰਨ ਲਈ ਸੰਬੰਧਿਤ ਰਾਜਾਂ ਦੇ ਨਾਲ ਇਨ੍ਹਾਂ ਨੂੰ ਸਾਂਝਾ ਕੀਤਾ ਗਿਆ ਸੀ।
  5. ਮੰਤਰਾਲੇ ਦੇ ਵੱਲੋਂ ਵਿੱਤੀ ਪੋਸ਼ਿਤ ਐੱਨਜੀਓ ਅਤੇ ਉਤਕ੍ਰਿਸ਼ਟਤਾ ਕੇਂਦਰ (ਸੀਓਈ) ਨੂੰ ਆਦਿਵਾਸੀ ਸਮੁਦਾਏ ਦਰਮਿਆਨ ਉਨ੍ਹਾਂ ਦੀ ਸਮਰੱਥਾ ਦੇ ਅਨੁਸਾਰ ਨਿਵਾਰਣ, ਉਪਚਾਰਕ ਅਤੇ ਹੋਰ ਜ਼ਰੂਰੀ ਪ੍ਰਵਾਧਾਨ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਨ ਦੇ ਲਈ ਕਿਹਾ ਗਿਆ ਸੀ।
  6. ਰਾਜਾਂ ਨੂੰ ਇਸ ਦੀ ਬੇਨਤੀ ਕੀਤੀ ਗਈ ਕਿ ਉਹ ਕਬਾਇਲੀ ਸਮੁਦਾਏ ਦਰਮਿਆਨ ਕੋਵਿਡ ਟੈਸਟਿੰਗ ਅਤੇ ਟੀਕਾਕਰਣ ਦੇ ਸੰਬੰਧ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਦਾ ਮੁਕਾਬਲਾ ਕਰਨ ਲਈ ਖਾਸ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ ਜਾਗਰੂਕਤਾ ਅਭਿਯਾਨ ਦਾ ਸੰਚਾਲਨ ਕਰਨ ਅਤੇ ਇਸ ਵਿੱਚ ਤੇਜੀ ਲਿਆਉਣਕਬਾਇਲੀ ਸਮੁਦਾਏ ਦਰਮਿਆਨ ਕੋਵਿਡ-19 ਬਾਰੇ ਸਹੀ ਅਤੇ ਵਿਗਿਆਨਿਕ ਰੂਪ ਤੋਂ ਖੋਜ ਕੀਤੀ ਗਈ ਜਾਣਕਾਰੀ ਦੇ ਆਸਾਨ ਪ੍ਰਸਾਰ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਯਾਨ ਵਿੱਚ ਕਬਾਇਲੀ ਸਮੁਦਾਏ ਦੇ ਨੇਤਾਵਾਂ ਨੂੰ ਵੀ ਸ਼ਾਮਲ ਕਰਨ ਦੀ ਤਾਕੀਦ ਕੀਤੀ ਗਈ ਸੀ।
  7. ਕੇਂਦਰੀ ਕਬਾਇਲੀ ਕਾਰਜ ਮੰਤਰੀ ਨੇ ਤਾਮਾਰ ਦੇ ਬੁੰਡੂ ਅਨੁਮੰਡਲ ਹਸਪਤਾਲ ਨੂੰ 10 ਆਕਸੀਜਨ ਸਮਰਥਿਤ ਬੈੱਡ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਐੱਮਪੀ ਐੱਲਏਡੀ ਨਿਧੀ ਨਾਲ 10 ਲੱਖ ਰੁਪਏ ਪ੍ਰਦਾਨ ਕੀਤੇ।
  8. ਰਾਜ ਕਬਾਇਲੀ ਕਲਿਆਣ ਵਿਭਾਗਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਗਈ ਸੀ ਕਿ ਕੋਵਿਡ ਦੇ ਕਾਰਨ ਆਦਿਵਾਸੀਆਂ ਦੀ ਆਜੀਵਿਕਾ ਸੰਬੰਧੀ ਗਤੀਵਿਧੀਆਂ ਵਿੱਚ ਕੋਈ ਰੁਕਾਵਟ ਨਾ ਆਏ।
  9. ਕਬਾਇਲੀ ਕੁਲੈਕਟਰ ਨੂੰ ਵਧੀ ਹੋਈ ਆਮਦਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੰਤਰਾਲੇ ਨੇ ਐੱਮਐੱਫਪੀ ਦੇ ਘੱਟੋ ਘੱਟ ਸਮਰਥਨ ਮੁੱਲਾਂ ਨੂੰ ਸੰਸ਼ੋਧਿਤ ਕੀਤਾ ਗਿਆ। ਇਸ ਦੇ ਇਲਾਵਾ ਅਤਿਰਿਕਤ 37 ਐੱਮਐੱਫਪੀ ਵਸਤੂਆਂ ਐੱਮਐੱਫਪੀ ਯੋਜਨਾ ਲਈ ਐੱਮਐੱਸਪੀ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਜਿਸ ਨਾਲ ਯੋਜਨਾ ਦੇ ਦਾਅਰੇ ਅਤ ਕਵਰੇਜ ਦਾ ਵਿਸਤਾਰ ਕੀਤਾ ਜਾ ਸਕੇ। ਇਸ ਤਰ੍ਹਾਂ ਇਸ ਯੋਜਨਾ ਦੇ ਤਹਿਤ ਵਰਤਮਾਨ ਵਿੱਚ ਕੁੱਲ 87 ਵਸਤੂਆਂ ਸ਼ਾਮਲ ਹਨ।
  10. 2020-21 ਦੇ ਦੌਰਾਨ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਮੰਗ ‘ਤੇ ਗ੍ਰਹਿ ਮੰਤਰਾਲੇ ਨੇ ਪੂਰੇ ਦੇਸ਼ ਦੇ ਵਨ ਖੇਤਰਾਂ ਵਿੱਚ ਅਨੁਸੂਚਿਤ ਕਬਾਇਲੀ ਅਤੇ ਹੋਰ ਵਨਵਾਸੀਆਂ ਦੁਆਰਾ ਲਘੂ ਵਨੋਪਜ (ਐੱਮਐੱਫਪੀ)/ਗੈਰ ਇਮਾਰਤੀ ਵਨ ਅਪਜ (ਐੱਨਟੀਐੱਫਪੀ) ਦੇ ਸੰਗ੍ਰਹਿਣ ਕਟਾਈ ਅਤੇ ਪ੍ਰੋਸੈੱਸਿੰਗ ਲਈ ਲੌਕਡਾਊਨ ਪ੍ਰਾਵਧਾਨਾਂ ਵਿੱਚ ਢਿੱਲ ਦੇਣ ਦੇ ਉਦੇਸ਼ ਨਾਲ ਦਿਸ਼ਾ-ਨਿਦੇਸ਼ਕ ਜਾਰੀ ਕੀਤੇ ਸਨ।
  11. 2020-21 ਦੇ ਦੌਰਾਨ, ਕਬਾਇਲੀ ਕਾਰਜ ਮੰਤਰਾਲੇ ਨੇ ਸਿੱਖਿਆ, ਸਿਹਤ ਅਤੇ ਆਜੀਵਿਕਾ ਸਹਿਤ ਵੱਖ-ਵੱਖ ਵਿਕਾਸ ਗਤੀਵਿਧੀਆਂ ਲਈ 5476.01 ਕਰੋੜ ਰੁਪਏ ਦੀ ਧਨਰਾਸ਼ੀ ਪ੍ਰਦਾਨ ਕੀਤੀ। ਇਸ ਦੇ ਇਲਾਵਾ ਰਾਜ ਸਰਕਾਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਕਬਾਇਲੀ ਕਾਰਜ ਮੰਤਰਾਲੇ ਵਿੱਚ ਪ੍ਰੋਜੈਕਟ ਮੁਲਾਂਕਨ ਕਮੇਟੀ ਦੁਆਰਾ ਵਿਚਾਰ ਲਈ ਆਪਣੇ ਹਿੱਸੇ ਦੀ ਵੰਡ ਦੇ ਤਹਿਤ ਸਾਲ 2021-22 ਲਈ ਧਾਰਾ 275(1) ਦੇ ਤਹਿਤ ਸਾਲਾਨਾ ਯੋਜਨਾ ਵਿੱਚ ਕੋਵਿਡ-19 ਦੇ ਮੱਦੇਨਜ਼ਰ ਸਿਹਤ ਸੰਬੰਧੀ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਰਸਤਾਵਾਂ ਨੂੰ ਸ਼ਾਮਿਲ ਕਰਨ।
  12. ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ (ਟ੍ਰਾਈਫੇਡ) ਨੂੰ ਐੱਮਐੱਫਪੀ ਦੇ ਨਿਪਟਾਨ ਵਿੱਚ ਕਬਾਇਲੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਰਾਜਾਂ ਦੇ ਕੋਲ ਉਪਲਬਧ ਐੱਮਐੱਫਪੀ ਦੀ ਮਾਤਰਾ ਭੰਡਾਰਣ ਦੀ ਯੋਜਨਾ ਦੇ ਨਾਲ ਖਰੀਦ ਦੀ ਰਣਨੀਤੀ ਮੁੱਲ ਵਾਧਾ ਅਤੇ ਐੱਮਐੱਫਪੀ ਦੀ ਵਿਕਰੀ ਲਈ ਰਾਜਾਂ ਦੇ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਸੀ।

ਟ੍ਰਾਈਫੇਡ ਨੇ ਮੌਜੂਦਾ ਕੋਵਿਡ-19 ਮਹਾਮਾਰੀ ਦੇ ਦੌਰਾਨ ਕਬਾਇਲੀ ਸ਼ਿਲਪ ਅਤੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਨਿਮਨਲਿਖਤ ਯਤਨ ਕੀਤੇ ਹਨ:

  1. ਵਿੱਤ ਸਾਲ 2020-21 ਦੇ ਦੌਰਾਨ 1709 ਲੱਖ ਰੁਪਏ ਦਾ ਕਬਾਇਲੀ ਸ਼ਿਲਪ ਅਤੇ ਉਤਪਾਦਾਂ ਦੀ ਖਰੀਦਦਾਰੀ ਕੀਤੀ ਗਈ ਸੀ ਅਤੇ 2802 ਕਬਾਇਲੀ ਕਾਰੀਗਰਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ।
  2. 2020-21 ਵਿੱਚ ਟ੍ਰਾਈਫੇਡ ਨੇ ਪੂਰੇ ਦੇਸ਼ ਵਿੱਚ ਵਰਚੁਅਲ ਰਾਹੀਂ 24 ਅਤੇ ਖੇਤਰ ਵਿੱਚ ਤਿੰਨ ਕਬਾਇਲੀ ਸ਼ਿਲਪਕਾਰ ਮੇਲੇ (ਟੀਏਐੱਮ) ਦਾ ਆਯੋਜਨ ਕੀਤਾ ਸੀ। ਸਪਲਾਇਰ ਅਧਾਰ ਦੇ ਵਿਸਤਾਰ ਨੂੰ ਲੈ ਕੇ ਨਵੀਂ ਦਿੱਲੀ ਵਿੱਚ ਸਪਲਾਇਰਜ਼ ਦਾ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਇਸ ਨਾਲ ਹਰ ਇੱਕ ਲਈ ਸਪਲਾਈ ਆਦੇਸ਼ਾਂ ਨੁੰ ਅੰਤਿਮ ਰੂਪ ਦੇਣ ਲਈ ਪੂਰੇ ਦੇਸ਼ ਵਿੱਚ ਲਗਭਗ 250 ਕਬਾਇਲੀ ਸਪਲਾਇਰਜ਼ ਨੇ ਹਿੱਸਾ ਲਿਆ ਸੀ।
  3. ਇਸ ਮਹਾਮਾਰੀ ਦੇ ਦੌਰਾਨ ਟ੍ਰਾਈਫੇਡ ਨੇ ਕਬਾਇਲੀ ਕਾਰੀਗਰਾਂ/ਸਪਲਾਇਰਜ਼ ਲਈ ਆਪਣੇ ਉਤਪਾਦਾਂ ਦੀ ਵਿਕਰੀ ਨੂੰ ਲੈਕੇ ਇੱਕ ਈ-ਮਾਰਕੀਟ ਪਲੇਸ www.tribesindia.com ਲਾਂਚ ਕੀਤਾ।
  4. ਵਿੱਤ ਸਾਲ 2020-21 ਦੇ ਦੌਰਾਨ ਟ੍ਰਾਈਫੇਡ ਨੇ 1 ਫਰਵਰੀ ਤੋਂ 15 ਫਰਵਰੀ, 2021 ਤੱਕ ਨਵੀਂ ਦਿੱਲੀ ਦੇ ਆਈਐੱਨਏ ਸਥਿਤ ਦਿੱਲੀ ਹਾਟ ਆਈਐੱਨਏ ਵਿੱਚ ਆਦਿ ਮਹੋਤਸਵ ਦਾ ਆਯੋਜਨ ਕੀਤਾ। ਇਸ ਵਿੱਚ ਪੂਰੇ ਦੇਸ਼ ਦੇ 1000 ਕਬਾਇਲੀ ਕਾਰੀਗਰਾਂ/ਰਸੋਈਆਂ ਨੇ ਹਿੱਸਾ ਲਿਆ।
  5. ਲੌਕਡਾਊਨ ਦੇ ਦੌਰਾਨ ਆਊਟਲੇਟ ਬੰਦ ਕਰ ਦਿੱਤੇ ਗਏ ਸਨ ਇਸ ਨੂੰ ਦੇਖਦੇ ਹੋਏ ਸਾਲ 2020-21 ਵਿੱਚ ਕਬਾਇਲੀ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਹੋਮ ਡਿਲੀਵਰੀ ਅਤੇ ਮੋਬਾਇਲ ਵੈਨ ਦੇ ਰਾਹੀਂ ਵਿਕਰੀ ਕਰਨ ਦੀ ਵਿਵਸਥਾ ਨੂੰ ਅਪਨਾਇਆ ਗਿਆ ਅਤੇ 2963.09 ਲੱਖ ਰੁਪਏ ਦੀ ਵਿਕਰੀ ਕੀਤੀ ਗਈ। ਉੱਥੇ ਚਾਲੂ ਵਿੱਤੇ ਸਾਲ 2021-22 ਵਿੱਚ 31 ਜੁਲਾਈ 2021 ਤੱਕ 337.32 ਲੱਖ ਰੁਪਏ ਦੀ ਵਿਕਰੀ ਕੀਤੀ ਗਈ ਹੈ।
  6. ਟ੍ਰਾਈਫੇਡ ਆਪਣੇ ਖੁਦ ਦੇ ਪੋਰਟਲ www.tribesindia.com ਤੋਂ ਈ-ਕਾਮਰਸ ਵਿਕਰੀ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਅਮੇਜ਼ੋਨ, ਸਨੈਪਡੀਲ, ਫਲਿਪਕਾਰਟ, ਪੇਟੀਐੱਮ ਅਤੇ ਜੇਮ ਜਿਹੇ ਸਾਰੇ ਪ੍ਰਮੁੱਖ ਈ-ਕਮਰਸ ਪੋਰਟਲਾਂ ਤੇ ਵੀ ਮੌਜੂਦ ਹੈ। ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਚਾਰ ਦੇ ਨਾਲ ਇਸ ਪਹਿਲ ਦੇ ਰਾਹੀਂ ਟ੍ਰਾਈਫੇਡ ਨੇ 2020-21 ਵਿੱਚ 131.76 ਲੱਖ ਰੁਪਏ ਦੀ ਵਿਕਰੀ ਕੀਤੀ ਹੈ ਅਤੇ ਚਾਲੂ ਵਿਤੇ ਸਾਲ 2021-22 ਦੇ ਦੌਰਾਨ 31 ਜੁਲਾਈ, 2021 ਤੱਕ 34.98 ਲੱਖ ਰੁਪਏ ਦੀ ਵਿਕਰੀ ਕੀਤੀ ਜਾ ਚੁੱਕੀ ਹੈ।
  7. ਵਨ ਧਨ ਵਿਕਾਸ ਪ੍ਰੋਗਰਾਮ, ਵਨ ਧਨ ਦੇ ਤਹਿਤ ਨਵੇਂ ਵਨ ਧਨ ਕੇਂਦਰ ਅਤੇ ਵਨ ਧਨ ਸਵੈ ਸਹਾਇਤਾ ਸਮੂਹ ਸਥਾਪਿਤ ਕਰਨ ਦੇ ਯਤਨ ਕੀਤੇ ਗਏ ਹਨ।

ਇਸ ਦੇ ਇਲਾਵਾ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ‘ਉਪ-ਸ਼ਹਿਰੀ, ਗ੍ਰਾਮੀਣ ਅਤੇ ਕਬਾਇਲੀ ਖੇਤਰਾਂ’ ਵਿੱਚ ਕੋਵਿਡ-19 ਨਿਵਾਰਣ ਅਤੇ ਪ੍ਰਬੰਧਨ ‘ਤੇ ਇੱਕ ਐੱਸਓਪੀ (ਮਾਨਕ ਸੰਚਾਲਨ ਪ੍ਰਕਿਰਿਆ) ਜਾਰੀ ਕੀਤੀ ਹੈ। ਇਹ ਐੱਸਓਪੀ ਸਮੁਦਾਏ ਅਧਾਰਿਤ ਸੰਗਠਨਾਂ, ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਕਮੇਟੀਆਂ (ਵੀਐੱਚਐੱਸਐੱਨਸੀ), ਪੰਚਾਇਤੀ ਰਾਜ ਸੰਸਥਾਨਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਆਦਿ ਨੂੰ ਸ਼ਾਮਲ ਕਰਕੇ ਅੰਤਰ-ਖੇਤਰੀ ਦ੍ਰਿਸ਼ਟੀਕੋਣ ਦੇ ਰਾਹੀਂ ਹੋਰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਦੇ ਹੋਏ ਉਪ-ਸ਼ਹਿਰੀ, ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਵਿੱਚ ਕੋਵਿਡ-19 ਸੰਬੰਧਿਤ ਪ੍ਰਤਿਕਿਰਿਆ ਨੂੰ ਤੇਜ਼ ਕਰਨ ਲਈ ਸਾਰੇ ਪੱਧਰਾਂ ‘ਤੇ ਪ੍ਰਾਥਮਿਕ ਪੱਧਰ ਦੀ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਪ੍ਰਦਾਨ ਕਰਨਾ ਹੈ।

ਇਸ ਦੇ ਇਲਾਵਾ ਕੈਬੀਨੇਟ ਨੇ ਈਸੀਆਰਪੀ-II ਨੂੰ ਵੀ 23,123 ਕਰੋੜ ਰੁਪਏ (ਕੇਂਦਰੀ ਘਟਕ ਦੇ ਰੂਪ ਵਿੱਚ 15,000 ਕਰੋੜ ਰੁਪਏ ਅਤੇ ਰਾਜ ਘਟਕ ਦੇ ਰੂਪ ਵਿੱਚ 8,123 ਕਰੋੜ ਰੁਪਏ ਦੇ ਨਾਲ) ਆਪਣੀ ਮੰਜੂਰੀ ਦਿੱਤੀ ਸੀ ਅਤੇ ਇਸ ਨੂੰ 1 ਜੁਲਾਈ 2021 ਤੋਂ ਲਾਗੂ ਕੀਤਾ ਗਿਆ ਹੈ। ਇਸ ਵਿੱਚ ਕੋਵਿਡ-19 ਦੇ ਮਾਮਲਿਆਂ (ਬਾਲ ਮੈਡੀਕਲ ਦੇਖਭਾਲ ਸਹਿਤ) ਦੇ ਪ੍ਰਬੰਧਨ ਲਈ ਜ਼ਿਲ੍ਹਾ ਅਤੇ ਉਪ ਜ਼ਿਲ੍ਹਾਂ ਪੱਧਰ ‘ਤੇ ਸੇਵਾ ਵੰਡ ਵਧਾਉਣ ਤੋਂ ਲੈ ਕੇ ਦਵਾਈਆਂ ਦੀ ਖਰੀਦ ਅਤੇ ਨੈਦਾਨਿਕੀ ਲਈ ਸਹਾਇਤਾ ਪ੍ਰਦਾਨ ਕਰਨ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਬਣਾਏ ਰੱਖਣ ਲਈ ਸਮੁਦਾਏ ਦੇ ਨਜਦੀਕ ਸਥਿਤ ਗ੍ਰਾਮੀਣ ਕਬਾਇਲੀ ਤੇ ਉਪ ਸ਼ਹਿਰੀ ਖੇਤਰਾਂ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੱਧਰ ਤੇ ਸਹਾਇਤਾ ਸ਼ਾਮਲ ਹੈ।

ਇਹ ਜਾਣਕਾਰੀ ਕਬਾਇਲੀ ਕਾਰਜ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਅੱਜ ਲੋਕਸਭਾ ਵਿੱਚ ਦਿੱਤੀ।

 

*****


ਐੱਨਬੀ/ਐੱਸਕੇ
 



(Release ID: 1806332) Visitor Counter : 138


Read this release in: English , Urdu , Hindi , Manipuri