ਇਸਪਾਤ ਮੰਤਰਾਲਾ
ਭਾਰਤ ਨੇ ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਨਾਲ ਇਸਪਾਤ ਖੇਤਰ ਵਿੱਚ ਸਹਿਭਾਗਿਤਾ ਦੀ ਪੈਰਵੀ ਕੀਤੀ
ਇਸਪਾਤ ਮੰਤਰੀ ਦੀ ਅਗਵਾਈ ਹੇਠ ਭਾਰਤੀ ਪ੍ਰਤੀਨਿਧੀਮੰਡਲ ਨੇ ਇਸਪਾਤ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਉਜਾਗਰ ਕਰਨ ਲਈ ਵੱਖ-ਵੱਖ ਸੈਸ਼ਨਾਂ ਅਤੇ ਮੀਟਿੰਗਾਂ ਦਾ ਆਯੋਜਨ ਕੀਤਾ
Posted On:
12 MAR 2022 8:59PM by PIB Chandigarh
ਦੁਬਈ ਦੇ ਐਕਸਪੋ 2020 ਵਿੱਚ ਇੰਡੀਆ ਪੈਵੇਲੀਅਨ ਮੌਜੂਦਾ ਭਾਰਤੀ ਇਸਪਾਤ ਖੇਤਰ ਨੂੰ ਪ੍ਰਦਰਸ਼ਿਤ ਕਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਾਲ ਵਪਾਰ ਸੰਬੰਧਾਂ ਨੂੰ ਹੁਲਾਰਾ ਦੇਣ ਅਤੇ ਭਾਰਤ ਦੇ ਇਸਪਾਤ ਖੇਤਰ ਲਈ ਅਵਸਰਾਂ ਦਾ ਇੱਕ ਪੋਰਟਫੋਲਿਓ ਬਣਾਉਣ ਲਈ ਇਸਪਾਤ ਸਪਤਾਹ ਦੀ ਮੇਜਬਾਨੀ ਕਰ ਰਿਹਾ ਹੈ । ਇਸਪਾਤ ਸਪਤਾਹ ਦਾ ਉਦਘਾਟਨ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਸਿੰਘ ਨੇ ਕੀਤਾ।
ਇਸਪਾਤ ਸਪਤਾਹ ਦੇ ਤਹਿਤ ਸੰਯੁਕਤ ਅਰਬ ਅਮੀਰਾਤ ਦੇ ਇਸਪਾਤ ਉਤਪਾਦਨ ਅਤੇ ਲੋਜਿਸਟਿਕਸ ਉਦਯੋਗਾਂ ਵਿੱਚ ਮੋਹਰੀ ਕਾਰੋਬਾਰੀਆਂ ਦੇ ਨਾਲ ਇੱਕ-ਇੱਕ ਕਰਕੇ ਮੀਟਿੰਗਾਂ ਕੀਤੀਆਂ ਗਈਆ। ਇਨ੍ਹਾਂ ਮੀਟਿੰਗਾ ਦੇ ਦੌਰਾਨ ਸਰਕਾਰ ਦੀ ਪ੍ਰਮੁੱਖ ਯੋਜਨਾ, ਵਿਸ਼ੇਸ਼ ਰੂਪ ਤੋਂ ਇਸਪਾਤ ਲਈ ਉਤਪਾਦਨ ਸੰਬੰਧਿਤ ਪ੍ਰੋਤਸਾਹਨ (ਪੀਐੱਲਆਈ) ਦੀ ਵਿਸ਼ੇਸ਼ਤਾਵਾਂ ਅਤੇ ਇਸ ਦੇ ਕੇਂਦਰੀ ਖੇਤਰਾਂ ਨੂੰ ਰੇਖਾਂਕਿਤ ਕੀਤਾ ਗਿਆ । ਇਨ੍ਹਾਂ ਮੀਟਿੰਗਾਂ ਦੇ ਉਦੇਸ਼ ਭਾਰਤ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਸਪਾਤ ਦੇ ਖੇਤਰ ਵਿੱਚ ਦੁਵੱਲੇ ਵਪਾਰ ਵਧਾਉਣ ਦੀ ਸੰਭਾਵਨਾਵਾਂ ਨੂੰ ਤਲਾਸ਼ਨਾ ਸੀ। ਇਸ ਦੇ ਇਲਾਵਾ ਸੰਯੁਕਤ ਅਰਬ ਅਮੀਰਾਤ ਦੀ ਪ੍ਰਮੁੱਖ ਕੰਪਨੀਆਂ ਦੇ ਨਾਲ ਵੀ ਮੀਟਿੰਗ ਕੀਤੀ ਗਈ।
ਭਾਰਤ ਦੀ ਪ੍ਰਮੁੱਖ ਇਸਪਾਤ ਉਤਪਾਦਨ ਕੰਪਨੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੀ ਇਸਪਾਤ ਉਪਯੋਗਕਤਾ ਕੰਪਨੀਆਂ ਦਰਮਿਆਨ ਯੂਏਈ ਵਿੱਚ ਇਸਪਾਤ ਦੇ ਉਪਯੋਗ ਅਤੇ ਭਾਰਤੀ ਇਸਪਾਤ ਖੇਤਰ ਲਈ ਸਹਿਭਾਗਿਤਾ ਦੇ ਅਵਸਰ ‘ਤੇ ਇੱਕ ਸੰਵਾਦ ਸੈਸ਼ਨ ਆਯੋਜਿਤ ਕੀਤਾ ਗਿਆ।
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕੰਪਨੀਆਂ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤਾ (ਸੀਈਪੀਏ) ਦਾ ਲਾਭ ਚੁੱਕਣ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਕੇਂਦਰ ਬਣਾਉਂਦੇ ਹੋਏ ਮੱਧ ਪੂਰਬੀ ਅਤੇ ਉੱਤਰੀ ਅਫਰੀਕਾ (ਐੱਮਈਐੱਨਏ) ਖੇਤਰ ਵਿੱਚ ਪੈਠ ਬਣਾਉਣ ਦੇ ਤਰੀਕੇ ਖੋਜਣ ਦਾ ਅਨੁਰੋਧ ਕੀਤਾ।
ਉਨ੍ਹਾਂ ਨੇ ਭਾਰਤ ਸਰਕਾਰ ਦੇ ਵੱਲੋਂ ਪੂਰੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਦਾ ਜ਼ਿਕਰ ਕੀਤਾ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਅਧਾਰ ਦੇ ਰੂਪ ਵਿੱਚ ਇਸਪਾਤ ਪ੍ਰਧਾਨ ਮੰਤਰੀ ਦੀ ਗਤੀਸ਼ਕਤੀ ਮਾਸਟਰ ਪਲਾਨ ਅਤੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹੋਵੇਗਾ।
ਭਾਰਤੀ ਇਸਪਾਤ ਅਥਾਰਿਟੀ ਲਿਮਿਟਿਡ (ਸੇਲ) ਜੇਐੱਸਡਬਲਿਊ ਸਟੀਲ, ਏਐੱਮ/ਐੱਨਐੱਸ, ਟਾਟਾ ਸਟੀਲ ਅਤੇ ਜੇਐੱਸਪੀਐੱਲ ਸਹਿਤ ਹੋਰ ਭਾਰਤੀ ਇਸਪਾਤ ਕੰਪਨੀਆਂ ਨੇ ਇਸਪਾਤ ਨਿਰਮਾਣ, ਉਤਪਾਦ ਪੋਰਟਫੋਲੀਓ, ਉਤਪਾਦਨ ਸਮਰੱਥਾ, ਖੇਤਰ ਕਵਰੇਜ ਅਤੇ ਮਾਹਰਾ ਦੇ ਪ੍ਰਮੁੱਖ ਖੇਤਰਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਭਾਰਤੀ ਪ੍ਰਤੀਨਿਧੀਮੰਡਲ ਨੇ ਮੈਸਰਸ ਕੋਨਾਰੇਸ ਸਟੀਲ ਦੀ ਇਸਪਾਤ ਪ੍ਰੋਸੈੱਸਿੰਗ ਕੇਂਦਰ ਦਾ ਦੌਰਾ ਕੀਤਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਪ੍ਰਮੁੱਖ ਇਸਪਾਤ ਉਪਭੋਗਤਾਵਾਂ ਅਤ ਲੋਜਿਸਟਿਕਸ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।
17 ਮਾਰਚ 2022 ਨੂੰ ਇੰਡੀਆ ਪੈਵੇਲੀਅਨ ਵਿੱਚ ਇਸਪਾਤ ਸਪਤਾਹ ਦਾ ਸਮਾਪਨ ਹੋਵੇਗਾ।
ਦੁਬਈ ਦੇ ਐਕਸਪੋ 2020 ਵਿੱਚ ਇੰਡੀਆ ਪੈਵੇਲੀਅਨ ਬਾਰੇ ਆਧਿਕ ਜਾਣਕਾਰੀ ਲਈ ਕ੍ਰਿਪਾ ਕਰਕੇ ਦੇਖੋ:
ਵੈਬਸਾਈਟ-https://www.indiaexpo2020.com/
ਫੇਸਬੁਕ- https://www.facebook.com/indiaatexpo2020/
ਇੰਸਟਾਗ੍ਰਾਮ - https://www.instagram.com/indiaatexpo2020/
ਟਵੀਟ - https://twitter.com/IndiaExpo2020?s=09
ਲਿੰਕਡਇਨ - https://www.linkedin.com/company/india-expo-2020/?viewAsMember=true
ਯੂਟਿਊਬ - https://www.youtube.com/channel/UC6uOcYsc4g_JWMfS_Dz4Fhg/featured
ਕੂ- https://www.kooapp.com/profile/IndiaExpo2020
ਦੁਬਈ ਦੇ ਐਕਸਪੋ 2020 ਬਾਰੇ ਅਧਿਕ ਜਾਣਨ ਲਈ ਕ੍ਰਿਪਾ ਕਰਕੇ ਦੇਖੋ
https://www.expo2020dubai.com/en
ਅਧਿਕ ਜਾਣਕਾਰੀ ਜਾ ਕਿਸੇ ਵੀ ਮੀਡੀਆ ਪੁੱਛਪਾਛ ਲਈ ਕ੍ਰਿਪਾ ਕਰਕੇ ਸੰਪਰਕ ਕਰੇ
ਸ਼੍ਰੀ ਵਿਪਿਨ ਚੰਦਰਾ
ਏਪੀਸੀਓ ਵਰਲਡਵਾਇਡ
ਮੋਬਾਇਲ - +91 9582731432
ਈਮੇਲ – vchanddra@apcoworldwide.com
|
ਸ਼੍ਰੀਮਤੀ ਸਾਲਿਨੀ ਸੈਗਲ
ਏਪੀਸੀਓ ਵਰਲਡਵਾਇਡ
ਮੋਬਾਇਲ- +91 9619736883
ਈਮੇਲ – ssaigal@apcoworldwide.com
|
*******
ਐੱਮਵੀ/ਏਕੇਐੱਨ/ਐੱਸਕੇਐੱਸ
(Release ID: 1805962)
Visitor Counter : 170