ਰੇਲ ਮੰਤਰਾਲਾ
ਭਾਰਤੀ ਰੇਲ ਦਾ ਪਹਿਲਾ ਗਤੀ ਸ਼ਕਤੀ ਕਾਰਗੋ ਟਰਮੀਨਲ ਪੂਰਬੀ ਰੇਲਵੇ ਦਾ ਆਸਨਸੋਲ ਡਿਵੀਜ਼ਨ ਵਿੱਚ ਸ਼ੁਰੂ ਕੀਤਾ ਗਿਆ
ਇਸ ਨਾਲ ਰੇਲਵੇ ਦੀ ਆਮਦਨ ਵਿਚ ਹਰ ਮਹੀਨੇ ਲਗਭਗ 11 ਕਰੋੜ ਰੁਪਏ ਦਾ ਵਾਧਾ ਹੋਵੇਗਾ
Posted On:
10 MAR 2022 3:00PM by PIB Chandigarh
‘ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ’ (ਜੀਸੀਟੀ) ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਦੇ ਵਿਜ਼ਨ “ ਗਤੀ ਸ਼ਕਤੀ” ਅਤੇ ਰੇਲ ਮੰਤਰਾਲੇ ਦੀ ਨੀਤੀ ਦੇ ਅਨੁਰੂਪ ਭਾਰਤੀ ਰੇਲ ਦੇ ਆਸਨਸੋਲ ਡਿਵੀਜ਼ਨ ਨੇ ਥਾਪਰਨਗਰ ਵਿੱਚ ਮੈਥਨ ਪਾਵਰ ਲਿਮਿਟਿਡ ਦੀ ਨਿਜੀ ਸਾਈਡਿੰਗ ਨੂੰ ਸਫਲਤਾਪੂਰਵਕ ਸ਼ੁਰੂ ਕਰ ਦਿੱਤਾ ਹੈ। ਦਸੰਬਰ ‘2021 ਵਿੱਚ ਜੀਸੀਟੀ ਨੀਤੀ ਦੇ ਸਾਹਮਣੇ ਆਉਣ ਦੇ ਬਾਅਦ ਇਹ ਭਾਰਤੀ ਰੇਲਵੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਜੀਸੀਟੀ ਹੈ।
ਮੈਥਨ ਬਿਜਲੀ ਪ੍ਰੋਜੈਕਟ ਸਾਲ 2009 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2011 ਵਿੱਚ ਇੱਥੇ ਬਿਜਲੀ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸ ਬਿਜਲੀ ਪ੍ਰੋਜੈਕਟ ਲਈ ਕੋਇਲੇ ਦੀ ਜ਼ਰੂਰਤ ਸੜਕ ਦੇ ਰਸਤੇ ਪੂਰੀ ਕੀਤੀ ਜਾ ਰਹੀ ਸੀ। ਲੇਕਿਨ ਹੁਣ ਹਰ ਮਹੀਨੇ 120 ਇਨਵਾਰਡ (ਆਉਣ ਵਾਲਾ) ਕੋਇਲਾ ਰੇਕਾਂ ਨੂੰ ਇਸ ਦੀ ਜ਼ਰੂਰਤ ਪੂਰੀ ਕੀਤੀ ਜਾਵੇਗੀ। ਉੱਥੇ ਹੀ ਫਲਾਈ ਐਂਸ਼ ਦੇ 2 ਤੋਂ 4 ਆਉਟਵਾਰਡ (ਜਾਣ ਵਾਲਾ) ਰੇਕਾਂ ਨੂੰ ਸਾਈਡਿੰਗ ਨਾਲ ਭੇਜੇ ਜਾਣ ਦੇ ਅਨੁਮਾਨ ਹੈ। ਇਸ ਵਿੱਚ ਰੇਲਵੇ ਦੀ ਕਮਾਈ ਵਿੱਚ ਹਰ ਮਹੀਨੇ ਲਗਭਗ 11 ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਹ ਸਥਾਨ ਉਦਯੋਗਿਕ ਅਤੇ ਮਾਈਨਿੰਗ ਖੇਤਰ ਦੇ ਆਸਪਾਸ ਹੈ।
ਅਤੇ ਸਾਈਡਿੰਗ ਦੀ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਲੈਕੇ ਉਮੀਦ ਹੈ। ਜੀਸੀਟੀ ਦੇ ਸ਼ੁਰੂ ਹੋਣ ਦੇ ਅਵਸਰ ‘ਤੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵੀ ਕੇ ਤ੍ਰਿਪਾਠੀ ਨੇ ਕਿਹਾ ਕਿ ਭਾਰਤੀ ਰੇਲਵੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਰੇਲ ਦੇ ਜ਼ਰੀਏ ਟ੍ਰਾਂਸਪੋਰਟ ਅਰਥਵਿਵਸਥਾ ਲਈ ਵਧੀਆ ਹੈ ਕਿਉਂਕਿ ਇਹ ਸਭ ਤੋਂ ਅਧਿਕ ਊਰਜਾ ਕੁਸ਼ਲ ਅਤੇ ਟ੍ਰਾਂਸਪੋਰਟ ਦਾ ਸਭ ਤੋਂ ਸਸਤਾ ਮਾਧਿਅਮ ਹੈ। ਇਸ ਟਰਮੀਨਲ ਦੇ ਨਾਲ ਇਸ ਤਰ੍ਹਾਂ ਦੇ ਹੋਰ ਵੀ ਟਰਮੀਨਲਾਂ ਦੇ ਸ਼ੁਰੂ ਹੋਣ ਨਾਲ ਦੇਸ਼ ਦੀ ਅਰਥਵਿਵਸਥਾ ਤੇ ਇਸ ਦਾ ਬਹੁਤ ਸਕਾਰਾਤਮਕ ਪ੍ਰਭਾਵ ਪੈਣਗੇ।
****
ਆਰਕੇਜੇ/ਐੱਮ
(Release ID: 1805095)
Visitor Counter : 182