ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਰਾਸ਼ਟਰੀ ਮਹਿਲਾ ਆਯੋਗ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਦੇ ਲਈ ਅਸਾਧਾਰਣ ਸਮਾਰੋਹ ਬਣਾਇਆ
Posted On:
08 MAR 2022 6:14PM by PIB Chandigarh
ਰਾਸ਼ਟਰੀ ਮਹਿਲਾ ਆਯੋਗ (ਐੱਨਸੀਡਬਲਿਊ) ਨੇ ਅੱਜ ‘ਸ਼ੀ ਦ ਚੇਂਜ ਮੇਕਰ’ ਵਿਸ਼ੇ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਅਵਸਰ ‘ਤੇ ਆਯੋਗ ਨੇ ‘ਵੁਮੇਨ ਐਕਸਟ੍ਰਾਓਡੀਨੇਅਰ’ ਯਾਨੀ ਉਨ੍ਹਾਂ ਅਸਾਧਾਰਣ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਇਆ, ਜਿਨ੍ਹਾਂ ਨੇ ਸਾਰੀਆਂ ਰੁਕਾਵਟਾਂ ਨੂੰ ਚੁਣੌਤੀ ਦੇਣ ਦੇ ਰੂਪ ਵਿੱਚ ਚੁਣਿਆ ਅਤੇ ਅਤਿਅੰਤ ਧੀਰਜ ਅਤੇ ਦ੍ਰਿੜ ਸੰਕਲਪ ਦੇ ਮਾਧਿਅਮ ਨਾਲ ਆਪਣਾ ਰਸਤਾ ਤਿਆਰ ਕੀਤਾ।
ਇਸ ਅਵਸਰ ‘ਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਇੰਦੇਵਰ ਪਾਂਡੇ ਅਤੇ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਹਿੱਸਾ ਲਿਆ।

ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪਰੰਪਰਾ ਦੇ ਅਨੁਸਾਰ ਮਹਿਲਾਵਾਂ ਦਾ ਹਮੇਸ਼ਾ ਸਨਮਾਨ ਕੀਤਾ ਜਾਂਦਾ ਰਿਹਾ ਹੈ। ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਪ੍ਰਾਚੀਨ ਭਾਰਤ ਵਿੱਚ, ਮਹਿਲਾਵਾਂ ਨੇ ਕਲਾ ਅਤੇ ਯੁੱਧ ਸਮੇਤ ਹਰ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਦੇ ਪ੍ਰਯਤਨ ਅਤੇ ਪਰਿਕਲਪਨਾ ਲੰਮੇ ਸਮੇਂ ਤੋਂ ਮਹਿਲਾਵਾਂ ਦੇ ਸਮੁੱਚੇ ਵਿਕਾਸ ਦੇ ਲਈ ਹੈ। ਸਰਕਾਰ ਦਾ “ਬੇਟੀ ਬਚਾਓ ਬੇਟੀ ਪੜ੍ਹਾਓ” ਅਭਿਯਾਨ ਲੜਕੀਆਂ ਅਤੇ ਲੜਕਿਆਂ ਦੇ ਲਈ ਸਮਾਨ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਬਹੁਤ ਅਧਿਕ ਪ੍ਰਭਾਵੀ ਸਾਬਤ ਹੋਇਆ ਹੈ।”

ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਕਿਹਾ ਕਿ ਮਹਿਲਾਵਾਂ ਬਹੁਤ ਅੱਗੇ ਆ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਣ ਦੇ ਲਈ ਹਰ ਦਿਨ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਣਾ ਚਾਹੀਦਾ ਹੈ। ਸੁਸ਼੍ਰੀ ਸ਼ਰਮਾ ਨੇ ਕਿਹਾ, “ਇੱਕ ਮੁੱਖ ਕਾਰਜਕਾਰੀ ਅਧਿਕਾਰੀ ਹੋਣ ਤੋਂ ਲੈ ਕੇ ਇੱਕ ਅਭਿਯਾਨ ਚਲਾਉਣ, ਕਈ ਪਹਿਲ ਸ਼ੁਰੂ ਕਰਨ, ਪਹਾੜਾਂ ‘ਤੇ ਚੜ੍ਹਣ, ਮਿਜ਼ਾਈਲਾਂ ਨੂੰ ਲਾਂਚ ਕਰਨ ਤੋਂ ਲੈ ਕੇ ਇੱਕ ਉਪਲਬਧੀ ਦੀ ਰਿਪੋਰਟ ਕਰਨ ਤੱਕ, ਹੋਰ ਵੀ ਬਹੁਤ ਕੁਝ, ਮਹਿਲਾਵਾਂ ਨੇ ਦੁਨੀਆ ਭਰ ਵਿੱਚ ਹਰ ਖੇਤਰ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ।”

ਸਭਾ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਇੰਦੇਵਰ ਪਾਂਡੇ ਨੇ ਕਾਰਜਬਲ ਵਿੱਚ ਮਹਿਲਾਵਾਂ ਦੀ ਅਧਿਕ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਦੇਣ ਵਾਲੀਆਂ ਮਹਿਲਾਵਾਂ ਦੀ ਭੂਮਿਕਾ ਬਦਲਣ ਦੀ ਜ਼ਰੂਰਤ ਹੈ। ਸ਼੍ਰੀ ਪਾਂਡੇ ਨੇ ਕਿਹਾ, “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੇ ਲਈ, ਇਹ ਮਹੱਤਵਪੂਰਨ ਹੈ ਕਿ ਮਹਿਲਾਵਾਂ ਨੂੰ ਕਿਸੇ ਦੇ ਲਈ ਕੰਮ ਕਰਨ ਦੀ ਬਜਾਏ ਮਹਿਲਾਵਾਂ ਨੂੰ ਹੋਰ ਲੋਕਾਂ ਨੂੰ ਆਪਣੇ ਨਾਲ ਕੰਮ ਕਰਨ ਦੇ ਲਈ ਸ਼ਾਮਲ ਕਰਨਾ ਚਾਹੀਦਾ ਹੈ।”

ਮਹਿਲਾ ਦਿਵਸ ਦੇ ਅਵਸਰ ‘ਤੇ ਆਯੋਗ ਨੇ ਵਿਭਿੰਨ ਖੇਤਰਾਂ ਦੀ ਅਸਾਧਾਰਣ ਮਹਿਲਾਵਾਂ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਇਆ। ਐੱਨਸੀਡਬਲਿਊ ਦੀ ‘ਵੁਮੈਨ ਐਕਸਟ੍ਰਾਓਡੀਨੇਅਰ’ ਵਿੱਚ, ਡਾ. ਟੇਸੀ ਥੌਮਸ, “ਮਿਜ਼ਾਈਲ ਵੁਮਨ ਆਵ੍ ਇੰਡੀਆ” ਅਤੇ ਡਾਇਰੈਕਟਰ ਜਨਰਲ (ਵੈਮਾਨਿਕੀ ਪ੍ਰਣਾਲੀ), ਡੀਆਰਡੀਓ; ਡਾ. ਕਲਪਨਾ ਸਰੋਜ, ਪਦਮ ਪੁਰਸਕਾਰ ਪ੍ਰਾਪਤ ਕਰਤਾ ਅਤੇ ਚੇਅਰਪਰਸਨ, ਕਮਾਨੀ ਟਿਊਬਸ; ਜਸਟਿਸ (ਰਿਟਾਇਰਡ) ਐੱਸ, ਵਿਮਲਾ, ਚੇਨੱਈ ਮਹਿਲਾ ਕੋਰਟ ਵਿੱਚ ਜੱਜ ਦੇ ਰੂਪ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ; ਅਨੀਤਾ ਕੁੰਜੂ, ਭਾਰਤੀ ਅਤੇ ਚੀਨੀ ਦੋਵਾਂ ਪੱਖਾਂ ਤੋਂ ਮਾਉਂਟ ਐਵਰੈਸਟ ‘ਤੇ ਚੜ੍ਹਣ ਵਾਲੀ ਪਹਿਲੀ ਭਾਰਤੀ ਮਹਿਲਾ; ਇਸ਼ਰਤ ਅਖ਼ਤਰ, ਕਸ਼ਮੀਰ ਦੀ ਪਹਿਲੀ ਅੰਤਰਰਾਸ਼ਟਰੀ ਵ੍ਹੀਲਚੇਅਰ ਬਾਸਕਿਟਬੌਲ ਖਿਡਾਰੀ ਅਤੇ ਇੰਜੀਨੀਅਰਸ ਇੰਡੀਆ ਲਿਮਿਟਿਡ (ਈਆਈਐੱਲ) ਦੀ ਪਹਿਲੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਵਰਤਿਕਾ ਸ਼ੁਕਲਾ ਸ਼ਾਮਲ ਸੀ। ਸਫਲ ਮਹਿਲਾਵਾਂ ਨੇ ਪੈਨਲ ਚਰਚਾ ਵਿੱਚ ਦਰਸ਼ਕਾਂ ਦੇ ਨਾਲ ਆਪਣੀ ਪ੍ਰੇਰਕ ਗਾਥਾਵਾਂ ਸਾਂਝਾ ਕੀਤੀਆਂ।

ਮਹਿਲਾ ਦਿਵਸ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਆਯੋਗ ਨੇ ਰਾਜ ਮਹਿਲਾ ਆਯੋਗਾਂ ਦੇ ਸਹਿਯੋਗ ਨਾਲ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਰਾਸ਼ਟਰੀ ਮਹਿਲਾ ਸੰਸਦ ਅਤੇ ਨੁੱਕੜ ਨਾਟਕ ਵੀ ਆਯੋਜਿਤ ਕੀਤੇ। ਲੜਕੀਆਂ ਅਤੇ ਮਹਿਲਾਵਾਂ ਦੀ ਸਿੱਖਿਆ ਅਤੇ ਸਿਹਤ ਜਿਹੇ ਵਿਸ਼ਿਆਂ ‘ਤੇ ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਤੇ ਹਰਿਆਣਾ ਸਮੇਤ ਵਿਭਿੰਨ ਰਾਜ ਆਯੋਗਾਂ ਦੇ ਸਹਿਯੋਗ ਨਾਲ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ ਹੈ।
ਆਯੋਗ ਨੇ ਤੇਲੰਗਾਨਾ, ਹਰਿਆਣਾ ਅਤੇ ਗੋਆ ਸਮੇਤ ਵਿਭਿੰਨ ਰਾਜ ਮਹਿਲਾ ਆਯੋਗਾਂ ਦੇ ਨਾਲ ਮਹਿਲਾਵਾਂ ਦੇ ਲਈ ਰਾਸ਼ਟਰੀ ਸੰਸਦ ਦਾ ਵੀ ਆਯੋਜਨ ਕੀਤਾ। ਮਹਿਲਾ ਦਿਵਸ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਭਿੰਨ ਸਰਕਾਰੀ ਯੋਜਨਾਵਾਂ, ਐਕਟਾਂ, ਲੜਕੀਆਂ ਅਤੇ ਮਹਿਲਾਵਾਂ ਦੇ ਪੋਸ਼ਣ ਦੇ ਵਿਸ਼ਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਗਏ।
****
ਬੀਵਾਈ
(Release ID: 1804508)
Visitor Counter : 178