ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਅਤੇ ਜਰਮਨੀ ਦੇ ਡਿਊਸ਼ ਫੋਰਸਚੁੰਗਸਜੇਮਇੰਸ਼ਾਫਟ ਈ.ਵੀ. (Deutsche Forschungsgemeinschaft e.V.) (ਈਐੱਫਜੀ) ਦੇ ਦਰਮਿਆਨ ਦਸਤਖਤ ਕੀਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
09 MAR 2022 1:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਜਰਮਨੀ ਦੇ ਡਿਊਸ਼ ਫੋਰਸਚੁੰਗਸਜੇਮਇੰਸ਼ਾਫਟ ਈ.ਵੀ. (ਡੀਐੱਫਜੀ) Deutsche Forschungsgemeinschaft e.V. ਦੇ ਦਰਮਿਆਨ ਦਸੰਬਰ 2021 ਵਿੱਚ ਦਸਤਖਤ ਕੀਤੇ ਅਤੇ ਭਾਰਤ ਸਰਕਾਰ (ਕਾਰੋਬਾਰ ਦੇ ਲੈਣ-ਦੇਣ) ਨਿਯਮ 1961 ਦੀ ਦੂਸਰੀ ਅਨੁਸੂਚੀ ਦੇ ਨਿਯਮ 7 (ਡੀ) (1) ਦੇ ਅਨੁਰੂਪ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ।
ਸਹਿਮਤੀ ਪੱਤਰ ਦੇ ਉਦੇਸ਼:
ਇਸ ਦੇ ਤਹਿਤ ਟੈਕਸੀਕੋਲੋਜੀ, ਨਿਗਲੋਕਟਿਡ (ਟੌਪੀਕਲ) ਰੋਗ, ਅਸਾਧਾਰਣ ਰੋਗ ਅਤੇ ਆਪਸੀ ਹਿਤਾਂ ਦੇ ਹੋਰ ਖੇਤਰਾਂ ਸਹਿਤ ਮੈਡੀਕਲ ਵਿਗਿਆਨ/ਸਿਹਤ ਖੋਜ ਦੇ ਖੇਤਰ ਵਿੱਚ ਸਹਿਯੋਗ ਸ਼ਾਮਲ ਹੈ। ਵਿਗਿਆਨਕ ਖੋਜ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਵਿੱਚ ਵਿਗਿਆਨਕ ਖੋਜ ਪ੍ਰੋਜੈਕਟਾਂ ਦੇ ਸੰਯੁਕਤ ਵਿੱਤ ਪੋਸ਼ਣ ਦੇ ਨਾਲ-ਨਾਲ ਖੋਜਾਰਥੀਆਂ ਦੇ ਅਦਾਨ-ਪ੍ਰਦਾਨ, ਸੰਯੁਕਤ ਸੈਮੀਨਾਰਾਂ, ਸੰਗੋਸ਼ਠੀਆਂ ਅਤੇ ਵਰਕਸ਼ਾਪਾਂ ਦਾ ਵਿੱਤਪੋਸ਼ਣ ਸ਼ਾਮਲ ਹੈ ਜੋ ਉੱਚ ਵਿਗਿਆਨਕ ਮਿਆਰ ਹੋਣਗੇ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਵਿਗਿਆਨ ਦੀ ਪ੍ਰਗਤੀ ਦੇ ਲਈ ਫਾਇਦਮੰਦ ਹੋਣਗੇ।
ਵਿੱਤੀ ਪ੍ਰਭਾਵ:
ਵਿਗਿਆਨਕ ਖੋਜ ਅਤੇ ਤਕਨੀਕੀ ਵਿਕਾਸ ਸਹਿਯੋਗ ਵਿੱਚ ਵਿਗਿਆਨਕ ਖੋਜ ਪ੍ਰੋਜੈਕਟਾਂ ਦੇ ਸੰਯੁਕਤ ਵਿੱਤ ਪੋਸ਼ਣ ਦੇ ਨਾਲ-ਨਾਲ ਖੋਜਾਰਥੀਆਂ ਦਾ ਅਦਾਨ-ਪ੍ਰਦਾਨ, ਸੰਯੁਕਤ ਸੈਮੀਨਾਰਾਂ, ਸੰਗੋਸ਼ਠੀਆਂ ਅਤੇ ਵਰਕਸ਼ਾਪਾਂ ਦਾ ਵਿੱਤਪੋਸ਼ਣ ਸ਼ਾਮਲ ਹੈ ਜੋ ਉੱਚ ਵਿਗਿਆਨਕ ਮਿਆਰ ਹੋਣਗੇ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਵਿਗਿਆਨ ਦੀ ਪ੍ਰਗਤੀ ਦੇ ਲਈ ਫਾਇਦੇਮੰਦ ਹੋਣਗੇ।
****
ਡੀਐੱਸ
(Release ID: 1804484)
Visitor Counter : 184
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam