ਰਸਾਇਣ ਤੇ ਖਾਦ ਮੰਤਰਾਲਾ
ਚੌਥੇ ਜਨ ਔਸ਼ਧੀ ਦਿਵਸ ਤਹਿਤ ਹਫ਼ਤੇ ਭਰ ਚੱਲਣ ਵਾਲੇ ਦੇ ਉਤਸਵ ਦੇ ਤੀਜੇ ਦਿਨ ਜਨ ਔਸ਼ਧੀ ਬਾਲ ਮਿੱਤਰ ਪ੍ਰੋਗਰਾਮ ਦਾ ਆਯੋਜਨ
Posted On:
03 MAR 2022 5:40PM by PIB Chandigarh
ਜਨ ਔਸ਼ਧੀ ਬਾਲ ਮਿੱਤਰ ਪ੍ਰੋਗਰਾਮ, ਜਨ ਔਸ਼ਧੀ ਦਿਵਸ ਹਫ਼ਤੇ ਦੇ ਤੀਸਰੇ ਦਿਨ ਪੂਰੇ ਦੇਸ਼ ਭਰ ਵਿੱਚ 75 ਸਥਾਨਾਂ 'ਤੇ ਆਯੋਜਿਤ ਕੀਤਾ ਗਿਆ ਹੈ ਤਾਂਕਿ ਬੱਚਿਆਂ ਨੂੰ ਜਨ ਔਸ਼ਧੀ ਯੋਜਨਾ ਨਾਲ ਸਾਡੇ ਬਾਲ ਮਿੱਤਰ ਦੇ ਰੂਪ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਇਸ ਪ੍ਰੋਜੈਕਟ ਦੇ ਲਾਭਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਇਸ ਦਾ ਉਦੇਸ਼ ਬੱਚਿਆਂ ਨੂੰ ਜਨ ਔਸ਼ਧੀ ਦਵਾਈਆਂ ਅਤੇ ਬ੍ਰਾਂਡਿਡ ਦਵਾਈਆਂ ਵਿਚਕਾਰ ਕੀਮਤ ਦੇ ਅੰਤਰ ਬਾਰੇ ਦੱਸਣਾ , ਬੱਚਤ ਅਤੇ ਜਨ ਔਸ਼ਧੀ ਸੇਵਾ ਵੀ ਰੋਜ਼ਗਾਰ ਵੀ ਪ੍ਰੋਗਰਾਮ ਆਦਿ ਬਾਰੇ ਗਿਆਨ ਪ੍ਰਦਾਨ ਕਰਨਾ ਹੈ।
ਇਸ ਤੋਂ ਇਲਾਵਾ, ਜਨ ਔਸ਼ਧੀ ਨਾਲ ਸਾਡੇ ਬਾਲ ਮਿੱਤਰਾਂ ਨੂੰ ਜੋੜਨ ਦੇ ਲਈ, ਪੀਐੱਮਬੀਆਈ ਨੇ ਮਾਈਗੌਵ (MyGov) ਪਲੈਟਫਾਰਮ ਰਾਹੀਂ ਜਨ ਔਸ਼ਧੀ 'ਤੇ ਇੱਕ ਔਨਲਾਈਨ ਕਵਿਜ਼ ਦਾ ਆਯੋਜਨ ਕੀਤਾ ਹੈ, ਜਿਸ ਵਿੱਚ 100 ਬਾਲ ਮਿੱਤਰਾਂ ਵਿੱਚੋਂ ਹਰੇਕ ਨੂੰ 200/- ਰੁਪਏ ਦਾ ਕੂਪਨ ਦਿੱਤਾ ਜਾਵੇਗਾ। ਪੀਐੱਮਬੀਆਈ ਨੇ ਜਨ ਔਸ਼ਧੀ ਬਾਰੇ ਜਾਗਰੂਕਤਾ ਸੰਦੇਸ਼ ਫੈਲਾਉਣ ਲਈ ਦੇਸ਼ ਭਰ ਵਿੱਚ 75 ਸਥਾਨਾਂ 'ਤੇ ਸਕਾਈ ਲਾਨਟਰਨਜ਼ ਅਤੇ ਗੁਬਾਰੇ ਛੱਡਣ ਦਾ ਆਯੋਜਨ ਕੀਤਾ ਹੈ।
ਇਸ ਸਾਲ ਦਾ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਅੰਤਰਗਤ ਆਯੋਜਿਤ ਕੀਤਾ ਜਾ ਰਿਹਾ ਹੈ , ਇਹ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਣ ਪਹਿਲ ਹੈ ਜੋ ਕਿ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਗੌਰਵਮਈ ਇਤਿਹਾਸ ਦਾ ਉਤਸਵ ਮਨਾਉਣ ਅਤੇ ਅਭਿਨੰਦਨ ਕਰਨ ਦੇ ਲਈ ਹੈ।
*****
ਐੱਮਵੀ/ਏਕੇ
(Release ID: 1803071)
Visitor Counter : 168