ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰਾਲੇ ਦੀ ਹਿੰਦੀ ਸਲਾਹਕਾਰ ਕਮੇਟੀ ਨੇ ਪ੍ਰਗਤੀ ਦੀ ਸਮੀਖਿਆ ਕੀਤੀ ਮਦੁਰੈ ਵਿੱਚ ਹੋਈ ਮੀਟਿੰਗ ਆਯੋਜਿਤ

प्रविष्टि तिथि: 04 MAR 2022 1:09PM by PIB Chandigarh

 

ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ “ਇਸਪਾਤ ਰਾਜਭਾਸ਼ਾ ਸਨਮਾਨ” ਪੁਰਸਕਾਰ ਪ੍ਰਦਾਨ ਕੀਤਾ

ਇਸਪਾਤ ਮੰਤਰਾਲੇ ਦੀ ਹਿੰਦੀ ਸਲਾਹਕਾਰ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ ਯਾਨੀ 03 ਮਾਰਚ, 2022 ਨੂੰ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਦੀ ਪ੍ਰਧਾਨਗੀ ਹੇਠ ਤਮਿਲ ਨਾਡੂ ਦੇ ਮਦੁਰੈ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਦੇ ਉਪ ਚੇਅਰਮੈਨ, ਇਸਪਾਤ ਅਤੇ ਗ੍ਰਾਮੀਣ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਵੀ ਇਸ ਮੌਕੇ ‘ਤੇ ਮੌਜੂਦ ਸਨ।

ਕਮੇਟੀ ਨੇ ਹਿੰਦੀ ਦੀ ਪ੍ਰਗਤੀ ਦਾ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਆਧਿਕਾਰਿਕ ਕਾਰਜਾਂ ਵਿੱਚ ਹਿੰਦੀ ਦੇ ਪ੍ਰਗਤੀਸ਼ੀਲ ਪ੍ਰਯੋਗ ਨੂੰ ਹੁਲਰਾ ਦੇਣ ਲਈ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀਇਸਪਾਤ ਮੰਤਰੀ ਨੇ ਮੰਤਰਾਲੇ ਅਤੇ ਉਸ ਦੇ ਉਪਕ੍ਰਮਾਂ ਵਿੱਚ ਹਿੰਦੀ ਦੇ ਪ੍ਰਯੋਗ ਨੂੰ ਹੁਲਾਰਾ ਦੇਣ ਲਈ ਮੈਂਬਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਦਾ ਸੁਆਗਤ ਕੀਤਾ। ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਮੈਂਬਰਾ ਨੂੰ ਉਨ੍ਹਾਂ ਦੇ ਰਚਨਾਤਮਕ ਸੁਝਾਵਾਂ ‘ਤੇ ਉਚਿਤ ਅਤੇ ਤਰੁੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸਪਾਤ ਰਾਜ ਮੰਤਰੀ ਨੇ ਮੈਂਬਰਾ ਨੂੰ ਮੰਤਰਾਲੇ ਅਤੇ ਉਸ ਦੇ ਉਪਕ੍ਰਮਾਂ ਵਿੱਚ ਹਿੰਦੀ ਦੇ ਉਪਯੋਗ ਦੀ ਸਥਿਤੀ ਤੋਂ ਜਾਣੂ ਕਰਵਾਇਆ।

ਇਸ ਤੋਂ ਪਹਿਲਾ ਐਡੀਸ਼ਨਲ ਸਕੱਤਰ (ਇਸਪਾਤ) ਸ਼੍ਰੀਮਤੀ ਰਚਿਕਾ ਚੌਧਰੀ ਗੋਵਿਲ ਨੇ ਕਮੇਟੀ ਦਾ ਸੁਆਗਤ ਕੀਤਾ । ਮੀਟਿੰਗ 3 ਸਾਲ ਦੀ ਮਿਆਦ ਦੇ ਬਾਅਦ ਆਯੋਜਿਤ ਕੀਤੀ ਜਾ ਰਹੀ ਸੀ। ਦੇਸ਼ ਵਿੱਚ ਮੌਜੂਦਾ ਮਹਾਮਾਰੀ ਦੇ ਕਾਰਨ ਇਸ ਵਿੱਚ ਰੁਕਾਵਟ ਹੋਈ ਸੀ। ਡਿਪਟੀ ਡਾਇਰੈਕਟਰ (ਰਾਜਭਾਸ਼ਾ) ਸ਼੍ਰੀਮਤੀ ਆਸਥਾ ਜੈਨ ਨੇ ਹਿੰਦੀ ਦੇ ਪ੍ਰਭਾਵੀ ਲਾਗੂਕਰਨ ‘ਤੇ ਪਾਵਰ ਪੁਆਇੰਟ ਪ੍ਰਿਜੈਂਟੇਸ਼ਨ ਦਿੱਤਾ। 8 ਜਨਤਕ ਉਪਕ੍ਰਮਾਂ ਵਿੱਚੋਂ ਹਰੇਕ ਦੇ ਸੀਐੱਮਡੀ ਨੇ ਵੀ ਹਿੰਦੀ ਦੇ ਉਪਯੋਗ ਅਤੇ ਪ੍ਰਚਾਰ ਵਿੱਚ ਆਪਣੀ ਉਪਲਬਧੀਆਂ ਨੂੰ ਪੇਸ਼ ਕੀਤਾ।

ਇਸ ਅਵਸਰ ‘ਤੇ ਰਾਮ ਚੰਦਰ ਪ੍ਰਸਾਦ ਸਿੰਘ ਨੇ ਰਾਜ ਭਾਸ਼ਾ ਦੇ ਪ੍ਰਯੋਗ ਵਿੱਚ ਉਤਕ੍ਰਿਸ਼ਟ ਕਾਰਜ ਕਰਨ ਵਾਲੇ ਉਪਕ੍ਰਮਾਂ ਨੂੰ ਸਾਲ 2018-19, 2019-20 ਅਤੇ 2020-21 ਲਈ “ਇਸਪਾਤ ਰਾਜਭਾਸ਼ਾ ਸਨਮਾਨ” ਪੁਰਸਕਾਰ ਅਤੇ ਪਰਸ਼ੰਸਾ ਪ੍ਰਮਾਣ –ਪੱਤਰ ਪ੍ਰਦਾਨ ਕੀਤੇ।

 

ਸਭਾਪਤੀ ਅਤੇ ਮੈਬਰਾਂ ਦਾ ਧੰਨਵਾਦ ਕਰਨ ਦੇ ਨਾਲ ਬੈਠਕ ਸਮਾਪਤ ਹੋਈ।

*******

ਐੱਮਵੀ/ਏਕੇਐੱਨ/ਐੱਸਕੇ
 


(रिलीज़ आईडी: 1802987) आगंतुक पटल : 207
इस विज्ञप्ति को इन भाषाओं में पढ़ें: English , Urdu , हिन्दी