ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਨੇ ਕਿਹਾ ਵੱਖ-ਵੱਖ ਯੋਜਨਾਵਾਂ ਅਤੇ ਗਤੀਸ਼ਕਤੀ ਮਾਸਟਰ ਪਲਾਨ ਦੀ ਬਦੌਲਤ ਸਟੀਲ ਦੀ ਖਪਤ ਲਗਾਤਾਰ ਵਧਦੀ ਰਹੇਗੀ, ਸੈਕੰਡਰੀ ਇਸਪਾਤ ਖੇਤਰ ਦੇ ਵਿਕਾਸ ਦਾ ਮਿਸ਼ਨ ਤਿਆਰ ਕੀਤਾ ਜਾ ਰਿਹਾ ਹੈ

Posted On: 26 FEB 2022 5:47PM by PIB Chandigarh

ਇਸਪਾਤ ਮੰਤਰਾਲੇ ਨੇ ਓਡੀਸ਼ਾ ਸਥਿਤ ਇਸਪਾਤ ਕੰਪਨੀਆਂ ਦੇ ਨਾਲ ਇੱਕ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤਾ। ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਓਡੀਸ਼ਾ ਸਥਿਤ ਇਸਪਾਤ ਕੰਪਨੀਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਨ੍ਹਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਇਸਪਾਤ ਉਦਯੋਗ ਦੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਿਆ ਜਿਨ੍ਹਾਂ ਵਿੱਚ ਇਸ ਉਦਯੋਗ ਲਈ ਖਾਸ ਤੌਰ ਤੇ, ਵਿੱਤੀ, ਲੌਜਿਸਟਿਕਸ ਅਤੇ ਵਾਤਾਵਰਣ ਨਾਲ ਜੋੜਿਆ ਬਿਹਤਰ ਮਾਹੌਲ ਸੁਨਿਸ਼ਚਿਤ ਕਰਨਾ ਤੇ ਇਸ ਖੇਤਰ ਦੇ ਲਘੂ ਉਦਯੋਗਾਂ ਲਈ ਜ਼ਰੂਰੀ ਸਹਾਇਤਾ ਮੁਹੱਈਆ ਕਰਾਉਣਾ ਸ਼ਾਮਿਲ ਹਨ।

ਸੈਸ਼ਨ ਦੇ ਦੌਰਾਨ ਮੰਤਰੀ ਮਹੋਦਯ ਨੇ ਵਿਕਾਸ ਦੀ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਗਤੀ ਕਰਨ ਲਈ ਸਰਕਾਰ ਦੇ ਨਾਲ-ਨਾਲ ਓਡੀਸ਼ਾ ਦੀ ਜਨਤਾ ਦੀ ਵੀ ਸਰਾਹਨਾ ਕੀਤੀ। ਵਿਸ਼ਵ ਕੌਸ਼ਲ ਕੇਂਦਰ, ਭੁਵਨੇਸ਼ਵਰ ਜਿਹੇ ਸੰਸਥਾਨਾਂ ਦੇ ਜ਼ਰੀਏ ਓਡੀਸ਼ਾ ਸਰਕਾਰ ਨੇ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜੋ ਕਿ ਵਾਸਤਵ ਵਿੱਚ ਸਮੇਂ ਦੀ ਮੰਗ ਹੈ। ਮੰਤਰੀ ਮਹੋਦਯ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਅਜਿਹੀਆਂ ਗਤੀਸ਼ਕਤੀ ਮਾਸਟਰ ਪਲਾਨ ਦੀ ਬਦੌਲਤ ਸਟੀਲ ਦੀ ਖਪਤ ਲਗਾਤਾਰ ਵਧਦੀ ਰਹੇਗੀ ਜਿਸ ਵਿੱਚ ਸੈਕੰਡਰੀ ਇਸਪਾਤ ਖੇਤਰ ਦਾ ਯੋਗਦਾਨ ਕਾਫੀ ਅਧਿਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੈਕੰਡਰੀ ਇਸਪਾਤ ਖੇਤਰ ਨੂੰ ਵਿਕਸਿਤ ਕਰਨ ਦਾ ਇੱਕ ਮਿਸ਼ਨ ਫਿਲਹਾਲ ਤਿਆਰ ਕੀਤਾ ਜਾ ਰਿਹਾ ਹੈ।

ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਗੱਲ ‘ਤੇ ਵਿਸ਼ੇਸ਼ ਜੋਰ ਦਿੱਤਾ ਕਿ ਸਰਕਾਰ ਇਸਪਾਤ ਉਦਯੋਗ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਰਗਰਮ ਰੂਪ ਤੋਂ ਹਰ ਸੰਭਵ ਯਤਨ ਕਰਦੀ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਖੇਤਰ ਖਾਸ ਤੌਰ ਤੇ ਸੈਕੰਡਰੀ ਇਸਪਾਤ ਕੰਪਨੀਆਂ ਦੇ ਵਿਕਾਸ ਵਿੱਚ ਰੁਕਾਵਟ ਵਿਸ਼ੇਸ਼ ਮੁੱਦਿਆਂ ‘ਤੇ ਪ੍ਰਾਪਤ ਜਾਣਕਾਰੀਆਂ ਅਤੇ ਸੁਝਾਵਾਂ ਅਤੇ ਟਿਪਣੀਆਂ ਦਾ ਸੁਆਗਤ ਕੀਤਾ।

 

*******

ਐੱਮਵੀ/ਏਕੇਐੱਨ/ਐੱਸਕੇ


(Release ID: 1801920) ਵਿਜ਼ੀਟਰ ਕਾਊਂਟਰ : 228