ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਮਹਾਤਮਾ ਗਾਂਧੀ ਨਰੇਗਾ ਲਈ ਲੋਕਪਾਲ ਐਪ ਲਾਂਚ ਕੀਤਾ
ਲੋਕਪਾਲ ਐਪ ਈ-ਗਵਰਨੈੱਸ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਇਸ ਵਿੱਚ ਮਗਨਰੇਗਾ ਨੂੰ ਹੋਰ ਅਧਿਕ ਪਾਰਦਰਸ਼ੀ ਬਣਾਇਆ ਜਾ ਸਕੇਗਾ:ਸ਼੍ਰੀ ਸਿੰਘ
ਗ੍ਰਾਮੀਣ ਵਿਕਾਸ ਮੰਤਰੀ ਨੇ ਜ਼ਿਲ੍ਹਿਆਂ ਵਿੱਚ ਲੋਕਪਾਲਾਂ ਦੀ ਨਿਯੁਕਤੀ ਨਾ ਹੋਣ ‘ਤੇ ਜਤਾਈ ਚਿੰਤਾ
ਐਪ ਲੋਕਪਾਲ ਨੂੰ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਨਾਲ ਆਪਣੇ ਕਰੱਤਵ ਦਾ ਡਿਸਚਾਰਜ ਕਰਨ ਵਿੱਚ ਮਦਦ ਕਰੇਗਾ
Posted On:
24 FEB 2022 6:31PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਮਹਾਤਮਾ ਗਾਂਧੀ ਨਰੇਗਾ ਲਈ ਲੋਕਪਾਲ ਐਪ ਲਾਂਚ ਕੀਤਾ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਮੰਤਰੀ ਮਹੋਦਯ ਨੇ ਕਿਹਾ ਕਿ ਲੋਕਪਾਲ ਐਪ ਈ-ਗਵਰਨੈੱਸ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਇਹ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਨ ਵਿੱਚ ਸਹਾਇਕ ਹੋਵੇਗਾ।
ਸ਼੍ਰੀ ਗਿਰੀਰਾਜ ਸਿੰਘ ਨੇ ਲੋਕਪਾਲ ਦੀਆਂ ਨਿਯੁਕਤੀਆਂ ‘ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਕਈ ਜ਼ਿਲ੍ਹਿਆਂ ਵਿੱਚ ਲੋਕਪਾਲ ਦੀ ਨਿਯੁਕਤੀ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਪਤਾ ਚੱਲਿਆ ਹੈ ਕਿ ਰਾਜਨੀਤਿਕ ਦਲਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਮੰਤਰੀ ਮਹੋਦਯ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲੋਕਪਾਲ ਐਪ ਦਾ ਉਪਯੋਗ ਕਰਕੇ ਮਗਨਰੇਗਾ ਨੂੰ ਹੋਰ ਅਧਿਕ ਪਾਰਦਰਸ਼ੀ ਬਣਾਉਣ ਵਿੱਚ ਕੇਂਦਰ ਸਰਕਾਰ ਦੇ ਨਾਲ ਸਹਿਯੋਗ ਕਰਨ ਦੀ ਵੀ ਬੇਨਤੀ ਕੀਤੀ।
ਗ੍ਰਾਮੀਣ ਵਿਕਾਸ ਮੰਤਰਾਲੇ ਨੇ ਰਾਜਾਂ/ਸੰਘ ਰਾਜ ਖੇਤਰਾਂ ਵਿੱਚ ਮਹਾਤਮਾ ਗਾਂਧੀ ਨਰੇਗਾ ਯੋਜਨਾ ਦੇ ਲਾਗੂਕਰਨ ਨਾਲ ਸੰਬੰਧਿਤ ਭੌਤਿਕ, ਡਿਜੀਟਲ, ਅਤੇ ਜਨਸੰਚਾਰ ਮਾਧਿਆਮ ਜਿਹੇ ਵੱਖ-ਵੱਖ ਸ੍ਰੋਤਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਅਧਾਰ ‘ਤੇ ਲੋਕਪਾਲ ਦੁਆਰਾ ਸ਼ਿਕਾਇਤਾਂ ਦੀ ਸੁਚਾਰੂ ਰਿਪੋਰਟਿੰਗ ਅਤੇ ਵਰਗੀਕਰਣ ਲਈ ਇੱਕ ਲੋਕਪਾਲ ਐਪ ਵਿਕਸਿਤ ਕੀਤਾ ਹੈ।
ਵਰਤਮਾਨ ਵਿੱਚ, ਸ਼ਿਕਾਇਤਾਂ ਦੀ ਰਿਪੋਰਟਿੰਗ ਇਨ੍ਹਾਂ ‘ਤੇ ਕਾਰਵਾਈ ਤੇ ਸ਼ਿਕਾਇਤਾਂ ਦਾ ਨਿਪਟਾਨ ਭੌਤਿਕ ਰੂਪ ਵਿੱਚ ਹੁੰਦਾ ਹੈ। ਸ਼ਿਕਾਇਤਾਂ ਦੀ ਸੁਚਾਰੂ ਰੂਪ ਤੋਂ ਰਿਪੋਰਟਿੰਗ ਲਾਗੂਕਰਨ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਨ ਲਈ ਲੋਕਪਾਲ ਐਪ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਲੋਕਪਾਲ ਨੂੰ ਸਮੱਸਿਆਂ ਮੁਕਤ ਤਰੀਕੇ ਨਾਲ ਆਪਣੇ ਕਰੱਤਵ ਦਾ ਡਿਸਚਾਰਜ ਵਿੱਚ ਮਜ਼ਬੂਤੀ ਮਿਲੇਗੀ। ਲੋਕਪਾਲ ਦੇ ਸ਼ਾਮਿਲ ਹੋਣ ਦੇ ਬਾਅਦ ਲੋਕਪਾਲ ਦਾ ਰਜਿਸਟ੍ਰੇਸ਼ਨ ਰਾਜ ਦੁਆਰਾ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ‘ਤੇ ਲੋਕਪਾਲ ਇਸ ਐਪ ਦਾ ਉਪਯੋਗ ਕਰਨ ਲਈ ਉਪਯੋਗਕਰਤਾ ਨਾਮ ਅਤੇ ਪਾਸਵਰਡ ਦਾ ਉਪਯੋਗ ਕਰੇਗਾ।
ਐਪ ਦਿਸ਼ਾ-ਨਿਰਦੇਸਾਂ ਦੇ ਅਨੁਸਾਰ ਹਰੇਕ ਮਾਮਲੇ ‘ਤੇ ਲੋਕਪਾਲ ਦੁਆਰਾ ਆਸਾਨ ਟ੍ਰੈਕਿੰਗ ਅਤੇ ਇਨ੍ਹਾਂ ਮਾਮਲਿਆਂ ਦਾ ਸਮੇਂ ਤੋਂ ਨਿਪਟਾਨ ਕਰਨ ਲਈ ਆਦੇਸ਼ ਪਾਸ ਕਰਨ ਵਿੱਚ ਸਮਰੱਥ ਕਰੇਗਾ। ਲੋਕਪਾਲ ਐਪ ਦੇ ਰਾਹੀਂ ਤਿਮਾਹੀ ਅਤੇ ਸਾਲਾਨਾ ਰਿਪੋਰਟ ਨੂੰ ਵੈਬਸਾਈਟ ‘ਤੇ ਆਸਾਨੀ ਨਾਲ ਅਪਲੋਡ ਵੀ ਕਰ ਸਕਦਾ ਹੈ।
ਐਪ ਲੋਕਪਾਲ ਨੂੰ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਪ੍ਰਤੀ ਆਪਣੇ ਕਰੱਤਵ ਦਾ ਡਿਸਚਾਰਜ ਕਰਨ ਵਿੱਚ ਕਾਫੀ ਹਦ ਤੱਕ ਸਹਾਇਤਾ ਪ੍ਰਦਾਨ ਕਰੇਗਾ। ਨਾਲ ਹੀ ਐਪ ਦੇ ਰਾਹੀਂ ਅਤੇ ਮਾਨਵ ਸੰਸਾਧਨਾਂ ਦੇ ਘੱਟੋ ਘੱਟ ਸਮਰਥਨ ਦੇ ਨਾਲ ਸਮਾਂਬੱਧ ਤਰੀਕੇ ਨਾਲ ਸ਼ਿਕਾਇਤਾਂ ਦਾ ਸੁਚਾਰੂ ਰੂਪ ਤੋਂ ਨਿਪਟਾਨ ਸੰਭਵ ਹੋਵੇਗਾ।
ਇਸ ਮੌਕੇ ‘ਤੇ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਕੇਂਦਰੀ ਗ੍ਰਾਮੀਣ ਵਿਕਾਸ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ, ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿੰਨ੍ਹਾ, ਸੰਯੁਕਤ ਸਕੱਤਰ (ਮਹਾਤਮਾ ਗਾਂਧੀ ਨਰੇਗਾ) ਸ਼੍ਰੀ ਰੋਹਿਤ ਕੁਮਾਰ ਅਤੇ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ। ਵੀਡੀਓ-ਕਾਨਫੰਰਸਿੰਗ ਦੇ ਰਾਹੀਂ ਸ਼ੁਭਾਰੰਭ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਅਤੇ ਜ਼ਿਲ੍ਹਿਆਂ ਦੇ ਲੋਕਪਾਲਾਂ ਨੇ ਹਿੱਸਾ ਲਿਆ।
*****
ਏਪੀਐੱਸ/ਜੇਕੇ
(Release ID: 1801184)
Visitor Counter : 265