ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਨੰਦ ਸੋਨੋਵਾਲ ਨੇ ਵਿਸ਼ਾਖਾਪੱਟਨਮ ਵਿੱਚ ਨਿਕਰਸ਼ਨ ਸਦਨ-ਨਿਕਰਸ਼ਨ ਮਿਊਜ਼ੀਅਮ ਅਤੇ ਸਕਿੱਲ ਵਿਕਾਸ ਸੁਵਿਧਾ-ਸਮੁੰਦਰੀ ਅਤੇ ਜਹਾਜ਼ ਨਿਰਮਾਣ ਵਿੱਚ ਉਤਕ੍ਰਿਸ਼ਟਤਾ ਕੇਂਦਰ (ਸੀਈਐੱਮਐੱਸ)” ਦਾ ਉਦਘਾਟਨ ਕੀਤਾ
प्रविष्टि तिथि:
23 FEB 2022 8:23PM by PIB Chandigarh
ਕੇਂਦਰ ਪੋਰਟ ਅਤੇ ਟ੍ਰਾਂਸਪੋਰਟ ਅਤੇ ਸ਼ਿਪਿੰਗ ਅਤੇ ਆਯੂਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਵਿਸ਼ਾਖਾਪੱਤਨਮ ਦੇ ਡੀਸੀਆਈ ਪਰਿਸਰ ਵਿੱਚ ਨਿਕਰਸ਼ਨ ਸਦਨ-ਡੀਸੀਆਈ (ਡ੍ਰੋਜ਼ਿੰਗ ਕਾਰਪੋਰੇਸ਼ਨ ਆਵ੍ ਇੰਡੀਆ) ਡ੍ਰੋਜਿੰਗ ਮਿਊਜ਼ੀਅਮ ਦਾ ਉਦਘਾਟਨ ਕੀਤਾ। ਮਿਊਜ਼ੀਅਮ ਵਿੱਚ ਵਿਜ਼ਾਗ ਦੇ ਪੂਰਬੀ ਪੋਰਟ ਸ਼ਹਿਰ ਵਿੱਚ ਵੱਖ-ਵੱਖ ਪ੍ਰਕਾਰ ਦੇ ਡ੍ਰੇਜ਼ਰ ਪੁਰਾਣੀਆਂ ਤਸਵੀਰਾਂ ਅਤੇ ਵਿਸ਼ਾਲ ਸਮੁੰਦਰੀ ਸੰਰਚਾਨਾਵਾਂ ਦੀ ਨੀਂਹ ਰੱਖਣ ਵਾਲੀ ਮਸ਼ੀਨ ਦੇ ਮਾਡਲ ਨੂੰ ਪ੍ਰਦਰਸ਼ਿਤ ਕੀਤੇ ਗਏ ਹਨ।
ਸ਼੍ਰੀ ਸੋਨੋਵਾਲ ਨੇ ਡੀਸੀਆਈ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਿਕਰਸ਼ਨ ਕਾਰਪੋਰੇਸ਼ਨ ਆਵ੍ ਇੰਡੀਆ ਸਮੁੰਦਰੀ ਖੇਤਰ ਵਿੱਚ ਇੱਕ ਬਹੁਤ ਹੀ ਮਹੱਤਵਪੂਰਣ ਸੰਗਠਨ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਕਰਮਚਾਰੀਆਂ ਨੂੰ ਇੱਕ ਟੀਮ ਦੇ ਰੂਪ ਵਿੱਚ ਮਿਲਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਡੀਸੀਆਈ ਨਾਲ ਦੇਸ਼ ਦੇ ਲੋਕਾਂ ਦੀ ਬਹੁਤ ਜਿਆਦਾ ਆਸ਼ਾ ਹੈ। ਮੰਤਰੀ ਨੇ ਕਿਹਾ ਕਿ ਪੋਰਟ ਦੇ ਮੌਜੂਦਗੀ ਲਈ ਡ੍ਰੇਜ਼ਿਗ ਬਹੁਤ ਮਹੱਤਵਪੂਰਣ ਹੈ।
ਅਤੇ ਇਸ ਪ੍ਰਤੀਯੋਗੀ ਦੁਨੀਆ ਵਿੱਚ ਡੀਸੀਆਈ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਡ੍ਰੇਜ਼ਿਗ ਪੇਸ਼ੇ ਵਿੱਚ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਡ੍ਰੇਜ਼ਿਗ ਬਹੁਤ ਜ਼ਰੂਰੀ ਹੈ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਸਾਨੂੰ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਸਿੱਖਣ ਚਾਹੀਦਾ ਹੈ ਕਿ ਇੱਕ ਟੀਮ ਦੇ ਰੂਪ ਵਿੱਚ ਪੂਰੇ ਸਮਰਪਣ ਦੇ ਨਾਲ ਕਿਵੇਂ ਕੰਮ ਕਰਨਾ ਹੈ।
ਮੰਤਰੀ ਨੇ ਡੀਸੀਆਈ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ । ਡੀਸੀਆਈ ਦੇ ਪ੍ਰਦਰਸ਼ਨ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਇੱਕ ਵਿਸਤ੍ਰਤ ਚੇਅਰਮੈਨ, ਸ਼੍ਰੀ ਕੇ ਰਾਮਾ ਮੋਹਨਾ ਰਾਵ ਅਤੇ ਵਿਭਾਗਾਂ ਦੇ ਪ੍ਰਮੁੱਖ ਦੀ ਮੌਜੂਦਗੀ ਵਿੱਚ ਪ੍ਰੋਫੈਸਰ ਡਾ. ਜੀ ਵਾਈ ਵੀ ਵਿਕਟਰ, ਐੱਮਡੀ ਅਤੇ ਸੀਈਓ ਦੁਆਰਾ ਦਿੱਤੀ ਗਈ।
ਨਿਕਰਸ਼ਨ ਕਾਰਪੋਰੇਸ਼ਨ ਆਵ੍ਰ ਇੰਡੀਆ “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਦੇ ਮੌਕੇ ‘ਤੇ ਦੇਸ਼ ਦੇ ਪੋਰਟ ਨੂੰ ਸਮਰਪਿਤ ਡ੍ਰੇਜ਼ਿਗ ਸੇਵਾਵਾਂ ਪ੍ਰਦਾਨ ਕਰਨ ਦੇ 45 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਵਿਸ਼ਾਖਾਪੱਟਨਮ ਵਿੱਚ ਇੱਕ ਸਮਾਰੋਹ ਵਿੱਚ ਸਕਿੱਲ ਵਿਕਾਸ ਸੁਵਿਧਾ - ਸਮੁੰਦਰੀ ਅਤੇ ਜਹਾਜ਼ ਨਿਰਮਾਣ ਵਿੱਚ ਉਤਕ੍ਰਿਸ਼ਟਤਾ ਕੇਂਦਰ ( ਸੀਈਐੱਮਐੱਸ) ਦਾ ਵੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਇਸ ਪ੍ਰਸੰਸਾਯੋਗ ਪਹਿਲ ਨੂੰ ਸਫਲ ਹੁੰਦੇ ਹੋਏ ਦੇਖਕੇ ਪ੍ਰਸੰਸਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੀਈਐੱਮਐੱਸ ਯੁਵਾਵਾਂ ਨੂੰ ਆਪਣੇ ਸਕਿੱਲ ਨੂੰ ਨਿਖਾਰਨੇ ਦਾ ਮੌਕੇ ਪ੍ਰਦਾਨ ਕਰੇਗਾ ਜਿਸ ਦੇ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਉਹ ਉਦਯੋਗ ਦੀ ਜ਼ਰੂਰਤ ਲਈ ਤਿਆਰ ਹੋ ਸਕਣਗੇ ।
ਵਿਸ਼ਾਖਾਪੱਟਨਮ ਫੈਸੀਲਿਟੀ ਵਿੱਚ 18 ਅਤਿਆਧੁਨਿਕ ਪ੍ਰਯੋਗਸ਼ਾਲਾਵਾਂ ਹਨ , ਜੋ ਡਿਜ਼ਾਇਨ, ਸਿਮੁਲੇਸ਼ਨ , ਵਿਸ਼ਲੇਸ਼ਣ ਅਤੇ ਉਤਪਾਦਨ ਨੂੰ ਨਿਰਮਾਣ ਦੇ ਹਰ ਪਹਿਲੂ ਨੂੰ ਕਵਰ ਕਰਦੀਆਂ ਹਨ। ਸੀਈਐੱਮਐੱਸ ਦਾ ਭਾਰਤੀ ਸ਼ਿਪਿੰਗ ਰਜਿਸਟੇਰ ਦੇ ਮੁੱਖ ਦਫ਼ਤਰ ਵਿੱਚ ਇੱਕ ਮੁੰਬਈ ਪਰਿਸਰ ਵੀ ਹੈ ਜੋ ਮੁੱਖ ਰੂਪ ਤੋਂ ਰੀ-ਸਕੇਲਿੰਗ ‘ਤੇ ਕੰਮ ਕਰਦਾ ਹੈ।
ਸੀਈਐੱਮਐੱਸ ਪੋਰਟ, ਜਨ ਟ੍ਰਾਂਸਪੋਰਟ, ਜਲਮਾਰਗ ਅਤੇ ਰਸਦ ਸਹਿਤ ਵਿਕਾਸ ਦੇ 7 ਇੰਜਨਾਂ ਵਿੱਚੋਂ ਚਾਰ ਵਿੱਚ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੇ ਰਾਹੀਂ ਪੀਐੱਮ ਗਤੀ ਸ਼ਕਤੀ ਪਹਿਲ ਦਾ ਸਮਰਥਨ ਕਰਦਾ ਹੈ। ਸੀਈਐੱਮਐੱਸ ਨੂੰ ਪੋਰਟ , ਟ੍ਰਾਂਸਪੋਰਟ ਅਤੇ ਸ਼ਿਪਿੰਗ ਮੰਤਰਾਲਾ ਅਤੇ ਭਾਰਤੀ ਸ਼ਿਪਿੰਗ ਰਜਿਸਟਰ ਦੇ ਸਹਿਯੋਗ ਨਾਲ ਵਰਤਮਾਨ ਕਾਰਜਬਲ ਦੇ ਕੌਸ਼ਲ ਅੰਤਰ , ਅਪ- ਸਕਿਲਿੰਗ ਅਤੇ ਰੀ - ਸਕੇਲਿੰਗ ਨੂੰ ਪੁੱਟਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਪ੍ਰਯੋਜਨ ਵਾਹਨ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਸੀ।
ਸੀਈਐੱਮਐੱਸ ਵਿਦਿਆਰਥੀਆਂ ਨੂੰ ਸ਼ਿਪ ਹੱਲ ਡਿਜ਼ਾਇਨ , ਸ਼ਿਪ ਦਾ ਵਿਸਤ੍ਰਤ ਡਿਜ਼ਾਇਨ , ਜਹਾਜ਼ ਨਿਰਮਾਣ ਅਤੇ ਰੱਖ-ਰਖਾਅ , ਮੁਰੰਮਤ ਅਤੇ ਓਵਰਹਾਲ (ਐੱਮਆਰਓ), ਉਤਪਾਦ ਜੀਵਨ ਚੱਕਰ ਪ੍ਰਬੰਧਨ (ਪੀਐੱਲਐੱਮ), ਰੋਬੋਟਿਕਸ ਅਤੇ ਉੱਨਤ ਡਿਜ਼ਿਟਲ ਨਿਰਮਾਣ ਦੇ ਖੇਤਰਾਂ ਵਿੱਚ ਰੋਜ਼ਗਾਰ ਯੋਗ ਇੰਜੀਨੀਅਰਿੰਗ ਅਤੇ ਤਕਨੀਕੀ ਸਕਿੱਲ ਨੂੰ ਸੰਵਾਰਦਾ ਹੈ।
******
ਐੱਨਜੇਪੀਐੱਸ
(रिलीज़ आईडी: 1800785)
आगंतुक पटल : 202