ਬਿਜਲੀ ਮੰਤਰਾਲਾ

ਐੱਨਐੱਚਪੀਸੀ ਲਿਮਿਟਿਡ ਨੇ ਅਖੁੱਟ ਊਰਜਾ , ਲਘੂ ਜਲ ਬਿਜਲੀ ਅਤੇ ਹਰਿਤ ਹਾਈਡ੍ਰੋਜਨ ਪ੍ਰੋਜੈਕਟਾਂ ਦੇ ਵਿਕਾਸ ਲਈ ਇੱਕ ਸਹਾਇਕ ਕੰਪਨੀ ਦੀ ਸਥਾਪਨਾ ਕੀਤੀ ਹੈ

Posted On: 18 FEB 2022 8:31PM by PIB Chandigarh

ਐੱਨਐੱਚਪੀਸੀ ਲਿਮਿਟਿਡ ਨੇ ਆਪਣੇ ਅਖੁੱਟ ਊਰਜਾ, ਲਘੂ ਜਲ ਬਿਜਲੀ ਅਤੇ ਹਰਿਤ ਹਾਈਡ੍ਰੋਜਨ ਅਧਾਰਿਤ ਕਾਰੋਬਾਰ ਦੇ ਵਿਕਾਸ ਲਈ “ਐੱਨਐੱਚਪੀਸੀ ਅਖੁੱਟ ਊਰਜਾ ਲਿਮਿਟਿਡ (ਐੱਨਆਰਈਐੱਲ)” ਨਾਮ ਦੀ ਇੱਕ ਨਵੀਂ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਦੀ ਸਥਾਪਨਾ ਕੀਤੀ ਹੈ। ਇਸ ਕੰਪਨੀ ਦਾ ਰਜਿਸਟ੍ਰੇਸ਼ਨ ਦਿਲੀ ਅਤੇ ਹਰਿਆਣਾ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਟੀ) ਦੇ ਕੰਪਨੀ ਰਜਿਸਟ੍ਰਾਰ ਦੇ ਕੋਲ ਕਰਵਾਇਆ ਗਿਆ ਹੈ। ਇਸ ਅਵਸਰ ‘ਤੇ ਐੱਨਐੱਚਪੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ.ਕੇ. ਸਿੰਘ ਨੇ ਕਿਹਾ ਕਿ ਐੱਨਐੱਚਪੀਸੀ ਨੇ ਸਵੱਛ ਊਰਜਾ ਦੇ ਨਿਰੰਤਰ ਵਿਕਾਸ ਲਈ ਗਲੋਬਲ ਪੱਧਰ ‘ਤੇ ਇੱਕ ਪਹਿਲੀ ਸੰਸਥਾ ਬਣਾਉਣ ਦੀ ਪਰਿਕਲਪਨਾ ਕੀਤੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਐੱਨਐੱਚਪੀਸੀ ਅਖੁੱਟ ਊਰਜਾ ਲਿਮਿਟਿਡ ਦੀ ਸਥਾਪਨਾ ਅਕਸ਼ੈ ਊਰਜਾ ਦੇ ਉਪਯੋਗ ਨੂੰ ਲੈ ਕੇ ਸਾਡੀ ਡੂੰਘੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ ਜੋ ਕਾਰਬਨ ਨਿਕਾਸੀ ਨੂੰ ਘੱਟ ਕਰਨ ਅਤੇ ਸਵੱਛ ਅਤੇ ਹਰਿਤ ਊਰਜਾ ਦੇ ਉਤਪਾਦਨ ਵਿੱਚ ਸਹਾਇਤਾ ਕਰਦਾ ਹੈ। ਅਖੁੱਟ ਊਰਜਾ ਲਈ ਇੱਕ ਸਹਾਇਕ ਕੰਪਨੀ ਸਥਾਪਿਤ ਕਰਨ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਐੱਨਐੱਚਪੀਸੀ ਜੋ ਮੁੱਖ ਰੂਪ ਤੋਂ ਇੱਕ ਜਲ ਬਿਜਲੀ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਕੰਪਨੀ ਹੈ ਆਪਣੇ ਉਤਪਾਦਨ ਪੋਰਟਫੋਲੀਓ ਵਿੱਚ ਅਖੁੱਟ ਊਰਜਾ  ਹਿੱਸੇਦਾਰੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਇਸ ਵਿੱਚ ਪਹਿਲੇ ਮੁੱਲ ਕੰਪਨੀ ਤੋਂ ਅਲਗ ਅਖੁੱਟ ਊਰਜਾ ਇਕਾਈ ਦੇ ਗਠਨ ਨੂੰ ਦਸੰਬਰ, 2021 ਵਿੱਚ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਅਤੇ ਨੀਤੀ ਆਯੋਗ ਨੇ ਆਪਣੀ ਮੰਜੂਰੀ ਦਿੱਤੀ ਸੀ। ਇਹ ਸਹਾਇਕ ਕੰਪਨੀ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਸਵੈ ਚਾਲਿਤ ਮੋਡ ਵਿੱਚ ਜਾ ਹੋਰ ਏਜੰਸੀਆਂ ਦੀ ਸਹਿਭਾਗਿਤਾ ਵਿੱਚ ਵਿਸ਼ੇਸ਼ ਪ੍ਰਯੋਜਨ ਵਾਹਨਾਂ ਦੇ ਗਠਨ ਦੇ ਜ਼ਰੀਏ ਵਿਕਸਿਤ ਕਰੇਗੀ।

ਵਰਤਮਾਨ ਵਿੱਚ ਐੱਨਐੱਚਪੀਸੀ ਦੀ ਕੁੱਲ ਸਥਾਪਿਤ ਉਤਪਾਦਨ ਸਮਰੱਥਾ 7071 ਮੈਗਾਵਾਟ ਹੈ। ਇਸ ਵਿੱਚ 100 ਮੈਗਾਵਾਟ ਸੌਰ/ਪਵਨ ਊਰਜਾ ਅਧਾਰਿਤ ਪਲਾਂਟ ਸ਼ਾਮਿਲ ਹਨ। ਇਸ ਦੇ ਇਲਾਵਾ 5,999 ਮੈਗਾਵਾਟ ਦੇ ਜਲ ਬਿਜਲੀ ਅਤੇ 105 ਮੈਗਾਵਾਟ ਦੇ ਸੌਰ ਪਲਾਂਟ ਨਿਰਮਾਣ ਅਧੀਨ ਹਨ। ਐੱਨਐੱਚਪੀਸੀ ਲਿਮਿਟਿਡ ਆਪਣੇ ਅਖੁੱਟ ਊਰਜਾ ਪੋਰਟਫੋਲੀਓ ਦਾ ਵਿਸਤਾਰ ਕਰ ਰਹੀ ਹੈ।

ਅਤੇ ਵੱਖ-ਵੱਖ ਪ੍ਰਣਾਲੀ ਦੇ ਤਹਿਤ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ। ਜੋ ਵਰਤਮਾਨ ਵਿੱਚ ਟੈਂਡਰਿੰਗ / ਵਿਕਾਸ ਦੇ ਪੜਾਅ ਵਿੱਚ ਹਨ। ਹਾਲ ਹੀ ਵਿੱਚ ਐੱਨਐੱਚਪੀਸੀ ਨੇ ਰਾਜਸਥਾਨ ਅਖੁੱਟ ਊਰਜਾ ਨਿਗਮ ਲਿਮਿਟਿਡ (ਆਰਆਰਈਸੀਐੱਲ) ਦੇ ਨਾਲ ਰਾਜਸਥਾਨ ਵਿੱਚ 10000 ਮੈਗਾਵਾਟ ਅਖੁੱਟ ਊਰਜਾ ਪ੍ਰੋਜੈਕਟਾਂ/ਪਾਰਕਾਂ ਦੇ ਵਿਕਾਸ ਲਈ ਇਰਾਦਾ ਪੱਤਰ ‘ਤੇ ਹਸਤਾਖਰ ਕੀਤੇ ਹਨ।

****

ਐੱਮਵੀ/ਆਈਜੀ



(Release ID: 1800326) Visitor Counter : 137


Read this release in: English , Urdu , Hindi