ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਅਤੇ ਐਲਾਇੰਸ ਏਅਰ ਐਵੀਏਸ਼ਨ ਲਿਮਿਟਿਡ ਦਰਮਿਆਨ ਡੋਮੈਸਟਿਕ ਇੰਡੀਅਨ ਟੂਰਿਜ਼ਮ ਦੇ ਪ੍ਰਚਾਰ ਅਤੇ ਮਾਰਕੀਟਿੰਗ ਦੇ ਲਈ ਸਹਿਯੋਗ ਨੂੰ ਲੈ ਕੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ
Posted On:
17 FEB 2022 5:57PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਪੂਰੇ ਦੇਸ਼ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ 17 ਫਰਵਰੀ, 2022 ਨੂੰ ਨਵੀਂ ਦਿੱਲੀ ਵਿੱਚ ਮੈਸਰਸ ਐਲਾਇੰਸ ਏਅਰ ਐਵੀਏਸ਼ਨ ਲਿਮਿਟਿਡ (ਏਏਏਐੱਲ) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਟੂਰਿਜ਼ਮ ਮੰਤਰਾਲਾ ਭਾਰਤ ਨੂੰ ਟੂਰਿਜ਼ਮ ਉਤਪਾਦਕ ਬਜ਼ਾਰਾਂ ਵਿੱਚ ਇੱਕ ਪਸੰਦੀਦਾ ਟੂਰਿਜ਼ਮ ਸਥਲ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਯਤਨਸ਼ੀਲ ਹੈ, ਜਦੋਂ ਕਿ ਮੈਸਰਸ ਐਲਾਇੰਸ ਏਅਰ ਐਵੀਏਸ਼ਨ ਲਿਮਿਟਿਡ ਆਪਣੇ ਵਿਸਤ੍ਰਿਤ ਘਰੇਲੂ ਨੈਟਵਰਕ ਦੇ ਬਲ ‘ਤੇ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੰਯੁਕਤ ਘਰੇਲੂ ਪ੍ਰਚਾਰ ਦੇ ਸਧਾਰਣ ਟੀਚੇ ਨੂੰ ਪ੍ਰਾਪਤ ਕਰਨ ਅਤੇ ਟੂਰਿਜ਼ਮ ਬਜ਼ਾਰਾਂ ਵਿੱਚ ਟੂਰਿਜ਼ਮ ਮੰਤਰਾਲੇ ਅਤੇ ਐਲਾਇੰਸ ਏਅਰ ਐਵੀਏਸ਼ਨ ਲਿਮਿਟੇਡ ਦੀ ਗਤੀਵਿਧੀਆਂ ਵਿੱਚ ਤਾਲਮੇਲ ਦੀ ਜ਼ਰੂਰਤ ‘ਤੇ ਵਿਚਾਰ ਕਰਨ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਹਨ।
ਟੂਰਿਜ਼ਮ ਮੰਤਰਾਲੇ ਦੇ ਵੱਲੋਂ ਐਡੀਸ਼ਨਲ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਅਤੇ ਮੈਸਰਸ ਐਲਾਇੰਸ ਏਅਰ ਐਵੀਏਸ਼ਨ ਲਿਮਿਟਿਡ ਦੇ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਵਿਨੀਤ ਸੂਦ ਨੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ।
ਐਲਾਇੰਸ ਏਅਰ ਭਾਰਤ ਸਰਕਾਰ ਦੀ “ਰੀਜਨਲ ਕਨੈਕਟੀਵਿਟੀ ਸਕੀਮ” (ਆਰਸੀਐੱਸ) ਨੂੰ ਹੁਲਾਰਾ ਦੇਣ ਵਿੱਚ ਸਭ ਤੋਂ ਅੱਗੇ ਹੈ, ਜਿਸ ਨੂੰ ਪ੍ਰਧਾਨ ਮੰਤਰੀ ਦੀ ਉਡਾਨ- (ਉੱਡੇ ਦੇਸ਼ ਦਾ ਆਮ ਨਾਗਰਿਕ) ਯੋਜਨਾ ਦੇ ਤਹਿਤ ਹੁਲਾਰਾ ਦਿੱਤਾ ਜਾ ਰਿਹਾ ਹੈ। ਮੈਸਰਸ ਏਏਏਐੱਲ ਦੇ ਸਹਿਯੋਗ ਨਾਲ ਏਕੀਕ੍ਰਿਤ ਮਾਰਕੀਟਿੰਗ ਅਤੇ ਪ੍ਰਚਾਰ ਦੀ ਰਣਨੀਤੀ ਦੇ ਨਾਲ-ਨਾਲ ਇੱਕ ਤਾਲਮੇਲ ਮੁਹਿੰਮ ਨੂੰ ਪੂਰਾ ਕਰਨਾ ਇਸ ਸਹਿਮਤੀ ਪੱਤਰ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਪ੍ਰਚਾਰ ਦੇ ਪ੍ਰਯਤਨਾਂ ਦੇ ਵਿਸ਼ੇਸ਼ ਘਟਕਾਂ ਵਿੱਚ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਵਿੱਚ ਵਿਗਿਆਪਨ, ਮੇਲਾਂ ਅਤੇ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ, ਸੈਮੀਨਾਰਾਂ, ਵਰਕਸ਼ਾਪਾਂ, ਰੋਡ ਸ਼ੋਅ ਅਤੇ ਇੰਡੀਆ ਈਵਨਿੰਗ, ਬ੍ਰੋਸ਼ਰ ਅਤੇ ਕੋਲੈਟਰਲਸ ਦੀ ਪ੍ਰਿਟਿੰਗ, ਬ੍ਰੋਸ਼ਰ ਸਮਰਥਨ/ਸੰਯੁਕਤ ਵਿਗਿਆਪਨ, ਮਹਿਮਾਨ ਪ੍ਰੋਗਰਾਮ ਦੇ ਤਹਿਤ ਮੀਡੀਆ ਅਤੇ ਟੂਰਿਜ਼ਮ ਬਿਜ਼ਨਸ ਨੂੰ ਦੇਸ਼ ਵਿੱਚ ਆਉਣ ਦੇ ਲਈ ਸੱਦਾ ਦੇਣਾ ਆਦਿ ਸ਼ਾਮਲ ਹੈ। ਮੰਤਰਾਲਾ ਇਸ ਸਹਿਮਤੀ ਪੱਤਰ ਤੋਂ ਲਾਭਵੰਦ ਹੋਣ ਦੇ ਲਈ ਯਾਤਰਾ ਟੂਰਿਜ਼ਮ ਖੇਤਰ ਦੇ ਹਿਤਧਾਰਕਾਂ ਨੂੰ ਇਕੱਠੇ ਲਿਆਵੇਗਾ।
*****
ਐੱਨਬੀ/ਯੂਡੀ
(Release ID: 1799474)
Visitor Counter : 164