ਸੂਚਨਾ ਤੇ ਪ੍ਰਸਾਰਣ ਮੰਤਰਾਲਾ
17ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) 29 ਮਈ ਤੋਂ 4 ਜੂਨ, 2022 ਤੱਕ ਆਯੋਜਿਤ ਕੀਤਾ ਜਾਵੇਗਾ
ਐਂਟਰੀਆਂ ਦੀ ਪ੍ਰਕਿਰਿਆ 15 ਫਰਵਰੀ, 2022 ਤੋਂ ਸ਼ੁਰੂ ਹੋਵੇਗੀ
Posted On:
13 FEB 2022 12:09PM by PIB Chandigarh
ਭਾਰਤ ਅਤੇ ਵਿਦੇਸ਼ਾਂ ਵਿੱਚ ਫਿਲਮ ਨਿਰਮਾਤਾਵਾਂ ਦੁਆਰਾ ਉਡੀਕਿਆ ਜਾ ਰਿਹਾ, ਦਸਤਾਵੇਜ਼ੀ, ਲਘੂ ਕਥਾ ਅਤੇ ਐਨੀਮੇਸ਼ਨ ਫਿਲਮਾਂ ਦੇ ਲਈ 17ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ-2022) 29 ਮਈ ਤੋਂ 4 ਜੂਨ, 2022 ਤੱਕ ਫਿਲਮ ਡਿਵੀਜ਼ਨ ਕੰਪਲੈਕਸ, ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਐਂਟਰੀਆਂ ਦੀ ਪ੍ਰਕਿਰਿਆ 15 ਫਰਵਰੀ 2022 ਤੋਂ 15 ਮਾਰਚ 2022 ਤੱਕ ਔਨਲਾਈਨ ਖੁੱਲ੍ਹੀ ਰਹੇਗੀ ਅਤੇ ਫਿਲਮ ਨਿਰਮਾਤਾ ਵਿਭਿੰਨ ਪ੍ਰਤੀਯੋਗਿਤਾ ਸ਼੍ਰੇਣੀਆਂ ਵਿੱਚ ਫਿਲਮਾਂ ਦੀਆਂ ਐਂਟਰੀਆਂ ਦੇ ਲਈ www.miff.in ਜਾਂ https://filmfreeway.com/MumbaiInternationalFilmFestival-MIFF 'ਤੇ ਲੌਗ ਔਨ ਕਰ ਸਕਦੇ ਹਨ।
1 ਸਤੰਬਰ, 2019 ਅਤੇ 31 ਦਸੰਬਰ, 2021 ਦੇ ਦਰਮਿਆਨ ਬਣਾਈਆਂ ਗਈਆਂ ਫਿਲਮਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ-2022 ਵਿੱਚ ਐਂਟਰੀਆਂ ਲਈ ਪਾਤਰ ਹਨ। ਸਮਾਰੋਹ ਵਿੱਚ ਬਿਹਤਰੀਨ ਡਾਕੂਮੈਂਟਰੀ ਨੂੰ ਸੁਨਹਿਰੀ ਸ਼ੰਖ (Golden Conch) ਅਤੇ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਵਿਭਿੰਨ ਸ਼੍ਰੇਣੀਆਂ ਵਿੱਚ ਜੇਤੂ ਫਿਲਮਾਂ ਨੂੰ ਆਕਰਸ਼ਕ ਨਕਦ ਇਨਾਮ, ਸਿਲਵਰ ਸ਼ੰਖ, ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਭਾਰਤ ਦੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਸਬੰਧ ਵਿੱਚ, ਵਰਤਮਾਨ ਆਯੋਜਨ ਵਿੱਚ ਇੰਡੀਆ@75 ਵਿਸ਼ੇ 'ਤੇ ਬਿਹਤਰੀਨ ਲਘੂ ਫਿਲਮ ਦੇ ਲਈ ਇੱਕ ਵਿਸ਼ੇਸ਼ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ। ਇਸ ਸਮਾਰੋਹ ਵਿੱਚ, ਭਾਰਤੀ ਗ਼ੈਰ-ਫੀਚਰ ਫਿਲਮ ਸ਼੍ਰੇਣੀ ਦੀ ਇੱਕ ਅਨੁਭਵੀ ਸ਼ਖ਼ਸੀਅਤ ਨੂੰ ਵੱਕਾਰੀ ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ 10 ਲੱਖ ਰੁਪਏ ਨਕਦ, ਇੱਕ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫਿਲਮ ਡਿਵੀਜ਼ਨ ਦੁਆਰਾ ਆਯੋਜਿਤ ਅਤੇ ਮਹਾਰਾਸ਼ਟਰ ਸਰਕਾਰ ਦੁਆਰਾ ਸਮਰਥਿਤ, ਦੱਖਣ ਏਸ਼ੀਆ ਵਿੱਚ ਗ਼ੈਰ-ਫੀਚਰ ਫਿਲਮਾਂ ਦੇ ਲਈ ਸਭ ਤੋਂ ਪੁਰਾਣਾ ਅਤੇ ਸਭ ਤੋਂ ਬੜਾ ਸਮਾਰੋਹ- ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਦਾ ਹੈ। ਪ੍ਰਤੀਯੋਗਿਤਾ ਅਤੇ ਗ਼ੈਰ-ਮੁਕਾਬਲੇ ਵਾਲੇ ਵਰਗਾਂ ਤੋਂ ਇਲਾਵਾ, ਵਰਕਸ਼ਾਪਾਂ, ਮਾਸਟਰ ਕਲਾਸਾਂ, ਓਪਨ ਫੋਰਮ ਅਤੇ ਬੀ2ਬੀ ਸੈਸ਼ਨ ਜਿਹੇ ਇੰਟਰਐਕਟਿਵ ਸੈਸ਼ਨ ਇਸ ਸਮਾਰੋਹ ਦੇ ਪ੍ਰਮੁੱਖ ਆਕਰਸ਼ਣ ਹਨ।
2020 ਵਿੱਚ ਆਯੋਜਿਤ 16ਵੇਂ ਦੋ-ਸਾਲਾ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਪ੍ਰਤੀ ਗਹਿਰੀ ਰੁਚੀ ਦਿਖਾਈ ਗਈ ਸੀ, ਜੋ ਭਾਰਤ ਅਤੇ ਦੁਨੀਆ ਵਿੱਚ ਇੱਕ ਜੀਵੰਤ ਦਸਤਾਵੇਜ਼ੀ ਸੱਭਿਆਚਾਰ ਨੂੰ ਦਰਸਾਉਂਦੀ ਹੈ। 16ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਅਭੂਤਪੂਰਵ 871 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਪ੍ਰਮੁੱਖ ਦਸਤਾਵੇਜ਼ੀ, ਐਨੀਮੇਸ਼ਨ ਅਤੇ ਲਘੂ ਫਿਲਮ ਨਿਰਮਾਤਾਵਾਂ ਨੇ ਹਿੱਸਾ ਲਿਆ। ਗ੍ਰੈਂਡ ਜਿਊਰੀ ਵਿੱਚ ਫਰਾਂਸ, ਜਪਾਨ, ਸਿੰਗਾਪੁਰ, ਕੈਨੇਡਾ, ਬੁਲਗਾਰੀਆ ਅਤੇ ਭਾਰਤ ਦੀਆਂ ਪ੍ਰਤਿਸ਼ਠਿਤ ਫ਼ਿਲਮੀ ਹਸਤੀਆਂ ਸ਼ਾਮਲ ਸਨ।
ਇਸ ਸਬੰਧ ਵਿੱਚ ਅਧਿਕ ਜਾਣਕਾਰੀ ਦੇ ਲਈ, ਸਮਾਰੋਹ ਡਾਇਰੈਕਟੋਰੇਟ ਨਾਲ +91-22-23522252/23533275 ਅਤੇ miffindia[at]gmail[dot]com 'ਤੇ ਸੰਪਰਕ ਕੀਤਾ ਜਾ ਸਕਦਾ ਹੈ।
***
ਐੱਫਡੀ ਪੀਆਰਓ/ਸੀਪੀ/ਪੀਕੇ
(Release ID: 1798124)
Visitor Counter : 174