ਟੈਕਸਟਾਈਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ : ਨੈਸ਼ਨਲ ਇੰਸਟੀਟਿਊਟ ਆਵ੍ ਫੈਸ਼ਨ ਐਂਡ ਟੈਕਨੋਲੋਜੀ-ਨਿਫਟ ਨੂੰ ਦੇਸ਼ ਵਿੱਚ ਬੁਨਕਰਾਂ ਅਤੇ ਕਾਰੀਗਰਾਂ ਦੀ ਆਮਦਨ ਵਿੱਚ ਸੁਧਾਰ ਦੇ ਵਿਆਪਕ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ


ਸ਼੍ਰੀ ਪੀਯੂਸ਼ ਗੋਇਲ ਨੇ ਨੈਸ਼ਨਲ ਇੰਸਟੀਟਿਊਟ ਆਵ੍ ਫੈਸ਼ਨ ਐਂਡ ਟੈਕਨੋਲੋਜੀ ਦੁਆਰਾ ਲਾਗੂ ਕੀਤੀ ਜਾ ਰਹੀ ਪ੍ਰਮੁੱਖ ਸਲਾਹ ਮਸ਼ਵਰੇ ਅਤੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਨਿਫਟ ਤੋਂ ਹਰੇਕ ਪ੍ਰੋਜੈਕਟ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਕਿਹਾ ਤਾਕਿ ਇੱਛਿਤ ਪਰਿਣਾਮ ਜਨਤਾ ਅਤੇ ਉਦਯੋਗਾਂ ਤੱਕ ਜਲਦੀ ਪਹੁੰਚ ਸਕੇ
ਨਿਫਟ ਆਪਣੀ ਪਹੁੰਚ ਵਧਾਉਣ ਦੇ ਲਈ ਹਾਈਬ੍ਰਿਡ ਕੋਰਸ, ਅਲਪਕਾਲਿਕ ਅਤੇ ਕੌਸ਼ਲ ਵਿਕਾਸ ਦੇ ਕੋਰਸ ਸ਼ੁਰੂ ਕਰਨ ਦੀ ਪਹਿਲ ਕਰੇਗਾ

Posted On: 10 FEB 2022 6:10PM by PIB Chandigarh

ਕੱਪੜਾ, ਵਣਜਕ ਤੇ ਉਦਯੋਗ ਅਤੇ ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨੈਸ਼ਨਲ ਇੰਸਟੀਟਿਊਟ ਆਵ੍ ਫੈਸ਼ਨ ਐਂਡ ਟੈਕਨੋਲੋਜੀ (ਨਿਫਟ) ਦੁਆਰਾ ਲਾਗੂ ਕੀਤੀ ਜਾ ਰਹੇ ਪ੍ਰਮੁੱਖ ਸਲਾਹ ਮਸ਼ਵਰੇ ਅਤੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਪ੍ਰੋਜੈਕਟਾਂ ਵਿੱਚ ਨੈਸ਼ਨਲ ਸਾਈਜ਼ਿੰਗ ਸਰਵੇ ਆਵ੍ ਇੰਡੀਆ, ਵਿਜ਼ਨੈਕਸਟੀ –ਟ੍ਰੇਂਡ ਇਨਸਾਈਟ ਐਂਡ ਫੋਰਕਾਸਟਿੰਗ ਲੈਬ, ਨਿਫਟ ਡਿਜ਼ਾਈਨ ਇੰਕਿਊਬੇਟਰ, ਪ੍ਰਤਿਭਾ – ਗ੍ਰਾਮੀਣ ਕਾਰੋਬਾਰ ਦੇ ਲਈ ਇੱਕ ਡਿਜੀਟਲ ਪਲੈਟਫਾਰਮ, ਉਸਤਾਦ, ਖਾਦੀ ਦੇ ਲਈ ਉਤਕ੍ਰਿਸ਼ਟਤਾ ਕੇਂਦਰ, ਕ੍ਰਾਫਟ ਕਲਸਟਰ ਇਨੀਸ਼ੀਏਟਿਵ, ਦ ਰਿਪੋਜ਼ਿਟਰੀਜ਼- ਟੈਕਸਟਾਈਲ ਐਂਡ ਕ੍ਰਾਫਟ (ਆਰਟੀਸੀ) ਪ੍ਰੋਜੈਕਟ ਸ਼ਾਮਲ ਹਨ। ਕੱਪੜਾ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਵੀ ਇਸ ਅਵਸਰ ‘ਤੇ ਮੌਜੂਦ ਸਨ।

ਕੋਵਿਡ ਮਹਾਮਾਰੀ ਦੇ ਬਾਅਦ ਦੇ ਸਮੇਂ ਦੀ ਦੁਨੀਆ ਵਿੱਚ ਆਉਣ ਵਾਲੀਆਂ ਨਵੀਆਂ ਸੰਭਾਵਨਾਵਾਂ ਬਾਰੇ ਗੱਲ ਕਰਦੇ ਹੋਏ, ਮੰਤਰੀ ਮਹੋਦਯ ਨੇ ਨਿਫਟ ਨੂੰ ਆਪਣੀ ਪਹੁੰਚ ਵਧਾਉਣ ਦੇ ਲਈ ਹਾਈਬ੍ਰਿਡ ਕੋਰਸ, ਅਲਪਕਾਲਿਕ ਅਤੇ ਕੌਸ਼ਲ ਵਿਕਾਸ ਕੋਰਸ ਸ਼ੁਰੂ ਕਰਨ ਦੇ ਲਈ ਪਹਿਲ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਨਿਫਟ ਨੂੰ ਦੇਸ਼ ਵਿੱਚ ਬੁਨਕਰਾਂ ਅਤੇ ਕਾਰੀਗਰਾਂ ਦੀ ਆਮਦਨ ਵਿੱਚ ਸੁਧਾਰ ਦੇ ਵਿਆਪਕ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਨੈਸ਼ਨਲ ਸਾਈਜ਼ਿੰਗ ਸਰਵੇ ਆਵ੍ ਇੰਡੀਆ ਅਤੇ ਵਿਜ਼ਨਐਕਸਟੀ – ਟ੍ਰੇਂਡ ਇਨਸਾਈਟ ਐਂਡ ਫੋਰਕਾਸਟਿੰਗ ਲੈਬੋਰਟਰੀਆਂ ਜਿਹੇ ਪ੍ਰੋਜੈਕਟ ਸਾਡੇ ਕੱਪੜਾ ਨਿਰਯਾਤ ਨੂੰ ਬਹੁਤ ਹੁਲਾਰਾ ਦੇ ਸਕਦੇ ਹਨ।

ਸ਼੍ਰੀ ਗੋਇਲ ਨੇ ਨਿਫਟ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਲਈ ਸਾਰੇ ਪ੍ਰੋਜੈਕਟ ਟੀਮਾਂ ਨੂੰ ਵਧਾਈ ਦਿੱਤੀ। ਸ਼ਿਲਪ ਕਲਸਟਰ ਪਹਿਲ ਦੀ ਸ਼ਲਾਘਾ ਕਰਦੇ ਹੋਏ, ਜਿਸ ਦੇ ਹਿੱਸੇ ਦੇ ਰੂਪ ਵਿੱਚ ਵਿਦਿਆਰਥੀ ਜ਼ਮੀਨੀ ਪੱਧਰ ‘ਤੇ ਕਾਰੀਗਰਾਂ ਦੇ ਨਾਲ ਪ੍ਰੋਜੈਕਟ ਕਰਦੇ ਹਨ, ਮੰਤਰੀ ਮਹੋਦਯ ਨੇ ਕਿਹਾ ਕਿ ਹਰੇਕ ਨਿਫਟ ਵਿਦਿਆਰਥੀ ਇੱਕ ਕਾਰੀਗਰ ਨੂੰ ਗੋਦ ਲੈ ਸਕਦਾ ਹੈ, ਜੋ ਕਾਰੀਗਰਾਂ ਦੇ ਉਤਪਾਦਾਂ ਵਿੱਚ ਵਿਵਿਧਤਾ ਲਿਆਉਣ ਅਤੇ ਗੁਣਵੱਤਾ ਅਤੇ ਪ੍ਰਕਿਰਿਆਵਾਂ ਦੋਵਾਂ ਵਿੱਚ ਸੁਧਾਰ ਕਰਨ ਵਿੱਚ ਇੱਕ ਲੰਬਾ ਸਫਰ ਤੈਅ ਕਰੇਗਾ। ਹਾਲਾਂਕਿ ਉਨ੍ਹਾਂ ਨੇ ਨਿਫਟ ਨੂੰ ਹਰੇਕ ਪ੍ਰੋਜੈਕਟ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਕਿਹਾ ਤਾਕਿ ਇੱਛਿਤ ਪਰਿਣਾਮ ਜਨਤਾ ਅਤੇ ਉਦਯੋਗਾਂ ਤੱਕ ਜਲਦੀ ਪਹੁੰਚ ਸਕੇ। ਮੰਤਰੀ ਮਹੋਦਯ ਨੇ ਕੁੱਝ ਪ੍ਰੋਜੈਕਟਾਂ ਨੂੰ ਇਸੇ ਤਰ੍ਹਾਂ ਦੇ ਮੌਜੂਦਾ ਪ੍ਰੋਜੈਕਟਾਂ ਦੇ ਨਾਲ ਮਿਲਾਉਣ ਦੀ ਸੰਭਾਵਣਾ ਤਲਾਸ਼ਨ ਦੇ ਲਈ ਵੀ ਕਿਹਾ।

ਨਿਫਟ ਦੇ ਡਾਇਰੈਕਟਰ ਜਨਰਲ ਸ਼੍ਰੀ ਸ਼ਾਂਤਮਨੁ, ਨੇ ਇੱਕ ਸਮੁੱਚੀ ਸਮੀਖਿਆ ਪੇਸ਼ ਕੀਤੀ ਅਤੇ ਦੱਸਿਆ ਕਿ ਵਿਸ਼ਵ ਪੱਧਰ ਦੀ ਫੈਸ਼ਨ ਸਿੱਖਿਆ ਪ੍ਰਦਾਨ ਕਰਨ ਦੇ ਇਲਾਵਾ ਨਿਫਟ ਵਿਭਿੰਨ ਕੰਸਲਟੈਂਸੀ ਪ੍ਰੋਜੈਕਟਾਂ ਨੂੰ ਵੀ ਚਲਾਉਂਦਾ ਹੈ। ਉਨ੍ਹਾਂ ਨੇ ਅਜਿਹੇ 8 ਪ੍ਰੋਜੈਕਟਾਂ ਬਾਰੇ ਪੇਸ਼ਕਾਰੀ ਦਿੱਤੀ। ਪ੍ਰੋਜੈਕਟਾਂ ਦਾ ਵੇਰਵਾ ਇਸ ਪ੍ਰਕਾਰ ਹਨ:

  1. ਇੰਡੀਆ ਸਾਈਜ਼- ਨਿਫਟ ਵਰਤਮਾਨ ਵਿੱਚ ਪੋਸ਼ਾਕ ਆਕਾਰ ਪ੍ਰਣਾਲੀ ਅਤੇ ਪਹਿਰਾਵੇ ਵਿੱਚ ਅਸਮਾਨਤਾਵਾਂ ਅਤੇ ਵਿਸੰਗਤੀਆਂ ਨੂੰ ਦੂਰ ਕਰਨ ਦੇ ਲਈ ਇੰਡੀਆ ਸਾਈਜ਼ ਨਾਮਕ ਰਾਸ਼ਟਰੀ ਆਕਾਰ ਸਰਵੇਖਣ ਕਰ ਰਿਹਾ ਹੈ। ਇਹ ਇੱਕ ਅਖਿਲ ਭਾਰਤੀ ਪ੍ਰਕਿਰਿਆ ਹੈ, ਜਿੱਥੇ ਐਂਥ੍ਰੋਪੋਮੇਟ੍ਰਿਕ ਡੇਟਾ ਇਕੱਠੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਤਿਆਧੁਨਿਕ 3-ਡੀ ਹੋਲ ਬਾਡੀ ਸਕੈਨਰ, 15 ਤੋਂ 60+ ਵਰ੍ਹੇ ਦੀ ਉਮਰ ਦੇ ਪੁਰਸ਼ ਅਤੇ ਮਹਿਲਾ ਅਬਾਦੀ ਦਾ ਉਪਯੋਗ ਕੀਤਾ ਜਾਂਦਾ ਹੈ। ਪ੍ਰੋਜੈਕਟ ਦਾ ਉਦੇਸ਼ ਸ਼ਰੀਰ ਦੇ ਨਾਪ ਦਾ ਇੱਕ ਡੇਟਾਬੇਸ ਬਣਾਉਣਾ ਹੈ ਜੋ ਭਾਰਤੀ ਅਬਾਦੀ ਦਾ ਇੱਕ ਸੱਚਾ ਪ੍ਰਤਿਨਿਧੀ ਹੈ ਅਤੇ ਇਸ ਦੇ ਨਤੀਜੇ ਸਦਕਾ ਇੱਕ ਗ੍ਰਾਹਕ ਦੇ ਲਈ ਉਨ੍ਹਾਂ ਸ਼ਰੀਰ ਦੇ ਆਕਾਰ ਦੇ ਮਾਨਚਿਤ੍ਰਣ, ਵਰਗੀਕਰਣ ਅਤੇ ਪਰਿਭਾਸ਼ਿਤ ਕਰਨ ਦੇ ਮਾਧਿਅਮ ਨਾਲ ਆਕਾਰ ਪਹਿਚਾਣ ਸੰਖਿਆ ਦਾ ਨਿਰਮਾਣ ਹੋਵੇਗਾ। ਇਸ ਪ੍ਰਕਾਰ ਨਿਰਮਿਤ ਮਾਨਕੀਕ੍ਰਿਤ ਸ਼ਰੀਰ ਆਕਾਰ ਚਾਰਟ ਨਿਰਮਾਤਾ ਨੂੰ ਲਕਸ਼ਿਤ ਉਪਭੋਗਤਾ ਦੇ ਲਈ ਉਪਯੁਕਤ ਸਮਾਨ ਦਾ ਉਤਪਾਦਨ ਕਰਨ ਵਿੱਚ ਮਦਦ ਕਰੇਗਾ ਅਤੇ ਉਪਭੋਗਤਾ ਨੂੰ ਆਕਾਰ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗਾ ਜੋ ਉਨ੍ਹਾਂ ਦੇ ਲਈ ਸਭ ਤੋਂ ਉਪਯੁਕਤ ਹੋਵੇਗਾ। ਇਸ ਦੇ ਨਤੀਜੇ ਸਦਕਾ ਉਪਯੁਕਤ ਤਾਲਮੇਲ ਦੇ ਨਾਲ ਅਧਿਕ ਵਿਕ੍ਰੀ ਹੋਵੇਗੀ। ਇਹ ਪ੍ਰੋਜੈਕਟ ਕੱਪੜਾ ਮੰਤਰਾਲਾ, ਭਾਰਤ ਸਰਕਾਰ ਅਤੇ ਆਂਸ਼ਿਕ ਤੌਰ ‘ਤੇ ਨਿਫਟ ਦੇ ਆਂਤਰਿਕ ਸੰਸਾਧਨਾਂ ਦੇ ਮਾਧਿਅਮ ਨਾਲ ਵਿੱਤ ਪੋਸ਼ਿਤ ਹੈ।

  1. ਵਿਜ਼ਨ ਨੈਕਸਟ-ਟ੍ਰੈਂਡ ਇਨਸਾਈਟ ਐਂਡ ਪੂਰਵਅਨੁਮਾਨ ਲੈਬੋਰਟਰੀ- ਵਿਜ਼ਨ ਨੈਕਸਟ-ਟ੍ਰੈਂਡ ਇਨਸਾਈਟ ਐਂਡ ਪੂਰਵਅਨੁਮਾਨ ਲੈਬੋਰਟਰੀ ਹੁਣ ਤੱਕ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇਮੋਸ਼ਨਲ ਇੰਟੈਲੀਜੈਂਸ ਸਮਰੱਥ ਫੈਸ਼ਨ ਟ੍ਰੈਂਡ ਇਨਸਾਈਟ ਅਤੇ ਭਾਰਤ ਵਿੱਚ ਰੁਝਾਨ ਅੰਤਰਦ੍ਰਿਸ਼ਟੀ ਅਤੇ ਪੂਰਵਅਨੁਮਾਨ ਪਹਿਲ ਹੈ ਜਿਸ ਦਾ ਉਦੇਸ਼ ਪਹਿਚਾਣ, ਮਾਨਚਿਤ੍ਰਣ ਅਤੇ ਭੂ-ਵਿਸ਼ਿਸ਼ਟ ਰੁਝਾਨ ਦਾ ਵਿਸ਼ਲੇਸ਼ਣ ਕਰਨਾ ਹੈ ਜੋ ਇਸ ਰਾਸ਼ਟਰ ਦੀ ਬਹੁਲਤਾ ਨੂੰ ਸੰਬੋਧਿਤ ਕਰਨਗੇ। ਇਹ ਪ੍ਰਜੈਕਟ ਪੂਰੀ ਤਰ੍ਹਾਂ ਨਾਲ ਕੱਪੜਾ ਮੰਤਰਾਲਾ ਦੁਆਰਾ ਵਿੱਤ ਪੋਸ਼ਿਤ ਹੈ। ਟੀਮ ਵਿੱਚ 20 ਫੈਕਲਟੀ ਅਤੇ 400 ਤੋਂ ਵੱਧ ਟ੍ਰੈਂਡਸਪੋਟਰ ਸ਼ਾਮਲ ਹਨ। ਇਸ ਪ੍ਰੋਜੈਕਟ ਦੀ ਦਿੱਲੀ ਵਿੱਚ ਕ੍ਰਿਏਟਿਵ ਲੈਬ ਅਤੇ ਚੇਨੱਈ ਵਿੱਚ ਏਆਈ ਇਨਸਾਈਟਸ ਲੈਬ ਹੈ।

3. ਰਿਪੋਜ਼ਿਟਰੀ : ਕੱਪੜਾ ਅਤੇ ਸ਼ਿਲਪ – ਇਹ ਡੀਸੀ (ਹੈਂਡਲੂਮ) ਅਤੇ ਡੀਸੀ (ਹੈਂਡੀਕ੍ਰਾਫਟ), ਕੱਪੜਾ ਮੰਤਰਾਲੇ ਦੁਆਰਾ ਆਯੋਜਿਤ ਹੈ। ਪ੍ਰੋਜੈਕਟ ਦਾ ਉਦੇਸ਼ ਇੱਕ ਏਕੀਕ੍ਰਿਤ ਪ੍ਰਣਾਲੀ ਦੇ ਰੂਪ ਵਿੱਚ ਇੱਕ ਰਾਸ਼ਟਰੀ ਗਿਆਨ ਪੋਰਟਲ ਵਿਕਸਿਤ ਕਰਨਾ ਹੈ ਜੋ ਭਵਿੱਖ ਦੇ ਵਿਕਾਸ ‘ਤੇ ਧਿਆਨ ਦੇਣ ਦੇ ਨਾਲ ਕੱਪੜਾ, ਪਰਿਧਾਨ ਅਤੇ ਸੰਬੰਧਿਤ ਸ਼ਿਲਪ ਦੀ ਅਤੀਤ ਅਤੇ ਵਰਤਮਾਨ ਸਥਿਤੀ ਨੂੰ ਬੁਣਨ ਦੇ ਲਈ ਇੱਕ ਰੂਪ-ਰੇਖਾ ਤਿਆਰ ਕਰੇਗਾ। ਪੋਰਟਲ ਕੱਪੜਾ ਮੰਤਰਾਲਾ ਅਤੇ ਉਸ ਦੇ ਅਧੀਨ ਦਫਤਰਾਂ ਦੇ ਅੰਦਰ ਉਪਲੱਬਧ ਸਮ੍ਰਿੱਧ ਸੂਚਨਾ ਸਰੋਤਾਂ ਸਮੇਤ ਡੇਟਾ ਅਤੇ ਰਿਪੋਜ਼ਿਟਰੀ ਨੂੰ ਏਕੀਕ੍ਰਿਤ ਕਰੇਗਾ। ਹੋਰ ਸੰਸਥਾਨਾਂ ਅਤੇ ਮੰਤਰਾਲਿਆਂ ਦੇ ਨਾਲ-ਨਾਲ ਮਿਊਜ਼ੀਅਮਾਂ, ਗੈਲਰੀਆਂ ਅਤੇ ਪ੍ਰਾਈਵੇਟ ਕਲੈਕਸ਼ਨਾਂ ਵਿੱਚ ਚੁਨਿੰਦਾ ਕਲੈਕਸ਼ਨ ਦੀ ਵੀ ਪਰਿਕਲਪਨਾ ਕੀਤੀ ਗਈ ਹੈ।

  1. ਡਿਜ਼ਾਈਨ ਇਨੋਵੇਸ਼ਨ ਅਤੇ ਇੰਕਿਊਬੇਸ਼ਨ- ਇਸ ਦੇ ਉਦੇਸ਼ ਫੈਸ਼ਨ, ਟੈਕਸਟਾਈਲ, ਲਾਈਫਸਟਾਈਲ ਐਕਸੈੱਸਰੀਜ਼ ਅਤੇ ਡਿਜ਼ਾਈਨ ਕਮਿਊਨਿਟੀ ਐਂਟਰਪ੍ਰੇਨਿਯੋਰਸ, ਜਿਸ ਵਿੱਚ ਨਿਫਟ ਦੇ ਮੈਂਬਰ, ਸ਼ਿਲਪਕਾਰ, ਕਾਰੀਗਰ ਅਤੇ ਸਾਬਕਾ ਵਿਦਿਆਰਥੀ ਆਪਣੇ ਉਤਪਾਦਾਂ/ਸੇਵਾ ਵਿਚਾਰਾਂ ਦੇ ਕਮਰਸ਼ੀਅਲਾਈਜ਼ਿੰਗ ਵਿੱਚ ਡਿਜ਼ਾਈਨ ਕਮਿਊਨਿਟੀ ਦੇ ਉੱਦਮੀ ਆਪਣੇ ਉਤਪਾਦਾਂ/ਸੇਵਾ ਵਿਚਾਰਾਂ ਦਾ ਕਮਰਸ਼ੀਅਲਾਈਜ਼ਿੰਗ ਕਰਨਗੇ। ਦਿੱਲੀ, ਮੁੰਬਈ ਅਤੇ ਚੇਨੱਈ ਵਿੱਚ ਨਿਫਟ ਪਰਿਸਰ ਵਿੱਚ ਚਾਰ ਇੰਕਿਊਬੇਸ਼ਨ ਕੇਂਦਰ ਸਥਾਪਿਤ ਕੀਤੇ  ਜਾ ਰਹੇ ਹਨ।

5.ਕ੍ਰਾਫਟ ਕਲਸਟਰ ਪਹਿਲ- ਨਿਫਟ ਨੇ ਡੀਸੀ (ਹੈਂਡਲੂਮ) ਅਤੇ ਡੀਸੀ (ਹੈਂਡੀਕ੍ਰਾਫਟ) ਨੇ ਦਫਤਰਾਂ ਦੇ ਸਕ੍ਰਿਯ ਸਮਰਥਨ ਨਾਲ ਕ੍ਰਾਫਟ ਕਲਸਟਰ ਪਹਿਲ ਪ੍ਰੋਗਰਾਮ ਨੂੰ ਵਿਕਸਿਤ ਅਤੇ ਲਾਗੂ ਕੀਤਾ ਹੈ। ਇਸ ਪਹਿਲ ਦੇ ਮਾਧਿਅਮ ਨਾਲ ਨਿਫਟ ਦਾ ਲਕਸ਼ ਜ਼ਮੀਨੀ ਪੱਧਰ ‘ਤੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਤੱਕ ਪਹੁੰਚ ਬਣਾਉਣਾ ਹੈ। ਪਹਿਲ ਵਿੱਚ ਸ਼ਾਮਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਗਿਆਨ ਦੇ ਪ੍ਰਸਾਰ ਅਤੇ ਸ਼ਹਿਰੀ ਬਜ਼ਾਰਾਂ ਅਤੇ ਡਿਜ਼ਾਈਨ ਇੰਟਰਵੈਂਸ਼ਨ ਦੇ ਮਾਧਿਅਮ ਨਾਲ ਨਵੇਂ ਬਜ਼ਾਰਾਂ ਦੇ ਨਾਲ ਅਭਿਨਵ ਡਿਜ਼ਾਈਨ ਅਤੇ ਜੁੜਾਵ ਨਾਲ ਲਾਭ ਹੁੰਦਾ ਹੈ। ਪਹਿਲ ਦੀ ਵਿਸ਼ਿਸ਼ਟਤਾ ਇਸ ਤੱਥ ਵਿੱਚ ਨਿਹਿਤ ਹੈ ਕਿ ਇਸ ਨੂੰ ਸਾਰੇ ਡੋਮੇਨ ਵਿੱਚ ਨਿਫਟ ਦੇ ਹਰੇਕ ਵਿਭਾਗ ਦੇ ਕੋਰਸ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਨਿਫਟ ਵਿੱਚ ਇਹ ਪਹਿਲ ਨਿਫਟ ਦੇ ਵਿਦਿਆਰਥੀਆਂ ਨੂੰ ਸ਼ਿਲਪ ਖੇਤਰ ਦੀ ਵਾਸਤਵਿਕਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਅਤੇ ਖੇਤਰੀ ਸੰਵੇਦਨਸ਼ੀਲਤਾ ਅਤੇ ਵਿਵਿਧਤਾ, ਸੰਸਾਧਨਾਂ ਅਤੇ ਵਾਤਾਵਰਣ ਵਿੱਚ ਅੰਤਰਦ੍ਰਿਸ਼ਟੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਕੱਪੜਾ ਮੰਤਰਾਲੇ ਦੀਆਂ ਇਨ੍ਹਾਂ ਪ੍ਰੋਜੈਕਟਾਂ ਦੇ ਇਲਾਵਾ, ਨਿਫਟ ਹੋਰ ਮੰਤਰਾਲਿਆਂ ਦੇ ਸਲਾਹ ਮਸ਼ਵਰੇ ਪ੍ਰੋਜੈਕਟਾਂ ਨੂੰ ਵੀ ਕਾਰਜਸ਼ੀਲ ਕਰਦੇ ਹਨ। ਮੀਟਿੰਗ ਵਿੱਚ ਇਨ੍ਹਾਂ ਵਿੱਚੋਂ ਤਿੰਨ ‘ਤੇ ਚਰਚਾ ਹੋਈ।

6. ਉਸਤਾਦ : ਉਸਤਾਦ ਦੇ ਲਈ ਗਿਆਨ ਭਾਗੀਦਾਰ ਦੇ ਰੂਪ ਵਿੱਚ ਨਿਫਟ ਨੇ ਮੁੱਖ ਤੌਰ ‘ਤੇ ਘੱਟ ਗਿਣਤੀ ਭਾਈਚਾਰਿਆਂ ਦੁਆਰਾ ਅਭਿਯਾਸ ਕੀਤੇ ਜਾ ਰਹੇ ਸ਼ਿਲਪ ਦੀ ਪਹਿਚਾਣ ਕੀਤੀ ਹੈ ਅਤੇ ਵਿਭਿੰਨ ਗਤੀਵਿਧੀਆਂ ਦੇ ਮਾਧਿਅਮ ਨਾਲ ਘੱਟ ਗਿਣਤੀ ਕਾਰਜ ਮੰਤਰਾਲੇ ਦਾ ਸਮਰਥਨ ਕਰ ਰਿਹਾ ਹੈ, ਜਿਵੇਂ ਸ਼ਿਲਪ ਦੇ ਵਿਆਪਕ ਨੈਦਾਨਿਕ ਅਧਿਐਨ ਅਤੇ ਲੰਬੇ ਸਮੇਂ ਤੱਕ ਨਿਰਮਾਣ ਕਰਨ ਦੇ ਲਈ ਅਭਿਆਸ ਕਰਨ ਵਾਲੇ ਡਿਜ਼ਾਈਨਰਾਂ ਅਤੇ ਕਾਰੀਗਰਾਂ ਦੇ ਵਿੱਚ ਸੰਬੰਧ ਬਣਾਉਣਾ। ਆਜੀਵਿਕਾ ਅਤੇ ਸ਼ਿਲਪ ਵਿਰਾਸਤ ਨੂੰ ਬਣਾਏ ਰੱਖਣ ਦੇ ਲਈ ਇੱਕ ਸਹਿਯੋਗੀ ਦ੍ਰਿਸ਼ਟੀਕੋਣ ਦੇ ਨਾਲ, ਪ੍ਰਦਰਸ਼ਿਤ ਉਤਪਾਦਾਂ ਨੂੰ ਸਮਕਾਲੀਨ ਡਿਜ਼ਾਈਨਰਾਂ ਦੇ ਨਾਲ ਕਾਰੀਗਰਾਂ ਦੀ ਦ੍ਰਿਸ਼ ਭਾਸ਼ਾ ਨੂੰ ਸੰਯੋਜਿਤ ਕਰਨ ਦੇ ਲਈ ਸਹਿ-ਨਿਰਮਿਤ ਕੀਤਾ ਗਿਆ ਹੈ।

7. ਪ੍ਰਤਿਭਾ- ਪ੍ਰਤਿਭਾ – (ਹੈਂਡਮੇਡ ਸੈਕਟਰ ਵਿੱਚ ਬਿਜ਼ਨਸ ਵਿਚਾਰਾਂ ਦੇ ਇੰਕਿਊਬੇਸ਼ਨ ਦੇ ਮਾਧਿਅਮ ਨਾਲ ਗ੍ਰਾਮੀਣ ਕਾਰੀਗਰਾਂ ਦੀ ਆਮਦਨ ਪਰਿਵਰਤਨ ਦੇ ਲਈ ਪ੍ਰੋਗਰਾਮ)। ਨਿਫਟ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਨਿਫਟ ਦੇ ਸਾਬਕਾ ਵਿਦਿਆਰਥੀਆਂ, ਯੁਵਾ ਉੱਦਮੀਆਂ ਨੂੰ ਸ਼ਾਮਲ ਕਰਨ ਅਤੇ ਸਹਿ-ਸਵਾਮਿਤਵ ਵਾਲੇ ਉੱਦਮਾਂ ਨੂੰ ਵਿਕਸਿਤ ਕਰਨ ਦੇ ਲਈ ਕਾਰੀਗਰਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਸਮਝੌਤਾ ਕੀਤਾ ਹੈ ਅਤੇ ਵਿਆਪਕ ਪਹੁੰਚ ਦੇ ਲਈ ਇੱਕ ਡਿਜੀਟਲ ਪਲੈਟਫਾਰਮ ‘ਤੇ ਉੱਦਮ ਦੀਆਂ ਕਹਾਣੀਆਂ, ਕਾਰੀਗਰਾਂ ਦੀ ਪ੍ਰੋਫਾਈਲ ਅਤੇ ਉਤਪਾਦ ਕੈਟਲਾਗ ਨੂੰ ਪ੍ਰਦਰਸ਼ਿਤ ਕੀਤਾ ਹੈ।

8. ਖਾਦੀ ਦੇ ਲਈ ਉਤਕ੍ਰਿਸ਼ਟਤਾ ਕੇਂਦਰ ਸੂਖਮ, ਲਘੁ ਅਤੇ ਮੱਧ ਉੱਦਮ – ਐੱਮਐੱਸਐੱਮਈ ਮੰਤਰਾਲੇ ਦੁਆਰਾ ਆਯੋਜਿਤ ਇੱਕ ਪ੍ਰੋਜੈਕਟ ਨੂੰ 2021 ਵਿੱਚ ਖਾਦੀ ਦੇ ਲਈ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਦੇ ਲਈ ਨਿਫਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਭਾਰਤ ਵਿੱਚ ਖਾਦੀ ਦੇ ਲਈ ਉਤਕ੍ਰਿਸ਼ਟਤਾ ਕੇਂਦਰ (ਸੀਓਈਕੇ) ਖਾਦੀ ਅਤੇ ਗ੍ਰਾਮੋਦਯੋਗ ਆਯੋਗ (ਕੇਵੀਆਈਸੀ) ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਨਿਫਟ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਖਾਦੀ ਸੰਸਥਾਨਾਂ ਨੂੰ ਭਾਰਤੀ ਅਤੇ ਆਲਮੀ ਬਜ਼ਾਰ ਵਿੱਚ ਉੱਚ ਗੁਣਵੱਤਾ ਵਾਲੇ ਖਾਦੀ ਉਤਪਾਦਾਂ ਨੂੰ ਪ੍ਰਭਾਵੀ ਢੰਗ ਨਾਲ ਡਿਜ਼ਾਈਨ, ਉਤਪਾਦਨ ਅਤੇ ਵਪਾਰ ਕਰਨ ਵਿੱਚ ਮਦਦ ਕਰਨਾ ਹੈ। ਸੀਓਈਕੇ ਨੂੰ ਖਾਦੀ ਦੇ ਕੱਪੜੇ, ਪਰਿਧਾਨ, ਸਹਾਇਕ ਉਪਕਰਣ ਅਤੇ ਘਰੇਲੂ ਫੈਸ਼ਨ ਦੇ ਲਈ ਪ੍ਰਯੋਗ, ਇਨੋਵੇਸ਼ਨ ਅਤੇ ਡਿਜ਼ਾਈਨ ਦੇ ਲਈ ਇੱਕ ਕੇਂਦਰ ਬਣਾਉਣ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਕੇਂਦਰ (ਦਿੱਲੀ ਵਿੱਚ) ਅਤੇ ਸਪੋਕ (ਬੰਗਲੁਰੂ, ਕੋਲਕਾਤਾ, ਸ਼ਿਲਾਂਗ ਅਤੇ ਗਾਂਧੀਨਗਰ ਵਿੱਚ) ਮਾਡਲ ‘ਤੇ ਕੰਮ ਕਰ ਰਿਹਾ ਹੈ। 

 

*****

ਡੀਜੇਐੱਨ/ਏਐੱਮ/ਟੀਐੱਫਕੇ



(Release ID: 1797755) Visitor Counter : 104


Read this release in: English , Urdu , Hindi