ਇਸਪਾਤ ਮੰਤਰਾਲਾ
ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਸੈਕੰਡਰੀ ਸਟੀਲ ਸੈਕਟਰ ਦੇ ਵਿਕਾਸ ਅਤੇ ਆਤਮਨਿਰਭਰ ਭਾਰਤ ਦੇ ਵੱਲ ਵਧਣ ਦੀ ਪ੍ਰਤੀਬੱਧਤਾ ਦੁਹਰਾਈ
“ਸੈਕੰਡਰੀ ਸਟੀਲ ਸੈਕਟਰ ਦੇ ਲਈ ਨੀਤੀਗਤ ਹਸਤਖੇਪ” ‘ਤੇ ਇਸਪਾਤ ਮੰਤਰਾਲੇ ਲਈ ਸੰਸਦ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ
प्रविष्टि तिथि:
10 FEB 2022 6:19PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਇੱਥੇ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਮੰਤਰਾਲੇ ਅਤੇ ਸੀਪੀਐੱਸਈ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਸਦ ਭਵਨ ਐਨੇਕਸ ਵਿੱਚ ਮੈਂਬਰਾਂ ਦੇ ਨਾਲ ਸਲਾਹ-ਮਸ਼ਵਰਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਮੇਟੀ ਦੁਆਰਾ ਚਰਚਾ ਦਾ ਵਿਸ਼ਾ “ਸੈਕੰਡਰੀ ਇਸਪਾਤ ਸਟੀਲ ਸੈਕਟਰ ਲਈ ਨੀਤੀਗਤ ਹਸਤਖੇਪ” ਸੀ।
ਇਸਪਾਤ ਮੰਤਰਾਲੇ ਦੁਆਰਾ ਇੱਕ ਵਿਸਤ੍ਰਿਤ ਪੇਸ਼ਕਾਰੀ ਕੀਤੀ ਗਈ ਜਿਸ ਵਿੱਚ ਸੈਕੰਡਰੀ ਸਟੀਲ ਸੈਕਟਰ ਦੇ ਸੰਬੰਧ ਵਿੱਚ ਅੱਗੇ ਦੀ ਰਾਹ ਸਹਿਤ ਸ਼ਕਤੀਆਂ ਚੁਣੌਤੀਆਂ ਵੱਲ ਕੀਤੀਆਂ ਗਈਆਂ ਕਾਰਵਾਈਆਂ ਨੂੰ ਸ਼ਾਮਿਲ ਕੀਤਾ ਗਿਆ। ਮੀਟਿੰਗ ਦੇ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਸੈਕੰਡਰੀ ਸਟੀਲ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਮੁੱਲੇ ਸੁਝਾਅ ਦਿੱਤੇ। ਕਮੇਟੀ ਦੇ ਚੇਅਰਮੈਨ ਨੇ ਮੈਂਬਰਾਂ ਦੁਆਰਾ ਦਿੱਤੇ ਗਏ ਸੁਝਾਵਾ ਦੀ ਸਰਾਹਨਾ ਕੀਤੀ ਅਤੇ ਮੱਧਮ ਇਸਪਾਤ ਖੇਤਰ ਦੇ ਵਿਕਾਸ ਅਤੇ ਇਸਪਾਤ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਵੱਲ਼ ਵਧਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਮੀਟਿੰਗ ਵਿੱਚ ਸਾਂਸਦ-ਸ਼੍ਰੀ ਵਿਦਯੁਤ ਬਰਨ ਮਹਤੋ, ਚੰਦਰ ਪ੍ਰਕਾਸ਼ ਚੌਧਰੀ, ਗਿਰਧਾਰੀ ਯਾਦਵ, ਜਨਾਰਦਨ ਸਿੰਘ ਸੀਗਰੀਵਾਲ, ਪ੍ਰਤਾਪਰਾਓ ਗੋਵਿੰਦਰਾਓ ਪਾਟਿਲ ਚਿਖਲੀਕਰ, ਵਿਜੈ ਬਘੇਲ ਅਤੇ ਅਖਿਲੇਸ਼ ਪ੍ਰਸਾਦ ਸਿੰਘ ਨੇ ਹਿੱਸਾ ਲਿਆ।
*********
ਐੱਮ.ਵੀ./ਏ.ਕੇ.ਐੱਨ/ਐੱਸ.ਕੇ.
(रिलीज़ आईडी: 1797689)
आगंतुक पटल : 137