ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਉਦਯੋਗਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਆਪਣੇ ਨਿਰੰਤਰ ਯਤਨ ਦੇ ਕ੍ਰਮ ਵਿੱਚ ਸੀਏਕਿਊਐੱਮ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਐੱਨਸੀਆਰ ਵਿੱਚ ਸਥਿਤ ਉਦਯੋਗਾਂ ਨੂੰ ਪੀਐੱਨਜੀ ਅਤੇ ਬਾਇਓਮਾਸ ਈਂਧਣ ਦਾ ਇਸਤੇਮਾਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ;


ਇਹ ਬਦਲਾਅ 30.09.2022 ਤੱਕ ਪੂਰਾ ਕੀਤਾ ਜਾਵੇਗਾ, ਅਜਿਹਾ ਨਾ ਕਰਨ ’ਤੇ ਹੋਰ ਪ੍ਰਦੂਸ਼ਣਕਾਰੀ ਈਂਧਣ ਦਾ ਉਪਯੋਗ ਕਰਨ ਵਾਲੇ ਉਦਯੋਗਾਂ ਨੂੰ ਬੰਦ ਕਰ ਦਿੱਤਾ ਜਾਵੇਗਾ;
ਸੰਗਠਨਾਂ, ਸੰਘਾਂ, ਸੰਸਥਾਵਾਂ ਅਤੇ ਰਾਜ ਸਰਕਾਰਾਂ ਦੇ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰੇ ਦੇ ਬਾਅਦ ਫੈਸਲਾ ਲਿਆ ਗਿਆ;
ਜੇ ਕੋਲੇ ’ਤੇ ਚਲਣ ਵਾਲੇ ਉਗਯੋਗ ਵਾਯੂ ਪ੍ਰਦੂਸ਼ਣ ਕੰਟਰੋਲ ਉਪਕਰਨਾਂ ਦੇ ਨਾਲ ਪੀਐੱਨਜੀ ਜਾਂ ਬਾਇਓਮਾਸ ਈਂਧਣ ਦਾ ਇਸਤੇਮਾਲ ਕਰਦੇ ਹਨ, ਤਾਂ ਐੱਨਸੀਆਰ ਦੇ ਏਕਿਊਆਈ ਵਿੱਚ ਅਨੁਮਾਨਿਤ ਸੁਧਾਰ ਦੇ ਇਲਾਵਾ ਪੂਰੇ ਖੇਤਰ ਵਿੱਚ ਪਰਾਲੀ ਜਲਾਉਣ ਵਿੱਚ ਕਾਫੀ ਗਿਰਾਵਟ ਹੋਵੇਗੀ
ਉਦਯੋਗਿਕ ਕਾਰਜਾਂ ਵਿੱਚ ਈਂਧਣ ਦੇ ਰੂਪ ਵਿੱਚ ਬਾਇਓਮਾਸ ਦੇ ਵੱਡੇ ਪੈਮਾਨੇ ’ਤੇ ਉਪਯੋਗ ਨਾਲ ਉਦਯੋਗਿਕ ਸੰਚਾਲਨ ਦੇ ਲਈ ਘੱਟ ਪ੍ਰਦੂਸ਼ਣਕਾਰੀ ਈਂਧਣ ਅਤੇ ਕਿਸਾਨਾਂ ਨੂੰ ਅਧਿਕ ਲਾਭ ਮਿਲੇਗਾ

Posted On: 09 FEB 2022 5:47PM by PIB Chandigarh

ਐੱਨਸੀਆਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵਾਯੂ ਗੁਣਵੱਤਾ ਪ੍ਰਬੰਧਨ ਆਯੋਗ (ਸੀਏਕਿਊਐੱਮ) ਨੇ ਹਰਿਆਣਾ, ਯੂਪੀ ਅਤੇ ਰਾਜਸਥਾਨ ਦੇ ਐੱਨਸੀਆਰ ਵਿੱਚ ਸਥਿਤ ਅਜਿਹੇ ਉਦਯੋਗਾਂ ਨੂੰ ਪੀਐੱਨਜੀ ਜਾਂ ਬਾਇਓਮਾਸ ਈਂਧਣ ਦਾ ਇਸਤੇਮਾਲ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਨ੍ਹਾਂ ਨੇ ਕੁਦਰਤੀ ਗੈਸ ਦੀ ਬੁਨਿਆਦੀ ਸੁਵਿਧਾ ਅਤੇ ਸਪਲਾਈ ਦੀ ਸੁਵਿਧਾ ਹੋਣ ਦੇ ਬਾਵਜੂਦ ਹੁਣ ਤੱਕ ਪੀਐੱਨਜੀ/ਸਵੱਛ ਈਂਧਣ ਦਾ ਇਸਤੇਮਾਲ ਸ਼ੁਰੂ ਨਹੀਂ ਕੀਤਾ ਹੈ। ਆਯੋਗ ਦੇ ਨਿਰਦੇਸ਼ ਅਨੁਸਾਰ:-

  • ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਐੱਨਸੀਆਰ ਵਿੱਚ ਸਥਿਤ ਉਦਯੋਗ 30.09.2022 ਤੱਕ ਪੂਰੀ ਤਰ੍ਹਾਂ ਨਾਲ ਪੀਐੱਨਜੀ ਜਾਂ ਬਾਇਓਮਾਸ ਈਂਧਣ ਦਾ ਇਸਤੇਮਾਲ ਸ਼ੁਰੂ ਕਰਾਂਗੇ।

  • ਪੀਐੱਨਜੀ ਜਾਂ ਬਾਇਓਮਾਸ ਈਂਧਣ ਦਾ ਇਸਤੇਮਾਲ ਸ਼ੁਰੂ ਨਹੀਂ ਕਰਨ ਅਤੇ ਹੋਰ ਈਂਧਣ ਦਾ ਉਪਯੋਗ ਕਰਨ ਵਾਲੇ ਉਦਯੋਗ ਬੰਦ ਕਰ ਦਿੱਤੇ ਜਾਣਗੇ।

  • ਹੁਣ ਤੱਕ ਉਪਰੋਕਤ ਫੈਸਲੇ ਦੇ ਅਨੁਸਾਰ ਈਂਧਣ ਦੇ ਇਸਤੇਮਾਲ ਵਿੱਚ ਬਦਲਾਅ ਨਹੀਂ ਹੋ ਜਾਂਦਾ, ਉਦੋਂ ਤੱਕ ਅਜਿਹੇ ਉਦਯੋਗ ਅਤੇ ਉਦੋਯਗਿਕ ਸੰਚਾਲਨ ਦੇ ਲਈ ਸੰਬੰਧਿਤ ਰਾਜ ਸਰਕਾਰਾਂ ਦੁਆਰਾ ਮੰਜੂਰੀ ਪ੍ਰਾਪਤ ਈਂਧਣ ਦਾ ਹੀ ਉਪਯੋਗ ਕਰਨਗੇ।

  • ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਜੀਐੱਨਸੀਟੀਡੀ) ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਉਦਯੋਗਾਂ ਦੇ ਲਈ ਪਹਿਲਾਂ ਹੀ ਸਵੱਛ ਈਂਧਣ ਮੁੱਖ ਰੂਪ ਨਾਲ ਪੀਐੱਨਜੀ ਦਾ ਇਸਤੇਮਾਲ ਕੀਤਾ  ਜਾ ਰਿਹਾ ਹੈ।

ਆਯੋਗ ਨੇ ਕਈ ਸੰਗਠਨਾਂ, ਸੰਘਾਂ, ਸੰਸਥਾਨਾਂ ਅਤੇ ਰਾਜ ਸਰਕਾਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਇਹ ਫੈਸਲਾ ਕੀਤਾ ਹੈ। ਕਈ ਸੰਗਠਨਾਂ/ਸੰਘਾਂ/ਸੰਸਥਾਵਾਂ ਨੇ ਆਯੋਗ ਨੂੰ ਆਪਣੀ ਬੇਨਤੀ/ਅਰਜ਼ੀ ਦਿੱਤੀ। ਵੱਡੀ ਸੰਖਿਆ ਵਿੱਚ ਸੰਘਾਂ, ਸੰਗਠਨਾਂ ਅਤੇ ਵਿਅਕਤੀਆਂ ਨੇ ਆਯੋਗ ਦੇ ਸਾਹਮਣੇ ਪੀਐੱਨਜੀ ਦੇ ਇਲਾਵਾ ਬਾਇਓਮਾਸ ਈਂਧਣ  ਦੇ ਉਪਯੋਗ ਦੀ ਅਨੁਮਤੀ ਦੇ ਲਈ ਆਪਣੀ ਬੇਨਤੀ ਪੇਸ਼ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਬਾਇਓਮਾਸ ਅਧਾਰਿਤ ਈਂਧਣ ਐੱਚਐੱਸਡੀ ਅਤੇ ਕੋਲਾ ਆਦਿ ਜਿਹੇ ਜੀਵਾਸ਼ਮ ਈਂਧਣ ਦੀ ਤੁਲਣਾ ਵਿੱਚ ਕਾਰਬਨ ਨਿਕਾਸੀ ਦੇ ਤੌਰ ’ਤੇ ਵਾਤਾਵਰਣ ਦੇ ਲਈ ਅਧਿਕ ਅਨੁਕੂਲ ਹਨ।  

ਕੋਲਾ, ਡੀਜ਼ਲ ਆਦਿ ਜਿਹੇ ਪ੍ਰਦੂਸ਼ਣਕਾਰੀ ਈਂਧਣਾਂ ਦਾ ਉਪਯੋਗ ਕਰਨ ਵਾਲੇ ਉਦਯੋਗਾਂ ਨਾਲ ਹੋਣ ਵਾਲੀ ਨਿਕਾਸੀ ਐੱਨਸੀਆਰ ਵਿੱਚ ਵਾਯੂ ਗੁਣਵੱਤਾ ’ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ ਅਤੇ ਉਦਯੋਗਾਂ ਵਿੱਚ ਪੀਐੱਨਜੀ/ਕਲੀਨਰ ਈਂਧਣ ਦਾ ਇਸਤੇਮਾਲ ਸੁਨਿਸ਼ਚਿਤ ਕਰਨਾ ਹਮੇਸ਼ਾ ਸੀਏਕਿਊਐੱਮ ਦੀ ਪ੍ਰਾਥਮਿਕਤਾ ਰਹੀ ਹੈ। ਇਸ ਦੇ ਇਲਾਵਾ, ਖੁੱਲ੍ਹੇ ਵਿੱਚ ਬਾਇਓਮਾਸ ਦਾ ਜਲਾਉਣਾ ਵੀ ਐੱਨਸੀਆਰ ਵਿੱਚ ਵਾਯੂ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਐੱਨਸੀਆਰ ਵਿੱਚ ਉਦਯੋਗਿਕ ਕਾਰਜਾਂ ਵਿੱਚ ਈਂਧਣ ਦੇ ਰੂਪ ਵਿੱਚ ਬਾਇਓਮਾਸ ਦਾ ਇਸਤੇਮਾਲ ਵਧਾਉਂਦੇ ਹੋਏ, ਆਯੋਗ ਮੁੱਖ ਰੂਪ ਨਾਲ ਬਾਇਓਮਾਸ ਨੂੰ ਜਲਾਉਣ ਦੇ ਮਾਮਲੇ ਨੂੰ ਕੰਟਰੋਲ ਕਰਨ ’ਤੇ ਕੇਂਦ੍ਰਿਤ ਹੈ। ਇਹ ਨਾ ਕੇਵਲ ਐੱਨਸੀਆਰ ਉਦਯੋਗਾਂ ਵਿੱਚ ਪ੍ਰਦੂਸ਼ਣਕਾਰੀ ਈਂਧਣ ਦੇ ਉਪਯੋਗ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਬਲਕਿ ਬਾਇਓਮਾਸ ਦੇ ਉਚਿਤ ਉਪਯੋਗ ਨੂੰ ਸੁਨਿਸ਼ਚਿਤ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ।

ਐੱਨਸੀਆਰ ਵਿੱਚ ਕੋਲੇ ’ਤੇ ਚੱਲਣ ਵਾਲੇ ਸਾਰੇ ਉਦਯੋਗਾਂ ਵਿੱਚ ਜਦੋਂ ਵਾਯੂ ਪ੍ਰਦੂਸ਼ਣ ਕੰਟਰੋਲ ਉਪਕਰਣਾਂ (ਏਪੀਸੀਡੀ) ਦੇ ਨਾਲ ਪੀਐੱਨਜੀ ਅਤੇ ਆਸ ਪਾਸ ਦੇ ਕਈ ਖੇਤਰਾਂ ਵਿੱਚ ਬਾਇਓਮਾਸ ਜਲਾਉਣ ਵਿੱਚ ਜ਼ਿਕਰਯੋਗ ਗਿਰਾਵਟ ਆਏਗੀ, ਜਿਸ ਨਾਲ ਵਾਯੂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।

 

************

ਐੱਚਆਰਕੇ



(Release ID: 1797268) Visitor Counter : 173


Read this release in: English , Urdu , Hindi